ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ ਰਾਹਤ ਸਬੰਧੀ ਤਾਜ਼ਾ ਜਾਣਕਾਰੀ
ਹੁਣ ਤੱਕ 16,630 ਆਕਸੀਜਨ ਕੰਸਨਟ੍ਰੇਟਰਜ਼ , 15,961 ਆਕਸੀਜਨ ਸਿਲੰਡਰਜ਼, 19 ਆਕਸੀਜਨ ਜਨਰੇਸ਼ਨ ਪਲਾਂਟਸ , 11,516 ਵੈਂਟੀਲੇਟਰਜ਼ / ਬੀ ਆਈ ਪੀ ਏ ਪੀ , 6.9 ਲੱਖ ਰੇਮਡੇਸਿਵਿਰ ਟੀਕੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਤੇਜੀ ਨਾਲ ਸਪੁਰਦ ਕੀਤੇ / ਭੇਜੇ ਗਏ
Posted On:
23 MAY 2021 1:49PM by PIB Chandigarh
ਭਾਰਤ ਸਰਕਾਰ ਵੱਖ ਵੱਖ ਮੁਲਕਾਂ / ਸੰਸਥਾਵਾਂ ਤੋਂ 27 ਅਪ੍ਰੈਲ 2021 ਤੋਂ ਅੰਤਰਰਾਸ਼ਟਰੀ ਸਹਿਯੋਗ ਤਹਿਤ ਕੋਵਿਡ 19 ਰਾਹਤ ਮੈਡੀਕਲ ਪੂਰਤੀ ਪ੍ਰਾਪਤ ਕਰ ਰਹੀ ਹੈ । ਇਹ ਰਾਹਤ ਕੋਵਿਡ 19 ਦੇ ਪ੍ਰਬੰਧਨ ਲਈ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਯਤਨਾਂ ਨੂੰ ਵਧਾਉਣ ਲਈ ਤੇਜ਼ੀ ਨਾਲ ਭੇਜੀ/ਸਪੁਰਦ ਕੀਤੀ ਜਾ ਰਹੀ ਹੈ I
ਕੁਲ ਮਿਲਾ ਕੇ 16,630 ਆਕਸੀਜਨ ਕੰਸਨਟ੍ਰੇਟਰਜ਼, 15,961 ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ , 11,516 ਵੈਂਟੀਲੇਟਰਜ਼ / ਬੀ ਆਈ ਪੀ ਏ ਪੀ , 6.9 ਲੱਖ ਰੇਮਡੇਸਿਵਿਰ ਟੀਕੇ 27 ਅਪ੍ਰੈਲ 2021 ਤੋਂ 22 ਮਈ 2021 ਤੱਕ ਸੜਕੀ ਅਤੇ ਹਵਾਈ ਰਸਤੇ ਸਪੁਰਦ ਕੀਤੇ / ਭੇਜੇ ਗਏ ਹਨ ।
20 / 21 ਮਈ 2021 ਸਕਾਟਲੈਂਡ (ਯੂਕੇ), ਗਿਲਿਅਡ, ਯੂਐਸਆਈਐਸਪੀਐਫ, ਕੋਇਕਾ (ਦੱਖਣੀ ਕੋਰੀਆ), ਬੋਧੀ ਸੰਘ (ਵੀਅਤਨਾਮ) ਤੋਂ ਪ੍ਰਾਪਤ ਹੋਈਆਂ ਮੁੱਖ ਖੇਪਾਂ ਵਿੱਚ ਹੇਠ ਲਿਖੇ ਉਪਕਰਨ ਤੇ ਹੋਰ ਵਸਤਾਂ ਸ਼ਾਮਲ ਹਨ ।
ਮੁੱਖ ਖੇਪਾਂ
|
ਮਾਤਰਾ
|
ਆਕਸੀਜਨ ਕੰਸਨਟ੍ਰੇਟਰਜ਼
|
100
|
ਵੈਂਟੀਲੇਟਰਜ਼ / ਬੀ ਆਈ -ਪੀ ਏ ਪੀ /ਸੀ.ਪੀ ਏ ਪੀ
|
100
|
ਰੇਮਡੇਸਿਵਿਰ
|
29,296
|
*ਇਸ ਤੋਂ ਇਲਾਵਾ ਪੀ ਪੀ ਈਜ਼ ਅਤੇ ਵਾਇਰਲ ਟਰਾਂਸਪੋਰਟ ਮੀਡੀਆ ਟਿਊਬਸ ਵੀ ਪ੍ਰਾਪਤ ਹੋਈਆਂ ਹਨ ।
ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸੰਸਥਾਵਾਂ ਨੂੰ ਫੌਰੀ ਤੌਰ ਤੇ ਪ੍ਰਭਾਵੀ ਢੰਗ ਨਾਲ ਭੇਜੀਆਂ ਜਾ ਰਹੀਆਂ ਵਸਤਾਂ ਇੱਕ ਚਲ ਰਿਹਾ ਅਭਿਆਸ ਹੈ ।
ਕੇਂਦਰੀ ਸਿਹਤ ਮੰਤਰਾਲਾ ਰੋਜ਼ਾਨਾ ਅਧਾਰ ਤੇ ਸਮੁੱਚੀ ਨਿਗਰਾਨੀ ਕਰ ਰਿਹਾ ਹੈ । ਕੇਂਦਰੀ ਸਿਹਤ ਮੰਤਰਾਲਾ ਵਿੱਚ ਇੱਕ ਸਮਰਪਿਤ ਤਾਲਮੇਲ ਸੈੱਲ ਗਠਿਤ ਕੀਤਾ ਗਿਆ ਹੈ , ਜੋ ਵਿਦੇਸ਼ੀ ਕੋਵਿਡ ਰਾਹਤ ਸਮੱਗਰੀ ਜਿਵੇਂ ਗਰਾਂਟ ਅਤੇ ਦਾਨ ਦੀ ਐਲੋਕੇਸ਼ਨ ਅਤੇ ਪ੍ਰਾਪਤੀ ਲਈ ਤਾਲਮੇਲ ਕਰ ਰਿਹਾ ਹੈ । ਇਸ ਸੈੱਲ ਨੇ 26 ਅਪ੍ਰੈਲ 2021 ਤੋਂ ਕੰਮ ਕਰਨਾ ਸ਼ੁਰੂ ਕੀਤਾ ਹੈ । ਸਿਹਤ ਮੰਤਰਾਲਾ ਵੱਲੋਂ 02 ਮਈ 2021 ਤੋਂ ਇੱਕ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ ਬਣਾਇਆ ਅਤੇ ਲਾਗੂ ਕੀਤਾ ਗਿਆ ਹੈ ।
*****
ਐੱਮ ਵੀ
(Release ID: 1721077)
Visitor Counter : 272