ਰੱਖਿਆ ਮੰਤਰਾਲਾ

ਰੱਖਿਆ ਸਕੱਤਰ ਨੇ ਡੀਜੀ ਐਨਸੀਸੀ ਮੋਬਾਈਲ ਟ੍ਰੇਨਿੰਗ ਐਪ 2.0 ਲਾਂਚ ਕੀਤਾ

Posted On: 28 MAY 2021 2:44PM by PIB Chandigarh

ਰੱਖਿਆ ਸਕੱਤਰ ਡਾ. ਅਜੈ ਕੁਮਾਰ ਨੇ 28 ਮਈ, 2021 ਨੂੰ ਨਵੀਂ ਦਿੱਲੀ ਵਿਖੇ ਡਾਇਰੈਕਟੋਰੇਟ ਜਨਰਲ ਨੈਸ਼ਨਲ ਕੈਡਿਟ ਕੋਰ (ਐਨਸੀਸੀ) ਮੋਬਾਈਲ ਟ੍ਰੇਨਿੰਗ ਐਪ ਸੰਸਕਰਣ 2.0 ਲਾਂਚ ਕੀਤਾ। ਇਹ ਐਪ ਕੋਵਿਡ-19 ਮਹਾਮਾਰੀ ਦੀਆਂ ਸਥਿਤੀਆਂ ਦੌਰਾਨ ਐਨਸੀਸੀ ਕੈਡਿਟਾਂ ਦੀ ਦੇਸ਼-ਵਿਆਪੀ ਆਨਲਾਈਨ ਸਿਖਲਾਈ ਸੰਚਾਲਤ ਕਰਨ ਵਿਚ ਸਹਾਇਤਾ ਕਰੇਗੀ। ਇਸਦਾ ਉਦੇਸ਼ ਐਨਸੀਸੀ ਨਾਲ ਸਬੰਧਤ ਮੁੱਢਲੀ ਜਾਣਕਾਰੀ ਅਤੇ ਸਾਰੀ ਸਿਖਲਾਈ ਸਮੱਗਰੀ (ਸਿਲੇਬਸ, ਪ੍ਰੇਸਿਸ, ਟ੍ਰੇਨਿੰਗ ਵੀਡਿਓ, ਅਕਸਰ ਪੁੱਛੇ ਜਾਂਦੇ ਪ੍ਰਸ਼ਨ) ਨੂੰ ਇੱਕ ਪਲੇਟਫਾਰਮ ਤੇ ਉਪਲਬਧ ਕਰਵਾਉਣਾ ਹੈ। ਇਹ ਐਨਸੀਸੀ ਕੈਡਿਟਾਂ ਨੂੰ ਸਿਖਲਾਈ ਸਮੱਗਰੀ ਦੀ ਅਸਾਨੀ ਨਾਲ ਪਹੁੰਚ ਉਪਲਬਧ ਕਰਵਾਉਂਦਾ ਹੈ ਅਤੇ ਮਹਾਮਾਰੀ ਦੌਰਾਨ ਸਿਖਲਾਈ ਸੰਚਾਲਤ ਕਰਨ ਵਿਚ ਸਹਾਇਤਾ ਕਰਦਾ ਹੈ। 

ਇਸ ਮੌਕੇ ਬੋਲਦਿਆਂ, ਰੱਖਿਆ ਸਕੱਤਰ ਨੇ ਐਨਸੀਸੀ ਨੂੰ ਆਪਣੇ ਕੈਡਿਟਾਂ ਨੂੰ ਕੋਵਿਡ -19 ਪ੍ਰੋਟੋਕੋਲ ਦੇ ਅਨੁਸਾਰ, ਆਨਲਾਈਨ ਵਿਧੀ ਰਾਹੀਂ ਸਿਖਲਾਈ ਜਾਰੀ ਰੱਖਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਐਨਸੀਸੀ ਟ੍ਰੇਨਿੰਗ ਐਪ ਸੰਸਕਰਣ 2.0 ਕੈਡਟਾਂ ਲਈ ਡਿਜੀਟਲ ਲਰਨਿੰਗ ਵਿਚ ਲਾਭਦਾਇਕ ਹੋਏਗਾ, ਜਿਸ ਨਾਲ ਸਰੀਰਕ ਸੰਪਰਕ ਕਾਰਨ ਕੋਵਿਡ-19 ਦੀਆਂ ਪਾਬੰਦੀਆਂ ਵੱਲੋਂ ਪੇਸ਼ ਕੀਤੀਆਂ ਮੁਸ਼ਕਿਲਾਂ' ਤੇ ਕਾਬੂ ਪਾਇਆ ਜਾ ਸਕੇਗਾ। ਇਸ ਐਪ ਦੀ ਵਰਤੋਂ ਕਰਦਿਆਂ, ਕੈਡਿਟ  ਆਨਲਾਈਨ ਸਿਖਲਾਈ ਵਿਚ ਭਾਗ ਲੈਣ, ਸਰਟੀਫਿਕੇਟ ਪ੍ਰੀਖਿਆਵਾਂ ਵਿਚ ਅਪੀਅਰ ਹੋਣ ਦੇ ਯੋਗ ਹੋਣਗੇ ਅਤੇ ਵਿੱਦਿਅਕ ਸਾਲ ਦੇ ਨੁਕਸਾਨ ਨੂੰ ਰੋਕ ਸਕਣਗੇ। ਐਪ ਨੂੰ ਵਿਕਸਤ ਕਰਨ ਲਈ ਐਨਸੀਸੀ ਸਟਾਫ ਦੀ ਸ਼ਲਾਘਾ ਕਰਦਿਆਂ ਡਾ: ਅਜੈ ਕੁਮਾਰ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਡਿਜੀਟਲ ਇੰਡੀਆ’ ਵਿਜ਼ਨ ਦੇ ਅਨੁਰੂਪ ਐਨਸੀਸੀ ਸਿਖਲਾਈ ਦੀ ਔਟੋਮੇਸ਼ਨ ਵੱਲ ਨਿਸ਼ਚਿਤ ਹੀ ਇਕ ਸਕਾਰਾਤਮਕ ਕਦਮ ਹੋਵੇਗਾ।

ਡਾ. ਅਜੈ ਕੁਮਾਰ ਨੇ ਕੋਵਿਡ-19 ਦੇ ਇਨ੍ਹਾਂ ਸਮਿਆਂ ਵਿੱਚ ਡਿਜੀਟਲ ਟੈਕਨੋਲੋਜੀ ਨੂੰ ਜੀਵਨ ਰੇਖਾ ਕਰਾਰ ਦਿੰਦਿਆਂ ਕਿਹਾ ਕਿ ਹੁਣ ਇਹ ਐਨਸੀਸੀ ਕੈਡਿਟਾਂ ਲਈ ਜਿੰਦਗੀ ਅਤੇ ਸਿਖਲਾਈ ਦਾ ਇੱਕ ਢੰਗ ਹੈ। ਉਨ੍ਹਾਂ ਰੱਖਿਆ ਮੰਤਰਾਲੇ ਵੱਲੋਂ  ਡਿਜੀਟਲ ਢੰਗ-ਤਰੀਕਿਆਂ ਨਾਲ ਕੈਡਿਟਾਂ ਨੂੰ ਸਿਖਲਾਈ ਦੇਣ ਲਈ ਚੁੱਕੇ ਗਏ ਵੱਖ-ਵੱਖ ਕਦਮਾਂ ਨੂੰ ਸੂਚੀਬੱਧ ਕੀਤਾ, ਜਿਸ ਵਿੱਚ ਸਾਰੇ ਐਨਸੀਸੀ ਡਾਇਰੈਕਟੋਰੇਟਸ ਵਿੱਚ ਵੱਖ ਵੱਖ ਕਿਸਮਾਂ ਦੇ ਸਿਮੂਲੇਟਰਾਂ ਦੀ ਗਿਣਤੀ ਵਿੱਚ ਵਾਧਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਐਨਸੀਸੀ ਕੈਡਿਟਾਂ ਨੂੰ ਸੈਟੇਲਾਈਟ ਚਿੱਤਰਾਂ ਅਤੇ ਜੀਆਈਐਸ ਅਧਾਰਤ ਮੈਪਿੰਗ ਦੀ ਸਿਖਲਾਈ ਦਿੱਤੀ ਜਾਵੇਗੀ। ਡਾ. ਅਜੈ ਕੁਮਾਰ ਨੇ ਅੱਗੇ ਕਿਹਾ ਕਿ ਵਰਦੀਆਂ ਲਈ ਸਿੱਧਾ ਲਾਭ ਟ੍ਰਾਂਸਫਰ (ਡੀਬੀਟੀ) ਜਲਦੀ ਹੀ ਉਪਲਬਧ ਕਰਵਾ ਦਿੱਤਾ ਜਾਵੇਗਾ, ਜਿਸ ਵਿਚ ਇਕਸਾਰ ਭੱਤੇ ਸਿੱਧੇ ਕੈਡਿਟਾਂ ਦੇ ਬੈਂਕ ਖਾਤਿਆਂ ਵਿਚ ਤਬਦੀਲ ਕੀਤੇ ਜਾਣਗੇ।

ਰੱਖਿਆ ਸੱਕਤਰ ਨੇ ਐਨਸੀਸੀ ਕੈਡਟਾਂ ਨੂੰ ਅਪੀਲ ਕੀਤੀ ਕਿ ਉਹ #ਐਨਸੀਸੀਫੋਰ ਸਟੈਚੂਜ਼ ਦੇ ਤਹਿਤ ਰਾਸ਼ਟਰ ਦੀ ਸੇਵਾ ਵਿਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਆਰਮਡ ਫੋਰਸਿਜ਼ ਦੇ ਜਵਾਨਾਂ ਦੇ ਬੁੱਤਾਂ ਨੂੰ ਅਪਨਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ, ਜੋ ਉਨ੍ਹਾਂ ਦੇ ਸਰਵ ਉੱਚ ਬਲੀਦਾਨ ਲਈ ਸ਼ਹੀਦਾਂ ਨੂੰ ਢੁਕਵੀਂ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਨੇ ਉਨ੍ਹਾਂ ਕੈਡਟਾਂ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਪਿਛਲੇ ਸਾਲ ਕੋਵਿਡ-19 ਦਾ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਵਾਲੰਟੀਅਰ ਕੀਤਾ ਅਤੇ ਐਕਸ-ਐਨਐਨਸੀ ਯੋਗਦਾਨ ਵਿੱਚ ਹਿੱਸਾ ਲਿਆ ਅਤੇ ਜੋ ਇਸ ਸਾਲ ਵੀ ਹਿੱਸਾ ਲੈ ਰਹੇ ਹਨ। 

ਆਪਣੇ ਸਵਾਗਤੀ ਭਾਸ਼ਣ ਵਿੱਚ ਡੀਜੀ ਐਨਸੀਸੀ ਲੈਫਟੀਨੈਂਟ ਜਨਰਲ ਤਰੁਣ ਕੁਮਾਰ ਆਈਚ ਨੇ ਕਿਹਾ ਕਿ ਇੱਕ ਲੋੜ ਮਹਿਸੂਸ ਕੀਤੀ ਗਈ ਸੀ ਕਿ ਮਾਰਚ 2020 ਵਿੱਚ ਕੋਵਿਡ-19 ਕਾਰਨ ਪਾਬੰਦੀਆਂ ਲਗਾਏ ਜਾਣ ਤੋਂ ਬਾਅਦ ਐਨਸੀਸੀ ਕੈਡਿਟਾਂ ਨੂੰ ਡਿਜੀਟਲ ਮਾਧਿਅਮ ਦਾ ਉਪਯੋਗ ਕਰਦਿਆਂ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਆਨਲਾਈਨ ਕੈਡਿਟ ਸਿਖਲਾਈ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਡੀਜੀ ਐਨਸੀਸੀ ਮੋਬਾਈਲ ਐਪ ਸੰਸਕਰਣ 1.0 ਫਾਰ ਟਰੇਨਿੰਗ ਦੀ ਸ਼ੁਰੂਆਤ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 27 ਅਗਸਤ, 2020 ਨੂੰ ਕੀਤੀ ਸੀ। ਡੀਜੀ ਐਨਸੀਸੀ ਨੇ ਦੱਸਿਆ ਕਿ ਐਪ ਦੇ ਕੰਮਕਾਜ 'ਤੇ ਨਿਯਮਤ ਫੀਡਬੈਕ ਪ੍ਰਾਪਤ ਕੀਤਾ ਗਿਆ ਸੀ, ਜਿਸ ਦੇ ਅਧਾਰ' ਤੇ ਇਸ ਨੂੰ ਕੈਡਿਟਾਂ ਲਈ ਵਧੇਰੇ ਲਾਭਦਾਇਕ ਬਣਾਉਣ ਲਈ ਸੰਸਕਰਣ 2.0 ਵਿਚ ਅਪਗ੍ਰੇਡ ਕੀਤਾ ਗਿਆ ਹੈ। 

ਲੈਫਟੀਨੈਂਟ ਜਨਰਲ ਤਰੁਣ ਕੁਮਾਰ ਆਈਚ ਨੇ ਕਿਹਾ ਕਿ ਡੀਜੀ ਐਨਸੀਸੀ ਮੋਬਾਈਲ ਟ੍ਰੇਨਿੰਗ ਐਪ ਸੰਸਕਰਣ 2.0 ਦੋ-ਭਾਸ਼ਾਈ (ਹਿੰਦੀ ਅਤੇ ਅੰਗਰੇਜ਼ੀ) ਹੋਵੇਗਾ। ਐਪ 'ਤੇ ਨੇਵੀਗੇਸ਼ਨ ਦੀ ਆਸਾਨੀ ਲਈ ਨਵੇਂ ਪੇਜ ਵੀ ਸ਼ਾਮਲ ਕੀਤੇ ਗਏ ਹਨ। ਹਿੰਦੀ ਵਿਚ ਪ੍ਰੇਸਿਸ ਅਤੇ ਅਕਸਰ ਪੁੱਛੇ ਜਾਂਦੇ ਪ੍ਰਸ਼ਨ ਵੀ ਸ਼ਾਮਲ ਕੀਤੇ ਗਏ ਹਨ। ਡੀਜੀ ਐਨਸੀਸੀ ਨੇ ਕਿਹਾ ਕਿ ਕਲਾਸਾਂ ਨੂੰ ਵਧੇਰੇ ਦਿਲਚਸਪ ਬਣਾਉਣ ਲਈ  130  ਸਿਖਲਾਈ ਵੀਡਿਓਜ ਵੀ ਸ਼ਾਮਲ ਕੀਤੀਆਂ ਗਈਆਂ ਹਨ। ਐਪ ਨੂੰ ਇੱਕ ਪੁੱਛਗਿੱਛ ਵਿਕਲਪ ਸ਼ਾਮਲ ਕਰਕੇ ਇੰਟਰਐਕਟਿਵ ਬਣਾਇਆ ਗਿਆ ਹੈ। ਇਸ ਵਿਕਲਪ ਦੀ ਵਰਤੋਂ ਕਰਦਿਆਂ, ਇੱਕ ਕੈਡਿਟ ਸਿਖਲਾਈ ਸਿਲੇਬਸ ਨਾਲ ਸਬੰਧਤ ਆਪਣੇ ਪ੍ਰਸ਼ਨ ਪੋਸਟ ਕਰ ਸਕਦਾ ਹੈ ਅਤੇ ਇਸ ਦਾ ਉੱਤਰ ਯੋਗ ਇੰਸਟ੍ਰਕਟਰਾਂ ਦੇ ਇੱਕ ਪੈਨਲ ਵੱਲੋਂ ਦਿੱਤਾ ਜਾਵੇਗਾ। 

ਸਮਾਰੋਹ ਦੌਰਾਨ, ਐਨਸੀਸੀ ਕੈਡਿਟਾਂ ਨੇ ਐਪ ਦਾ ਸੰਸਕਰਣ 1.0 ਵਦੇ ਇਸਤੇਮਾਲ ਸੰਬੰਧੀ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ ਅਤੇ ਐਪ ਦੀਆਂ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਸੁਝਾਅ ਦਿੱਤੇ। ਉਨ੍ਹਾਂ ਚੁਣੌਤੀ ਭਰੇ ਸਮੇਂ ਵਿੱਚ ਵੀ ਆਨਲਾਈਨ ਸਿਖਲਾਈ ਸੰਚਾਲਤ ਕਰਵਾਉਣ ਲਈ ਐਨਸੀਸੀ ਦਾ ਧੰਨਵਾਦ ਕੀਤਾ।

ਦੇਸ਼ ਭਰ ਤੋਂ ਸਾਰੇ 17 ਐਨਸੀਸੀ ਡਾਇਰੈਕਟੋਰੇਟਾਂ ਦੇ ਅਧਿਕਾਰੀਆਂ ਅਤੇ ਕੈਡਿਟਾਂ  ਨੇ ਵਰਚੁਅਲੀ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਸੀਨੀਅਰ ਸਿਵਲ ਅਤੇ ਰੱਖਿਆ ਮੰਤਰਾਲੇ ਦੇ ਸੈਨਿਕ ਅਧਿਕਾਰੀ ਵੀ ਮੌਜੂਦ ਸਨ।

------------------------------------------------ 

ਏਬੀਬੀ / ਨੈਮਪੀ / ਡੀਕੇ / ਸਵੈਵੀ / ਏਡੀਏ



(Release ID: 1722522) Visitor Counter : 206