ਮਾਨਵ ਸੰਸਾਧਨ ਵਿਕਾਸ ਮੰਤਰਾਲਾ

ਸਰਕਾਰ ਐਮਡੀਐਮ ਸਕੀਮ ਦੇ ਤਹਿਤ ਡੀਬੀਟੀ ਰਾਹੀਂ ਮੁਦਰਾ ਸਹਾਇਤਾ ਮੁਹੱਈਆ ਕਰਵਾਏਗੀ

ਲਗਭਗ 11.8 ਕਰੋੜ ਵਿਦਿਆਰਥੀਆਂ ਨੂੰ ਲਾਭ ਹੋਵੇਗਾ

ਇਸ ਮੰਤਵ ਲਈ ਲਗਭਗ 1200 ਕਰੋੜ ਰੁਪਏ ਦੇ ਵਾਧੂ ਫੰਡ ਮੁਹੱਈਆ ਕਰਵਾਏ ਜਾਣਗੇ

Posted On: 28 MAY 2021 1:16PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਮਿਡ-ਡੇਅ-ਮੀਲ ਸਕੀਮ ਦੇ ਖਾਣਾ ਪਕਾਉਣ ਤੇ ਆਉਣ ਵਾਲੇ ਖਰਚੇ ਦੇ ਹਿੱਸੇ ਦੇ ਸਿੱਧੇ ਲਾਭ ਦੀ ਤਬਦੀਲੀ (ਡੀਬੀਟੀ) ਰਾਹੀਂ 11.8 ਕਰੋੜ ਵਿਦਿਆਰਥੀਆਂ (118 ਮਿਲੀਅਨ ਵਿਦਿਆਰਥੀਆਂ) ਨੂੰ ਆਰਥਿਕ ਸਹਾਇਤਾ ਉਪਲਬਧ ਕਰਵਾਉਣ ਦੇ ਪ੍ਰਸਤਾਵ ਨੂੰ ਸਾਰੇ ਹੀ ਯੋਗ ਬੱਚਿਆਂ ਦੀ ਭਲਾਈ ਦੇ ਇੱਕ ਵਿਸ਼ੇਸ਼ ਉਪਰਾਲੇ ਵੱਜੋਂ ਮਨਜ਼ੂਰੀ ਦੇ ਦਿੱਤੀ ਹੈ। ਇਹ ਮਿਡ ਡੇਅ ਮੀਲ ਪ੍ਰੋਗਰਾਮ ਨੂੰ ਭਰਪੂਰਤਾ ਦੇਵੇਗਾ। ਇਹ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐਮ-ਜੀਕੇਏਵਾਈ) ਅਧੀਨ ਲਗਭਗ 80 ਕਰੋੜ ਲਾਭਪਾਤਰੀਆਂ ਨੂੰ ਪ੍ਰਤੀ ਮਹੀਨਾ 5 ਕਿਲੋਗ੍ਰਾਮ ਪ੍ਰਤੀ ਵਿਅਕਤੀ ਮੁਫਤ ਅਨਾਜ ਵੰਡਣ ਦੇ ਐਲਾਨ ਤੋਂ ਇਲਾਵਾ ਹੈ।

ਇਹ ਫੈਸਲਾ ਬੱਚਿਆਂ ਦੇ ਪਾਲਣ - ਪੌਸ਼ਨ ਪੱਧਰਾਂ ਦੀ ਹਿਫਾਜ਼ਤ ਵਿੱਚ ਸਹਾਇਤਾ ਕਰੇਗਾ ਅਤੇ ਮਹਾਮਾਰੀ ਦੇ ਚੁਣੌਤੀਪੂਰਨ ਸਮੇਂ ਦੌਰਾਨ ਉਨ੍ਹਾਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਬਚਾਉਣ ਲਈ ਮਦਦ ਦੇਵੇਗਾ।

ਕੇਂਦਰ ਸਰਕਾਰ ਇਸ ਮੰਤਵ ਲਈ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ ਨੂੰ ਤਕਰੀਬਨ 1200 ਕਰੋੜ ਰੁਪਏ ਦੇ ਵਾਧੂ ਫੰਡ ਮੁਹੱਈਆ ਕਰਵਾਏਗੀ। ਕੇਂਦਰ ਸਰਕਾਰ ਦੇ ਇਸ ਵਨ ਟਾਈਮ ਵਿਸ਼ੇਸ਼ ਭਲਾਈ ਉਪਾਅ ਨਾਲ ਦੇਸ਼ ਭਰ ਦੇ 11.20 ਲੱਖ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪਹਿਲੀ ਤੋਂ ਅੱਠਵੀਂ ਜਮਾਤ ਵਿੱਚ ਪੜਾਈ ਕਰ ਰਹੇ ਤਕਰੀਬਨ 11.8 ਕਰੋੜ ਬੱਚਿਆਂ ਨੂੰ ਲਾਭ ਮਿਲੇਗਾ।

******

ਐਮਸੀ / ਕੇਪੀ / ਏਕੇ(Release ID: 1722453) Visitor Counter : 112