ਨੀਤੀ ਆਯੋਗ

ਸ਼ਾਨਦਾਰ ਸਫ਼ਲਤਾ ਦੇ ਨਾਲ ਏਆਈਐੱਮ-ਆਈਸੀਡੀਕੇ ਵਾਟਰ ਇਨੋਵੇਸ਼ਨ ਚੈਲੇਂਜ ਦਾ ਸਮਾਪਨ

Posted On: 19 MAY 2021 12:05PM by PIB Chandigarh

ਭਾਰਤ-ਡੈਨਮਾਰਕ ਦੁਵੱਲੀ ਹਰਿਤ ਰਣਨੀਤਕ ਸਾਂਝੇਦਾਰੀ ਦੇ ਤਹਿਤ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ), ਨੀਤੀ ਆਯੋਗ ਨੇ ਇਨੋਵੇਸ਼ਨ ਸੈਂਟਰ ਡੈਨਮਾਰਕ (ਆਈਸੀਡੀਕੇ) ਦੇ ਨਾਲ ਸਾਂਝੇਦੀਰੀ ਵਿੱਚ ਨੇਕਸਟ ਜਨਰੇਸ਼ਨ ਵਾਟਰ ਐਕਸ਼ਨ (ਐੱਨਜੀਡਬਲਿਊਏ) ਵਾਟਰ ਇਨੋਵੇਸ਼ਨ ਚੈਲੇਂਜ ਦੇ ਵਿਸ਼ਵ ਫਾਈਨਲ ਦਾ ਸਮਾਪਨ ਕੀਤਾ। ਆਈਸੀਡੀਕੇ ਡੈਨਮਾਰਕ ਦੇ ਦੂਤਾਵਾਸ ਅਤੇ ਡੈਨਮਾਰਕ ਟੈਕਨੀਕਲ ਯੂਨੀਵਰਸਿਟੀ (ਡੀਟੀਯੂ) ਦੇ ਤਹਿਤ ਕੰਮ ਕਰਨ ਵਾਲੀ ਇੱਕ ਇਕਾਈ ਹੈ। 

ਏਆਈਐੱਮ-ਐੱਈਸੀਡੀਕੇ ਵਾਟਰ ਇਨੋਵੇਸ਼ਨ ਚੈਲੇਂਜ ਭਾਰਤ ਦੇ ਹੋਣਹਾਰ ਇਨੋਵੇਟਰਸ ਦੀ ਪਹਿਚਾਣ ਕਰਨ ਲਈ ਆਯੋਜਿਤ ਕੀਤਾ ਗਿਆ ਸੀ, ਜਿਨ੍ਹਾਂ ਨੇ ਇੰਟਰਨੈਸ਼ਨਲ ਵਾਟਰ ਐਸੋਸੀਏਸ਼ਨ ਅਤੇ ਡੈਨਮਾਰਕ ਟੈਕਨੀਕਲ ਯੂਨੀਵਰਸਿਟੀ ਦੁਆਰਾ ਆਯੋਜਿਤ ਗਲੋਬਲ ਨੇਕਸਟ ਜਨਰੇਸ਼ਨ  ਵਾਟਰ ਐਕਸ਼ਨ ਪ੍ਰੋਗਰਾਮ ਵਿੱਚ ਭਾਰਤੀ ਭਾਗੀਦਾਰੀ ਦਾ ਪ੍ਰਤਿਨਿਧੀਤਵ ਕੀਤਾ। ਚੁਣੌਤੀ ਵਿੱਚ 400 ਤੋਂ ਜ਼ਿਆਦਾ ਪ੍ਰਤੀਭਾਗੀਆਂ ਨੇ ਆਪਣੇ ਇਨੋਵੇਸ਼ਨ ਪ੍ਰਸਤੁਤ ਕੀਤੇ ਅਤੇ ਦੇਸ਼ ਭਰ ਤੋਂ ਛੇ ਵਿਦਿਆਰਥੀ ਟੀਮਾਂ ਅਤੇ ਚਾਰ ਸਟਾਰਟਅਪ ਟੀਮਾਂ ਸਹਿਤ ਕੁੱਲ 10 ਭਾਰਤੀ ਟੀਮਾਂ ਦੀ ਚੋਣ ਕੀਤੀ ਗਈ।

ਚੁਣੀਆ ਹੋਈਆ ਟੀਮਾਂ ‘ਨੇਕਸਟ ਜਨਰੇਸ਼ਨ  ਵਾਟਰ ਐਕਸ਼ਨ’ ਲਈ ਭਾਰਤੀ ਭਾਗੀਦਾਰੀ ਦਾ ਹਿੱਸਾ ਸਨ। ਨੇਕਸਟ   ਜਨਰੇਸ਼ਨ ਵਾਟਰ ਐਕਸ਼ਨ ਡੀਟੀਯੂ ਦੁਆਰਾ ਸ਼ੁਰੂ ਕੀਤੀ ਗਈ ਪਹਿਲ ਹੈ ਜਿਸ ਵਿੱਚ ਪੰਜ ਦੇਸ਼ਾਂ (ਭਾਰਤ, ਡੈਨਮਾਰਕ, ਕੀਨਿਆ, ਘਾਨਾ ਅਤੇ ਦੱਖਣ ਕੋਰੀਆ) ਦੇ ਸਿਖਰ ਯੂਨੀਵਰਸਿਟੀ ਅਤੇ ਇਨੋਵੇਸ਼ਨ ਕੇਂਦਰ ਦੀ ਯੁਵਾ ਹੁਨਰ ਨੂੰ ਆਪਣੇ ਕੌਸ਼ਲ ਦਾ ਨਿਰਮਾਣ ਕਰਨ ਅਤੇ ਸਮਾਰਟ ਰਹਿਣ ਯੋਗ ਸ਼ਹਿਰਾਂ ਲਈ ਜਲ ਸਮਾਧਾਨਾਂ ਨੂੰ ਚੁਣੌਤੀ ਦੇਣ ਅਤੇ ਉਤਪ੍ਰੇਰਿਤ ਕਰਨ ਲਈ ਉਨ੍ਹਾਂ ਦੇ ਤਕਨੀਕੀ ਵਿਸ਼ਿਆ, ਨਵਾਚਾਰ ਸਮਰੱਥਾ ਅਤੇ ਸਮਾਧਾਨਾਂ ਨੂੰ ਲਾਗੂ ਕਰਨ ਦਾ ਮੌਕਾ ਦਿੱਤਾ ਗਿਆ ਸੀ। 

ਭਾਰਤੀ ਚੁਣੌਤੀ ਦੇ ਤਹਿਤ ਵਿਦਿਆਰਥੀ ਅਤੇ ਸਟਾਰਟਅਪ ਟੀਮਾਂ ਨੂੰ ਨਿਮਨਲਿਖਤ ਚੁਣੌਤੀ ਖੇਤਰਾਂ ਵਿੱਚ ਆਪਣੇ ਵਿਚਾਰ ਪ੍ਰਸਤੁਤ ਕਰਨ ਲਈ ਸੱਦਾ ਦਿੱਤਾ ਗਿਆ ਸੀ ਡਿਜੀਟਲ ਜਲ ਪ੍ਰਬੰਧਨ ਸਮਾਧਾਨ, ਸ਼ਹਿਰ ਦੀ ਜਲ ਸਪਲਾਈ ਵਿੱਚ ਰਿਸਾਵ ਦੀ ਨਿਗਰਾਨੀ ਅਤੇ ਰੋਕਥਾਮ ਦੇ ਲਈ ਸਮਾਧਾਨ, ਗ੍ਰਾਮੀਣ ਖੇਤਰਾਂ ਅਤੇ ਸ਼ਹਿਰੀ ਬਸਤੀਆਂ ਵਿੱਚ ਵੇਸਟ ਵਾਟਰ ਪ੍ਰਬੰਧਨ, ਗ੍ਰਾਮੀਣ ਅਤੇ ਸ਼ਹਿਰੀ ਰਿਹਾਇਸ਼ੀ ਖੇਤਰਾਂ ਵਿੱਚ ਰੇਨ ਵਾਟਰ ਹਾਰਵੇਸਟਿੰਗ, ਅਤੇ ਸੁਰੱਖਿਅਤ ਅਤੇ ਨਿਰੰਤਰ ਪੇਅਜਲ।

ਭਾਰਤ ਚੁਣੌਤੀ ਵਿੱਚ ਭਾਗੀਦਾਰੀ ਭੇਜਣ ਦੇ ਇਲਾਵਾ ਇੱਕ ਚੁਣੌਤੀ ਭਾਗੀਦਾਰ ਮੇਜ਼ਬਾਨ ਵੀ ਸਨ। ਏਆਈਐੱਮ ਭਾਰਤ ਲਈ ਚੁਣੌਤੀ-ਮੇਜ਼ਬਾਨ ਸੀ, ਘਾਨਾ ਲਈ ਘਾਨਾ ਵਾਟਰ ਕੰਪਨੀ, ਬ੍ਰਾਜੀਲ ਲਈ ਰੈਂਬੋਲ ਫਾਉਡੇਸ਼ਨ, ਡੈਨਮਾਰਕ ਲਈ ਗ੍ਰੰਡਫੋਰਸ ਫਾਉਂਡੇਸ਼ਨ ਅਤੇ ਦੱਖਣ ਕੋਰੀਆ ਲਈ ਡੇਂਗੂ ਮੈਟ੍ਰੋਪਾਲੀਟਨ ਚੁਣੌਤੀ ਦੀ ਮੇਜ਼ਬਾਨੀ ਕਰ ਰਹੇ ਸਨ। ਭਾਗ ਲੈਣ ਵਾਲੇ ਦੇਸ਼ਾਂ ਦੀਆਂ ਚੁਣੀਆ ਟੀਮਾਂ ਨੇ ਹਰ ਚੁਣੌਤੀ ਭਾਗੀਦਾਰ ਦੇ ਨਾਲ ਕੰਮ ਕੀਤਾ।

ਭਾਰਤ  ਨੇ ਇੱਕ ਚੁਣੌਤੀ ਭਾਗੀਦਾਰ ਦੇ ਰੂਪ ਵਿੱਚ ਤਿੰਨ ਭਾਰਤੀ ਵਿਦਿਆਰਥੀ ਟੀਮਾਂ ਅਤੇ ਡੈਨਮਾਰਕ ਅਤੇ ਦੱਖਣ ਕੋਰੀਆ ਦੀ ਇੱਕ-ਇੱਕ ਟੀਮ ਦੀ ਮੇਜ਼ਬਾਨੀ ਕੀਤੀ , ਇਨ੍ਹਾਂ ਟੀਮਾਂ ਨੇ ਭਾਰਤ ਦੀਆਂ ਵਿਸ਼ਿਸ਼ਟ ਚੁਣੌਤੀਆਂ ਨੂੰ ਹਲ ਕਰਨ ‘ਤੇ ਕੰਮ ਕੀਤਾ, ਇਸ ਦੇ ਇਲਾਵਾ, ਇੱਕ ਭਾਰਤੀ ਟੀਮ ਨੇ ਘਾਨਾ, ਡੈਨਮਾਰਕ ਅਤੇ ਬ੍ਰਾਜ਼ੀਲ ਦੀਆਂ ਵਿਸ਼ਿਸ਼ਟ ਚੁਣੌਤੀਆਂ ਵਿੱਚ ਭਾਗ ਲਿਆ। 

ਸੰਸਾਰਿਕ ਪ੍ਰੋਗਰਾਮ ਵਿੱਚ 11 ਸਟਾਰਟਅਪ ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਭਾਰਤ ਦੀਆਂ ਚਾਰ, ਡੈਨਮਾਰਕ ਦੀਆਂ ਤਿੰਨ, ਕੀਨੀਆ ਦੀਆਂ ਦੋ ਅਤੇ ਘਾਨਾ ਦੀਆਂ ਟੀਮਾਂ ਸਾਮਿਲ ਸਨ। ਸਟਾਰਟਅਪ ਟੀਮਾਂ ਨੇ ਨੇਕਸਟ ਜਨਰੇਸ਼ਨ ਵਾਟਰ ਐਕਸ਼ਨ ਫਾਈਨਲਸ ਵਿੱਚ ਇਨੋਵੇਸ਼ਨ ਅਵਾਰਡ ਲਈ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲਾ ਕੀਤੀ। ਭਾਰਤ ਦੀਆਂ ਚਾਰ ਸਟਾਰਟਅਪ ਟੀਮਾਂ ਵਿੱਚ ਐਗ੍ਰੋਮਾੱਰਫ, ਡਿਜੀਟਲ ਇਕੋ-ਇਨੋਵੇਸ਼ਨ, ਟ੍ਰੋਨਕਾਰਟ ਸੋਲਯੁਸ਼ੰਸ ਅਤੇ ਮੇਸੇਂਟ੍ਰੋ ਸ਼ਾਮਿਲ ਸਨ।

ਏਆਈਐੱਮ ਨੇ ਅਕਾਦਮਿਕ ਸਾਂਝੇਦਾਰਾਂ–ਆਈਆਈਟੀ ਦਿੱਲੀ, ਆਈਆਈਟੀ ਮੁੰਬਈ ਅਤੇ ਆਈਆਈਟੀ ਮਦਰਾਸ ਦੇ ਇੰਟਰਨੈਸ਼ਨਲ ਸੈਂਟਰ ਫਾਰ ਸਾਫ ਵਾਟਰ ਅਤੇ ਇੰਕਉਬੇਟਰ ਭਾਗੀਦਾਰੀਆਂ- ਏਆਈਸੀ- ਸੰਗਮ ਅਤੇ ਏਆਈਸੀ ਐੱਫਆਈਐੱਸਈ ਨੂੰ ਟੀਮਾਂ ਦਾ ਮਾਰਗਦਰਸ਼ਨ ਕਰਨ ਲਈ ਸ਼ਾਮਿਲ ਕੀਤਾ ਸੀ। ਭਾਰਤ ਦੀਆਂ ਸਮੱਸਿਆਵਾਂ ‘ਤੇ ਕੰਮ ਕਰਨ ਵਾਲੀਆਂ ਟੀਮਾਂ ਨੂੰ ਜਲ ਮਾਹਰਾਂ ਦੇ ਇੱਕ ਗਹਿਰਾਈ ਨਾਲ ਤਿਆਰ ਕੀਤੇ ਗਏ ਅਤੇ ਸ਼ਾਨਦਾਰ ਪੈਨਲ ਦੁਆਰਾ ਮੈਟਰਸ਼ਿਪ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਵਰਚੁਅਲ ਨਾਲੇਜ, ਮੈਂਟਰਸ਼ਿਪ ਅਤੇ ਨੈਟਵਰਕਿੰਗ ਸੈਸ਼ਨ ਦੇ ਰੂਪ ਵਿੱਚ ਨੇਕਸਟ ਜਨਰੇਸ਼ਨ ਵਾਟਰ ਐਕਸ਼ਨ ਟੀਮ ਦੁਆਰਾ ਵਾਧੂ ਸਹਾਇਤਾ ਪ੍ਰਦਾਨ ਕੀਤੀ ਗਈ।

ਟੀਮਾਂ ਨੇ ਫਰਵਰੀ –ਅਪ੍ਰੈਲ 2021 ਨੇ ਤਿੰਨ ਮਹੀਨੇ ਲੰਬੇ ਵਿਕਾਸ ਚਰਣ ਦੇ ਬਾਅਦ, 30 ਅਪ੍ਰੈਲ 2021 ਨੂੰ ਆਪਣਾ ਅੰਤਿਮ ਇਨੋਵੇਸ਼ਨ ਪ੍ਰਸਤੁਤ ਕੀਤਾ। ਇਸ ਦੇ ਬਾਅਦ ਵਿਦਿਆਰਥੀ ਟੀਮਾਂ ਨੇ 12 ਮਈ 2021 ਨੂੰ ਵਿਸ਼ਵ ਸੈਮੀਫਾਈਨਲ ਵਿੱਚ ਹਿੱਸਾ ਲੈਣ ਵਾਲੀਆਂ 6 ਭਾਰਤੀ ਵਿਦਿਆਰਥੀ ਟੀਮਾਂ ਵਿੱਚੋਂ ਚਾਰ ਨੂੰ ਫਾਈਨਲ ਵਿੱਚ ਆਪਣੇ ਸਮਾਧਾਨ ਪ੍ਰਸਤੁਤ ਕਰਨ ਲਈ ਸ਼ਾਰਟਲਿਸਟ ਕੀਤਾ ਗਿਆ ਹੈ।
 

ਉੱਥੇ ਸਟਾਰਟਅਪ ਟੀਮਾਂ ਨੇ ਸਿੱਧੇ ਵਿਸ਼ਵ ਫਾਈਨਲ ਵਿੱਚ ਪ੍ਰਵੇਸ਼ ਕੀਤਾ ਜੋ ਡੀਟੀਯੂ ਨੇ 18 ਮਈ 2021 ਨੂੰ ਆਯੋਜਿਤ ਕੀਤਾ।


 

ਅੰਤਿਮ ਪ੍ਰੋਗਰਾਮ ਡੈਨਮਾਰਕ ਤਕਨੀਕੀ ਯੂਨੀਵਰਸਿਟੀ ਵਿੱਚ ਪੰਜ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਸਥਾਨਿਕ ਕੇਂਦਰਾਂ ਦੀ ਹਰੇਕ ਭਾਗੀਦਾਰੀ ਦੇ ਨਾਲ ਆਯੋਜਿਤ ਕੀਤਾ ਗਿਆ ਸੀ। ਭਾਰਤ ਨੇ ਫਾਈਨਲ ਵਿੱਚ ਵਰੁਚਅਲ ਪਲੇਟਫਾਰਮ ਦੇ ਜ਼ਰੀਏ ਹਿੱਸਾ ਲਿਆ ਅਤੇ ਅੰਤਿਮ ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ, ਅਟਲ ਇਨੋਵੇਸ਼ਨ ਮਿਸ਼ਨ ਦੇ ਮਿਸ਼ਨ ਨਿਰਦੇਸ਼ਕ ਡਾ. ਚਿੰਤਨ ਵੈਸ਼ਣਵ ਨੇ ਇੱਕ ਪੈਨਲ ਚਰਚਾ ਦੀ ਮੇਜ਼ਬਾਨੀ ਕੀਤੀ।

 

ਅੰਤਿਮ ਪ੍ਰੋਗਰਾਮ ਵਿੱਚ ਆਪਣੇ ਸੰਬੋਧਨ ਵਿੱਚ ਡਾ. ਚਿੰਤਨ ਨੇ ਕਿਹਾ, ਮੈਂ ਪਾਣੀ ਨਾਲ ਸੰਬੰਧਿਤ ਮੁੱਦਿਆਂ ‘ਤੇ ਕੰਮ ਕਰਨ ਲਈ ਸਾਰੇ ਇਨੋਵੇਟਰਸ ਦੀ ਸਰਾਹਨਾ ਕਰਦਾ ਹਾਂ, ਕਿਉਂਕਿ ਇਸ ਖੇਤਰ ਵਿੱਚ ਟੈਕਨੋਲੋਜੀ ਅਤੇ ਵਪਾਰ ਮਾਡਲ ਨਵਾਚਾਰਾਂ ਦੋਨਾਂ ਲਈ ਬਹੁਤ ਰਚਨਾਤਮਕਤਾ ਅਤੇ ਧੀਰਜ ਦੀ ਜ਼ਰੂਰਤ ਹੁੰਦੀ ਹੈ। ਮੈਂ ਇਸ ਯੋਗ ਚੁਣੌਤੀ ਦੀ ਮੇਜ਼ਬਾਨੀ ਲਈ ਇਨੋਵੇਸ਼ਨ ਸੈਂਟਰ ਡੈਨਮਾਰਕ ਨੂੰ ਵੀ ਧੰਨਵਾਦ ਕਰਦਾ ਹਾਂ।

ਪੈਨਲ ਵਿੱਚ ਸ਼ਾਮਿਲ ਲੋਕਾਂ ਨੇ ਭਾਰਤ ਵਿੱਚ ਜਲ ਟੈਕਨੋਲੋਜੀ ਇਨੋਵੇਸ਼ਨ ਦੇ ਭਵਿੱਖ ‘ਤੇ ਆਪਣੇ ਦ੍ਰਿਸ਼ਟੀਕੋਣ ਪ੍ਰਸਤੁਤ ਕੀਤੀ। ਪੈਨਲ ਚਰਚਾ ਦੇ ਬਾਅਦ ਵਿਸ਼ਵ ਫਾਈਨਲ ਦਾ ਆਯੋਜਨ ਹੋਇਆ, ਜਿਸ ਵਿੱਚ ਸਾਰੇ ਭਾਗੀਦਾਰ ਦੇਸ਼ਾਂ, ਭਾਗੀਦਾਰਾਂ ਅਤੇ ਇਨੋਵੇਟਰਸ ਨੇ ਹਿੱਸਾ ਲਿਆ। ਡਾ. ਚਿੰਤਨ ਵੈਸ਼ਣਵ ਨੇ ਮੁੱਖ ਵਕਤਾ ਦੇ ਰੂਪ ਵਿੱਚ ਸਭਾ ਨੂੰ ਸੰਬੋਧਿਤ ਕੀਤਾ ਅਤੇ ਭਾਰਤੀ ਚੁਣੌਤੀ ਦੇ ਵਿਜੇਤਾ ਦੀ ਘੋਸ਼ਣਾ ਕੀਤੀ। 

ਨੇਕਸਟ ਜਨਰੇਸ਼ਨ ਵਾਟਰ ਐਕਸ਼ਨ ਦੇ ਫਾਈਨਲ ਵਿੱਚ ਨਿਮਨਲਿਖਤ ਭਾਰਤੀ ਟੀਮਾਂ ਨੂੰ ਵਿਜੇਤਾ ਘੋਸ਼ਿਤ ਕੀਤੇ ਗਏ

 

ਵਿਦਿਆਰਥੀ ਟੀਮਾਂ

 

  1. ਐਕਸੇਲੇਰੇਸ਼ਨ ਅਵਾਰਡ: ਵੈਸ਼ਾਲੀ ਅਤੇ ਕੌਸ਼ਲਿਯਾ ਨੂੰ ਉਨ੍ਹਾਂ ਦੇ- ਸਸਟੇਨੇਬਲ ਮੈਨੇਜਮੈਂਟ ਬੋਰਡ ਅਫੋਡੇਬਲ ਰਿਕਵਰੀ ਟੈਕਨੋਲੋਜੀਸ (ਸਮਾਰਟ) ਸਮਾਧਾਨ ਦੇ ਲਈ।

 

  1. ਸਭ ਤੋਂ ਆਸ਼ਾ ਜਨਕ ਸਮਾਧਾਨ: ਮਿਹਿਰ ਪਲਾਵ ਅਤੇ ਏਕਤਾਵਯਮ ਟੀਮ ਨੂੰ ਉਨ੍ਹਾਂ ਦੇ ਜਲ ਪ੍ਰਸ਼ਾਸਨ ਦੀ ਖਾਤਿਰ ਟੈਕਨੋਲੋਜੀ ਸਮਰਥਿਤ ਬਹੁ ਹਿਤਧਾਰਕ ਮੰਚ ਲਈ।

 

  1. ਅੰਤਰਰਾਸ਼ਟਰੀ ਵਿਸ਼ਵ ਜਲ ਕਾਂਗਰਸ 2022 ਸਕਾਲਰਸ਼ਿਪ : ਮਿਹਰ ਪਲਾਵ ਅਤੇ ਏਕਤਾਵਯਮ ਟੀਮ ਨੂੰ ਉਨ੍ਹਾਂ ਦੇ ਜਲ ਪ੍ਰਸ਼ਾਸਨ ਦੇ ਲਈ ਟੈਕਨੋਲੋਜੀ ਯੋਗ ਬਹੁ ਹਿਤਧਾਰਕ ਮੰਚ ਤੇ ਉਨ੍ਹਾਂ ਦੇ ਜਲ ਪ੍ਰਬੰਧਨ ਲਈ।


 

ਸਟਾਰਟਅਪ ਟੀਮਾਂ:


 

  1. ਸ਼ਿਖਰ ਪੰਜ ਸਟਾਰਟਅਪ: ਦੋ ਭਾਰਤੀ ਸਟਾਰਟਅਪ- ਆਕਾਂਕਸ਼ਾ ਅਗ੍ਰਵਾਲ ਦੀ ਅਗਵਾਈ ਵਾਲੇ ਐਗ੍ਰੋਮਾਰਫ ਅਤੇ ਮਾਨਸੀ ਜੈਨ ਦੀ ਅਗਵਾਈ  ਵਾਲੇ ਡਿਜੀਟਲ ਇਕੋਨੇਵਿਜਨ ਨੂੰ ਸ਼ਿਖਰ ਪੰਜ ਸਟਾਰਟਅਪ ਵਿੱਚ ਚੁਣਿਆ ਗਿਆ।


 

  1. ਅੰਤਰਰਾਸ਼ਟਰੀ ਵਿਸ਼ਵ ਜਲ ਕਾਂਗਰਸ 2022 ਸਕਾਲਰਸ਼ਿਪ: ਆਕਾਂਕਸ਼ਾ ਅਗ੍ਰਵਾਲ ਦੀ ਅਗਵਾਈ ਵਾਲੇ ਐਗ੍ਰੋਮਾਰਫ ਨੂੰ ਚੁਣਿਆ ਗਿਆ।

 

ਦੋ ਇਨੋਵੇਸ਼ਨ ਉੱਦਮ: ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਅਤੇ ਇਨੋਵੇਸ਼ਨ ਸੈਂਟਰ ਡੈਨਮਾਰਕ ਵਿਚਕਾਰ ਸਾਂਝੇਦਾਰੀ ਭਾਰਤ ਅਤੇ ਡੈਨਮਾਰਕ ਦਰਮਿਆਨ ਸਾਂਝਦਾਰੀ ਭਾਰਤ ਅਤੇ ਡੈਨਮਾਰਕ ਵਿਚਕਾਰ ਵੱਡਾ ਹਰਿਤ ਰਣਨੀਤਕ ਸਾਂਝਦਾਰੀ ਦੇ ਟੀਚੇ ਦੇ ਅਨਰੂਪ ਹੈ। ਦੋਨਾਂ ਉੱਦਮਾ ਨੇ 12 ਅਪ੍ਰੈਲ 2021 ਨੂੰ ਇੱਕ ਉਦੇਸ਼ ਪੱਤਰ ‘ਤੇ ਹਸਤਾਖਰ ਕੀਤੇ। ਏਆਈਐੱਮ ਅਤੇ ਆਈਸੀਡੀਕੇ ਵਾਤਾਵਰਣ ਤੇ ਸਥਿਰਤਾ ਦੇ ਖੇਤਰ ਵਿੱਚ ਅਧਿਕ ਤੋਂ ਅਧਿਕ ਬਿਹਤਰੀ ਲਈ ਮਿਲਕੇ ਕੰਮ ਕਰਦੇ ਰਹਿਣਗੇ।

 C:\Users\Punjabi\Desktop\Gurpreet Kaur\2021\may 2021\18-05-2021\image001D7XW.jpg

C:\Users\Punjabi\Desktop\Gurpreet Kaur\2021\may 2021\18-05-2021\image002DAEB.jpg

 

*****

ਦੀਐੱਸ/ਏਕੇਜੇ(Release ID: 1720790) Visitor Counter : 174