ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਨੇ ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਟੀਕਾਕਰਣ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਇਸ ’ਚ ਤੇਜ਼ੀ ਲਿਆਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ


ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਨ ’ਤੇ ਜ਼ਿਆਦਾ ਲਚੀਲਾਪਨ ਪ੍ਰਦਾਨ ਕੀਤਾ ਗਿਆ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਖਪਤ ਦੇ ਅਨੁਸਾਰ ਵੈਕਸੀਨ ਦੀ ਸਮਰੱਥ ਸਪਲਾਈ ਕੀਤੀ ਜਾਵੇਗੀ

ਐਚਸੀਡਬਲਿਊ, ਐਫਐਲਡਬਲਿਊ ਅਤੇ ਹੋਰ ਜਨਸੰਖਿਆ ਸਮੂਹਾਂ ਦੇ ਟੀਕਾਕਰਨ ਦੇ ਸੰਬੰਧ ’ਚ ਰਾਜਾਂ ਦੀ ਕਾਰਗੁਜਾਰੀ ਅਤੇ ਉਨ੍ਹਾਂ ਦੀ ਵੈਕਸੀਨ ਬਰਬਾਦੀ ’ਤੇ ਪਾਈ ਰੋਸ਼ਨੀ

ਪ੍ਰਦੇਸ਼ਾਂ ਨੂੰ ਮੰਤਰਾਲਾ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਵਿਡ-19 ਦੀ ਰੋਕਥਾਮ ਅਤੇ ਨਿਗਰਾਨੀ ਸਬੰਧੀ ਗਤੀਵਿਧੀਆਂ ਲਈ ਪੇਂਡੂ ਸਿਹਤ ਕਰਮਚਾਰੀਆਂ ਦੀ ਜਾਗਰੂਕਤਾ ’ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ

Posted On: 25 MAY 2021 7:40PM by PIB Chandigarh

ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਾਰੇ ਹਿਤਧਾਰਕਾਂ ਦੇ ਸਹਿਯੋਗ ਨਾਲ ਕੋਵਿਡ-19 ਟੀਕਾਕਰਨ ਅਭਿਆਨ ਦੇ ਸਰਗਰਮੀ ਨਾਲ ਮਾਰਗਦਰਸ਼ਨ, ਸਮੀਖਿਆ ਅਤੇ ਨਿਗਰਾਨੀ ਕਰਨ ਦੀ ਆਪਣੀ ਪ੍ਰਤਿਬੱਧਤਾ ਦੇ ਅਨੁਸਾਰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਅੱਜ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਟੀਕਾਕਰਣ ਦੀ ਤਰੱਕੀ,  ਟੀਕਾਕਰਨ ਦੇ ਕਾਰਜ ਵਿੱਚ ਲੱਗੇ ਅਨੁਸ਼ਾਸਕਾਂ ਦੀ ਆਸਾਨੀ ਲਈ ਕੋਵਿਨ ਸਾਫਟਵੇਅਰ ਵਿੱਚ ਸੋਧ ਕਰ ਕੇ  ਲਚੀਲਾਪਨ ਲਿਆਉਣ ਅਤੇ ਨਾਲ ਹੀ ਕੋਵਿਡ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਬਣਾਏ ਗਏ ਮਾਪਦੰਡਾਂ ਦੀਆਂ ਪ੍ਰੀਕ੍ਰਿਆਵਾਂ ਦੇ ਪ੍ਰਭਾਵੀ ਲਾਗੂ ਕਰਨ  (ਵਿਸ਼ੇਸ਼ ਰੂਪ ਤੋਂ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਸਿਹਤ ਸੰਬੰਧੀ ਬੁਨਿਆਦੀ ਢਾਂਚੇ ਦੀ ਅਣਹੋਂਦ ਹੈ) ’ਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਨੁਸ਼ਾਸਕਾਂ ਦੇ ਨਾਲ ਵੀਡਿਓ ਕਾਨਫਰੰਸਿੰਗ ਰਾਹੀ ਇੱਕ ਸਮੀਖਿਆ ਬੈਠਕ ਕੀਤੀ। ਇਹ ਕਦਮ ਮਹਾਮਾਰੀ ਨੂੰ ਰੋਕਣ ਲਈ ਨਿਰਧਾਰਤ ਜਨ-ਸਿਹਤ ਦੀ ਰੀੜ੍ਹ ਹਨ। ਇਸ ਬੈਠਕ ਦੀ ਪ੍ਰਧਾਨਗੀ ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਕੀਤੀ ।

ਦੇਸ਼ ਭਰ ਵਿੱਚ ਦੇਸ਼ਵਿਆਪੀ ਟੀਕਾਕਰਨ ਅਭਿਆਨ ਦੀ ਤਰੱਕੀ ’ਤੇ ਇੱਕ ਵਿਸਤ੍ਰਿਤ ਪ੍ਰਸਤੁਤੀਕਰਣ ਦਿੱਤਾ ਗਿਆ, ਜਿਸ ’ਚ ਉਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਜੋ ਸਾਡੀ ਜਨਸੰਖਿਆ ਦੇ ਕਮਜ਼ੋਰ ਤਬਕਿਆਂ  ਨੂੰ ਕਵਰੇਜ ਪ੍ਰਦਾਨ ਕਰਨ ਵਿੱਚ ਪੱਛੜ ਰਹੇ ਹਨ। ਹੈਲਥ ਕੇਅਰ ਵਰਕਰਸ (ਐਚਸੀਡਬਲਿਊ) ਅਤੇ ਫਰੰਟਲਾਇਨ ਵਰਕਰਸ (ਐਫਐਲਡਬਲਿਊ) ਨੂੰ ਪਹਿਲੀ ਅਤੇ ਦੂਜੀ ਖੁਰਾਕ ਦਿੱਤੇ ਜਾਣ ਦੇ ਰਾਜ ਵਾਰ ਕਵਰੇਜ ਦੀ ਸਮੀਖਿਆ ਕੀਤੀ ਗਈ। ਇਸ ਸ਼੍ਰੇਣੀ ਵਿੱਚ ਟੀਕਾਕਰਨ ਦੀ ਰਫ਼ਤਾਰ ਨੂੰ ਕਾਫ਼ੀ ਤੇਜ਼ ਕਰਨ ਦੀ ਗੁੰਜਾਇਸ਼ ’ਤੇ ਜ਼ੋਰ ਦਿੱਤਾ ਗਿਆ । 

 

ਜਦੋਂਕਿ ਰਾਜਾਂ ਤੋਂ ਵਾਰ-ਵਾਰ ਆਗ੍ਰਹ ਕੀਤਾ ਗਿਆ ਹੈ ਕਿ ਉਹ ਵੈਕਸੀਨ ਦੀ ਬਰਬਾਦੀ ਨੂੰ 1% ਤੋਂ ਹੇਠਾਂ ਰੱਖਣ, ਝਾਰਖੰਡ (37.3% ), ਛੱਤੀਸਗੜ (30.2%), ਤਮਿਲਨਾਡੂ (15.5%), ਜੰਮੂ-ਕਸ਼ਮੀਰ (10.8%), ਮੱਧ ਪ੍ਰਦੇਸ਼ (10.7%) ਵੈਕਸੀਨ ਦੀ ਬਰਬਾਦੀ ਦੇ ਰਾਸ਼ਟਰੀ ਔਸਤ (6.3% ) ਤੋਂ ਬਹੁਤ ਜ਼ਿਆਦਾ ਵੈਕਸੀਨ ਬਰਬਾਦ ਕਰ ਰਹੇ ਹਨ।

ਕੇਂਦਰੀ ਸਿਹਤ ਸਕੱਤਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਟੀਕਾਕਰਨ ਅਭਿਆਨ ਦੀ ਰਫ਼ਤਾਰ ਵਧਾਉਣ ਲਈ ਕੋਵਿਨ ਦੀ ਅਨੁਕੂਲਤਾ ਦਾ ਪੂਰਾ ਪ੍ਰਯੋਗ ਕਰਨ ਦੀ ਅਪੀਲ  ਕੀਤੀ ।

 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਜੂਨ, 2021 ਦੇ ਅੰਤ ਤੱਕ ਉਪਲੱਬਧ ਸਟਾਕ ਅਤੇ ਸੰਭਾਵਿਕ ਸਪਲਾਈ ਦੇ ਜ਼ਰਿਏ ਟੀਕਾਕਰਨ ਦੇ ਕਵਰੇਜ ਨੂੰ ਵਧਾਉਣ। ਭਾਰਤ ਸਰਕਾਰ ਵਲੋਂ ਮੁਫਤ ਸਪਲਾਈ ਲਈ 15 ਜੂਨ 2021 ਤੱਕ ਅਤੇ ਰਾਜਾਂ ਵਲੋਂ ਸਿੱਧੇ ਖਰੀਦੇ ਗਏ ਵੈਕਸੀਨ ਡੋਜ ਲਈ 30 ਜੂਨ ਤੱਕ ਹਰ ਇੱਕ ਖੇਪ ਦੀ ਸਪਲਾਈ  ਦੀ ਅਲੋਪਤਾ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਭਾਰਤ ਸਰਕਾਰ ਦੇ ਇਲਾਵਾ ਹੋਰ ਮਾਧਿਅਮਾਂ ਰਾਹੀ ਵੈਕਸੀਨ ਦੀ ਸਪਲਾਈ ਲਈ ਵੈਕਸੀਨ ਨਿਰਮਾਤਾਵਾਂ ਦੇ ਨਾਲ ਨਿਯਮਿਤ ਰੂਪ ਨਾਲ ਤਾਲਮੇਲ  ਕਰਨ ਲਈ 2/3 ਮੈਂਬਰੀ ਸਮਰਪਤ ਟੀਮ ਦਾ ਗਠਨ ਕਰਨ, ਜਿਸ ਵਿੱਚ ਨਿਜੀ ਹਸਪਤਾਲ ( ਨਿਜੀ ਹਸਪਤਾਲਾਂ ਦੀ ਸੂਚੀ ਅਤੇ ਸਮਝੌਤੇ  ਤਹਿਤ ਸਪਲਾਈ ਕੀਤੀਆਂ ਜਾਣ ਵਾਲੀ ਖੁਰਾਕਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਦੈਨਿਕ ਰੂਪ ਤੋਂ ਸਾਂਝਾ ਕੀਤੀ ਜਾ ਰਹੀ ਹੈ) ਵੀ ਸ਼ਾਮਿਲ ਹੈ ।

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਾਰੀਖ਼ 15 ਜੂਨ 2021 ਤੱਕ ਕੋਵਿਡ-19 ਵੈਕਸੀਨ ਦੇ ਪ੍ਰਬੰਧਨ ਲਈ ਜ਼ਿਲੇਵਾਰ, ਕੋਵਿਡ ਟੀਕਾਕਰਨ ਕੇਂਦਰ (ਸੀ.ਵੀ.ਸੀ.)-ਵਾਰ ਯੋਜਨਾ ਤਿਆਰ ਕਰਨ ਅਤੇ ਅਜਿਹੀ ਯੋਜਨਾ ਦੇ ਪ੍ਰਸਾਰ ਲਈ ਅਨੇਕ ਮੀਡਿਆ ਪਲੇਟਫਾਰਮਾਂ ਦਾ ਪ੍ਰਯੋਗ ਕਰਨ ਦੀ ਸਲਾਹ ਦਿੱਤੀ ਗਈ ਸੀ । ਉਨ੍ਹਾਂ ਨੂੰ ਪੇਂਡੂ, ਕਬਾਇਲੀਆਂ ਜਾਂ ਦੂਰ ਦੁਰਾਡੇ ਦੇ  ਖੇਤਰਾਂ ਵਿੱਚ ਵੈਕਸੀਨ ਨਾਲ ਜੁੜੀ ਹਿਚਕਿਚਾਹਟ ਨੂੰ ਦੂਰ ਕਰਨ ਲਈ ਵਿਕੇਂਦਰੀਕ੍ਰਿਤ ਸੰਚਾਰ ਰਣਨੀਤੀ ਤਿਆਰ ਕਰਨ ਅਤੇ ਜਲਦੀ ਲਾਗੂ ਕਰਨ ਦੀ ਵੀ ਸਲਾਹ ਦਿੱਤੀ ਗਈ। ਟੀਕਾਕਰਨ ਪ੍ਰਾਪਤ ਨਹੀਂ ਕਰਨ ਵਾਲੇ ਸਿਹਤ ਦੇਖਭਾਲ ਕਰਮਚਾਰੀਆਂ ਅਤੇ ਆਗੂ ਕਰਮਚਾਰੀਆਂ ਦੇ ਵਿੱਚ ਸਤਨਪਾਨ ਕਰਾਉਣ ਵਾਲੀਆਂ ਔਰਤਾਂ ਨੂੰ ਟੀਕਾਕਰਨ ਹੇਤੂ ਪਹਿਲ ਦਿੱਤੀ ਜਾਣੀ ਹੈ। 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਕੋਵਿਡ-19 ਟੀਕਾਕਰਣ ਵਿੱਚ ਨਿਜੀ ਖੇਤਰ ਦੇ ਹਸਪਤਾਲਾਂ ਨੂੰ ਸ਼ਾਮਿਲ ਕਰਨ ਲਈ ਸਰਗਰਮ ਕੋਸ਼ਿਸ਼ ਕਰਨ ਅਤੇ ਟੀਕਾਕਰਨ ਦੀ ਰਫ਼ਤਾਰ ਦੀ ਨਿਗਰਾਨੀ ਸੁਨਿਸ਼ਚਿਤ ਕਰਨ ਅਤੇ ਭਾਰਤ ਸਰਕਾਰ ਵਲੋਂ ਸਾਂਝੇ ਕੀਤੇ ਗਏ ਕੋਵਿਡ-19 ਟੀਕਾਕਰਨ ਦੀ ਪੱਧਰ ਪ੍ਰਚਲਨ ਪ੍ਰਕ੍ਰਿਆਵਾਂ ਦਾ ਪਾਲਣ ਕਰਨ । ਇਸ ਗੱਲ ’ਤੇ ਦੁਬਾਰਾ ਜ਼ੋਰ ਦਿੱਤਾ ਗਿਆ ਸੀ ਕਿ ਸਰਕਾਰ ਅਤੇ ਨਿਜੀ ਕੋਵਿਡ ਟੀਕਾਕਰਨ ਕੇਂਦਰ (ਸੀਵੀਸੀ) ਦੋਨਾਂ ਨੂੰ ਪਹਿਲਾਂ ਤੋਂ ਕੋਵਿਨ ’ਤੇ ਆਪਣਾ ਕੈਲੇਂਡਰ ਪ੍ਰਕਾਸ਼ਿਤ ਕਰਨ ਅਤੇ ਇੱਕ ਦਿਨ ਦਾ ਕੈਲੇਂਡਰ ਪ੍ਰਕਾਸ਼ਿਤ ਕਰਨ ਤੋਂ ਬਾਜ ਆਣ; ਤਾਂਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਟੀਕਾਕਰਨ ਕੇੰਦਰ ਵਿਚ ਭੀੜ ਨਾ ਹੋਵੇ  ਅਤੇ ਕੋਵਿਨ ਤੇ ਸਮਾਂ ਲੈਣ ਦੀ ਬੁਕਿੰਗ ਦੀ ਪ੍ਰਰਕ੍ਰਿਆ ਵੀ ਰੁਕਾਵਟ ਰਹਿਤ ਹੋਵੇ।     

ਇੱਕ ਵਿਸਤ੍ਰਿਤ ਅਤੇ ਵਿਆਪਕ ਪ੍ਰਸਤੁਤੀ ਦੇ ਮਾਧਿਅਮ ਤੋਂ ਅਪਰ ਸਕੱਤਰ (ਸਿਹਤ) ਸ਼੍ਰੀ ਵਿਕਾਸ ਸ਼ੀਲ ਨੇ ਕੋਵਿਨ ਡਿਜੀਟਲ ਪਲੇਟਫਾਰਮ ਦੀ ਨਵੀਂ ਵਿਸ਼ੇਸ਼ਤਾਵਾਂ ਅਤੇ ਕਾਰਜ ਸਮਰੱਥਾ ’ਤੇ ਚਾਨਣਾ ਪਾਇਆ। ਕੋਵਿਡ ਟੀਕਾਕਰਣ ਕੇਂਦਰ (ਸੀਵੀਸੀ) ਪ੍ਰਬੰਧਨ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹੇਠਲਾ ਉਮਰ ਹੁਣ 18 ਤੋਂ 44 ਸਾਲ ਤੱਕ ਕਿਸੇ ਵੀ ਉਮਰ ਲਈ ਨਿਰਧਾਰਤ ਕੀਤੀ ਜਾ ਸਕਦੀ ਹੈ। ਰਾਜਾਂ ਨੂੰ ਇਹ ਵੀ ਸੂਚਿਤ ਕੀਤਾ ਗਿਆ ਕਿ ਸਪੂਤਨਿਕ ਨੂੰ ਹੁਣ ਕੋਵਿਨ ਪੋਰਟਲ ਵਿੱਚ ਜੋੜਿਆ ਗਿਆ ਹੈ। 

 

ਰਾਜਾਂ ਦੇ ਸਾਹਮਣੇ ਇਹ ਦੁਹਰਾਇਆ ਗਿਆ ਕਿ ਕਾਰਜ ਸਥਲ ’ਤੇ ਟੀਕਾਕਰਨ ਕੇਂਦਰਾਂ (ਸੀਵੀਸੀ)  ਦੇ ਸੰਦਰਭ ਵਿੱਚ ਉਨ੍ਹਾਂ ਦੇ ਨਾਲ ਸਾਂਝਾ ਕੀਤੀ ਗਈ ਨਵੀਂ ਐਡਵਾਇਜਰੀ ਦੇ ਅਨੁਸਾਰ ਪਰਿਵਾਰ ਦੇ ਮੈਬਰਾਂ- ਨਿਯੁਕਤਾਵਾਂ ਵਲੋਂ ਦਿੱਤੀ ਗਈ ਪਰਿਭਾਸ਼ਾ ਦੇ ਅਨੁਸਾਰ- ਕੋ-ਟੀਕਾਕਰਨ ਦੇ ਅਨੁਸਾਰ ਕਵਰ ਕੀਤਾ ਜਾਵੇਗਾ। ਇਸਦੇ ਇਲਾਵਾ ਪਹਿਚਾਣ ਪੱਤਰ ਦੇ ਬਿਨਾਂ ਵਿਅਕਤੀਆਂ ਲਈ ਵਿਸ਼ੇਸ਼ ਸੈਸ਼ਨ ਆਯੋਜਿਤ ਹੋਣਗੇ।  

 

 ਕੋਵਿਨ ਤੇ ਇਕ ਹੋਰ ਸਹੂਲਤ ਜੋੜੀ ਗਈ ਹੈ ਕਿ 18-44 ਅਤੇ 45+ ਸਾਲਾਂ ਲਈ ਵੱਖ ਪੱਧਰਾਂ ਦੀ ਸਹੂਲਤ ਹੋਵੇਗੀ । ਸੈਸ਼ਨ ਹੁਣ ਰੱਦ ਕਰਨ ਦੀ ਬਜਾਏ ਮੁੜ-ਨਿਰਧਾਰਿਤ ਕੀਤਾ ਜਾ ਸਕਦਾ ਹੈ- ਜਦਕਿ ਇਸਦਾ ਕਾਰਨ ਪ੍ਰਦਾਨ ਕਰ ਦਿੱਤਾ ਜਾਵੇ।

 

 

ਨਿਜੀ ਹਸਪਤਾਲਾਂ ਨੂੰ ਆਫਲਾਇਨ ਵੈਕਸੀਨ ਰਜਿਸਟ੍ਰੇਸ਼ਨ ਦੀ ਆਗਿਆ ਨਹੀਂ ਦੇਣ ਦੀ ਸਲਾਹ ਦਿੱਤੀ ਗਈ, ਸਾਰੇ ਰਜਿਸਟ੍ਰੇਸ਼ਨ ਆਨਲਾਇਨ ਹੋਣੇ ਚਾਹੀਦੇ ਹਨ। ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜਿਨ੍ਹਾਂ ਉਦਯੋਗਕ ਸੰਗਠਨਾਂ ਅਤੇ ਕਾਰਪੋਰੇਟ ਸੰਸਥਾਵਾਂ ਦੇ ਕੋਲ ਹਸਪਤਾਲ ਨਹੀਂ ਹਨ, ਉਨ੍ਹਾਂ ਨੂੰ ਨਿਜੀ ਹਸਪਤਾਲ ਦੇ ਨਾਲ ਗੱਠਜੋੜ ਕਰਨਾ ਜ਼ਰੂਰੀ ਹੈ। ਨਿਜੀ ਹਸਪਤਾਲਾਂ ਨੂੰ ਵੀ ਸਲਾਹ ਦਿੱਤੀ ਗਈ ਕਿ ਉਹ ਦਿਨਾਂ ਦੇ ਹਿਸਾਬ ਨਾਲ ਟੀਕਾਕਰਨ ਦੀ ਸਮਰੱਥ ਲੰਮੀ ਅਨੁਸੂਚੀ ਪ੍ਰਕਾਸ਼ਿਤ ਕਰਨ। 

 

ਸ਼ੈਡਿਊਲ ਦੇ ਪ੍ਰਕਾਸ਼ਨ ਦੇ ਸੰਬੰਧ ਵਿੱਚ ਰਾਜਾਂ ਨੂੰ ਅਨੁਸੂਚੀ ਪ੍ਰਕਾਸ਼ਿਤ ਕਰਨ ਲਈ ਇੱਕ ਦਿਨ ’ਚ ਇੱਕ ਸਮਾਂ ਮਿਆਦ ਨਿਰਧਾਰਤ ਕਰਨ ਦੀ ਸਲਾਹ ਦਿੱਤੀ ਗਈ ਹੈ (ਜਿਵੇਂ ਸਵੇਰੇ 8 ਵਜੇ ਤੋਂ  9 ਵਜੇ, 9 ਵਜੇ ਤੋਂ 10 ਵਜੇ ਆਦਿ ਦੇ ਵਿੱਚ) ਤਾਕਿ ਨਾਗਰਿਕ ਉਪਲਬੱਧਤਾ ਅਤੇ ਬੁੱਕ ਸਮਾਂ ਸਰਲ ਅਤੇ ਆਸਾਨੀ ਨਾਲ ਦੇਖ ਸਕੇ ।

 

ਸ਼ਹਿਰਾਂ ਨਾਲ ਲੱਗਦੇ ਇਲਾਕਿਆ, ਪੇਂਡੂ ਅਤੇ ਕਬਾਇਲੀ ਖੇਤਰਾਂ ਵਿੱਚ ਕੋਵਿਡ-19 ਦੀ ਰੋਕਥਾਮ ਲਈ  ਅਪਣਾਈਆਂ ਜਾਣ ਵਾਲੀਆਂ ਮਾਣਕ ਪ੍ਰਚਾਲਨ ਪ੍ਰਕ੍ਰਿਆਵਾਂ ( ਐਸ.ਓ.ਪੀ. ) ’ਤੇ ਵਿਸਤ੍ਰਿਤ ਪ੍ਰਸਤੁਤੀ ਦਿੱਤੀ ਗਈ। ਰਾਜਾਂ ਨੂੰ ਕਿਹਾ ਗਿਆ ਕਿ  ਉਹ ਹਾਲਤ ਦਾ ਪ੍ਰਬੰਧਨ ਕਰਨ ਲਈ ਮੁੱਢਲੀ ਦੇਖਭਾਲ ਯਕੀਨੀ ਬਣਾਉਣ ਲਈ ਅਤੇ ਬਲਾਕ ਪੱਧਰ ਵਿੱਚ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਨਵਾਂ ਸਵਰੂਪ ਪ੍ਰਦਾਨ ਕਰਨ। ਸਿਹਤ ਮੰਤਰਾਲਾ ਨੇ ਗੈਰ-ਕੋਵਿਡ ਮਾਮਲੀਆਂ ’ਚ ਜ਼ਰੂਰੀ ਸਿਹਤ ਦੇਖਭਾਲ ਸੇਵਾਵਾਂ ਜਾਰੀ ਰੱਖਣ, ਸਮੁਦਾਇਕ ਮੋਬਿਲਾਇਜੇਸ਼ਨ ਅਤੇ ਆਮਜਨ ਦੇ ਵਿਵਹਾਰ ਵਿੱਚ ਤਬਦੀਲੀ ਲਿਆਉਣ ਵਾਲੇ ਸੰਵਾਦ ਦੀ ਲਗਾਤਾਰ ਸੁਨਿਸਚਿਤ ਕਰਨ ਅਤੇ ਇਸ ਖੇਤਰਾਂ ਵਿੱਚ ਟੀਕਾਕਰਨ ’ਤੇ ਲਗਾਤਾਰ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। 

 

ਸਿਹਤ ਦੇ ਖੇਤਰ ਵਿੱਚ ਢਾਂਚਾਗਤ ਵਿਵਸਥਾ, ਅਧਿਆਪਨ ਅਤੇ ਮਨੁੱਖ ਸੰਸਾਧਨ, ਲਾਜਿਸਟਿਕਸ, ਰੇਫਰਲ ਅਤੇ ਟੇਲੀਮੇਡਿਸਿਨ ਸਪੋਰਟ ਅਤੇ ਕਮਿਉਨਿਟੀ ਮੋਬਿਲਾਇਜੇਸ਼ਨ ਜਿਵੇਂ 5 ਮਹੱਤਵਪੂਰਣ ਖੇਤਰਾਂ ’ਤੇ ਵਿਸਤ੍ਰਿਤ ਮਾਣਕ ਪ੍ਰਚਲਨ ਪ੍ਰਕਿਰਿਆਵਾਂ (ਐਸ.ਓ.ਪੀ.) ਉਪਲੱਬਧ ਕਰਾਈ ਗਈਆਂ ਹਨ। ਰਾਜਾਂ ਤੋਂ ਇਸ ਐਸ.ਓ.ਪੀ. ਦੇ ਲਾਗੂ ਕਰਨ  ’ਤੇ ਧਿਆਨ ਕੇਂਦਰਤ ਕਰਨ ਦੀ ਅਪੀਲ  ਕੀਤੀ ਗਈ  ਹੈ।

 

***********************

 

ਐਮਵੀ/ਐਚਐਫਡਬਲਯੂ/ਵੀਸੀ(Release ID: 1721929) Visitor Counter : 193