ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਨੈਸ਼ਨਲ ਹੈਲਪਲਾਈਨ ਨੰਬਰਾਂ ਨੂੰ ਪ੍ਰੋਤਸਾਹਿਤ ਕਰਨ ਲਈ ਅਡਵਾਈਜ਼ਰੀ (ਸਲਾਹ)
प्रविष्टि तिथि:
30 MAY 2021 5:21PM by PIB Chandigarh
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਸਾਰੇ ਨਿਜੀ ਟੈਲੀਵਿਜ਼ਨ ਚੈਨਲਾਂ ਨੂੰ ਇੱਕ ਟਿੱਕਰ ਜਾਂ ਅਜਿਹੇ ਕਿਸੇ ਹੋਰ ਉਚਿਤ ਤਰੀਕਿਆਂ ਰਾਹੀਂ ਨਿਮਨਲਿਖਤ ਨੈਸ਼ਨਲ ਹੈਲਪਲਾਈਨ ਨੰਬਰਾਂ ਬਾਰੇ ਜਾਗਰੂਕਤਾ ਪ੍ਰੋਤਸਾਹਿਤ ਕਰਨ ਦੀ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ ਹੈ, ਉਹ ਇਨ੍ਹਾਂ ਨੂੰ ਸਮੇਂ–ਸਮੇਂ ’ਤੇ ਆਉਣ ਵਾਲੇ ਵਕਫ਼ਿਆਂ, ਖ਼ਾਸ ਕਰਕੇ ਪ੍ਰਾਈਮ–ਟਾਈਮ ਦੌਰਾਨ ਦਿਖਾਉਣ ਬਾਰੇ ਵਿਚਾਰ ਕਰ ਸਕਦੇ ਹਨ।
|
1075
|
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦਾ ਨੈਸ਼ਨਲ ਹੈਲਪਲਾਈਨ ਨੰਬਰ
|
|
1098
|
ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦਾ ਬਾਲ ਹੈਲਪਲਾਈਨ ਨੰਬਰ
|
|
14567
|
ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰਾਲੇ ਦਾ ਸੀਨੀਅਰ ਸਿਟੀਜ਼ਨਸ ਹੈਲਪਲਾਈਨ
(ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ, ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ, ਤਮਿਲ ਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ)
|
|
08046110007
|
ਮਨੋਵਿਗਿਆਨਕ ਸਹਾਇਤਾ ਲਈ NIMHANS ਦਾ ਹੈਲਪਲਾਈਨ ਨੰਬਰ
|
ਇਹ ਨੈਸ਼ਨਲ ਹੈਲਪਲਾਈਨ ਨੰਬਰ ਨਾਗਰਿਕਾਂ ਦੇ ਲਾਭ ਲਈ ਸਰਕਾਰ ਦੁਆਰਾ ਤਿਆਰ ਤੇ ਪ੍ਰਚਾਰਿਤ ਕੀਤੇ ਗਏ ਸਨ।
ਇਸ ਅਡਵਾਈਜ਼ਰੀ (ਸਲਾਹ) ਵਿੱਚ ਇਹ ਤੱਥ ਉਜਾਗਰ ਕੀਤਾ ਗਿਆ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਸਰਕਾਰ ਨੇ ਵਿਭਿੰਨ ਸਾਧਨਾਂ ਅਤੇ ਪ੍ਰਿੰਟ, ਟੀਵੀ, ਰੇਡੀਓ, ਸੋਸ਼ਲ ਮੀਡੀਆ ਆਦਿ ਸਮੇਤ ਮੀਡੀਆ ਮੰਚਾਂ ਰਾਹੀਂ ਤਿੰਨ ਅਹਿਮ ਮਾਮਲਿਆਂ – ਕੋਵਿਡ ਦੇ ਇਲਾਜ ਦੇ ਪ੍ਰੋਟੋਕੋਲ, ਕੋਵਿਡ ਉਚਿਤ ਵਿਵਹਾਰ ਤੇ ਟੀਕਾਕਰਣ – ਬਾਰੇ ਜਾਗਰੂਕਤਾ ਪੈਦਾ ਕੀਤੀ ਹੈ।
ਇਸ ਅਡਵਾਈਜ਼ਰੀ (ਸਲਾਹ) ਵਿੱਚ ਨਿਜੀ ਟੀਵੀ ਚੈਨਲਾਂ ਨੂੰ ਕ੍ਰੈਡਿਟ ਦਿੰਦੇ ਹੋਏ ਕਿਹਾ ਗਿਆ ਹੈ ਕਿ ਉਪਰੋਕਤ ਵਰਣਿਤ ਤਿੰਨ ਮਾਮਲਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ ਨੂੰ ਜਾਣਕਾਰੀ ਦੇਣ ਵਿੱਚ ਨਿਜੀ ਟੀਵੀ ਚੈਨਲਾਂ ਨੇ ਮਹਾਮਾਰੀ ਖ਼ਿਲਾਫ਼ ਜੰਗ ਵਿੱਚ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਪੂਰਕ ਦੇ ਤੌਰ ’ਤੇ ਅਹਿਮ ਭੂਮਿਕਾ ਨਿਭਾਈ ਹੈ। ਇਸ ਵਿੱਚ ਤਾਕੀਦ ਕੀਤੀ ਗਈ ਹੈ ਕਿ ਇਸ ਕਾਰਜ ਨੂੰ ਅੱਗੇ ਵਧਾਉਣ ਲਈ ਨਿਜੀ ਟੀਵੀ ਚੈਨਲਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਰਾਸ਼ਟਰੀ ਪੱਧਰ ਦੇ ਇਨ੍ਹਾਂ ਚਾਰ ਹੈਲਪਲਾਈਨ ਨੰਬਰਾਂ ਬਾਰੇ ਜਾਗਰੂਕਤਾ ਨੂੰ ਪ੍ਰੋਤਸਾਹਿਤ ਕਰਨ।
******
ਸੌਰਭ ਸਿੰਘ
(रिलीज़ आईडी: 1722986)
आगंतुक पटल : 305