ਰਸਾਇਣ ਤੇ ਖਾਦ ਮੰਤਰਾਲਾ
23 ਤੋਂ 30 ਮਈ ਤੱਕ ਦੇ ਅਰਸੇ ਲਈ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਰੇਮਡੇਸਿਵਿਰ ਦੀਆਂ ਵਾਧੂ ਸ਼ੀਸ਼ੀਆਂ ਅਲਾਟ ਕੀਤੀਆਂ ਗਈਆਂ : ਸ਼੍ਰੀ ਡੀ.ਵੀ ਸਦਾਨੰਦ ਗੌੜਾ
प्रविष्टि तिथि:
23 MAY 2021 7:32PM by PIB Chandigarh
ਕੇਂਦਰੀ ਰਸਾਇਣ ਤੇ ਖਾਦ ਮੰਤਰੀ ਸ੍ਰੀ ਡੀ.ਵੀ ਸਦਾਨੰਦ ਗੌੜਾ ਨੇ ਐਲਾਨ ਕੀਤਾ ਕਿ 23 ਤੋਂ 30 ਮਈ ਦੀ ਮਿਆਦ ਲਈ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਰੇਮਡੇਸਿਵਿਰ ਦੀਆਂ 22.17 ਲੱਖ ਵਾਧੂ ਸ਼ੀਸ਼ੀਆਂ ਅਲਾਟ ਕੀਤੀਆਂ ਗਈਆਂ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ 23 ਮਈ ਤੱਕ ਸਾਰੇ ਰਾਜਾਂ ਨੂੰ ਦਵਾਈ ਦੀਆਂ 76.70 ਲੱਖ ਸ਼ੀਸ਼ੀਆਂ ਉਪਲਬਧ ਕਰਵਾਈਆਂ ਜਾ ਚੁੱਕੀਆਂ ਹਨ, ਇਸ ਤਰ੍ਹਾਂ ਹੁਣ ਤੱਕ ਦੇਸ਼ ਭਰ ਵਿੱਚ 98.87 ਲੱਖ ਰੇਮਡੇਸਿਵਿਰ ਦੀਆਂ ਸ਼ੀਸ਼ੀਆਂ ਅਲਾਟ ਕੀਤੀਆਂ ਜਾ ਚੁੱਕੀਆਂ ਹਨ।
----------------------------------------
ਐਮਸੀ/ਕੇਪੀ/ਏਕੇ
(रिलीज़ आईडी: 1721283)
आगंतुक पटल : 277