ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ ਵੈਕਸੀਨੇਸ਼ ਵੰਡ ਸਬੰਧੀ ਤਾਜ਼ਾ ਜਾਣਕਾਰੀ


ਜੂਨ 2021 ਦੇ ਮਹੀਨੇ ਦੌਰਾਨ ਤਕਰੀਬਨ 12 ਕਰੋੜ ਖੁਰਾਕਾਂ, ਕੌਮੀ ਕੋਵਿਡ ਟੀਕਾਕਰਨ ਲਈ ਉਪਲਬਧ ਹੋਣਗੀਆਂ

7,94,05,200 ਖੁਰਾਕਾਂ ਮਈ 2021 ਵਿਚ ਕੌਮੀ ਕੋਵਿਡ ਟੀਕਾਕਰਨ ਪ੍ਰੋਗਰਾਮ ਲਈ ਉਪਲਬਧ ਸਨ

ਕੇਂਦਰੀ ਸਿਹਤ ਮੰਤਰਾਲਾ ਵਲੋਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਜੂਨ 2021 ਦੇ ਪੂਰੇ ਮਹੀਨੇ ਦੌਰਾਨ ਟੀਕਿਆਂ ਦੀ ਅਗਾਓ ਜਰੂਰਤ ਤੇ ਧਿਆਨ ਦਿੱਤਾ ਗਿਆ ਹੈ

Posted On: 30 MAY 2021 10:50AM by PIB Chandigarh

ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਮੁਫਤ ਮੁਹੱਈਆ ਕਰਵਾ ਕੇ ਦੇਸ਼ ਵਿਆਪੀ

ਟੀਕਾਕਰਨ  ਮੁਹਿੰਮ ਦਾ ਸਮਰਥਨ ਕਰ ਰਹੀ ਹੈ । ਇਸ ਤੋਂ ਇਲਾਵਾ, ਭਾਰਤ ਸਰਕਾਰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਟੀਕਿਆਂ ਦੀ ਸਿੱਧੀ ਖਰੀਦ ਦੀ ਸਹੂਲਤ ਵੀ ਦੇ ਰਹੀ ਹੈ। ਟੀਕਾਕਰਨ, ਕੋਵਿਡ -19 ਮਹਾਮਾਰੀ ਦੇ ਨਿਯੰਤਰਣ ਅਤੇ ਪ੍ਰਬੰਧਨ ਦੀ ਭਾਰਤ ਸਰਕਾਰ ਦੀ ਪੰਜ-ਨੁਕਾਤੀ ਰਣਨੀਤੀ ਦਾ ਇਕ ਜ਼ਰੂਰੀ ਅਤੇ ਅਨਿੱਖੜਵਾਂ ਅੰਗ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਟੈਸਟ, ਟ੍ਰੈਕ, ਟ੍ਰੀਟ, ਅਤੇ ਕੋਵਿਡ ਅਨੁਕੂਲ ਵਿਵਹਾਰ ਵੀ ਸ਼ਾਮਲ ਹਨ। ਕੋਵਿਡ 19 ਟੀਕਾਕਰਨ ਦੀ ਲਿਬਰਲਾਈਜ਼ਡ ਅਤੇ ਐਕਸੇਲੇਰੇਟੇਡ ਫੇਜ਼ - 3 ਦੀ ਰਣਨੀਤੀ ਨੂੰ ਲਾਗੂ ਕਰਨ ਦਾ ਕੰਮ 1 ਮਈ 2021 ਤੋਂ ਸ਼ੁਰੂ ਹੋ ਗਿਆ ਹੈ। ਰਣਨੀਤੀ ਤਹਿਤ ਕੇਂਦਰ ਸਰਕਾਰ ਹਰ ਮਹੀਨੇ ਕੁਲ ਸੈਂਟਰਲ ਡਰੱਗਜ਼ ਲੈਬਾਰਟਰੀ (ਸੀਡੀਐਲ) ਦੁਆਰਾ ਪ੍ਰਵਾਨਿਤ ਟੀਕਿਆਂ ਵਿਚੋਂ 50 ਪ੍ਰਤੀਸ਼ਤ ਲਵੇਗੀ । ਇਹ ਟੀਕੇ ਰਾਜ ਸਰਕਾਰਾਂ ਨੂੰ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾਏ ਜਾਣਗੇ, ਜਿਵੇਂ ਕਿ ਪਹਿਲਾਂ ਕੀਤਾ ਜਾ ਰਿਹਾ ਸੀ। ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਨਿੱਜੀ ਹਸਪਤਾਲਾਂ ਨੂੰ ਟੀਕੇ ਨਿਰਮਾਤਾਵਾਂ ਤੋਂ ਸਿੱਧੀ ਖਰੀਦ ਲਈ 50 ਫ਼ੀਸਦ ਤੱਕ ਦਾ ਅਧਿਕਾਰ ਵੀ ਉਪਲਬਧ ਕਰਵਾਇਆ ਗਿਆ ਹੈ।

 

 

 

 

 

 

ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਰਕਾਰ ਵਲੋਂ ਵੈਕਸੀਨੇਸ਼ਨ ਖੁਰਾਕਾਂ ਦੀ ਅਲਾਟਮੈਂਟ ਦਾ ਫ਼ੈਸਲਾ- ਭਾਰਤ ਵਿੱਚ ਪਹਿਲਾਂ ਤੋਂ ਚਲ ਰਹੇ ਸਪਲਾਈ ਅਤੇ ਖਪਤ ਦੇ ਨਮੂਨੇ, ਕੁੱਲ ਆਬਾਦੀ ਅਤੇ ਟੀਕਿਆਂ ਦੀ ਬਰਬਾਦੀ 'ਤੇ ਅਧਾਰਤ ਅੰਕੜਿਆਂ ਅਨੁਸਾਰ ਲਿਆ ਗਿਆ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ 17 ਮਈ 2021, 27 ਮਈ 2021 ਅਤੇ 29 ਮਈ 2021 ਦੇ ਪੱਤਰਾਂ ਰਾਹੀ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜੂਨ 2021 ਦੇ ਪੂਰੇ ਮਹੀਨੇ ਲਈ ਟੀਕਿਆਂ ਦੀ ਉਪਲਬਧਤਾ ਬਾਰੇ ਕੇਂਦਰ ਸਰਕਾਰ ਵਲੋਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੌਮੀ ਕੋਵਿਡ ਵੈਕਸੀਨੇਸ਼ਨ ਤਹਿਤ  ਪੇਸ਼ਗੀ ਵਿੱਚ ਹਰੇਕ ਦੇ ਹਿੱਸੇ ਦੀਆਂ ਉਪਲਬਧ ਕੀਤੀਆਂ ਜਾਣ ਵਾਲਿਆਂ ਖੁਰਾਕਾਂ ਦਾ ਵੇਰਵਾ ਪ੍ਰਦਾਨ ਕਰ ਦਿੱਤਾ ਗਿਆ ਹੈ।

 

ਜੂਨ 2021 ਦੇ ਮਹੀਨੇ ਲਈ, ਸਿਹਤ ਸੰਭਾਲ ਵਰਕਰਾਂ (ਐਚ.ਸੀ.ਡਬਲਿਯੂਜ਼), ਫਰੰਟ-ਲਾਈਨ ਵਰਕਰਾਂ (ਐੱਫ.ਐੱਲ.ਡਬਲਯੂ) ਅਤੇ ਬਜ਼ੁਰਗ,45 ਸਾਲ ਅਤੇ ਇਸ ਤੋਂ ਵੱਧ ਉਮਰ ਸਮੂਹ ਦੇ ਵਿਅਕਤੀਆਂ ਦੇ ਪਹਿਲ ਦੇ ਅਧਾਰ 'ਤੇ  ਟੀਕਾਕਰਨ ਲਈ ,ਭਾਰਤ ਸਰਕਾਰ ਦੁਆਰਾ ਮੁਫਤ ਸਪਲਾਈ ਵਜੋਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ ਟੀਕਿਆਂ ਦੀਆਂ 6.09 ਕਰੋੜ (6,09,60,000) ਖੁਰਾਕਾਂ ਦੀ ਸਪਲਾਈ ਕੀਤੀ ਜਾਵੇਗੀ । ਇਸ ਤੋਂ ਇਲਾਵਾ, ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਨਿੱਜੀ ਹਸਪਤਾਲਾਂ ਦੁਆਰਾ ਸਿੱਧੇ ਤੌਰ 'ਤੇ ਖਰੀਦ ਲਈ 5.86 ਕਰੋੜ (5,86,10,000) ਤੋਂ ਵੱਧ ਖੁਰਾਕਾਂ ਉਪਲਬਧ ਹੋਣਗੀਆਂ।. ਇਸ ਲਈ, ਜੂਨ 2021 ਵਿਚ ਕੌਮੀ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ਲਈ ਤਕਰੀਬਨ 12 ਕਰੋੜ (11,95,70,000) ਦੇ ਨੇੜੇ ਖੁਰਾਕਾਂ ਉਪਲਬਧ ਹੋਣਗੀਆਂ ।

 

 

ਇਸ ਵੰਡ ਲਈ ਸਪੁਰਦਗੀ ਦਾ ਕਾਰਜਕ੍ਰਮ ਪਹਿਲਾਂ ਹੀ ਸਾਂਝਾ ਕਰ ਦਿੱਤਾ ਜਾਵੇਗਾ. ਰਾਜਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਸਬੰਧਤ ਅਧਿਕਾਰੀਆਂ ਦੀ ਜਿੰਮੇਵਾਰੀ ਨੂੰ ਨਿਰਧਾਰਤ ਕੀਤਾ ਜਾਵੇ ਕਿ ਉਹ ਨਿਰਧਾਰਤ ਕੀਤੀਆਂ ਖੁਰਾਕਾਂ ਦੀ ਤਰਕਸ਼ੀਲ ਅਤੇ ਨਿਆਂਪੂਰਨ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਟੀਕੇ ਦੀ ਘੱਟ ਤੋਂ ਘੱਟ ਬਰਬਾਦੀ ਨੂੰ ਯਕੀਨੀ ਕਰਨ।

 

ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭਾਰਤ ਸਰਕਾਰ ਵਲੋਂ 15/30 ਦਿਨਾਂ ਲਈ ਮੁਫਤ ਉਪਲਬਧ ਕੀਤੇ ਜਾਣ ਵਾਲੇ ਟੀਕਿਆਂ ਦੀ ਸਮੁੱਚੀ ਜਾਣਕਾਰੀ ਤੋਂ ਪਹਿਲਾ ਮੁਹੱਈਆ ਕਰਵਾਉਣ ਦਾ ਮੁੱਖ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ  ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਿੱਧੀ ਖਰੀਦ ਲਈ ਉਪਲਬਧ ਕੁੱਲ ਵੈਕਸੀਨ ਦੀ ਪੁਰਤੀ ਲਈ ਢੁਕਵਾਂ ਸਮਾਂ ਮਿਲ ਸਕੇ ਜਿਸ ਨਾਲ ਟੀਕਿਆਂ ਦੀ ਯੋਜਨਾਬੰਦੀ ਅਤੇ ਵੰਡ ਹੋਰ ਵੀ ਬਿਹਤਰ ਢੰਗ ਨਾਲ ਹੋ ਸਕੇ।

 

ਕੇਂਦਰ ਸਰਕਾਰ ਵਲੋਂ ਮਈ, 2021 ਦੇ ਮਹੀਨੇ ਲਈ, ਕੁੱਲ 4.03 ਕਰੋੜ (4,03,49,830) ਟੀਕੇ ਦੀਆਂ ਖੁਰਾਕਾਂ ਰਾਜਾਂ ਨੂੰ ਮੁਫਤ ਉਪਲਬਧ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ,. ਮਈ 2021ਦੇ ਮਹੀਨੇ ਵਿਚ,  3.90 ਕਰੋੜ ਤੋਂ ਵੱਧ (3,90,55,370) ਖੁਰਾਕਾਂ ਰਾਜਾਂ ਅਤੇ ਨਿੱਜੀ ਹਸਪਤਾਲਾਂ ਦੁਆਰਾ ਸਿੱਧੀ ਖਰੀਦ ਲਈ ਉਪਲਬਧ ਸਨ।. ਇਸ ਲਈ, ਮਈ 2021 ਵਿਚ ਕੌਮੀ ਕੋਵਿਡ ਟੀਕਾਕਰਨ ਪ੍ਰੋਗਰਾਮ ਲਈ ਕੁੱਲ 7,94,05,200 ਟੀਕੇ ਦੀਆਂ ਖੁਰਾਕਾਂ ਉਪਲਬਧ ਸਨ।  

 

 

********

ਐਮਵੀ / ਐਮ



(Release ID: 1722982) Visitor Counter : 187