ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬਜ਼ੁਰਗਾਂ ਤੇ ਦਿਵਯਾਂਗ ਨਾਗਰਿਕਾਂ ਲਈ ਘਰਾਂ ਦੇ ਕੋਲ ਕੋਵਿਡ ਟੀਕਾਕਰਨ ਕੇਂਦਰਾਂ ਲਈ ਦਿਸ਼ਾ ਨਿਰਦੇਸ਼ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸਾਂਝੇ ਕੀਤੇ ਗਏ ਹਨ


ਸਮੂਹ ਅਧਾਰਿਤ ਪਹੁੰਚ , ਘਰਾਂ ਦੇ ਨੇੜੇ ਟੀਕਾਕਰਨ ਸੈਸ਼ਨਜ਼ ਉਦਾਹਰਣ ਦੇ ਤੌਰ ਤੇ ਕਮਿਊਨਿਟੀ ਸੈਂਟਰ , ਆਰ ਡਬਲਯੁ ਏ ਸੈਂਟਰ , ਗਰੁੱਪ ਹਾਊਸਿੰਗ ਸੁਸਾਇਟੀ ਸੈਂਟਰ , ਪੰਚਾਇਤ ਘਰ , ਸਕੂਲੀ ਇਮਾਰਤਾਂ ਆਦਿ

ਸਾਰੇ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕ ਜਿਹਨਾਂ ਦਾ ਅਜੇ ਟੀਕਾਕਰਨ ਨਹੀਂ ਹੋਇਆ ਜਾਂ ਪਹਿਲੀ ਖੁਰਾਕ ਲੈਣ ਵਾਲਿਆਂ ਦੇ ਨਾਲ ਨਾਲ 60 ਸਾਲ ਤੋਂ ਹੇਠਾਂ ਦਿਵਿਯਾਂਗ ਕੋਵਿਡ 19 ਟੀਕਾਕਰਨ ਲਈ ਐੱਨ ਐੱਚ ਸੀ ਵੀ ਸੀ ਦੇ ਯੋਗ ਹਨ

ਐੱਨ ਐੱਚ ਸੀ ਵੀ ਸੀ ਤਹਿਤ ਬਜ਼ੁਰਗਾਂ ਅਤੇ ਦਿਵਯਾਂਗ ਨਾਗਰਿਕਾਂ ਤੱਕ ਪਹੁੰਚਣ ਲਈ ਸਰਵ—ਵਿਆਪੀ ਟੀਕਾਕਰਨ ਪ੍ਰੋਗਰਾਮ ਦੇ ਮੁੱਖ ਸਬਕਾਂ ਨੂੰ ਵਰਤਿਆ ਜਾ ਸਕਦਾ ਹੈ

Posted On: 27 MAY 2021 4:47PM by PIB Chandigarh

ਕੇਂਦਰ ਮੰਤਰਾਲੇ ਦੀ ਤਕਨੀਕੀ ਮਾਹਿਰ ਕਮੇਟੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਪ੍ਰਸਤਾਵ ਦੀ ਸਿਫਾਰਸ਼ ਕੀਤੀ । ਇਹ ਸਿਫਾਰਸ਼ਾਂ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਪ੍ਰਵਾਨ ਵੀ ਕਰ ਦਿੱਤੀਆਂ ਗਈਆਂ ਹਨ । ਐੱਨ ਐੱਚ ਸੀ ਵੀ ਏ ਸੀ ਬਜ਼ੁਰਗਾਂ ਅਤੇ ਦਿਵਯਾਂਗ ਵਿਅਕਤੀਆਂ ਲਈ ਸਮੂਹ ਅਧਾਰਿਤ , ਲਚਕੀਲੀ ਅਤੇ ਲੋਕ ਕੇਂਦਰਿਤ ਪਹੁੰਚ ਲਾਗੂ ਕਰਦਿਆਂ ਕੋਵਿਡ ਟੀਕਾਕਰਨ ਕੇਂਦਰਾਂ ਨੂੰ ਘਰਾਂ ਦੇ ਨੇੜੇ ਲੈ ਕੇ ਜਾਵੇਗਾ ।
ਤਕਨੀਕੀ ਮਾਹਿਰ ਕਮੇਟੀ ਦੀਆਂ ਸਿਫਾਰਸ਼ਾਂ ਦਾ ਮਕਸਦ  ਸੀਨੀਅਰ ਨਾਗਰਿਕਾਂ ਅਤੇ ਦਿਵਯਾਂਗ ਵਸੋਂ , ਸਰੀਰਿਕ ਹਾਲਤਾਂ ਕਰਕੇ  ਉਹਨਾਂ ਦਾ ਚੱਲਣਾ ਫਿਰਨਾ ਸੀਮਤ ਹੈ , ਲਈ ਟੀਕਾਕਰਨ ਯਕੀਨੀ ਬਣਾਉਣਾ ਹੈ । ਇਹ ਸਿਫਾਰਸ਼ਾਂ ਟੀਕਾਕਰਨ ਸੇਵਾਵਾਂ ਨੂੰ ਭਾਈਚਾਰੇ ਦੇ ਨੇੜੇ ਲਿਆਉਣ ਦੀ ਪਹੁੰਚ ਦੀ ਲੋੜ ਲਈ ਹੁੰਗਾਰੇ ਵਜੋਂ ਲਾਗੂ ਕੀਤੀਆਂ ਗਈਆਂ ਹਨ ਅਤੇ ਇਹ ਸਿਫਾਰਸ਼ਾਂ ਸਮੇਂ ਸਮੇਂ ਸਿਰ ਜਾਰੀ ਸੰਚਾਲਨ ਦਿਸ਼ਾ ਨਿਰਦੇਸ਼ ਅਤੇ ਐਡਵਾਇਜ਼ਰੀਆਂ ਅਨੁਸਾਰ ਸਾਰੀਆਂ ਜ਼ਰੂਰੀ ਸਾਵਧਾਨੀਆਂ ਅਤੇ ਸੁਰੱਖਿਆ ਉਪਾਵਾਂ ਨੂੰ ਬਰਕਰਾਰ ਰੱਖਦਿਆਂ ਜਾਰੀ ਕੀਤੀਆਂ ਜਾਣਗੀਆਂ ।
ਇਹ ਘਰਾਂ ਦੇ ਨੇੜੇ ਕੋਵਿਡ ਟੀਕਾਕਰਨ ਕੇਂਦਰ ਵਿਸ਼ੇਸ਼ ਤੌਰ ਤੇ ਹੇਠ ਲਿਖੀ ਯੋਗ ਵਸੋਂ ਲਈ ਆਯੋਜਿਤ ਕੀਤੇ ਜਾਣਗੇ ਜਦਕਿ ਬਾਕੀ ਸਾਰੇ ਹੋਰ ਉਮਰ ਵਰਗਾਂ ਲਈ ਮੌਜੂਦਾ ਸੀ ਵੀ ਸੀ ਜਾਰੀ ਰਹਿਣਗੇ ।
ਐੱਨ ਐੱਚ ਸੀ ਵੀ ਸੀ ਵਿੱਚ ਕੋਵਿਡ 19 ਟੀਕਾਕਰਨ ਲਈ ਯੋਗ ਵਸੋਂ ਵਿੱਚ ਹੇਠ ਲਿਖੇ ਸ਼ਾਮਲ ਹਨ :—
1.   ਸਾਰੇ ਵਿਅਕਤੀ ਜੋ 60 ਸਾਲ ਦੀ ਉਮਰ ਤੋਂ ਵਧੇਰੇ ਹਨ ਤੇ ਉਹਨਾਂ ਨੂੰ ਟੀਕਾ ਨਹੀਂ ਲੱਗਾ ਜਾਂ ਉਹਨਾਂ ਨੇ ਪਹਿਲਾ ਟੀਕਾ ਲਗਵਾਇਆ ਹੈ ।
2.   ਉਹ ਸਾਰੇ ਵਿਅਕਤੀ ਜੋ 60 ਸਾਲ ਤੋਂ ਹੇਠਾਂ ਹਨ , ਪਰ ਮੈਡੀਕਲ ਹਾਲਤਾਂ ਜਾਂ ਸਰੀਰਿਕ ਹਾਲਤਾਂ ਕਰਕੇ ਦਿਵਯਾਂਗ ਹਨ ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵਿਸਥਾਰਿਤ ਦਿਸ਼ਾ ਨਿਰਦੇਸ਼ ਭੇਜ ਦਿੱਤੇ ਹਨ ।
ਇਹਨਾਂ ਦਿਸ਼ਾ ਨਿਰਦੇਸ਼ਾਂ ਵਿੱਚ ਸ਼ਾਮਲ ਹਨ :—
1.   ਗੈਰ ਸਿਹਤ ਸਹੂਲਤ ਤੇ ਅਧਾਰਿਤ ਥਾਵਾਂ ਤੇ ਟੀਕਾ ਸੈਸ਼ਨਜ਼ ਕਰਨ ਲਈ ਇੱਕ ਭਾਈਚਾਰਾ ਅਧਾਰਿਤ ਅਪਰੋਚ ਅਪਨਾਉਣੀ ਪਵੇਗੀ , ਉਦਾਹਰਣ ਦੇ ਤੌਰ ਤੇ , ਕਮਿਊਨਿਟੀ ਸੈਂਟਰ , ਆਰ ਡਬਲਯੁ ਏ ਸੈਂਟਰ / ਦਫ਼ਤਰ , ਪੰਚਾਇਤ ਘਰ , ਸਕੂਲੀ ਇਮਾਰਤਾਂ , ਬਜ਼ੁਰਗਾਂ ਲਈ ਬਣੇ ਓਲਡ ਏਜ ਹੋਮਸ ਆਦਿ ।
2.   ਯੋਗ ਵਸੋਂ ਦੇ ਅਧਾਰ ਤੇ ਜਿ਼ਲ੍ਹਾ ਟਾਸਕ ਫੋਰਸ / ਸ਼ਹਿਰੀ ਟਾਸਕ ਫੋਰਸ ਐੱਨ ਐੱਚ ਸੀ ਵੀ ਸੀ ਦੀ ਜਗ੍ਹਾ ਬਾਰੇ ਫੈਸਲੇ ਲਵੇਗੀ ਤਾਂ ਜੋ ਟੀਚੇ ਦੀ ਅਬਾਦੀ ਤੱਕ ਵੱਧ ਤੋਂ ਵੱਧ ਸੇਵਾਵਾਂ ਦੀ ਪਹੁੰਚ ਵਧਾਈ ਜਾ ਸਕੇ , ਟੀਕਾ ਬਰਬਾਦੀ ਨੂੰ ਘੱਟ ਕਰਨ ਦੇ ਨਾਲ ਨਾਲ ਮੌਜੂਦਾ ਸਿਹਤ ਸੇਵਾਵਾਂ ਤੇ ਘੱਟ ਤੋਂ ਘੱਟ ਅਸਰ ਹੋਵੇ ।
3.   ਐੱਨ ਐੱਚ ਸੀ ਵੀ ਸੀ ਮੌਜੂਦਾ ਸੀ ਵੀ ਸੀ ਨਾਲ ਟੀਕਾਕਰਨ ਉਦੇਸ਼ ਲਈ ਜੋੜਿਆ ਜਾਵੇਗਾ , ਸੀ ਵੀ ਸੀ ਇੰਚਾਰਜ ਟੀਕਾਕਰਨ ਲਈ ਲੋੜੀਂਦੇ ਟੀਕੇ , ਲੋਜੀਸਟਿਕਸ ਅਤੇ ਮਨੁੱਖੀ ਸਰੋਤਾਂ ਨੂੰ ਮੁਹੱਈਆ ਕਰਨ ਲਈ ਜਿ਼ੰਮੇਵਾਰ ਹੋਵੇਗਾ ।
4.   ਐੱਨ ਐੱਚ ਸੀ ਵੀ ਸੀ ਲਈ ਜਗ੍ਹਾ ਦੀ ਸਮੂਹ ਗਰੁੱਪਾਂ ਅਤੇ ਆਰ ਡਬਲਯੁ ਏਜ਼ ਨਾਲ ਮਿਲ ਕੇ ਪਹਿਲੋਂ ਪਛਾਣ ਕੀਤੀ ਜਾਵੇਗੀ । ਇਹ ਜਗ੍ਹਾ ਪੰਚਾਇਤ ਭਵਨ , ਸਬ ਸਿਹਤ ਕੇਂਦਰ ਅਤੇ ਸਿਹਤ ਅਤੇ ਵੈੱਲਨੈੱਸ ਕੇਂਦਰ ਜਿਹਨਾਂ ਵਿੱਚ ਕਾਫ਼ੀ ਜਗ੍ਹਾ ਉਪਲਬੱਧ ਹੋਵੇ, ਕਮਿਊਨਿਟੀ ਹਾਲ , ਆਰ ਡਬਲਯੁ ਏ ਵਿਹੜੇ , ਪੋਲਿੰਗ ਬੂਥ , ਸਕੂਲ ਆਦਿ ਹੋ ਸਕਦੇ ਹਨ ਅਤੇ ਇੱਕ ਕਮਰਾ , ਇੱਕ ਇੰਤਜ਼ਾਰ ਕਰਨ ਦੇ ਏਰੀਏ ਦੇ ਨਾਲ ਟੀਚਾ ਗਰੁੱਪ ਲਈ ਪਹੁੰਚ ਹੋਣੀ ਚਾਹੀਦੀ ਹੈ । ਉਦਾਹਰਣ ਦੇ ਤੌਰ ਤੇ ਵ੍ਹੀਲ ਚੇਅਰ ਪਹੁੰਚ ਲਈ ਰੈਂਪ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੰਚਾਲਨ ਦਿਸ਼ਾ ਨਿਰਦੇਸ਼ਾਂ ਅਨੁਸਾਰ ਟੀਕਾਕਰਨ ਤੋਂ ਬਾਅਦ 30 ਮਿੰਟਾਂ ਦੇ ਇੰਤਜ਼ਾਰ ਨੂੰ ਸੁਨਿਸ਼ਚਿਤ ਕਰਨ ਲਈ ਇੱਕ ਅਬਜ਼ਰਵੇਸ਼ਨ ਕਮਰਾ ਹੋਣਾ ਚਾਹੀਦਾ ਹੈ ।
5.   ਸੀ ਵੀ ਸੀ ਦੇ ਮਾਪਦੰਡਾਂ ਤੇ ਪੂਰਾ ਉੱਤਰਦੀਆਂ ਜਗ੍ਹਾ ਇੱਕ ਵਾਰ ਪਛਾਨਣ ਅਤੇ ਪ੍ਰਮਾਣਿਤ ਹੋਣ ਤੋਂ ਬਾਅਦ ਕੋਵਿਨ ਪੋਰਟਲ ਤੇ ਐੱਨ ਐੱਚ ਸੀ ਵੀ ਸੀ ਵਜੋਂ ਪੰਜੀਕ੍ਰਿਤ ਕੀਤੇ ਜਾਣਗੇ ।
6.   ਡੀ ਟੀ ਐੱਫ / ਯੂ ਟੀ ਐੱਫ, ਐੱਨ ਐੱਚ ਸੀ ਵੀ ਸੀ ਲਈ ਟੀਕਾਕਰਨ ਦੀ ਯੋਜਨਾ ਬਣਾਉਣ ਅਤੇ ਲਾਗੂ ਕਰਨ ਲਈ ਜਿ਼ੰਮੇਵਾਰ ਹੋਣਗੇ, ਉਹਨਾਂ ਕੋਲ ਸਥਾਨਕ ਹਾਲਤਾਂ ਅਤੇ ਲੋੜਾਂ ਅਨੁਸਾਰ ਪ੍ਰਸਤਾਵਿਤ ਯੋਜਨਾ ਦੇ ਅਨੁਕੂਲ ਪੂਰੀ ਲਚਕ ਹੋਵੇਗੀ ।
7.   ਐੱਨ ਐੱਚ ਸੀ ਵੀ ਸੀ ਦੀ ਹਰੇਕ ਟੀਮ ਵਿੱਚ 5 ਮੈਂਬਰ ਹੋਣਗੇ — ਟੀਮ ਲੀਡਰ (ਜ਼ਰੂਰੀ ਹੈ ਇੱਕ ਡਾਕਟਰ) , ਟੀਕਾ ਲਗਾਉਣ ਵਾਲਾ , ਟੀਕਾਕਰਨ ਅਧਿਕਾਰੀ , 2 ਕੋਵਿਨ ਪੰਜੀਕਰਨ ਲਈ ਅਤੇ ਲਾਭਪਾਤਰੀ ਨੂੰ ਪ੍ਰਮਾਣਿਕਤਾ ਲਈ ਅਤੇ ਟੀਕਾਕਰਨ ਅਧਿਕਾਰੀ 2 ਅਤੇ 3 , ਭੀੜ ਨੂੰ ਕਾਬੂ ਕਰਨ , ਟੀਕਾ ਲਗਾਉਣ ਵਾਲਿਆਂ ਦੀ ਸਹਾਇਤਾ ਲਈ , ਟੀਕਾਕਰਨ ਲਈ ਲਾਭਪਾਤਰੀਆਂ ਦਾ 30 ਮਿੰਟਾਂ ਲਈ ਧਿਆਨ ਰੱਖਣ ਨੂੰ ਯਕੀਨੀ ਬਣਾਉਣ ਜਾਂ ਟੀਕਾਕਰਨ ਤੋਂ ਬਾਅਦ ਕਿਸੇ ਏ ਈ ਐੱਫ ਆਈ ਅਤੇ ਕਿਸੇ ਵੀ ਹੋਰ ਸਹਾਇਤਾ ਦੀ ਲੋੜ ਲਈ ।
8.   ਇੱਕ ਅਜਿਹੇ ਦ੍ਰਿਸ਼ ਵਿੱਚ ਜਿੱਥੇ ਟੀਚਾ ਲਾਭਪਾਤਰੀਆਂ ਦਾ ਗਰੁੱਪ ਇੱਕ ਛੱਤ ਹੇਠਾਂ ਹੈ , ਜਿਵੇਂ ਓਲਡ ਏਜ ਹੋਮ ਆਦਿ , ਐੱਨ ਐੱਚ ਸੀ ਵੀ ਸੀ ਸੰਚਾਨਲ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਸ ਜਗ੍ਹਾ ਤੇ ਆਯੋਜਿਤ ਕੀਤਾ ਜਾ ਸਕਦਾ ਹੈ ।
ਦਿਸ਼ਾ ਨਿਰਦੇਸ਼ਾਂ ਵਿੱਚ ਹੇਠ ਲਿਖਿਆਂ ਲਈ ਵੀ ਵੇਰਵਾ ਸ਼ਾਮਲ ਕੀਤਾ ਗਿਆ ਹੈ :—
1.   ਲਾਭਪਾਤਰੀਆਂ ਦਾ ਪੰਜੀਕਰਨ ਅਤੇ ਐਪੋਇੰਟਮੈਂਟ ਜਾਂ ਅਗਾਊਂ , ਟੀਕਾਕਰਨ ਵਾਲੀ ਜਗ੍ਹਾ ਤੇ ਜਾਂ ਕੋਵਿਨ ਤੇ ਸਾਥੀ ਸਮੇਤ ਪੰਜੀਕਰਨ ਪ੍ਰਕਿਰਿਆ ਦੀ ਸਹੂਲਤ ।
2.   ਲਾਭਪਾਤਰੀਆਂ ਦੀ ਲਾਈਨ ਸੂਚੀ ।
3.   ਐੱਨ ਐੱਚ ਸੀ ਵੀ ਸੀ ਜਗ੍ਹਾ ਦੀ ਪਛਾਣ ਅਤੇ ਮੌਜੂਦਾ ਸੀ ਵੀ ਸੀ ਨਾਲ ਜੋੜਨਾ ।
4.   ਐੱਨ ਐੱਚ ਸੀ ਵੀ ਸੀ ਸੈਸ਼ਨਾਂ ਵਿੱਚ ਟੀਕਾਕਰਨ ਲਈ ਸੂਖ਼ਮ ਯੋਜਨਾਬੰਦੀ ਬਜ਼ੁਰਗਾਂ ਲੋੜਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਸੈਸ਼ਨ ਸਾਈਟ ਤੱਕ ਸਫ਼ਰ ਦੀ ਸਹੂਲਤ ਜਿੱਥੇ ਕਿਤੇ ਲੋੜ ਹੋਵੇ । ਟੀਕਾਕਰਨ ਕੇਂਦਰਾਂ ਨੂੰ ਬਜ਼ੁਰਗਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਦੋਸਤਾਨਾ ਬਣਾਉਣਾ ।
ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਸੰਬੰਧਤ ਅਧਿਕਾਰੀਆਂ ਨੂੰ ਇਹਨਾਂ ਸਿਫਾਰਸ਼ਾਂ ਨੂੰ ਨੋਟ ਕਰਨ ਲਈ ਨਿਰਦੇਸ਼ ਦੇਣ ਅਤੇ ਜਾਰੀ ਰਾਸ਼ਟਰੀ ਕੋਵਿਡ 19 ਟੀਕਾਕਰਨ ਮੁਹਿੰਮ ਤਹਿਤ ਅਸਰਦਾਰ ਢੰਗ ਨਾਲ ਲਾਗੂ ਕਰਨ ਅਤੇ ਵੇਰਵਾ ਸਹਿਤ ਯੋਜਨਾਬੰਦੀ ਕਰਨ ਲਈ ਤੁਰੰਤ ਜ਼ਰੂਰੀ ਕਾਰਵਾਈ ਕਰਨ ।

 


********************

 

ਐੱਮ ਵੀ / ਐੱਮ
ਐੱਚ ਐੱਫ ਡਬਲਯੁ / ਕੋਵਿਡ ਘਰ ਦੇ ਨੇੜੇ ਕੋਵਿਡ ਟੀਕਾਕਰਨ ਕੇਂਦਰ (ਐੱਨ ਐੱਚ ਸੀ ਵੀ ਸੀ) / 27 ਮਈ 2021 / 4



(Release ID: 1722220) Visitor Counter : 225