ਰੇਲ ਮੰਤਰਾਲਾ

12 ਆਕਸੀਜਨ ਐਕਸਪ੍ਰੈਸ ਨੇ ਖਰਾਬ ਮੌਸਮ ਅਤੇ ਚਕ੍ਰਵਾਤ ਦਾ ਸਾਹਮਣਾ ਕਰਦੇ ਹੋਏ ਪੂਰਬੀ ਰਾਜਾਂ ਤੋਂ 969 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੇ ਨਾਲ ਸਹਾਇਤਾ ਪਹੁੰਚਾਈ


ਇਨ੍ਹਾਂ 12 ਆਕਸੀਜਨ ਐਕਸਪ੍ਰੈਸ ਵਿੱਚ ਤਾਮਿਲਨਾਡੂ ਲਈ 3 ਟ੍ਰੇਨਾਂ, ਆਂਧਰਾ ਪ੍ਰਦੇਸ਼ ਲਈ 4 ਅਤੇ ਦਿੱਲੀ ਖੇਤਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਅਸਾਮ ਅਤੇ ਕੇਰਲ ਦੇ ਲਈ 1-1 ਟ੍ਰੇਨ ਸ਼ਾਮਲ ਹੈ
ਆਕਸਜੀਨ ਐਕਸਪ੍ਰੈਸ ਦੁਆਰਾ ਦੇਸ਼ ਵਿੱਚ 17945 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਪਹੁੰਚਾਈ ਗਈ
ਝਾਰਖੰਡ ਵਿੱਚ ਪਹਿਲੀ ਆਕਸੀਜਨ ਐਕਸਪ੍ਰੈਸ ਪਹੁੰਚੀ ਅਤੇ ਇਹ ਆਕਸੀਜਨ ਪ੍ਰਾਪਤ ਕਰਨ ਵਾਲਾ 15ਵਾਂ ਰਾਜ ਬਣਿਆ
ਹੁਣ ਤੱਕ 1080 ਟੈਂਕਰਾਂ ਦੇ ਨਾਲ 272 ਆਕਸੀਜਨ ਐਕਸਪ੍ਰੈਸ ਗੱਡੀਆਂ ਨੇ 15 ਰਾਜਾਂ ਨੂੰ ਸਹਾਇਤਾ ਪਹੁੰਚਾਈ
ਆਕਸੀਜਨ ਐਕਸਪ੍ਰੈਸ ਦੁਆਰਾ 15 ਰਾਜਾਂ- ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਅਸਾਮ ਨੂੰ ਆਕਸੀਜਨ ਸਹਾਇਤਾ ਪਹੁੰਚਾਈ ਗਈ।
ਮਹਾਰਾਸ਼ਟਰ ਵਿੱਚ 614 ਮੀਟ੍ਰਿਕ ਟਨ ਆਕਸੀਜਨ, ਉੱਤਰ ਪ੍ਰਦੇਸ਼ ਵਿੱਚ ਲਗਭਗ 3731 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਵਿੱਚ 633 ਮੀਟ੍ਰਿਕ ਟਨ, ਦਿੱਲੀ ਵਿੱਚ 4910 ਮੀਟ੍ਰਿਕ ਟਨ, ਹਰਿਆਣਾ ਵਿੱਚ 1911 ਮੀਟ੍ਰਿਕ ਟਨ, ਰਾਜਸਥਾਨ ਵਿੱਚ 98 ਮੀਟ੍ਰਿਕ ਟਨ, ਕਰਨਾਟਕ ਵਿੱਚ 1653 ਮੀਟ੍ਰਿਕ ਟਨ, ਉੱਤਰਾਖੰਡ ਵਿੱਚ 320 ਮੀਟ੍ਰਿਕ ਟਨ, ਤਮਿਲਨਾਡੂ ਵਿੱਚ 1158 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ਵਿੱਚ 929 ਮੀਟ੍ਰਿਕ ਟਨ, ਪੰਜਾਬ ਵਿੱਚ 225 ਮੀਟ੍ਰਿਕ ਟਨ, ਕੇਰਲ ਵਿੱਚ 246 ਮੀਟ੍ਰਿਕ ਟਨ ਅਤੇ ਤੇਲੰਗਾਨਾ

Posted On: 26 MAY 2021 1:45PM by PIB Chandigarh

ਭਾਰਤੀ ਰੇਲਵੇ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਅਤੇ ਨਵੇਂ ਉਪਾਵਾਂ ਦੀ ਤਲਾਸ਼ ਦੇ ਨਾਲ ਦੇਸ਼ ਦੇ ਵੱਖ-ਵੱਖ ਰਾਜਾਂ ਦੀ ਮੰਗ ‘ਤੇ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਦੇ ਆਪਣੇ ਅਭਿਯਾਨ ‘ਤੇ ਨਿਰੰਤਰ ਕੰਮ ਕਰ ਰਹੀ ਹੈ। ਭਾਰਤੀ ਰੇਲਵੇ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਨੂੰ 1080 ਟੈਂਕਰਾਂ ਵਿੱਚ ਲਗਭਗ 17945 ਮੀਟ੍ਰਿਕ ਟਨ ਮੈਡੀਕਲ ਉਪਯੋਗ ਲਈ ਤਰਲ ਆਕਸੀਜਨ ਦੀ ਸਪਲਾਈ ਕਰ ਚੁੱਕਿਆ ਹੈ।

 

ਇੱਥੇ ਇਹ ਜ਼ਿਕਰਯੋਗ ਹੈ ਕਿ ਹੁਣ ਤੱਕ 272 ਆਕਸੀਜਨ ਐਕਸਪ੍ਰੈੱਸ ਨੇ ਹੁਣ ਤੱਕ ਆਪਣੀਆਂ ਯਾਤਰਾਵਾਂ ਪੂਰੀਆਂ ਕਰ ਲਈਆਂ ਹਨ ਅਤੇ ਵੱਖ-ਵੱਖ ਰਾਜਾਂ ਨੂੰ ਸਹਾਇਤਾ ਪਹੁੰਚਾਈ ਹੈ। 

 

ਸਹਾਇਤਾ ਪਹੁੰਚਾਉਣ ਦਾ ਕੰਮ ਕੱਲ ਦੇਰ ਰਾਤ ਤੱਕ ਜਾਰੀ ਰਿਹਾ ਅਤੇ 969 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੇ ਨਾਲ 12 ਆਕਸੀਜਨ ਐਕਸਪ੍ਰੈਸ ਗੱਡੀਆਂ ਪੂਰਬੀ ਰਾਜਾਂ ਤੋਂ ਖਰਾਬ ਮੌਸਮ ਅਤੇ ਚਕ੍ਰਵਾਤ ਦਾ ਸਾਹਮਣਾ ਕਰਦੀ ਹੋਏ ਚੱਲੀਆਂ।

ਇਨ੍ਹਾਂ 12 ਆਕਸੀਜਨ ਐਕਸਪ੍ਰੈਸ ਵਿੱਚ ਤਾਮਿਲਨਾਡੂ ਦੇ ਲਈ 3 ਟ੍ਰੇਨਾਂ, ਆਂਧਰਾ ਪ੍ਰਦੇਸ਼ ਲਈ 4 ਅਤੇ ਦਿੱਲੀ ਖੇਤਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਅਸਾਮ ਅਤੇ ਕੇਰਲ ਦੇ ਲਈ 1-1 ਟ੍ਰੇਨ ਸ਼ਾਮਲ ਹੈ।

ਦੱਖਣੀ ਰਾਜਾਂ ਵਿੱਚ ਤਮਿਲਨਾਡੂ, ਕਰਨਾਟਕ ਅਤੇ ਤੇਲੰਗਾਨਾ ਵਿੱਚ ਹਰੇਕ ਨੂੰ ਆਕਸੀਜਨ ਦੀ ਸਪਲਾਈ 1000 ਮੀਟ੍ਰਿਕ ਟਨ ਨੂੰ ਪਾਰ ਕਰ ਗਈ ਹੈ। 

ਝਾਰਖੰਡ ਨੇ ਪਹਿਲੀ ਆਕਸੀਜਨ ਐਕਸਪ੍ਰੈਸ ਪ੍ਰਾਪਤ ਕੀਤੀ ਅਤੇ ਇਹ ਰੇਲਵੇ ਤੋਂ ਆਕਸੀਜਨ ਪ੍ਰਾਪਤ ਕਰਨ ਵਾਲਾ ਦੇਸ਼ ਦਾ 15ਵਾਂ ਰਾਜ ਬਣ ਗਿਆ ਹੈ।

ਭਾਰਤੀ ਰੇਲਵੇ ਦਾ ਇਹ ਯਤਨ ਰਿਹਾ ਹੈ ਕਿ ਆਕਸੀਜਨ ਦੀ ਮੰਗ ਕਰਨ ਵਾਲੇ ਰਾਜਾਂ ਨੂੰ ਘੱਟ ਤੋਂ ਘੱਟ ਸੰਭਾਵਿਤ ਸਮੇਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਤਰਲ ਮੈਡੀਕਲ ਆਕਸੀਜਨ ਪਹੁੰਚਾਈ ਜਾ ਸਕੇ।

ਆਕਸੀਜਨ ਐਕਸਪ੍ਰੈਸ ਦੁਆਰਾ 15 ਰਾਜਾਂ - ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਅਸਾਮ ਨੂੰ ਆਕਸੀਜਨ ਸਹਾਇਤਾ ਪਹੁੰਚਾਈ ਗਈ ਹੈ।

ਹੁਣ ਤੱਕ ਮਹਾਰਾਸ਼ਟਰ ਵਿੱਚ 614 ਮੀਟ੍ਰਿਕ ਟਨ ਆਕਸੀਜਨ, ਉੱਤਰ ਪ੍ਰਦੇਸ਼ ਵਿੱਚ ਲਗਭਗ 3731 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਵਿੱਚ 633 ਮੀਟ੍ਰਿਕ ਟਨ, ਦਿੱਲੀ ਵਿੱਚ 4910 ਮੀਟ੍ਰਿਕ ਟਨ, ਹਰਿਆਣਾ ਵਿੱਚ 1911 ਮੀਟ੍ਰਿਕ ਟਨ, ਰਾਜਸਥਾਨ ਵਿੱਚ 98 ਮੀਟ੍ਰਿਕ ਟਨ, ਕਰਨਾਟਕ ਵਿੱਚ 1653 ਮੀਟ੍ਰਿਕ ਟਨ, ਉੱਤਰਾਖੰਡ ਵਿੱਚ 320 ਮੀਟ੍ਰਿਕ ਟਨ, ਤਮਿਲਨਾਡੂ ਵਿੱਚ 1158 ਮੀਟ੍ਰਿਕ ਟਨ, ਆਂਧਰਾ ਪ੍ਰਦੇਸ਼ ਵਿੱਚ 929 ਮੀਟ੍ਰਿਕ ਟਨ, ਪੰਜਾਬ ਵਿੱਚ 225 ਮੀਟ੍ਰਿਕ ਟਨ, ਕੇਰਲ ਵਿੱਚ 246 ਮੀਟ੍ਰਿਕ ਟਨ ਅਤੇ ਤੇਲੰਗਾਨਾ ਵਿੱਚ 1312 ਮੀਟ੍ਰਿਕ ਟਨ, ਝਾਰਖੰਡ ਵਿੱਚ 38 ਮੀਟ੍ਰਿਕ ਟਨ ਅਤੇ ਅਸਾਮ ਵਿੱਚ 160 ਮੀਟ੍ਰਿਕ ਟਨ ਆਕਸੀਜਨ ਪਹੁੰਚਾਈ ਗਈ ਹੈ।

ਰੇਲਵੇ ਨੇ ਆਕਸੀਜਨ ਦੀ ਸਪਲਾਈ ਦੇ ਲਈ ਨਵੇਂ ਮਾਰਗਾਂ ਦੀ ਵੀ ਪਛਾਣ ਕੀਤੀ ਹੈ ਅਤੇ ਰਾਜਾਂ ਦੀ ਵਧਦੀ ਹੋਈ ਮੰਗ ਨੂੰ ਪੂਰਾ ਕਰਨ ਦੇ ਲਈ ਤਿਆਰ ਹੈ। ਤਰਲ ਮੈਡੀਕਲ ਆਕਸੀਜਨ ਦੇ ਲਈ ਭਾਰਤੀ ਰੇਲਵੇ ਨੂੰ ਟੈਂਕਰ ਰਾਜ ਵੱਲੋਂ ਉਪਲਬਧ ਕਰਵਾਏ ਜਾਂਦੇ ਹਨ।

ਆਕਸੀਜਨ ਐਕਸਪ੍ਰੈਸ ਨੇ 32 ਦਿਨ ਪਹਿਲਾਂ 24 ਅਪ੍ਰੈਲ ਨੂੰ ਮਹਾਰਾਸ਼ਟਰ ਵਿੱਚ 126 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਡਿਲੀਵਰ ਕਰਨ ਦੇ ਨਾਲ ਆਪਣਾ ਕੰਮ ਸ਼ੁਰੂ ਕੀਤਾ ਸੀ।

ਸਾਰੇ ਦੇਸ਼ ਤੋਂ ਜਟਿਲ ਪਰਿਚਾਲਨ ਮਾਰਗ ਯੋਜਨਾਬੰਦੀ ਦੇ ਦ੍ਰਿਸ਼ ਵਿੱਚ ਭਾਰਤੀ ਰੇਲਵੇ ਨੇ ਪੱਛਮ ਬੰਗਾਲ ਵਿੱਚ ਹਾਪਾ, ਬੜੌਦਾ ਅਤੇ ਮੁੰਦਰਾ ਤੋਂ ਪੂਰਬ ਵਿੱਚ ਰਾਊਰਕੇਲਾ, ਦੁਰਗਾਪੁਰ, ਟਾਟਾਨਗਰ ਅਤੇ ਅੰਗੁਲ ਤੋਂ ਆਕਸੀਜਨ ਲੈ ਕੇ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ, ਉੱਤਰ ਪ੍ਰਦੇਸ਼ ਅਤੇ ਅਸਾਮ ਨੂੰ ਆਕਸੀਜਨ ਦੀ ਸਪਲਾਈ ਕੀਤੀ ਹੈ।

ਆਕਸੀਜਨ ਸਹਾਇਤਾ ਜਲਦੀ ਤੋਂ ਜਲਦੀ ਸੁਨਿਸ਼ਚਿਤ ਕਰਨ ਦੇ ਲਈ ਭਾਰਤੀ ਰੇਲਵੇ ਆਕਸੀਜਨ ਐਕਸਪ੍ਰੈਸ ਮਾਲ ਗੱਡੀ ਚਲਾਉਣ ਵਿੱਚ ਨਵੇਂ ਅਤੇ ਬੇਮਿਸਾਲ ਮਾਨਕ ਸਥਾਪਿਤ ਕਰ ਰਿਹਾ ਹੈ। ਲੰਬੀ ਦੂਰੀ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਮਾਲ ਗੱਡੀ ਦੀ ਔਸਤ ਗਤੀ 55 ਕਿਲੋਮੀਟਰ ਤੋਂ ਵੱਧ ਰਹੀ ਹੈ। ਉੱਚ ਪ੍ਰਾਥਮਿਕਤਾ ਦੇ ਗ੍ਰੀਨ ਕੌਰੀਡੋਰ ਵਿੱਚ ਆਪਾਤ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਮੰਡਲਾਂ ਦੇ ਪਰਿਚਾਲਨ ਦਲ ਬਹੁਤ ਜ਼ਿਆਦਾ ਚੁਣੌਤੀਪੂਰਨ ਸਥਿਤੀਆਂ ਵਿੱਚ ਕੰਮ ਕਰ ਰਹੇ ਹਨ। ਚਾਲਕ ਦਲ ਬਦਲਣ ਜਿਹੀਆਂ ਤਕਨੀਕੀ ਜ਼ਰੂਰਤਾਂ ਦੇ ਲਈ ਗੱਡੀ ਦੇ ਠਹਿਰਣ ਦੇ ਸਮੇਂ (ਸਟੌਪੇਜ) ਨੂੰ ਘਟਾ ਕੇ 1 ਮਿੰਟ ਕਰ ਦਿੱਤਾ ਗਿਆ ਹੈ। 

ਮਾਰਗਾਂ ਨੂੰ ਲਗਾਤਾਰ ਖੁੱਲ੍ਹਾ ਰੱਖਿਆ ਜਾ ਰਿਹਾ ਹੈ ਅਤੇ ਆਕਸੀਜਨ ਐਕਸਪ੍ਰੈਸ ਦੇ ਸੁਚਾਰੂ ਪਰਿਚਾਲਨ ਦੇ ਲਈ ਉੱਚ ਪੱਧਰ ‘ਤੇ ਚੌਕਸੀ ਵਰਤੀ ਜਾ ਰਹੀ ਹੈ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਕਸੀਜਨ ਐਕਸਪ੍ਰੈਸ ਦੇ ਲਈ ਕੀਤੇ ਗਏ ਇਨ੍ਹਾਂ ਪ੍ਰਬੰਧਾਂ ਦੇ ਨਾਲ ਇਹ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਹੋਰ ਮਾਲਗੱਡੀਆਂ ਦੇ ਪਰਿਚਾਲਨ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ।

ਨਵੀਂ ਆਕਸੀਜਨ ਲੈ ਕੇ ਜਾਣਾ ਬਹੁਤ ਹੀ ਚੁਣੌਤੀਪੂਰਨ ਕਾਰਜ ਹੈ ਅਤੇ ਅੰਕੜੇ ਹਰ ਸਮੇਂ ਬਦਲਦੇ ਰਹਿੰਦੇ ਹਨ। ਦੇਰ ਰਾਤ ਆਕਸੀਜਨ ਨਾਲ ਭਰੀਆਂ ਹੋਰ ਵਧੇਰੇ ਆਕਸੀਜਨ ਐਕਸਪ੍ਰੈਸ ਗੱਡੀਆਂ ਆਪਣੀਆਂ ਯਾਤਰਾ ਸ਼ੁਰੂ ਕਰਨਗੀਆਂ।

 

****

ਡੀਜੇਐੱਨ/ਐੱਮਕੇਵੀ


(Release ID: 1722212) Visitor Counter : 253