ਰਸਾਇਣ ਤੇ ਖਾਦ ਮੰਤਰਾਲਾ

ਸਰਕਾਰ ਨੇ ਰੇਮਡੇਸਿਵਿਰ ਦੀ ਕੇਂਦਰੀ ਵੰਡ ਨੂੰ ਬੰਦ ਕਰਨ ਦਾ ਫੈਸਲਾ ਕੀਤਾ


ਰੇਮਡੇਸਿਵਿਰ ਦਾ ਉਤਪਾਦਨ 10 ਵਾਰ ਵਧਾਇਆ ਗਿਆ ਸੀ

ਦੇਸ਼ ਵਿਚ ਮੰਗ ਨਾਲੋਂ ਜ਼ਿਆਦਾ ਸਪਲਾਈ ਲਈ ਰੇਮਡੇਸਿਵਿਰ ਹੈ

ਰੇਮਡੇਸਿਵਿਰ ਦੀਆਂ 50 ਲੱਖ ਸ਼ੀਸ਼ੀਆਂ ਦਾ ਰਣਨੀਤਿਕ ਸਟਾਕ ਕਾਇਮ ਰੱਖਿਆ ਜਾਵੇਗਾ

Posted On: 29 MAY 2021 12:44PM by PIB Chandigarh

ਖਾਦ ਅਤੇ ਰਸਾਇਣ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ 11 ਅਪ੍ਰੈਲ, 2021 ਨੂੰ ਰੇਮਡੇਸਿਵਿਰ ਦਾ ਉਤਪਾਦਨ 33,000 ਸ਼ੀਸ਼ੀਆਂ ਪ੍ਰਤੀਦਿਨ ਤੋਂ ਅੱਜ ਦੇ ਦਿਨ ਤੱਕ 3,50,000 ਸ਼ੀਸ਼ੀਆਂ ਤੱਕ ਪ੍ਰਤੀਦਿਨ 10 ਵਾਰ ਵਧਾਇਆ ਗਿਆ ਹੈ। 

 

ਮੰਤਰੀ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਇਕ ਮਹੀਨੇ ਦੇ ਅੰਦਰ ਰੇਮਡੇਸਿਵਿਰ ਦੇ ਉਤਪਾਦਨ ਪਲਾਂਟਾਂ ਦੀ ਗਿਣਤੀ 20 ਤੋਂ 60 ਪਲਾਂਟਾਂ ਤੱਕ ਵਧਾਈ ਹੈ। ਉਨ੍ਹਾਂ ਦੱਸਿਆ ਕਿ ਹੁਣ ਦੇਸ਼ ਵਿਚ ਮੰਗ ਨਾਲੋਂ ਜ਼ਿਆਦਾ ਰੇਮਡੇਸਿਵਿਰ ਦੀ ਸਪਲਾਈ ਦਾ ਕਾਫੀ ਸਟਾਕ ਹੈ।  

 

ਸ਼੍ਰੀ ਮਾਂਡਵੀਯਾ ਨੇ ਦੱਸਿਆ ਕਿ ਸਰਕਾਰ ਨੇ ਰਾਜਾਂ ਨੂੰ ਰੇਮਡੇਸਿਵਿਰ ਦੀ ਕੇਂਦਰੀ ਵੰਡ ਬੰਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੈਸ਼ਨਲ ਫਾਰਮਾਸਿਊਟਿਕਲਜ਼ ਪ੍ਰਾਇਸਿੰਗ ਏਜੰਸੀ ਅਤੇ ਸੀਡੀਐਸਸੀਓ ਨੂੰ ਨਿਰਦੇਸ਼ ਦਿੱਤਾ ਕਿ ਉਹ ਦੇਸ਼ ਵਿਚ ਰੇਮਡੇਸਿਵਿਰ ਦੀ ਉਪਲਬਧਤਾ ਤੇ ਨਿਰੰਤਰ ਨਜ਼ਰ ਰੱਖੇ।  

 

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ਇਹ ਫੈਸਲਾ ਵੀ ਕੀਤਾ ਹੈ ਕਿ  ਰੇਮਡੇਸਿਵਿਰ ਦੀਆਂ 50 ਲੱਖ ਸ਼ੀਸ਼ੀਆਂ ਦੀ ਖਰੀਦ ਕਰਕੇ ਐਮਰਜੈਂਸੀ ਜਰੂਰਤ ਲਈ ਰਣਨੀਤਿਕ ਸਟਾਕ ਕਾਇਮ ਰੱਖਿਆ ਜਾਵੇਗਾ । 

 

  -------------------------- 

ਐਮਸੀ/ ਕੇਪੀ/ ਏਕੇ



(Release ID: 1722808) Visitor Counter : 139