ਸੱਭਿਆਚਾਰ ਮੰਤਰਾਲਾ

ਪ੍ਰਧਾਨ ਮੰਤਰੀ ਨੇ ਅੱਜ ਬੁੱਧ ਪੂਰਣਿਮਾ ’ਤੇ ਵਰਚੁਅਲ ਵੇਸਾਕ ਗਲੋਬਲ ਸਮਾਰੋਹ ਦੇ ਮੌਕੇ ’ਤੇ ਕੁੰਜੀਵਤ ਭਾਸ਼ਣ ਦਿੱਤਾ


ਵਰਚੁਅਲ ਪ੍ਰਾਰਥਨਾ ਆਯੋਜਨ ਵਿੱਚ ਦੁਨੀਆ ਭਰ ਦੇ ਬੋਧੀ ਸੰਘਾਂ ਦੇ ਮੁਖੀਆਂ ਨੇ ਹਿੱਸਾ ਲਿਆ

ਕਿਉਂਕਿ ਰਾਸ਼ਟਰ ਅਤੇ ਵਿਸ਼ਵ ਕੋਵਿਡ ਮਹਾਮਾਰੀ ਨਾਲ ਜੂਝ ਰਹੇ ਹਨ, ਇਸ ਸਮੇਂ ਭਗਵਾਨ ਬੁੱਧ ਦਾ ਸੰਦੇਸ਼ ਬਹੁਤ ਪ੍ਰਾਸੰਗਿਕ ਬਣ ਗਿਆ ਹੈ: ਸ਼੍ਰੀ ਪ੍ਰਹਲਾਦ ਸਿੰਘ ਪਟੇਲ

ਵੇਸਾਕ ਦੇ ਇਸ ਪਵਿੱਤਰ ਦਿਹਾੜੇ - ਬੁੱਧ ਪੂਰਣਿਮਾ ’ਤੇ, ਆਓ ਅਸੀਂ ਸੱਚਮੁੱਚ ਅਸ਼ਟਾਂਗ ਮਾਰਗ ਨੂੰ ਅਮਲ ਵਿੱਚ ਲਿਆਉਣ ਅਤੇ ਆਪਣੇ ਰੋਜ਼ ਮੱਰਾ ਜੀਵਨ ਨੂੰ ਉਸੇ ਅਨੁਸਾਰ ਜੀਣ ਦਾ ਸੰਕਲਪ ਲਈਏ: ਸ਼੍ਰੀ ਕਿਰੇਨ ਰਿਜੀਜੂ

Posted On: 26 MAY 2021 5:01PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੁੱਧ ਪੂਰਣਿਮਾ ’ਤੇ ਵੇਸਾਕ ਗਲੋਬਲ ਸਮਾਰੋਹ ਦੇ ਮੌਕੇ ’ਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕੁੰਜੀਵਤ ਭਾਸ਼ਣ ਦਿੱਤਾ। ਮਹਾ ਸੰਘ ਦੇ ਮੈਂਬਰ, ਨੇਪਾਲ ਅਤੇ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਅਤੇ ਸ਼੍ਰੀ ਕਿਰਨ ਰਿਜਿਜੂ, ਅੰਤਰਰਾਸ਼ਟਰੀ ਬੋਧ ਮਹਾਸੰਘ ਦੇ ਸਕੱਤਰ ਜਨਰਲ, ਮਾਣਯੋਗ ਡਾ. ਧੰਮਪਿਯ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ।

 

1.jpg

 

ਇਸ ਮੌਕੇ ’ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵੇਸਾਕ ਭਗਵਾਨ ਬੁੱਧ ਦੇ ਜੀਵਨ ਦਾ ਜਸ਼ਨ ਮਨਾਉਣ ਅਤੇ ਸਾਡੇ ਗ੍ਰਹਿ ਦੀ ਬਿਹਤਰੀ ਦੇ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਮਹਾਨ ਆਦਰਸ਼ਾਂ ਅਤੇ ਬਲੀਦਾਨਾਂ ਨੂੰ ਪ੍ਰਤਿਬਿੰਬਤ ਕਰਨ ਦਾ ਦਿਨ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਦੇ ਵੇਸਾਕ ਦਿਵਸ ਪ੍ਰੋਗਰਾਮ ਨੂੰ  ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਮਾਨਵਤਾ ਦੀ ਲੜਾਈ ਦੀ ਅਗਵਾਈ ਕਰਨ ਵਾਲੇ ਸਾਰੇ ਫ੍ਰੰਟਲਾਈਨ ਵਰਕਰਾਂ ਨੂੰ ਸਮਰਪਿਤ ਕੀਤਾ ਗਿਆ ਸੀ। ਇੱਕ ਸਾਲ ਬਾਅਦ ਵੀ ਕੋਵਿਡ-19 ਮਹਾਮਾਰੀ ਨੇ  ਸਾਨੂੰ  ਛੱਡਿਆ ਨਹੀਂ ਹੈ ਅਤੇ ਭਾਰਤ ਸਹਿਤ ਕਈ ਦੇਸ਼ਾਂ ਨੇ ਦੂਸਰੀ ਲਹਿਰ ਦਾ ਅਨੁਭਵ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੀਵਨ  ਵਿੱਚ ਅਜਿਹੀ ਮਹਾਮਾਰੀ ਕਦੀ ਕਦੀ ਹੀ ਆਉਂਦੀ ਹੈ ਪਰ ਇਸ ਨੇ ਕਈ ਲੋਕਾਂ ਦੇ ਦਰਵਾਜ਼ੇ ਅੱਗੇ ਤ੍ਰਾਸਦੀ ਅਤੇ ਪੀੜ ਲਿਆ ਰੱਖੀ ਹੈ ਅਤੇ ਹਰ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੁਆਰਾ ਛੱਡਿਆ ਗਿਆ ਆਰਥਿਕ ਪ੍ਰਭਾਵ ਬਹੁਤ ਵੱਡਾ ਹੈ ਅਤੇ ਸਾਡਾ ਗ੍ਰਹਿ ਕੋਵਿਡ-19 ਤੋ ਬਾਅਦ ਪਹਿਲਾਂ ਵਰਗਾ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਕਈ ਜ਼ਿਕਰਯੋਗ ਸੁਧਾਰ ਹੋਏ ਹਨ, ਜਿਵੇਂ ਕਿ ਮਹਾਮਾਰੀ ਦੀ ਬਿਹਤਰ ਸਮਝ, ਜੋ ਇਸ ਨਾਲ ਲੜਨ ਅਤੇ ਵੈਕਸੀਨੇਟ ਹੋਣ ਦੀ ਸਾਡੀ ਰਣਨੀਤੀ ਨੂੰ ਮਜ਼ਬੂਤ ਕਰਦੀ ਹੈ  ਜੋ ਕਿ ਜਾਨ ਬਚਾਉਣ ਅਤੇ ਮਹਾਮਾਰੀ ਨੂੰ ਹਰਾਉਣ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਇੱਕ ਸਾਲ ਦੇ ਅੰਦਰ ਕੋਵਿਡ-19 ਦੇ ਟੀਕੇ ਵਿਕਸਿਤ ਕਰਨ ਲਈ ਵਿਗਿਆਨਿਕਾਂ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਮਾਨਵੀ ਦ੍ਰਿੜ੍ਹ ਸੰਕਲਪ ਅਤੇ ਹਠ ਦੀ ਸ਼ਕਤੀ ਨੂੰ ਦਰਸਾਉਂਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੌਤਮ ਬੁੱਧ ਦਾ ਜੀਵਨ ਸ਼ਾਂਤੀ, ਸਦਭਾਵਨਾ ਅਤੇ ਸਹਿ-ਹੋਂਦ  ਬਾਰੇ ਸੀ। ਪਰ ਅੱਜ ਵੀ ਅਜਿਹੀਆਂ ਤਾਕਤਾਂ ਹਨ ਜਿਨ੍ਹਾਂ ਦੀ ਹੋਂਦ ਨਫ਼ਰਤ, ਦਹਿਸ਼ਤ ਅਤੇ ਬੇਤੁਕੀ ਹਿੰਸਾ ਫੈਲਾਉਣ 'ਤੇ ਨਿਰਭਰ  ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਤਾਕਤਾਂ ਉਦਾਰਵਾਦੀ ਜਮਹੂਰੀ ਸਿਧਾਂਤਾਂ ਵਿੱਚ ਵਿਸ਼ਵਾਸ ਨਹੀਂ ਰੱਖਦੀਆਂ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਤੰਕ ਅਤੇ ਕੱਟੜਤਾ ਨੂੰ ਹਰਾਉਣ ਵਾਸਤੇ ਉਨ੍ਹਾਂ ਸਾਰੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਜੋ ਮਾਨਵਤਾ ਵਿੱਚ ਵਿਸ਼ਵਾਸ ਕਰਦੇ ਹਨ। ਉਨ੍ਹਾਂ ਕਿਹਾ ਕਿ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਅਤੇ ਸਮਾਜਿਕ ਨਿਆਂ ਨੂੰ ਦਿੱਤੀ ਮਹੱਤਤਾ ਗਲੋਬਲ ਇਕਜੁੱਟਤਾ ਸ਼ਕਤੀ ਬਣ ਸਕਦੀ ਹੈ।

 

ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

 

2565ਵੇਂ ਬੁੱਧ ਪੂਰਣਿਮਾ ਦਿਵਸ ਦੇ ਮੌਕੇ ’ਤੇਵੇਸਾਕ ਆਯੋਜਨ ਨੂੰਸੰਬੋਧਨ ਕਰਦੇ ਹੋਏ, ਸੱਭਿਆਚਾਰ ਅਤੇ ਸੈਰ-ਸਪਾਟਾ ਰਾਜ ਮੰਤਰੀ (ਸੁਤੰਤਰ ਕਾਰਜ-ਭਾਰ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਬੁੱਧ ਪੂਰਣਿਮਾ ਦੇ ਮੌਕੇ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਾਲ 2015 ਵਿੱਚ ਬੁੱਧ ਪੂਰਣਿਮਾ ਨੂੰ ਰਾਸ਼ਟਰੀ ਸਮਾਰੋਹ ਵਜੋਂ ਮਨਾਉਣ ਦੀ ਪਹਿਲ ਕੀਤੀ ਸੀ ਅਤੇ ਇਸ ਨੂੰ ਅੰਤਰ ਰਾਸ਼ਟਰੀ ਪੱਧਰ 'ਤੇ ਉਭਾਰਿਆ ਸੀ। ਸ਼੍ਰੀ ਪਟੇਲ ਨੇ ਕਿਹਾ ਕਿ ਅੰਤਰਰਾਸ਼ਟਰੀ  ਬੋਧੀ ਸੰਘ (ਆਈਬੀਸੀ) ਅਤੇ ਸੱਭਿਆਚਾਰ ਮੰਤਰਾਲਾ ਹਰ ਸਾਲ ਸ਼ਾਨਦਾਰ ਢੰਗ ਨਾਲ ਇਸ ਸਮਾਰੋਹ ਦਾ ਆਯੋਜਨ ਕਰ ਰਹੇ ਹਨ ਅਤੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਨ।

 

 

ਮੰਤਰੀ ਨੇ ਕਿਹਾ ਕਿ ਅੱਜ ਜਦੋਂ ਰਾਸ਼ਟਰ ਅਤੇ ਸਾਰਾ ਸੰਸਾਰ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ ਤਾਂ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਸਾਡੇ ਲਈ ਬਹੁਤ ਹੀ ਪ੍ਰਾਸੰਗਿਕ ਬਣ ਗਈਆਂ ਹਨ।

 

2.jpg

 

ਮੰਤਰੀ ਨੇ ਆਪਣੇ ਭਾਸ਼ਣ ਵਿੱਚ ਭਗਵਾਨ ਬੁੱਧ ਦੇ ਜੀਵਨ ਨਾਲ ਸਬੰਧਿਤ ਦੋ ਛੋਟੀਆਂ ਕਹਾਣੀਆਂ ਸੁਣਾਈਆਂ ਅਤੇ ਕਿਹਾ ਕਿ ਸਾਨੂੰ ਉਨ੍ਹਾਂ ਤੋਂ  ਮਹੱਤਵਪੂਰਨ ਸਬਕ ਸਿੱਖਣ ਲਈ ਮਿਲਦੇ ਹਨ। ਭਗਵਾਨ ਬੁੱਧ ਦੇ ਜੀਵਨ ਨਾਲ ਸਬੰਧਿਤ ਇਹ ਕਹਾਣੀਆਂ ਮੁਸ਼ਕਿਲ ਦੇ ਸਮੇਂ ਅਤੇ ਸੰਕਟ ਦੇ ਸਮੇਂ ਆਪਣੇ ਆਪ ਨੂੰ ਸ਼ਾਂਤ ਬਣਾਈ ਰੱਖਣ ਲਈ ਪ੍ਰੇਰਿਤ ਕਰਦੀਆਂ ਹਨ। ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਇੱਕ ਵਾਰ ਫਿਰ ਦੋਹਰਾਇਆ ਕਿ ਭਗਵਾਨ ਬੁੱਧ ਦਾ ਸੰਦੇਸ਼ ਇਨ੍ਹਾਂ ਮੁਸ਼ਕਿਲ ਸਮਿਆਂ  ਵਿੱਚ ਬਹੁਤ ਹੀ ਪ੍ਰਾਸੰਗਿਕ ਹੈ ਅਤੇ ਕਿਹਾ ਕਿ ਸਬਰ ਅਤੇ ਮਨ ਦੀ ਸ਼ਾਂਤੀ ਵੱਡੀ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬੁੱਧ ਦੇ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਅਤੇ ਅਪਣਾਉਣ ਦਾ ਦਿਨ ਹੈ।

 

ਬੁੱਧ ਪੂਰਣਿਮਾ ਦਿਵਸ ਸਮਾਰੋਹ-ਵਰਚੁਅਲ ਵੇਸਾਕ ਨੂੰ ਸੰਬੋਧਨ ਕਰਦਿਆਂ, ਘੱਟਗਿਣਤੀ ਮਾਮਲਿਆਂ, ਯੁਵਾ ਮਾਮਲਿਆਂ ਅਤੇ ਖੇਡਾਂ ਤੇ ਆਯੁਸ਼ ਰਾਜ ਮੰਤਰੀ (ਸੁਤੰਤਰ ਕਾਰਜ-ਭਾਰ), ਸ਼੍ਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਵਿਸ਼ਵ ਇਤਿਹਾਸ ਦਾ ਇਹ ਵਿਲੱਖਣ ਦਿਨ ਹੈ ਜੋ ਸਾਡੇ ਭਗਵਾਨ ਬੁੱਧ ਦੇ ਜਨਮ, ਆਤਮ-ਗਿਆਨ ਅਤੇ ਮਹਾਪਰਨਿਰਵਾਣ ਦੇ ਟ੍ਰਿਪਲ ਬਲੈੱਸਡ ਡੇਅ  ਦੀ ਯਾਦ ਦਿਵਾਉਂਦਾ ਹੈ।

 

ਸ਼੍ਰੀ ਰਿਜੀਜੂ ਨੇ ਕਿਹਾ, 'ਅਸੀਂ ਇਸ ਵੇਸਾਕ- ਬੁੱਧ ਪੂਰਣਿਮਾ ਨੂੰ ਭਾਰਤ, ਨੇਪਾਲ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਵਿਚ ਕੋਵਿਡ 19 ਦੀ ਦੂਜੀ ਲਹਿਰ ਦੇ ਪੀੜਤਾਂ ਲਈ ਪ੍ਰਾਰਥਨਾ ਕਰਨ ਅਤੇ ਮਹਾਮਾਰੀ ਤੋਂ ਛੁਟਕਾਰਾ ਪਾਉਣ ਲਈ ਸਮਰਪਿਤ ਕਰ ਰਹੇ ਹਾਂ। ਮੈਂਚਾਹੁੰਦਾ ਹਾਂ ਕਿ ਮੇਰੇ ਨਾਲ ਤੁਸੀਂ ਸਾਰੇ ਵੀ ਉਨ੍ਹਾਂ ਕੋਰੋਨਾ ਯੋਧਿਆਂ ਨੂੰ ਨਮਨ ਕਰੋ ਜੋ ਆਪਣੇ ਤੋਂ ਪਹਿਲਾਂ ਸੇਵਾ ਨੂੰ ਤਰਜੀਹ ਦਿੰਦੇ ਹਨ ਅਤੇ ਮਹਾਮਾਰੀ ਦਾ ਮੁਕਾਬਲਾ ਕਰਨ ਵਿੱਚ ਸਾਡੀ ਸਾਰਿਆਂ ਦੀ ਮਦਦ ਕਰਦੇ ਹਨ।’

 

https://twitter.com/KirenRijiju/status/1397435595815718912

 

ਮੰਤਰੀ ਨੇ ਵੱਖ-ਵੱਖ ਦੇਸ਼ਾਂ ਵਿੱਚ ਕੰਮ ਕਰ ਰਹੇ ਆਈਬੀਸੀ ਮੈਂਬਰਾਂ ਅਤੇ ਸਹਿਭਾਗੀ ਸੰਸਥਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਭਾਰਤ ਅਤੇ ਨੇਪਾਲ ਨੂੰ ਮੌਜੂਦਾ ਕੋਵਿਡ ਮਹਾਮਾਰੀ ਦੀ ਲਹਿਰ ਦੌਰਾਨ ਸਹਾਇਤਾ ਦੀ ਪੇਸ਼ਕਸ਼ ਕੀਤੀ।

 

ਉਨ੍ਹਾਂ ਅੱਗੇ ਕਿਹਾ ਕਿ ਕਿਉਂਕਿ ਵਿਸ਼ਵ ਮਹਾਮਾਰੀ ਦੇ ਲਾਮਿਸਾਲ ਸੰਕਟ ਨਾਲ ਜੂਝ ਰਿਹਾ ਹੈ, ਇਹ ਸ਼ੁਭ ਦਿਹਾੜਾ ਸਾਨੂੰ ਆਪਣੇ ਵਿਅਕਤੀਗਤ ਅਤੇ ਸਮੂਹਿਕ ਆਚਰਣ ਅਤੇ ਚੇਤਨਾ ਨੂੰ ਵਿਸ਼ੇਸ਼ ਤੌਰ 'ਤੇ ਅੰਤਰ-ਨਿਰਭਰ ਸੁਭਾਅ ਦੇ ਸੰਦਰਭ ਵਿੱਚ, ਸਾਰੇ ਸੰਵੇਦਨਸ਼ੀਲ ਜੀਵਾਂ ਦੀ ਭਲਾਈ, ਦਇਆ ਅਤੇ ਕੁਦਰਤ ਅਤੇ ਧਰਤੀ ਮਾਤਾ ਦਾ ਸਤਿਕਾਰ ਕਰਨ ਬਾਰੇ ਵਿਚਾਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵੇਸਾਕ - ਬੁੱਧ ਪੂਰਣਿਮਾ ਦੇ ਇਸ ਬਹੁਤ ਹੀ ਸ਼ੁਭ ਅਤੇ ਪਵਿੱਤਰ ਦਿਹਾੜੇ 'ਤੇ ਆਓ ਅਸੀਂ ਅਸ਼ਟਾਂਗ ਮਾਰਗ ਨੂੰ ਸੱਚਮੁੱਚ ਅਮਲ ਵਿੱਚ ਲਿਆਉਣ ਦਾ ਸੰਕਲਪ ਲਈਏ ਅਤੇ ਉਸੇ ਅਨੁਸਾਰ ਆਪਣਾ ਰੋਜ਼- ਮੱਰਾ ਜੀਵਨ ਬਿਤਾਈਏ।

 

3.jpg

 

ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਸਾਲ 2019, 2020 ਅਤੇ 2021 ਲਈ ਉਨ੍ਹਾਂ  ਧੰਮ ਮਾਸਟਰਾਂ ਨੂੰ "ਵੈਸਾਖ ਸੰਮਾਨਪ੍ਰਸ਼ਸਤੀ ਪੱਤਰ" ਪ੍ਰਦਾਨ ਕੀਤੇਜੋ ਬੋਧੀ ਦਰਸ਼ਨ ਦੇ ਉੱਘੇ ਵਿਦਵਾਨ ਹਨ ਅਤੇ ਜੋਮਨੁੱਖਤਾਵਾਦੀ ਸੇਵਾਵਾਂ, ਅੰਤਰ-ਧਾਰਮਿਕ ਸੂਝ ਅਤੇ ਸ਼ਾਂਤੀ ਤੇ ਸਦਭਾਵਨਾ ਲਈ ਅਥਾਹ ਯੋਗਦਾਨ ਪਾ ਰਹੇ ਹਨ। ਸੰਮਾਨ ਪ੍ਰਸ਼ਸਤੀ ਪੱਤਰ ਸਾਲ 2015 ਵਿੱਚ ਸ਼ੁਰੂ ਕੀਤੇ ਗਏ ਸਨ ਅਤੇ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਅਤੇ ਅੰਤਰਰਾਸ਼ਟਰੀ ਬੋਧੀ ਸੰਘ ਦੁਆਰਾ ਬੁੱਧ ਪੂਰਣਿਮਾ ਦੇ ਸ਼ੁਭ ਅਵਸਰ ’ਤੇ ਹਰ ਸਾਲ ਪ੍ਰਦਾਨ ਕੀਤੇ ਜਾਂਦੇ ਹਨ। ਇਹ ਬੁੱਧ ਦੇ ਅਧਿਐਨ, ਖੋਜ, ਲੇਖਣ, ਬੁੱਧ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਅਤੇ ਬੋਧੀ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਵਿੱਚ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸ਼ਖਸੀਅਤਾਂ ਦਾ ਸਨਮਾਨ ਕਰਨ ਲਈ ਦਿੱਤੇ ਜਾਂਦੇ ਹਨ।

 

ਸਨਾਮਨ ਪ੍ਰਾਪਤ ਕਰਨ ਵਾਲਿਆਂ ਦੇ ਵੇਰਵਿਆਂ ਲਈ ਇੱਥੇ ਕਲਿੱਕ ਕਰੋ 

 

ਇਸ ਮੌਕੇ ਮੰਗੋਲੀ ਕੰਗਯੂਰ (ਟ੍ਰਾਈ-ਪਿਟਿਕਾ) ਦੇ ਦੁਰਲੱਭ ਮੂਲ-ਪਾਠ ਦੀਆਂ50ਜਿਲਦਾਂ ਦਾ ਡਿਜੀਟਾਈਜ਼ਡ ਸੈੱਟ, ਭਾਰਤ ਦੇ ਲੋਕਾਂ ਦੁਆਰਾ ਮੰਗੋਲੀਆ ਦੇ ਲੋਕਾਂ ਨੂੰ ਪ੍ਰਤੀਕ ਵਜੋਂ ਵਰਚੁਅਲੀ ਰੂਪ ਵਿੱਚ ਪ੍ਰਦਾਨ ਕੀਤਾ ਗਿਆ।

 

ਇਸ ਸਾਲ, ਬੁੱਧ ਪੂਰਣਿਮਾ ਗਲੋਬਲ ਸ਼ਾਂਤੀ ਅਤੇ ਕੋਵਿਡ-19 ਮਹਾਮਾਰੀ ਤੋਂ ਰਾਹਤ ਨੂੰ ਸਮਰਪਿਤ ਹੈ।

 

ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਨੇ ਇੱਕ ਗਲੋਬਲ ਬੋਧੀ ਸਰਪ੍ਰਸਤ, ਅੰਤਰਰਾਸ਼ਟਰੀ ਬੋਧੀ ਮਹਾਸੰਘ (ਆਈਬੀਸੀ) ਦੇ ਸਹਿਯੋਗ ਨਾਲ ਵਿਸ਼ਵ ਭਰ ਦੇ ਬੋਧੀ ਸੰਘਾਂ ਦੇ ਮੁਖੀਆਂ ਦੀ ਭਾਗੀਦਾਰੀ ਨਾਲ ਵਰਚੁਅਲ ਪ੍ਰਾਰਥਨਾ ਸਮਾਰੋਹ ਦਾ ਆਯੋਜਨ ਕੀਤਾ। ਵਿਸ਼ਵ ਭਰ ਵਿਚ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਕਾਰਨ ਬੁੱਧ ਪੂਰਣਿਮਾ ਸਮਾਰੋਹ ਇੱਕ ਵਰਚੁਅਲ ਇਕੱਠ ਰਾਹੀਂ ਆਯੋਜਿਤ ਕੀਤਾ ਗਿਆ ਸੀ। ਇਸ ਸਾਲ ਬੁਧ ਪੂਰਣਿਮਾ ਗਲੋਬਲ ਸ਼ਾਂਤੀ ਅਤੇ ਕੋਵਿਡ-19 ਮਹਾਮਾਰੀ ਤੋਂ ਰਾਹਤ ਨੂੰ ਸਮਰਪਿਤ ਹੈ।

 

ਵਿਸ਼ਵ ਜਿਸ ਮੁਸ਼ਕਿਲ ਪੜਾਅ ਦਾ ਸਾਹਮਣਾ ਕਰ ਰਿਹਾ ਹੈ, ਉਸ ਦੇ ਲਈ ਭਾਰਤ ਨਾਲ ਇਕਜੁੱਟਤਾ ਜਤਾਉਣ ਲਈ ਬੋਧਗਯਾ-ਭਾਰਤ, ਲੁੰਬਿਨੀ-ਨੇਪਾਲ, ਕੈਂਡੀ-ਸ੍ਰੀਲੰਕਾ ਵਿੱਚ ਅਤੇ ਭੁਟਾਨ, ਕੰਬੋਡੀਆ, ਇੰਡੋਨੇਸ਼ੀਆ, ਮਲੇਸ਼ੀਆ, ਮੰਗੋਲੀਆ, ਰੂਸ, ਸਿੰਗਾਪੁਰ, ਦੱਖਣ ਕੋਰੀਆ ਅਤੇ ਤਾਇਵਾਨ ਦੇ ਮੁੱਖ ਬੋਧੀ ਮੰਦਿਰਾਂ ਵਿੱਚ ਇੱਕੋ ਸਮੇਂ  ਸਮਾਰੋਹ ਅਤੇ ਪ੍ਰਾਰਥਨਾਵਾਂ ਆਯੋਜਿਤ  ਕੀਤੀਆਂ ਗਈਆਂ। 

 

ਵੇਸਾਕ- ਬੁੱਧ ਪੂਰਣਿਮਾ ਨੂੰ ਤਥਾਗਤ ਗੌਤਮ ਬੁੱਧ ਦੇ ਜਨਮ, ਆਤਮ-ਗਿਆਨ ਅਤੇ ਮਹਾਪਰਨਿਰਵਾਣ ਲਈ ਟ੍ਰਿਪਲ ਬਲੈੱਸਡ ਡੇਅ ਮੰਨਿਆ ਜਾਂਦਾ ਹੈ।

 

******************

 

ਐੱਨਬੀ/ਐੱਸਕੇ/ਯੂਡੀ



(Release ID: 1722020) Visitor Counter : 175