ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਆਰਮਡ ਫੋਰਸਿਜ਼ ਦੇ ਕਰਮਚਾਰੀਆਂ ਅਤੇ ਬਜ਼ੁਰਗਾਂ ਨੂੰ ਟੈਲੀ-ਮੈਡੀਸਿਨ ਸੇਵਾਵਾਂ ਪ੍ਰਦਾਨ ਕਰਨ ਲਈ ਸੇਹਤ ਓਪੀਡੀ ਪੋਰਟਲ ਦੀ ਸ਼ੁਰੂਆਤ ਕੀਤੀ

Posted On: 27 MAY 2021 2:43PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 27 ਮਈ, 2021 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ 'ਸਰਵਿਸਿਜ਼ ਈ-ਹੈਲਥ ਅਸਿਸਟੈਂਸ ਐਂਡ ਟੈਲੀ-ਕੰਸਲਟੇਸ਼ਨ (ਸੇਹਤ) ਓਪੀਡੀ ਪੋਰਟਲ ਦੀ ਸ਼ੁਰੂਆਤ ਕੀਤੀ। ਪੋਰਟਲ ਆਰਮਡ ਫੋਰਸਿਜ਼ ਦੇ ਮੌਜੂਦਾ ਕਰਮਚਾਰੀਆਂ, ਬਜ਼ੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ  ਟੈਲੀ-ਮੈਡੀਸਿਨ ਸੇਵਾਵਾਂ ਪ੍ਰਦਾਨ ਕਰਦਾ ਹੈ। ਸੇਵਾਵਾਂ https://sehatopd.in/ ਵੈਬਸਾਈਟ ਤੇ ਰਜਿਸਟਰੇਸ਼ਨ ਕਰਵਾ ਕੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਹ ਐਡਵਾਂਸ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਸਿਹਤ ਓਪੀਡੀ ਦਾ ਆਖਰੀ ਸੰਸਕਰਣ ਹੈ। ਪ੍ਰੀਖਣ  ਸੰਸਕਰਣ ਅਗਸਤ 2020 ਵਿਚ ਕਾਰਜਸ਼ੀਲ ਬਣਾਇਆ ਗਿਆ ਸੀ। ਸਰਵਿਸ ਡਾਕਟਰਾਂ ਵੱਲੋਂ ਬੀਟਾ ਸੰਸਕਰਣ 'ਤੇ ਪਹਿਲਾਂ ਹੀ  6,500  ਤੋਂ ਵੱਧ ਡਾਕਟਰੀ ਸਲਾਹਾਂ ਦਿੱਤੀਆਂ ਜਾ ਚੁਕੀਆਂ ਹਨ। 

ਇਸ ਮੌਕੇ ਬੋਲਦਿਆਂ ਸ੍ਰੀ ਰਾਜਨਾਥ ਸਿੰਘ ਨੇ ਪੋਰਟਲ ਦੇ ਵਿਕਾਸ ਵਿੱਚ ਸ਼ਾਮਿਲ ਸੈਨਿਕ ਮਾਮਲਿਆਂ ਦੇ ਵਿਭਾਗ (ਡੀਐੱਮਏ), ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏਐੱਫਐੱਸ), ਇੰਟੈਗ੍ਰੇਟੇਡ  ਡਿਫੈਂਸ ਸਟਾਫ (ਆਈਡੀਐੱਸ), ਸੈਂਟਰ ਫਾਰ ਡਿਵੈਲਪਮੈਂਟ ਆਫ ਆਰਟੀਫਿਸ਼ੀਅਲ ਕੰਪਿਊਟਿੰਗ (ਸੀ-ਡੀਏਸੀ) ਮੁਹਾਲੀ ਅਤੇ ਹੋਰ ਸੰਗਠਨਾਂ ਦੀ ਇਹ ਕਹਿੰਦੇ ਹੋਏ ਸ਼ਲਾਘਾ ਕੀਤੀ ਕਿ ਇਹ ‘ਡਿਜੀਟਲ ਇੰਡੀਆ’ ਅਤੇ ‘ਈ-ਗਵਰਨੈਂਸ’ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਇਸ ਗੱਲ ਨੂੰ ਅੰਡਰ ਲਾਈਨ ਕੀਤਾ ਕਿ, 'ਸਾਡੀ ਕੋਸ਼ਿਸ਼ ਰਹੀ ਹੈ ਕਿ ਸਾਡੇ ਦੇਸ਼ ਵਾਸੀਆਂ ਨੂੰ ਬਿਹਤਰ, ਤੇਜ਼ ਅਤੇ ਪਾਰਦਰਸ਼ੀ ਸਹੂਲਤਾਂ ਉਪਲਬਧ ਹੋਣ ।' ਰਕਸ਼ਾ ਮੰਤਰੀ ਨੇ ਸੇਹਤ ਓਪੀਡੀ ਪੋਰਟਲ ਨੂੰ ਨਵੀਨਤਾ ਦੀ ਇਕ ਸ਼ਾਨਦਾਰ  ਮਿਸਾਲ  ਦੱਸਿਆ, ਵਿਸ਼ੇਸ਼ ਤੌਰ ਤੇ ਅਜਿਹੇ ਸਮੇਂ, ਜਦੋਂ ਦੇਸ਼ ਕੋਵਿਡ-19 ਮਹਾਮਾਰੀ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ, ਪੋਰਟਲ ਹਸਪਤਾਲਾਂ ਦਾ ਭਾਰ ਘਟਾਉਣ ਵਿਚ ਸਹਾਇਤਾ ਕਰੇਗਾ ਅਤੇ ਮਰੀਜ਼ ਅਸਾਨੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਬਿਨਾਂ ਸੰਪਰਕ ਸਲਾਹਾਂ ਪ੍ਰਾਪਤ ਕਰ ਸਕਣਗੇ। 

ਰਕਸ਼ਾ ਮੰਤਰੀ ਨੇ ਏਐਫਐਮਐਸ ਨੂੰ ਅਪੀਲ ਕੀਤੀ ਕਿ ਉਹ ਇਸ ਪੋਰਟਲ ਤੇ ਮਾਹਰ ਡਾਕਟਰਾਂ ਨੂੰ ਸ਼ਾਮਲ ਕਰਨ ਅਤੇ ਸਰਵਿਸ ਕਰਮਚਾਰੀਆਂ ਦੇ ਘਰਾਂ ਤੱਕ ਦਵਾਈਆਂ ਦੀ ਸਪੁਰਦਗੀ ਦੀ ਸੇਵਾ ਨੂੰ ਸ਼ਾਮਲ ਕਰਨ ਬਾਰੇ ਵਿਚਾਰ ਕਰਨ। ਉਨ੍ਹਾਂ ਕਿਹਾ ਕਿ ਇਹ ਵਾਧੂ ਸੇਵਾਵਾਂ ਪ੍ਰਦਾਨ ਕਰੇਗਾ ਅਤੇ ਆਰਮਡ ਫੋਰਸਿਜ਼ ਦੇ ਜਵਾਨਾਂ ਨੂੰ ਵਧੇਰੇ ਸਹੂਲਤ ਦੀ ਉਪਲਬਧਤਾ ਸੁਨਿਸ਼ਚਿਤ ਕਰੇਗਾ। ਸ੍ਰੀ ਰਾਜਨਾਥ ਸਿੰਘ ਨੇ ਸੁਝਾਅ ਦਿੱਤਾ ਕਿ ਸੇਵਾਵਾਂ ਦੀ ਬੇਹਤਰ ਡਲਿਵਰੀ ਲਈ ਲਾਭਪਾਤਰੀਆਂ ਦੀ ਨਿਯਮਤ ਤੌਰ ਤੇ ਫੀਡਬੈਕ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ।

ਸ੍ਰੀ ਰਾਜਨਾਥ ਸਿੰਘ ਨੇ ਕੋਵਿਡ-19 ਦੀ ਦੂਜੀ ਲਹਿਰ ਵਿਰੁੱਧ ਲੜਾਈ ਵਿਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਆਰਮਡ ਫੋਰਸਿਜ਼ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਡੀਆਰਡੀਓ ਵੱਲੋਂ ਦਿੱਲੀ, ਲਖਨਉ , ਗਾਂਧੀਨਗਰ ਅਤੇ ਵਾਰਾਣਸੀ ਸਮੇਤ ਦੇਸ਼ ਭਰ ਵਿੱਚ ਕਈ ਥਾਵਾਂ ਤੇ ਸਥਾਪਤ ਕੀਤੇ ਜਾ ਰਹੇ ਕੋਵਿਡ ਹਸਪਤਾਲਾਂ ਅਤੇ ਆਕਸੀਜਨ ਜਨਰੇਸ਼ਨ ਪਲਾਂਟਾਂ ਦੇ ਨਾਲ ਨਾਲ ਵਾਇਰਸ ਨਾਲ ਲੜਨ ਲਈ 2-ਡੀਜੀ ਡਰੱਗ ਦੇ ਵਿਕਾਸ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਉਨ੍ਹਾਂ ਏਐਫਐਮਐਸ ਦੀ ਕੋਵਿਡ ਹਸਪਤਾਲਾਂ ਵਿੱਚ ਵਾਧੂ ਮੈਡੀਕਲ ਪੇਸ਼ੇਵਰ ਤਾਇਨਾਤ ਕਰਨ ਅਤੇ ਕੇਸਾਂ ਵਿੱਚ ਹੋਏ ਵਾਧੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸ਼ਲਾਘਾ ਵੀ ਕੀਤੀ।  ਸ਼੍ਰੀ ਰਾਜਨਾਥ ਸਿੰਘ ਨੇ ਦੇਸ਼ ਦੇ ਅੰਦਰ ਅਤੇ ਵਿਦੇਸ਼ਾਂ ਤੋਂ ਆਕਸੀਜਨ ਅਤੇ ਹੋਰ ਮਹਤਵਪੂਰਨ ਡਾਕਟਰੀ ਉਪਕਰਣਾਂ ਦੀ ਸਮੇਂ ਸਿਰ ਢੋਆ ਢੁਆਈ ਲਈ ਅਣਥੱਕ ਮਿਹਨਤ ਕਰਨ ਲਈ ਭਾਰਤੀ ਹਵਾਈ ਸੈਨਾ ਅਤੇ ਭਾਰਤੀ ਜਲ ਸੈਨਾ ਦੀ ਸ਼ਲਾਘਾ ਕੀਤੀ। ਉਨ੍ਹਾਂ ਤਾਕੀਦ ਕੀਤੀ ਕਿ ਉਹ ਆਪਣੇ ਗਾਰਡ ਦਾ ਸਿਰ ਨਾ ਝੁਕਣ ਦੇਣ ਅਤੇ ਕੋਵਿਡ-19 ਵਿਰੁੱਧ ਲੜਾਈ ਜਿੱਤਣ ਤੱਕ ਸਮਰਪਣ ਭਾਵਨਾ ਨਾਲ ਆਪਣੇ ਯਤਨ ਜਾਰੀ ਰੱਖਣ।

ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ, ਥੱਲ ਸੈਨਾ ਮੁਖੀ ਜਨਰਲ ਐਮ ਐਮ ਨਰਵਣੇ, ਰੱਖਿਆ ਸਕੱਤਰ ਡਾ: ਅਜੈ ਕੁਮਾਰ, ਡੀਜੀ ਏਐਫਐਮਐਸ ਸਰਜਨ ਵਾਈਸ ਐਡਮਿਰਲ ਰਜਤ ਦੱਤਾ, ਡਿਪਟੀ ਚੀਫ਼ ਆਈਡੀਐਸ (ਮੈਡੀਕਲ) ਲੈਫਟੀਨੈਂਟ ਜਨਰਲ ਮਾਧੁਰੀ ਕਨੀਤਕਰ ਅਤੇ ਸਿਵਲ ਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵਰਚੁਅਲ ਤੌਰ ਤੇ ਇਸ ਸਮਾਰੋਹ ਵਿੱਚ ਸ਼ਾਮਲ ਹੋਏ।

----------------------------------- 

 ਏ ਬੀ ਬੀ /ਨੈਮਪੀ/ਡੀ ਕੇ/ਸੈਵੀ (Release ID: 1722201) Visitor Counter : 110