ਰੇਲ ਮੰਤਰਾਲਾ
ਇਤਿਹਾਸ ਭਾਰਤੀ ਰੇਲਵੇ ਨੂੰ ਕੋਵਿਡ ਦੇ ਖ਼ਿਲਾਫ਼ ਲੜਾਈ ਵਿੱਚ ਬੇਅੰਤ ਯੋਗਦਾਨ ਦੇਣ ਦੇ ਲਈ ਹਮੇਸ਼ਾ ਯਾਦ ਰੱਖੇਗਾ, ਰੇਲਵੇ ਨੇ ਨੈਸ਼ਨਲ ਸਪਲਾਈ ਚੇਨ ਨੂੰ ਬਣਾਈ ਰੱਖਦੇ ਹੋਏ ਇਹ ਸੁਨਿਸ਼ਚਿਤ ਕੀਤਾ ਹੈ ਕਿ ਪ੍ਰਗਤੀ ਦੇ ਪਹੀਏ ਨਿਰੰਤਰ ਤੇਜ਼ ਗਤੀ ਨਾਲ ਚਲਦੇ ਰਹਿਣ : ਸ਼੍ਰੀ ਪੀਯੂਸ਼ ਗੋਇਲ
ਰਿਕਾਰਡ ਕੈਪੇਕਸ ਵੰਡ ਦੇ ਪੂਰਨ ਉਪਯੋਗ ਦੇ ਲਈ ਦ੍ਰਿੜ੍ਹਤਾਪੂਰਵਕ ਅੱਗੇ ਵਧੀਏ, ਬੁਨਿਆਦੀ ਢਾਂਚਾ ਕਾਰਜਾਂ ਨੂੰ ਪੂਰਾ ਕਰਨ ਨਾਲ ਖਾਸ ਤੌਰ ‘ਤੇ ਕੋਵਿਡ ਦੇ ਇਸ ਚੁਣੌਤੀਪੂਰਨ ਸਮੇਂ ਵਿੱਚ ਰੋਜ਼ਗਾਰ ਵੀ ਸੁਰਜੀਤ ਹੋਣਗੇ: ਸ਼੍ਰੀ ਗੋਇਲ
ਰੇਲ ਅਤੇ ਵਣਜ ਤੇ ਉਦਯੋਗ ਅਤੇ ਉਪਭੋਗਤਾ ਕਾਰਜ, ਫੂਡ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਰੇਲਵੇ ਬੋਰਡ ਦੇ ਚੇਅਰਮੈਨ ਤੇ ਸੀਈਓ, ਮਹਾਂਪ੍ਰਬੰਧਕਾਂ ਅਤੇ ਮੰਡਲ ਰੇਲ ਪ੍ਰਬੰਧਕਾਂ ਦੇ ਨਾਲ ਵੱਖ-ਵੱਖ ਜ਼ੋਨਾਂ ਤੇ ਮੰਡਲਾਂ ਦੇ ਪਰਿਚਾਲਨ ਸਬੰਧੀ ਪ੍ਰਦਰਸ਼ਨ ਦੀ ਸਮੀਖਆ ਕੀਤੀ
Posted On:
26 MAY 2021 5:39PM by PIB Chandigarh
ਰੇਲ ਅਤੇ ਵਣਜ ਤੇ ਉਦਯੋਗ ਅਤੇ ਉਪਭੋਗਤਾ ਕਾਰਜ, ਫੂਡ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਵੱਖ-ਵੱਖ ਜ਼ੋਨਾਂ ਅਤੇ ਮੰਡਲਾਂ ਦੇ ਪਰਿਚਾਲਨ ਸਬੰਧੀ ਪ੍ਰਦਰਸ਼ਨ ਦੀ ਸਮੀਖਿਆ ਕਰਦੇ ਹੋਏ ਕਿਹਾ, “ਇਤਿਹਾਸ ਭਾਰਤੀ ਰੇਲਵੇ ਨੂੰ ਕੋਵਿਡ ਦੇ ਖ਼ਿਲਾਫ਼ ਲੜਾਈ ਵਿੱਚ ਅਪਾਰ ਯੋਗਦਾਨ ਦੇਣ ਦੇ ਲਈ ਹਮੇਸ਼ਾ ਯਾਦ ਰੱਖੇਗਾ। ਰੇਲਵੇ ਨੇ ਨੈਸ਼ਨਲ ਸਪਲਾਈ ਚੇਨ ਨੂੰ ਬਣਾਈਂ ਰੱਖਦੇ ਹੋਏ ਇਹ ਸੁਨਿਸ਼ਚਿਤ ਕੀਤਾ ਹੈ ਕਿ ਪ੍ਰਗਤੀ ਦੇ ਪਹੀਏ ਨਿਰੰਤਰ ਤੇਜ਼ ਗਤੀ ਨਾਲ ਚਲਦੇ ਰਹਿਣ।”
ਸ਼੍ਰੀ ਗੋਇਲ ਨੇ ਕਿਹਾ ਕਿ ਰੇਲਵੇ ਨੇ ਪਿਛਲੇ 14 ਮਹੀਨਿਆਂ ਦੌਰਾਨ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਨੂੰ ਮੁਸ਼ਕਲਾਂ ਤੋਂ ਉਭਾਰਣ ਦੇ ਲਈ ਹਾਈ ਮੋਰਾਲ ਸਟਰੈਂਥ ਅਤੇ ਉਤਕ੍ਰਿਸ਼ਟ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ।
ਸ਼੍ਰੀ ਗੋਇਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਕੇਪੈਕਸ (ਪੂੰਜੀਗਤ ਖਰਚ) ਦੇ ਰਿਕਾਰਡ ਵੰਡ ਦੇ ਪੂਰੇ ਉਪਯੋਗ ਦੇ ਲਈ ਦ੍ਰਿੜ੍ਹਤਾਪੂਰਵਕ ਅੱਗੇ ਵਧੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੁਨਿਆਦੀ ਢਾਂਚਾ ਕਾਰਜਾਂ ਨੂੰ ਪੂਰਾ ਕਰਨ ਨਾਲ ਖਾਸ ਕਰਕੇ ਕੋਵਿਡ ਦੇ ਇਸ ਚੁਣੌਤੀਪੂਰਨ ਸਮੇਂ ਵਿੱਚ ਰੋਜ਼ਗਾਰ ਵੀ ਸੁਰਜੀਤ ਹੋਣਗੇ।
ਮੰਤਰੀ ਮਹੋਦਯ ਨੇ ਕਿਹਾ ਕਿ ਰਾਸ਼ਟਰ ਉਨ੍ਹਾਂ ਸਾਰੇ ਰੇਲ ਕਰਮਚਾਰੀਆਂ ਦਾ ਬਹੁਤ ਆਭਾਰੀ ਹੈ, ਜਿਨ੍ਹਾਂ ਨੇ ਰਾਸ਼ਟਰ ਦੀ ਸੇਵਾ ਕਰਦੇ ਹੋਏ ਆਪਣੀ ਜਾਨ ਗਵਾਈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਗਹਿਰੀ ਸੰਵੇਦਨਾ ਵਿਅਕਤ ਕੀਤੀ।
ਸ਼੍ਰੀ ਗੋਇਲ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਭਾਰਤੀ ਰੇਲਵੇ ਵਿਆਪਕ ਬਦਲਾਅ ਲਿਆਉਂਦੇ ਹੋਏ ਖੁਦ ਨੂੰ ਸਿਰਫ ਟਰਾਂਸਪੋਰਟ ਦੇ ਇੱਕ ਸਾਧਨ ਦੀ ਬਜਾਏ ਵਿਕਾਸ ਦੇ ਇੱਕ ਬਿਹਤਰੀਨ ਇੰਜਨ ਦੇ ਰੂਪ ਵਿੱਚ ਤਬਦੀਲ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਰ ਕੋਈ ਭਾਰਤੀ ਰੇਲਵੇ ਦੀ ਕਾਮਯਾਬੀ ਅਤੇ ਰੇਲਵੇ ਨੂੰ ਇੱਕ ਆਤਮਨਿਰਭਰ ਸੰਗਠਨ ਬਣਾਉਣ ਦੇ ਲਈ ਪ੍ਰਤੀਬੱਧ ਹੈ।
ਸ੍ਰੀ ਗੋਇਲ ਨੇ ਕਿਹਾ ਕਿ ਆਕਸੀਜਨ ਐਕਸਪ੍ਰੈਸ ਟ੍ਰੇਨਾਂ ਨੇ ਅਸਧਾਰਣ ਤਰੀਕੇ ਨਾਲ ਰਾਸ਼ਟਰ ਦੀ ਸੇਵਾ ਕੀਤੀ ਹੈ ਅਤੇ ਉਹ ਕੋਵਿਡ ਦੇ ਖ਼ਿਲਾਫ਼ ਲੜਾਈ ਵਿੱਚ ਗੇਮ ਚੇਂਜਰ ਸਾਬਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਰੇਲਵੇ ਦੁਆਰਾ ਬਹੁਤ ਤੇਜ਼ ਗਤੀ ਤੋਂ ਆਪਣੀਆਂ ਸੇਵਾਵਾਂ ਦੇਣ ਦੇ ਨਾਲ-ਨਾਲ ਉਸ ਦੀ ਉਤਕ੍ਰਿਸ਼ਟ ਸੇਵਾ ਦੀ ਸਾਰਿਆਂ ਨੇ ਸ਼ਲਾਘਾ ਕੀਤੀ ਹੈ। ਇਸੇ ਤਰ੍ਹਾਂ ਅਗਲੇਰੀ ਪੰਕਤੀ ਵਿੱਚ ਰਹਿਣ ਵਾਲੇ ਕਰਮਚਾਰੀਆਂ ਨੇ ਵੀ ਇਸ ਮੁਸ਼ਕਿਲ ਸਮੇਂ ਵਿੱਚ ਆਪਣੀ ਬਿਹਤਰੀਨ ਕਾਰਜ ਸਮਰੱਥਾ ਦਾ ਪਰਿਚੈ ਦਿੱਤਾ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਰੇਲਵੇ ਨੂੰ ਆਪਣੇ ਪਰਿਚਾਲਨ ਵਿੱਚ ਸਬੰਧਿਤ ਕਰਮਚਾਰੀਆਂ ਦੀ ਕੁਸ਼ਲਤਾ ਨੂੰ ਹੋਰ ਵੀ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿੱਥੇ ਤੱਕ ਵੱਖ-ਵੱਖ ਵਰਕਸ਼ਾਪ ਦਾ ਸਵਾਲ ਹੈ, ਇਨ੍ਹਾਂ ਵਿੱਚ ਸੁਧਾਰ ਦੀ ਬਹੁਤ ਗੁੰਜਾਇਸ਼ ਹੈ।
ਸ਼੍ਰੀ ਗੋਇਲ ਨੇ ਸਾਰੇ ਅਧਿਕਾਰੀਆਂ ਨੂੰ ਰਿਕਾਰਡ ਕੇਪੈਕਸ ਵੰਡ ਦੇ ਪੂਰਨ ਉਪਯੋਗ ਦੇ ਲਈ ਦ੍ਰਿੜ੍ਹਤਾਪੂਰਵਕ ਅੱਗੇ ਵਧਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬੁਨਿਆਦੀ ਢਾਂਚਾ ਕਾਰਜਾਂ ਨੂੰ ਪੂਰਾ ਕਰਨ ਤੋਂ ਖਾਸ ਕਰਕੇ ਕੋਵਿਡ ਦੇ ਇਸ ਸੰਕਟ ਕਾਲ ਵਿੱਚ ਰੋਜ਼ਗਾਰ ਵੀ ਪੈਦਾ ਹੋਣਗੇ।
ਸ਼੍ਰੀ ਗੋਇਲ ਨੇ ਕਿਹਾ ਕਿ ਕੋਵਿਡ ਨਾਲ ਉਤਪੰਨ ਵੱਖ-ਵੱਖ ਚੁਣੌਤੀਆਂ ਨੇ ਇਨ੍ਹਾਂ ਤੋਂ ਪਾਰ ਲੰਘਣ ਅਤੇ ਵੱਧ ਮਜ਼ਬੂਤੀ ਦੇ ਨਾਲ ਉਭਰਣ ਦੇ ਰੇਲਵੇ ਦੇ ਸੰਕਲਪ ਨੂੰ ਪੂਰਨ ਰੂਪ ਨਾਲ ਦਰਸ਼ਾਇਆ ਹੈ। ਉਨ੍ਹਾਂ ਨੇ ਕਿਹਾ ਕਿ ਰੇਲਵੇ ਦਾ ਨਜ਼ਰੀਆ ਬਦਲ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਰੇਲਵੇ ਵਿੱਚ ਕੰਮਕਾਜ ਦਾ ਪਹਿਲਾਂ ਜਿਹਾ ਰਵੱਈਆ ਹੁਣ ਨਹੀਂ ਰਿਹਾ ਹੈ।
ਮੰਤਰੀ ਨੇ ਆਪਣੇ ਕੰਮਕਾਜ ਵਿੱਚ ਅਸਧਾਰਣ ਦ੍ਰਿੜ੍ਹਤਾ ਦਿਖਾਉਣ ਅਤੇ ਭਾਰਤੀ ਰੇਲਵੇ ਦੁਆਰਾ ਮਾਲ ਢੁਆਈ ਵਿੱਚ ‘ਦਹਾਈ ਅੰਕਾਂ’ ਵਿੱਚ ਵਾਧਾ ਸੁਨਿਸ਼ਚਿਤ ਕਰਨ ਦੇ ਲਈ ਰੇਲਵੇ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ।
ਰੇਲਵੇ ਨੇ ਮਾਲ ਢੁਆਈ ਵਿੱਚ 2019-20 ਦੇ ਆਮ ਵਰ੍ਹੇ ਦੀ ਤੁਲਨਾ ਵਿੱਚ 10 ਪ੍ਰਤੀਸ਼ਤ ਤੋਂ ਵੀ ਵੱਧ ਦਾ ਵਾਧਾ ਦਰਜ ਕੀਤਾ ਹੈ। ਵਿੱਤ ਸਾਲ 2021-22 ਵਿੱਚ ਭਾਰਤੀ ਰੇਲਵੇ ਦੀ ਕੁੱਲ ਢੁਆਈ 203.88 ਮਿਲੀਅਨ ਟਨ (ਐੱਮਟੀ) ਆਂਕੀ ਗਈ ਹੈ ਜੋ ਵਿੱਤ ਸਾਲ 2019-20 ਦੀ ਇਸ ਮਿਆਦ ਦੇ ਢੁਆਈ ਅੰਕੜੇ (184.88 ਐੱਮਟੀ) ਤੋਂ 10 ਪ੍ਰਤੀਸ਼ਤ ਵੱਧ ਹੈ।
ਮੰਤਰੀ ਮਹੋਦਯ ਨੇ ਮਾਲ ਆਵਾਜਾਈ ਵਧਾਉਣ ਦੇ ਉਦੇਸ਼ ਨਾਲ ਮਿਸ਼ਨ ਮੋਡ ‘ਤੇ ਕੰਮ ਕਰਨ ਦੇ ਲਈ ‘ਵਪਾਰ ਵਿਕਾਸ ਇਕਾਈਆਂ’ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਸਾਰੇ ਆਪਰੇਟਰਾਂ ਦੇ ਲਈ ਸਬੰਧਿਤ ਵਿਵਸਥਾਵਾਂ ਨੂੰ ਹੋਰ ਵੀ ਵੱਧ ਪ੍ਰਭਾਵਕਾਰੀ ਤੇ ਅਸਾਨ ਬਣਾਉਣ ਲਈ ਬਿਹਤਰੀਨ ਸ਼ੈੱਡ, ਟਰਮਿਨਲ, ਸ਼ੈੱਡ ਦੇ ਲਈ ਆਖਰੀ ਪੜਾਅ ਤੱਕ ਬਿਜਲੀਕਰਨ, ਲੋਡਿੰਗ-ਅਨਲੋਡਿੰਗ ਦੇ ਮਸ਼ੀਨੀਕਰਨ ਜਿਹੀ ਬੁਨਿਆਦੀ ਢਾਂਚਾਗਤ ਸੁਵਿਧਾਵਾਂ ਦੇ ਵਿਕਾਸ ਦੇ ਲਈ ਹੋਰ ਵੀ ਵੱਧ ਕੀਤੇ ਜਾਣ।
****
ਡੀਜੇਐੱਨ/ਐੱਮਕੇਵੀ
(Release ID: 1722207)
Visitor Counter : 183