ਮੰਤਰੀ ਮੰਡਲ

ਕੈਬਨਿਟ ਨੇ ਰਾਸ਼ਟਰੀ ਆਪਦਾ ਮੋਚਨ ਬਲ ਅਕਾਦਮੀ, ਨਾਗਪੁਰ ਵਿਖੇ ਸੀਨੀਅਰ ਪ੍ਰਸ਼ਾਸਨਿਕ ਗ੍ਰੇਡ (ਐੱਸਏਜੀ) ਵਿੱਚ ਡਾਇਰੈਕਟਰ ਦੀ ਇੱਕ ਪੋਸਟ ਦੀ ਸਿਰਜਣਾ ਨੂੰ ਪ੍ਰਵਾਨਗੀ ਦਿੱਤੀ

प्रविष्टि तिथि: 25 MAY 2021 1:15PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਰਾਸ਼ਟਰੀ ਆਪਦਾ ਮੋਚਨ ਬਲ ਅਕਾਦਮੀ, ਨਾਗਪੁਰ ਵਿਖੇ ਸੀਨੀਅਰ ਪ੍ਰਸ਼ਾਸਨਿਕ ਗ੍ਰੇਡ (ਐੱਸਏਜੀ) ਵਿੱਚ ਡਾਇਰੈਕਟਰ ਦੀ ਇੱਕ (01) ਪੋਸਟ ਸਿਰਜਣ ਲਈ ਗ੍ਰਹਿ ਮੰਤਰਾਲੇ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਰਾਸ਼ਟਰੀ ਆਪਦਾ ਮੋਚਨ ਬਲ (ਐੱਨਡੀਆਰਐੱਫ) ਅਕਾਦਮੀ ਦੇ ਡਾਇਰੈਕਟਰ ਦੀ ਪੋਸਟ ਸਿਰਜੇ ਜਾਣ ਨਾਲ, ਸੰਗਠਨ ਦੀ ਕਮਾਂਡ ਅਤੇ ਕੰਟਰੋਲ ਇੱਕ ਸੀਨੀਅਰ ਅਤੇ ਅਨੁਭਵੀ ਅਧਿਕਾਰੀ ਨੂੰ ਸੌਂਪਿਆ ਜਾਵੇਗਾ, ਜੋ ਸੰਕਲਪਿਤ ਉਦੇਸ਼ਾਂ ਅਨੁਸਾਰ ਸੰਸਥਾ ਦਾ ਸੰਚਾਲਨ ਕਰ ਸਕਦਾ ਹੈ। ਅਕਾਦਮੀ ਹਰ ਸਾਲ ਐੱਨਡੀਆਰਐੱਫ, ਐੱਸਡੀਆਰਐੱਫ, ਸੀਡੀ ਵਲੰਟੀਅਰਾਂ, ਹੋਰ ਹਿਤਧਾਰਕਾਂ ਅਤੇ ਸਾਰਕ ਤੇ ਹੋਰ ਦੇਸ਼ਾਂ ਦੀਆਂ ਆਪਦਾ ਰਿਸਪਾਂਸ ਏਜੰਸੀਆਂ ਦੇ 5000 ਕਰਮਚਾਰੀਆਂ ਨੂੰ ਕੌਸ਼ਲ ਅਧਾਰਿਤ ਪ੍ਰੈਕਟੀਕਲ ਟਰੇਨਿੰਗ ਪ੍ਰਦਾਨ ਕਰੇਗੀ। ਇਸ ਨਾਲ ਹਿਤਧਾਰਕਾਂ ਦੀਆਂ ਬਦਲਦੀਆਂ ਲੋੜਾਂ ਅਤੇ ਜ਼ਰੂਰਤਾਂ ਦੇ ਅਨੁਸਾਰ ਟਰੇਨਿੰਗ ਪ੍ਰੋਗਰਾਮਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਇਨ੍ਹਾਂ ਵਿੱਚ ਸੁਧਾਰ ਵੀ ਹੋਵੇਗਾ। ਇਸ ਨਾਲ ਐੱਨਡੀਆਰਐੱਫ, ਐੱਸਡੀਆਰਐੱਫ ਦੇ ਕਰਮਚਾਰੀਆਂ ਅਤੇ ਹੋਰ ਹਿਤਧਾਰਕਾਂ ਨੂੰ ਦਿੱਤੀ ਜਾਣ ਵਾਲੀ ਆਪਦਾ ਰਿਸਪਾਂਸ ਟ੍ਰੇਨਿੰਗ ਦੇ ਮਿਆਰ ਵਿੱਚ ਭਾਰੀ ਸੁਧਾਰ ਕੀਤਾ ਜਾ ਸਕੇਗਾ।

 

ਪਿਛੋਕੜ:

 

ਰਾਸ਼ਟਰੀ ਆਪਦਾ ਮੋਚਨ ਬਲ ਅਕਾਦਮੀ ਦੀ ਸਥਾਪਨਾ ਸਾਲ 2018 ਵਿੱਚ ਨਾਗਪੁਰ ਵਿਖੇ ਨੈਸ਼ਨਲ ਸਿਵਲ ਡਿਫੈਂਸ ਕਾਲਜ (ਐੱਨਸੀਡੀਸੀ) ਨੂੰ ਇਸ ਵਿੱਚ ਰਲਾ ਕੇ ਕੀਤੀ ਗਈ ਸੀ। ਅਕਾਦਮੀ ਦਾ ਮੁੱਖ ਕੈਂਪਸ ਨਿਰਮਾਣ ਅਧੀਨ ਹੈ, ਤਦ ਤੱਕ ਇਹ ਐੱਨਸੀਡੀਸੀ ਦੇ ਮੌਜੂਦਾ ਕੈਂਪਸ ਤੋਂ ਹੀ ਕੰਮ ਕਰ ਰਹੀ ਹੈ। ਅਕਾਦਮੀ ਇਸ ਸਮੇਂ ਰਾਸ਼ਟਰੀ ਆਪਦਾ ਮੋਚਨ ਬਲ (ਐੱਨਡੀਆਰਐੱਫ) / ਰਾਜ ਆਪਦਾ ਮੋਚਨ ਬਲ (ਐੱਸਡੀਆਰਐੱਫ) / ਸਿਵਲ ਡਿਫੈਂਸ ਵਲੰਟੀਅਰਾਂ ਅਤੇ ਹੋਰ ਹਿਤਧਾਰਕਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਦੀ ਹੈ ਅਤੇ ਇਸ ਦੀ ਪਰਿਕਲਪਨਾ ਅੰਤਰਰਾਸ਼ਟਰੀ ਪ੍ਰਤਿਸ਼ਠਾ ਵਾਲੀ ਇੱਕ ਪ੍ਰਮੁੱਖ ਟ੍ਰੇਨਿੰਗ ਸੰਸਥਾ ਵਜੋਂ ਕੀਤੀ ਗਈ ਹੈ। ਇਹ ਸਾਰਕ ਅਤੇ ਹੋਰ ਦੇਸ਼ਾਂ ਦੇ ਆਪਦਾ ਮੋਚਨ ਕਰਮੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਵੀ ਪ੍ਰਦਾਨ ਕਰੇਗੀ।

 

 

*****

 

ਡੀਐੱਸ


(रिलीज़ आईडी: 1721670) आगंतुक पटल : 213
इस विज्ञप्ति को इन भाषाओं में पढ़ें: Assamese , English , Urdu , हिन्दी , Marathi , Manipuri , Bengali , Gujarati , Odia , Tamil , Telugu , Kannada , Malayalam