ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਬੁੱਧ ਪੂਰਣਿਮਾ ਦੀ ਪੂਰਵ ਸੰਧਿਆ 'ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 25 MAY 2021 4:43PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਬੁੱਧ ਪੂਰਣਿਮਾ ਦੀ ਪੂਰਵ ਸੰਧਿਆ 'ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ-

 

"ਮੈਂ ਭਗਵਾਨ ਬੁੱਧ ਦੇ ਜਨਮ ਦਿਨ ਬੁੱਧ ਪੂਰਣਿਮਾ ਦੇ ਪਾਵਨ ਅਵਸਰ ਤੇ ਆਪਣੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਭਗਵਾਨ ਬੁੱਧ ਇਸ ਧਰਤੀ ਦੇ ਮਹਾਨਤਮ ਅਧਿਆਤਮਕ ਆਗੂਆਂ ਵਿੱਚੋਂ ਇੱਕ ਸਨ। ਭਗਵਾਨ ਬੁੱਧ ਦੁਆਰਾ ਦਿੱਤਾ ਗਿਆ ਸ਼ਾਂਤੀ, ਭਾਈਚਾਰੇ ਅਤੇ ਦਇਆ ਦਾ ਸਦੀਵੀ ਸੰਦੇਸ਼ ਸਮੁੱਚੇ ਵਿਸ਼ਵ ਦੇ ਮਨੁੱਖਾਂ ਨੂੰ ਨੈਤਿਕ ਕਦਰਾਂ-ਕੀਮਤਾਂ ਅਤੇ ਸੰਤੁਸ਼ਟੀ ਤੇ ਅਧਾਰਿਤ ਜੀਵਨ ਜੀਣ ਦੀ ਦਿਸ਼ਾ ਵਿੱਚ ਪ੍ਰਯਤਨ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ।

 

ਸਾਡੇ ਦੇਸ਼ ਵਿੱਚ, ਤਿਉਹਾਰ ਪਰਿਵਾਰ ਅਤੇ ਦੋਸਤਾਂ ਨੂੰ ਪਰਸਪਰ ਮਿਲਣ ਅਤੇ ਉਤਸਵ ਮਨਾਉਣ ਦਾ ਇੱਕ ਮਹਾਨ ਅਵਸਰ ਹੁੰਦੇ ਹਨ। ਪਰੰਤੂ ਕੋਵਿਡ-19 ਮਹਾਮਾਰੀ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਂ ਆਪਣੇ ਸਾਥੀ ਨਾਗਰਿਕਾਂ ਨੂੰ ਤਾਕੀਦ ਕਰਦਾ ਹਾਂ ਕਿ ਇਸ ਤਿਉਹਾਰ ਨੂੰ ਉਹ ਆਪਣੇ ਘਰਾਂ ਦੇ ਅੰਦਰ ਅਤੇ ਕੋਵਿਡ ਸਬੰਧੀ ਸਿਹਤ ਅਤੇ ਸਵੱਛਤਾ ਪ੍ਰੋਟੋਕੋਲਸ ਦਾ ਪਾਲਨ ਕਰਦੇ ਹੋਏ ਮਨਾਉਣ।

 

ਖੁਸ਼ੀ ਦੇ ਇਸ ਅਵਸਰ ਤੇ ਅਸੀਂ ਸਾਰੇ ਭਗਵਾਨ ਬੁੱਧ ਦੁਆਰਾ ਦਿਖਾਏ ਗਏ ਦਇਆ ਅਤੇ ਸਹਿਣਸ਼ੀਲਤਾ ਦੇ ਮਾਰਗ ਦਾ ਅਨੁਸਰਣ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਜਤਾਈਏ।"

*****

ਐੱਮਐੱਸ/ਆਰਕੇ/ਡੀਪੀ



(Release ID: 1721686) Visitor Counter : 141