ਰੇਲ ਮੰਤਰਾਲਾ

ਆਕਸੀਜਨ ਐਕਸਪ੍ਰੈਸ ਦੁਆਰਾ ਦੇਸ਼ ਵਿੱਚ ਇੱਕੋ ਦਿਨ ਦੀ ਸਭ ਤੋਂ ਵੱਧ 1195 ਮੀਟ੍ਰਿਕ ਟਨ ਆਕਸੀਜਨ ਰਾਹਤ ਪਹੁੰਚਾਈ ਗਈ, ਇਹ ਸਹਾਇਤਾ ਪਹਿਲਾਂ ਦੀ 1142 ਮੀਟ੍ਰਿਕ ਟਨ ਦੇ ਲੋਡ ਨੂੰ ਪਾਰ ਕਰ ਗਈ


ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨੇ ਰੁਕਾਵਟਾਂ ਨੂੰ ਪਾਰ ਕਰਦਿਆਂ ਪੂਰਬ ਦੇ ਚੱਕਰਵਾਤ ਪ੍ਰਭਾਵਿਤ ਖੇਤਰਾਂ ਤੋਂ ਆਂਧਰ ਪ੍ਰਦੇਸ਼, ਸਿਕੰਦਰਾਬਾਦ ਅਤੇ ਤਾਮਿਲਨਾਡੂ ਤੱਕ ਰਾਹਤ ਪਹੁੰਚਾਈ

ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨੇ ਦੇਸ਼ ਵਿੱਚ 18980 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਦੀ ਸਪਲਾਈ ਕੀਤੀ

ਦਿੱਲੀ ਵਿੱਚ ਐੱਲਐੱਮਓ ਦੀ ਔਫਲੋਡਿੰਗ 5000 ਮੀਟ੍ਰਿਕ ਟਨ ਨੂੰ ਪਾਰ ਕਰ ਗਈ

ਦੱਖਣੀ ਰਾਜਾਂ ਵਿਚੋਂ, ਆਂਧਰ ਪ੍ਰਦੇਸ਼ ਚੌਥਾ ਸੂਬਾ ਹੈ ਜਿਥੇ ਐੱਲਐੱਮਓ ਦੀ ਸਪੁਰਦਗੀ 1000 ਮੀਟ੍ਰਿਕ ਟਨ ਨੂੰ ਪਾਰ ਕਰ ਗਈ

284 ਆਕਸੀਜਨ ਐਕਸਪ੍ਰੈਸ ਟ੍ਰੇਨਾਂ ਦੁਆਰਾ ਆਪਣੀ ਯਾਤਰਾ ਪੂਰੀ ਕਰਦਿਆਂ ਹੁਣ ਤੱਕ 1141 ਟੈਂਕਰਾਂ ਨਾਲ 15 ਰਾਜਾਂ ਨੂੰ ਰਾਹਤ ਪਹੁੰਚਾਈ ਗਈ

ਆਕਸੀਜਨ ਐਕਸਪ੍ਰੈਸ ਦੁਆਰਾ 15 ਰਾਜਾਂ- ਉਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਅਸਾਮ ਤੱਕ ਆਕਸੀਜਨ ਰਾਹਤ ਪਹੁੰਚਾਈ ਗਈ

ਮਹਾਰਾਸ਼ਟਰ ਵਿੱਚ 614 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਵਿੱਚ ਤਕਰੀਬਨ 3731 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਵਿੱਚ 656 ਮੀਟ੍ਰਿਕ ਟਨ, ਦਿੱਲੀ ਵਿੱਚ 5077 ਮੀਟ੍ਰਿਕ ਟਨ, ਹਰਿਆਣਾ ਵਿੱਚ 1967 ਮੀਟ੍ਰਿਕ ਟਨ, ਰਾਜਸਥਾਨ ਵਿੱਚ 98 ਮੀਟ੍ਰਿਕ ਟਨ, ਕਰਨਾਟਕ ਵਿੱਚ 1653 ਮੀਟ੍ਰਿਕ ਟਨ, ਉਤਰਾਖੰਡ ਵਿੱਚ 320 ਮੀਟ੍ਰਿਕ ਟਨ, ਤਾਮਿਲਨਾਡੂ ਵਿੱਚ 1550 ਮੀਟ੍ਰਿਕ ਟਨ,

Posted On: 27 MAY 2021 3:01PM by PIB Chandigarh

ਭਾਰਤੀ ਰੇਲਵੇ ਦੁਆਰਾ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਅਤੇ ਨਵੇਂ ਹੱਲ ਲੱਭਦਿਆਂ, ਦੇਸ਼ ਦੇ ਵਿਭਿੰਨ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਸਪਲਾਈ ਕਰਕੇ ਰਾਹਤ ਪਹੁੰਚਾਉਣ ਦੀ ਆਪਣੀ ਯਾਤਰਾ ਜਾਰੀ ਰੱਖੀ ਜਾ ਰਹੀ ਹੈ। ਹੁਣ ਤਕ, ਭਾਰਤੀ ਰੇਲਵੇ ਦੁਆਰਾ ਦੇਸ਼ ਭਰ ਦੇ ਵਿਭਿੰਨ ਰਾਜਾਂ ਵਿੱਚ 1141 ਤੋਂ ਵੱਧ ਟੈਂਕਰਾਂ ਵਿੱਚ 18980 ਮੀਟਰਕ ਟਨ ਤੋਂ ਵੱਧ ਐੱਲਐੱਮਓ ਪਹੁੰਚਾਈ ਜਾ ਚੁੱਕੀ ਹੈ।

 

 ਇੱਥੇ ਇਹ ਜ਼ਿਕਰਯੋਗ ਹੈ ਕਿ ਹੁਣ ਤੱਕ 284 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਆਪਣੀ ਯਾਤਰਾ ਪੂਰੀ ਕਰ ਲਈ ਹੈ ਅਤੇ ਵੱਖ-ਵੱਖ ਰਾਜਾਂ ਨੂੰ ਰਾਹਤ ਪਹੁੰਚਾਈ ਹੈ।

 

 ਇਸ ਰਿਲੀਜ਼ ਦੇ ਜਾਰੀ ਹੋਣ ਦੇ ਸਮੇਂ ਤੱਕ 4 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ 20 ਟੈਂਕਰਾਂ ਵਿੱਚ 392 ਮੀਟ੍ਰਿਕ ਟਨ ਤੋਂ ਵੱਧ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਲੈ ਕੇ ਆਪਣੀਆਂ ਨਿਰਧਾਰਿਤ ਮੰਜ਼ਿਲਾਂ ਵੱਲ ਵਧ ਰਹੀਆਂ ਹਨ।

 

 ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨੇ 23 ਮਈ 2021 ਨੂੰ ਦੇਸ਼ ਵਿੱਚ ਪਹੁੰਚਾਈ ਗਈ 1142 ਮੀਟ੍ਰਿਕ ਟਨ ਰਾਹਤ ਦੇ ਆਪਣੇ ਪਿਛਲੇ ਉੱਚ ਨੂੰ ਪਾਰ ਕਰਦਿਆਂ ਇਕੋ ਦਿਨ ਵਿੱਚ ਸਭ ਤੋਂ ਵਧ 1195 ਮੀਟ੍ਰਿਕ ਟਨ ਆਕਸੀਜਨ ਰਾਹਤ ਦੀ ਸਪੁਰਦਗੀ ਕੀਤੀ।

 

 ਦਿੱਲੀ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀ ਔਫਲੋਡਿੰਗ 5000 ਮੀਟ੍ਰਿਕ ਟਨ ਨੂੰ ਪਾਰ ਕਰ ਗਈ।

 

 ਦੱਖਣੀ ਰਾਜਾਂ ਵਿੱਚੋਂ, ਆਂਧਰ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਅਤੇ ਤੇਲੰਗਾਨਾ ਹਰੇਕ ਨੂੰ, ਐੱਲਐੱਮਓ ਦੀ ਸਪਲਾਈ 1000 ਮੀਟਰਕ ਟਨ ਨੂੰ ਪਾਰ ਕਰ ਗਈ।

 

 ਜ਼ਿਕਰਯੋਗ ਹੈ ਕਿ ਆਕਸੀਜਨ ਐਕਸਪ੍ਰੈਸ ਨੇ 33 ਦਿਨਾਂ ਪਹਿਲਾਂ 24 ਅਪ੍ਰੈਲ ਨੂੰ ਮਹਾਰਾਸ਼ਟਰ ਵਿੱਚ 126 ਮੀਟ੍ਰਿਕ ਟਨ ਦੀ ਸਪੁਰਦਗੀ ਨਾਲ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ।

 

 ਭਾਰਤੀ ਰੇਲਵੇ ਯਤਨਸ਼ੀਲ ਹੈ ਕਿ ਮੰਗ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਐੱਲਐੱਮਓ ਪਹੁੰਚਾਈ ਜਾਏ।

 

ਆਕਸੀਜਨ ਐਕਸਪ੍ਰੈਸ ਦੁਆਰਾ ਆਕਸੀਜਨ ਰਾਹਤ 15 ਰਾਜਾਂ ਉਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਅਸਾਮ ਤੱਕ ਪਹੁੰਚਾਈ ਗਈ ਹੈ।

 

 ਇਸ ਰਿਲੀਜ਼ ਦੇ ਜਾਰੀ ਹੋਣ ਤੱਕ, ਮਹਾਰਾਸ਼ਟਰ ਵਿੱਚ 614 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਵਿੱਚ ਤਕਰੀਬਨ 3731 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਵਿੱਚ 656 ਮੀਟ੍ਰਿਕ ਟਨ, ਦਿੱਲੀ ਵਿੱਚ 5077 ਮੀਟ੍ਰਿਕ ਟਨ, ਹਰਿਆਣੇ ਵਿੱਚ 1967 ਮੀਟਰਕ ਟਨ, ਰਾਜਸਥਾਨ ਵਿੱਚ 98 ਮੀਟ੍ਰਿਕ ਟਨ, ਕਰਨਾਟਕ ਵਿੱਚ 1653 ਮੀਟਰਕ ਟਨ,  ਉਤਰਾਖੰਡ ਵਿੱਚ 320 ਮੀਟ੍ਰਿਕ ਟਨ, ਤਾਮਿਲਨਾਡੂ ਵਿੱਚ 1550 ਮੀਟ੍ਰਿਕ ਟਨ, ਆਂਧਰ ਪ੍ਰਦੇਸ਼ ਵਿੱਚ 1190 ਮੀਟ੍ਰਿਕ ਟਨ, ਪੰਜਾਬ ਵਿੱਚ 225 ਮੀਟ੍ਰਿਕ ਟਨ, ਕੇਰਲ ਵਿੱਚ 380 ਮੀਟਰਕ ਟਨ, ਤੇਲੰਗਾਨਾ ਵਿੱਚ 1312 ਮੀਟ੍ਰਿਕ ਟਨ, ਝਾਰਖੰਡ ਵਿੱਚ 38 ਮੀਟ੍ਰਿਕ ਟਨ ਅਤੇ ਅਸਾਮ ਵਿੱਚ 160 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਹੋਈ ਹੈ। 

 

 ਭਾਰਤੀ ਰੇਲਵੇ ਨੇ ਆਕਸੀਜਨ ਦੀ ਸਪਲਾਈ ਲਈ ਨਵੇਂ ਰੂਟਾਂ ਦੀ ਵੀ ਪਹਿਚਾਣ ਕੀਤੀ ਹੈ ਅਤੇ ਆਪਾਤ ਸਥਿਤੀ ਵਿੱਚ ਰਾਜਾਂ ਵੱਲੋਂ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਮੰਗ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਤਿਆਰ ਰੱਖਿਆ ਜਾ ਰਿਹਾ ਹੈ। ਤਰਲ ਮੈਡੀਕਲ ਆਕਸੀਜਨ ਲਈ ਭਾਰਤੀ ਰੇਲਵੇ ਨੂੰ ਟੈਂਕਰ ਰਾਜਾਂ ਵੱਲੋਂ ਉਪਲਬਧ ਕਰਵਾਏ ਜਾਂਦੇ ਹਨ।

 

 ਭਾਰਤੀ ਰੇਲਵੇ ਦੀਆਂ ਇਹ ਆਕਸੀਜਨ ਐਕਸਪ੍ਰੈਸ ਟ੍ਰੇਨਾਂ ਆਕਸੀਜਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦੇਸ਼ ਭਰ ਵਿੱਚ ਇੱਧਰ ਤੋਂ ਉੱਧਰ ਦੌੜ ਰਹੀਆਂ ਹਨ। ਪੱਛਮ ਬੰਗਾਲ ਵਿੱਚ ਹਾਪਾ, ਬੜੌਦਾ ਅਤੇ ਮੁੰਦਰਾ ਤੋਂ ਪੂਰਬ ਵਿੱਚ ਰਾਊਰਕੇਲਾ, ਦੁਰਗਾਪੁਰ, ਟਾਟਾਨਗਰ ਅਤੇ ਅੰਗੁਲ ਤੋਂ ਆਕਸੀਜਨ ਲੈ ਕੇ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਹਰਿਆਣਾ, ਤੇਲੰਗਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼ ਅਤੇ ਅਸਾਮ ਵਿੱਚ ਵਿਵਸਥਿਤ ਯੋਜਨਾਬੱਧ ਤਰੀਕੇ ਨਾਲ ਸਪਲਾਈ ਕਰ ਰਹੀਆਂ ਹਨ।

 

ਘੱਟ ਤੋਂ ਘੱਟ ਸਮੇਂ ਵਿੱਚ ਆਕਸੀਜਨ ਰਾਹਤ ਸਪਲਾਈ ਨੂੰ ਯਕੀਨੀ ਬਣਾਉਣ ਲਈ, ਰੇਲਵੇ ਆਕਸੀਜਨ ਐਕਸਪ੍ਰੈਸ ਫਰੇਟ ਟ੍ਰੇਨਾਂ ਦੇ ਪ੍ਰਬੰਧਨ ਵਿੱਚ ਨਵੇਂ ਮਾਪਦੰਡ ਅਤੇ ਬੇਮਿਸਾਲ ਬੈਂਚਮਾਰਕ ਹਾਸਲ ਕਰ ਰਹੀ ਹੈ। ਲੰਮੀ ਦੂਰੀ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਇਨ੍ਹਾਂ ਮਹੱਤਵਪੂਰਨ ਫਰੇਟ ਟ੍ਰੇਨਾਂ ਦੀ ਔਸਤ ਗਤੀ 55 ਤੋਂ ਵਧੇਰੇ ਰਹੀ ਹੈ। ਉੱਚ ਪ੍ਰਾਥਮਿਕਤਾ ਦੇ ਗ੍ਰੀਨ ਕਾਰੀਡੋਰਾਂ ਵਿੱਚ ਚਲਦਿਆਂ, ਆਪਾਤ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਭਿੰਨ ਜ਼ੋਨਾਂ ਦੇ ਪਰਿਚਾਲਨ ਦਲ ਬਹੁਤ ਜ਼ਿਆਦਾ ਚੁਣੌਤੀਪੂਰਨ ਸਥਿਤੀਆਂ ਵਿੱਚ ਕੰਮ ਕਰ ਰਹੇ ਹਨ। ਚਾਲਕ ਦਲ ਬਦਲਣ ਜਿਹੀਆਂ ਤਕਨੀਕੀ ਜ਼ਰੂਰਤਾਂ ਦੇ ਲਈ ਗੱਡੀ ਦੇ ਠਹਿਰਣ ਦੇ ਸਮੇਂ (ਸਟੌਪੇਜ) ਨੂੰ ਘਟਾ ਕੇ 1 ਮਿੰਟ ਕਰ ਦਿੱਤਾ ਗਿਆ ਹੈ। 

 

 ਮਾਰਗਾਂ ਨੂੰ ਲਗਾਤਾਰ ਖੁੱਲ੍ਹਾ ਰੱਖਿਆ ਜਾ ਰਿਹਾ ਹੈ ਅਤੇ ਆਕਸੀਜਨ ਐਕਸਪ੍ਰੈਸ ਦੇ ਸੁਚਾਰੂ ਪਰਿਚਾਲਨ ਦੇ ਲਈ ਉੱਚ ਪੱਧਰ ‘ਤੇ ਚੌਕਸੀ ਵਰਤੀ ਜਾ ਰਹੀ ਹੈ।

 

 ਆਕਸੀਜਨ ਐਕਸਪ੍ਰੈਸ ਲਈ ਕੀਤੇ ਗਏ ਇਨ੍ਹਾਂ ਪ੍ਰਬੰਧਾਂ ਦੇ ਨਾਲ ਇਹ ਧਿਆਨ ਵੀ ਰੱਖਿਆ ਜਾ ਰਿਹਾ ਹੈ ਕਿ ਹੋਰ ਫਰੇਟ ਟ੍ਰੇਨਾਂ ਦੇ ਪਰਿਚਾਲਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ।

 

ਆਕਸੀਜਨ ਦੀ ਸਪਲਾਈ ਇੱਕ ਜਟਿਲ ਪ੍ਰਕਿਰਿਆ ਹੈ ਅਤੇ ਸਪਲਾਈ ਨਾਲ ਜੁੜੇ ਅੰਕੜੇ ਲਗਾਤਾਰ ਅਪਡੇਟ ਕੀਤੇ ਜਾ ਰਹੇ ਹਨ। ਕੁਝ ਹੋਰ ਆਕਸੀਜਨ ਐਕਸਪ੍ਰੈਸ ਟ੍ਰੇਨਾਂ ਦੇਰ ਰਾਤ ਆਪਣੀਆਂ-ਆਪਣੀਆਂ ਮੰਜ਼ਿਲਾਂ ਵੱਲ ਰਵਾਨਾ ਹੋਣਗੀਆਂ।

 

***********

 ਡੀਜੇਐੱਨ / ਐੱਮਕੇਵੀ

 


(Release ID: 1722305) Visitor Counter : 297