ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਰਕਾਰ ਨੇ ਆਕਸੀਜਨ ਕੰਸਟ੍ਰੇਟਰ ਵਿੱਚ ਮਹੱਤਵਪੂਰਨ ਕੰਪੋਨੈਂਟਸ ਅਤੇ ਇਨੋਵੇਸ਼ਨਸ ‘ਤੇ ਰਿਸਰਚ ਅਤੇ ਵਿਕਾਸ ਪ੍ਰਸਤਾਵ ਦਾ ਸੱਦਾ ਦਿੱਤਾ

Posted On: 22 MAY 2021 4:19PM by PIB Chandigarh

ਸਰਕਾਰ ਦੀ ਇੱਕ ਨਵੀਂ ਪਹਿਲ ਜਲਦ ਹੀ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਦੇ ਲਈ ਉਭਰਦੀਆਂ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਮੇਕ-ਇਨ-ਇੰਡੀਆ ਆਕਸੀਜਨ ਕੰਸਟ੍ਰੇਟਰ ਨਾਲ ਸਬੰਧਤ ਮਹੱਤਵਪੂਰਨ ਕੰਪੋਨੈਂਟਸ ਅਤੇ ਇਨੋਵੇਸ਼ਨਸ ‘ਤੇ ਰਿਸਰਚ ਅਤੇ ਵਿਕਾਸ ਨੂੰ ਪ੍ਰੇਰਿਤ ਕਰੇਗੀ।

ਵਿਸ਼ਵ ਸਿਹਤ ਸੰਗਠਨ ਦੀ ਨਿਰਧਾਰਿਤ ਜ਼ਰੂਰੀ ਦਵਾਈਆਂ ਦੀ ਸੂਚੀ ਵਿੱਚ ਹੋਣ ਦੇ ਬਾਵਜੂਦ ਆਕਸੀਜਨ ਇੱਕ ਕੀਮਤੀ ਚੀਜ਼ ਬਣੀ ਹੋਈ ਹੈ, ਖਾਸ ਤੌਰ ‘ਤੇ ਮੈਡੀਕਲ ਆਪਦਾ ਦੀ ਸਥਿਤੀ ਵਿੱਚ।

ਇਸ ਪਹਿਲ ਵਿੱਚ ਵਿਗਿਆਨ ਅਤੇ ਇੰਜੀਨੀਅਰਿੰਗ ਰਿਸਰਚ ਬੋਰਡ (ਐੱਸਈਆਰਬੀ) ਦੁਆਰਾ ਐਜੂਕੇਸ਼ਨਲ ਅਤੇ ਰਿਸਰਚ ਇੰਸਟੀਟਿਊਟਸ/ਲੈਬੋਰੇਟਰੀਜ਼, ਯੂਨੀਵਰਸਿਟੀਜ਼ ਅਤੇ ਮੈਡੀਕਲ ਇੰਸਟੀਟਿਊਟਸ, ਸਟਾਰਟ-ਅਪਸ ਅਤੇ ਉਦਯੋਗਾਂ ਦੇ ਵਿਗਿਆਨਕਾਂ ਦੇ ਪ੍ਰਸਤਾਵਾਂ ਦੇ ਲਈ ਸੱਦਾ ਸ਼ਾਮਲ ਹੈ। ਐੱਸਈਆਰਬੀ, ਆਕਸੀਜਨ ਕੰਸਟ੍ਰੇਟਰ (ਵਿਅਕਤੀਗਤ/ਪੋਰਟੇਬਲ) ਦੇ ਵਿਕਾਸ ਦੀ ਜਾਂਚ ਅਤੇ ਇਨੋਵੇਸ਼ਨ ਕਰਨ ਦੇ ਲਈ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦਾ ਇੱਕ ਖੁਦਮੁਖਤਿਆਰ ਉੱਦਮ ਹੈ। ਉਹ ਆਕਸੀਜਨ ਸੈਪਰੇਸ਼ਨ, ਵਾਲਵ ਅਤੇ ਤੇਲ-ਰਹਿਤ ਕੰਪ੍ਰੈਸਰ, ਬਿਹਤਰ ਪ੍ਰਦਰਸ਼ਨ ਦੇ ਲਈ ਡਿਜ਼ਾਈਨ ਵਿੱਚ ਸੁਧਾਰ, ਏਆਈ-ਅਨੂਕੁਲਿਤ ਆਕਸੀਜਨ ਪ੍ਰਵਾਹ ਉਪਕਰਣ, ਆਕਸੀਜਨ ਲੈਵਲ ਆਈਓਟੀ ਸੈਂਸਰ ਅਤੇ ਇਸੇ ਤਰ੍ਹਾਂ ਦੇ ਮਹੱਤਵਪੂਰਨ ਕੰਪੋਨੈਂਟਸ ਦੇ ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਦੇ ਲਈ ਵੈਕਲਪਿਕ ਸਮੱਗਰੀ ਅਤੇ ਤੰਤਰ ਦੇ ਖੇਤਰ ਵਿੱਚ ਹੋਣਗੇ।

ਉਦਯੋਗਾਂ ਦੇ ਵਿਗਿਆਨਕਾਂ ਨੂੰ ਬਤੌਰ ਸਹਿ-ਇਨਵੈਸਟੀਗੇਟਰ ਅਕਾਦਮਿਕ/ਰਿਸਰਚ ਇੰਸਟੀਟਿਊਟ ਦੇ ਇਨਵੈਸਟੀਗੇਟਰਾਂ ਦੇ ਨਾਲ ਜੁੜਣਾ ਚਾਹੀਦਾ ਹੈ। ਵਪਾਰੀਕਰਨ ਦੇ ਲਈ ਮੋਹਰੀ ਖੋਜ ਅਤੇ ਵਿਕਾਸ ਦੇ ਸਬੰਧ ਵਿੱਚ ਉਦਯੋਗ ਭਾਗੀਦਾਰਾਂ ਦੇ ਲਈ ਵਿੱਤ ਪੋਸ਼ਣ ਨੂੰ ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ), ਡੀਐੱਸਟੀ ਨੂੰ ਉਨ੍ਹਾਂ ਦੇ ਵਿਚਾਰ ਦੇ ਲਈ ਭੇਜਿਆ ਜਾਵੇਗਾ। ਇਸ ਪ੍ਰੋਜੈਕਟ ਦੀ ਮਿਆਦ ਇੱਕ ਸਾਲ ਹੈ।

ਇਹ ਹਸਪਤਾਲ ਦੇ ਵਾਰਡਾਂ ਅਤੇ ਆਈਸੀਯੂ ਵਿੱਚ ਪੂਰਕ ਆਕਸੀਜਨ ਪ੍ਰਦਾਨ ਕਰਨ ਦੇ ਨਵੇਂ ਦ੍ਰਿਸ਼ਟੀਕੋਣ ‘ਤੇ ਕੰਮ ਕਰ ਰਹੇ ਸਵਦੇਸ਼ੀ ਕੰਸਟ੍ਰੇਟਰ ਦੀ ਜ਼ਰੂਰਤ ਨੂੰ ਪੂਰਾ ਕਰਨਾ ਹੋਮ ਆਈਸੋਲੇਸ਼ਨ ਦੇ ਮਰੀਜਾਂ ਦੇ ਲਈ ਇੱਕ ਸਸਤੇ ਮੈਡੀਕਲ ਆਕਸੀਜਨ ਦੇ ਸਰੋਤ ਦੇ ਰੂਪ ਵਿੱਚ ਸਹਾਇਤਾ ਕਰੇਗਾ।

ਇਹ ਪ੍ਰਸਤਾਵ 15 ਜੂਨ, 2021 ਨੂੰ ਜਾਂ ਇਸ ਤੋਂ ਪਹਿਲਾਂ ਐੱਸਈਆਰਬੀ ਔਨਲਾਈਨ ਪੋਰਟਲ www.serbonline.in ਰਾਹੀਂ ਨਿਰਧਾਰਿਤ ਰੂਪ ਵਿੱਚ ਜਮਾਂ ਕੀਤਾ ਜਾਣਾ ਚਾਹੀਦਾ ਹੈ।

 

********************************* 

ਐੱਸਐੱਸ/ਆਰਪੀ/(ਡੀਐੱਸਟੀ ਮੀਡੀਆ ਸੈੱਲ)(Release ID: 1721426) Visitor Counter : 93