ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਸਰਕਾਰ ਨੇ ਬਲੈਕ ਫੰਗਸ ਬਿਮਾਰੀ ਦੇ ਇਲਾਜ ਲਈ ਐਂਟੀ-ਫੰਗਲ ਦਵਾਈ ਐਂਫੋਟੇਰੀਸਿਨ-ਬੀ ਦੀ ਸਪਲਾਈ ਅਤੇ ਉਪਲਬਧਤਾ ਵਧਾਉਣ ਲਈ ਸਰਗਰਮੀ ਨਾਲ ਸਮੁੱਚੇ ਯਤਨ ਕੀਤੇ
ਪੰਜ ਹੋਰ ਨਿਰਮਾਤਾਵਾਂ ਨੂੰ ਦੇਸ਼ ਦੇ ਅੰਦਰ ਨਿਰਮਾਣ ਲਈ ਲਾਇਸੈਂਸ ਦਿੱਤੇ ਗਏ
ਮੌਜੂਦਾ ਪੰਜ ਨਿਰਮਾਤਾਵਾਂ ਵੱਲੋਂ ਉਤਪਾਦਨ ਕਾਫ਼ੀ ਵਧਾਇਆ ਜਾ ਰਿਹਾ ਹੈ
Posted On:
21 MAY 2021 2:02PM by PIB Chandigarh
ਭਾਰਤ ਸਰਕਾਰ, ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ “ਸੰਪੂਰਣ ਸਰਕਾਰ” ਦ੍ਰਿਸ਼ਟੀਕੋਣ ਰਾਹੀਂ ਕੋਵਿਡ-19 ਪ੍ਰਬੰਧਨ ਲਈ ਦਵਾਈਆਂ ਅਤੇ ਡਾਇਗਨਾਸਟਿਕਸ ਖਰੀਦਣ ਵਿਚ ਸਹਾਇਤਾ ਕਰ ਰਹੀ ਹੈ। ਅਪ੍ਰੈਲ 2020 ਤੋਂ ਵੱਖ-ਵੱਖ ਦਵਾਈਆਂ, ਮੈਡੀਕਲ ਉਪਕਰਣ, ਪੀਪੀਈ ਕਿੱਟਾਂ, ਮਾਸਕ ਆਦਿ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਰਗਰਮ ਸਹਾਇਤਾ ਦਿੱਤੀ ਗਈ ਹੈ।
ਹਾਲ ਹੀ ਦੇ ਦਿਨਾਂ ਵਿੱਚ, ਕਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਮਯੂਕੋਰਮੀਕੋਸਿਸ ਦੇ ਰੂਪ ਵਿੱਚ ਕੋਵਿਡ ਕੰਪਲੀਕੇਸ਼ਨਾ ਤੋਂ ਪੀੜਤ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਦੀ ਰਿਪੋਰਟ ਕੀਤੀ ਹੈ, ਜਿਸ ਨੂੰ ਪ੍ਰਸਿੱਧ ਨਾਮ ਬਲੈਕ ਫੰਗਸ ਵਜੋਂ ਜਾਣਿਆ ਜਾਂਦਾ ਹੈ। ਐਂਫੋਟੇਰੀਸਿਨ-ਬੀ ਦੀ ਕਮੀ ਦੀ ਵੀ ਰਿਪੋਰਟ ਕੀਤੀ ਗਈ ਹੈ, ਜੋ ਕਿ ਬਲੈਕ ਫੰਗਸ ਬਿਮਾਰੀ ਦੇ ਇਲਾਜ ਲਈ ਵਰਤੀ ਜਾਂਦੀ ਐਂਟੀ-ਫੰਗਲ ਡਰੱਗ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਨਾਲ-ਨਾਲ ਫਾਰਮਾਸਿਉਟੀਕਲ ਵਿਭਾਗ ਅਤੇ ਵਿਦੇਸ਼ ਮੰਤਰਾਲੇ (ਐਮਈਏ) ਐਂਫੋਟੇਰੀਸਿਨ-ਬੀ ਦਵਾਈ ਦੇ ਘਰੇਲੂ ਉਤਪਾਦਨ ਨੂੰ ਮਹੱਤਵਪੂਰਨ ਢੰਗ ਨਾਲ ਵਧਾਉਣ ਲਈ ਸਰਗਰਮ ਯਤਨ ਕਰ ਰਹੇ ਹਨ। ਕੇਂਦਰ ਸਰਕਾਰ ਨੇ ਗਲੋਬਲ ਨਿਰਮਾਤਾਵਾਂ ਤੋਂ ਸਪਲਾਈ ਹਾਸਲ ਕਰਕੇ ਘਰੇਲੂ ਉਪਲਬਧਤਾ ਦੀ ਪੂਰਤੀ ਲਈ ਵੀ ਪ੍ਰਭਾਵਸ਼ਾਲੀ ਯਤਨ ਕੀਤੇ ਹਨ।
ਦੇਸ਼ ਵਿਚ ਐਂਫੋਟੇਰੀਸਿਨ-ਬੀ ਦੇ ਪੰਜ ਮੌਜੂਦਾ ਨਿਰਮਾਤਾ ਹਨ ਅਤੇ ਇਕ ਦਰਾਮਦਕਾਰ ਹੈ :
1. ਭਾਰਤ ਸੀਰਮਜ਼ ਐਂਡ ਵੇਕਸੀਨਜ਼ ਲਿਮਟਿਡ
2. ਬੀਡੀਆਰ ਫਾਰਮਾਸਿਉਟੀਕਲ ਲਿਮਟਿਡ
3. ਸਨ ਫਾਰਮਾ ਲਿਮਟਿਡ
4. ਸਿਪਲਾ ਲਿਮਟਿਡ
5. ਲਾਈਫ ਕੇਅਰ ਇਨੋਵੇਸ਼ਨਜ਼
6. ਮਾਈਲਾਨ ਲੈਬਜ਼ (ਦਰਾਮਦਕਾਰ)
ਅਪ੍ਰੈਲ 2021 ਦੇ ਮਹੀਨੇ ਵਿਚ ਇਨ੍ਹਾਂ ਕੰਪਨੀਆਂ ਦੀ ਉਤਪਾਦਨ ਸਮਰੱਥਾ ਬਹੁਤ ਹੀ ਜਿਆਦਾ ਸੀਮਤ ਸੀ। ਭਾਰਤ ਸਰਕਾਰ ਵੱਲੋਂ ਹੈਂਡਹੋਲਡਿੰਗ ਦੇ ਨਤੀਜੇ ਵਜੋਂ, ਇਹ ਘਰੇਲੂ ਨਿਰਮਾਤਾ ਮਈ 2021 ਵਿਚ ਐਂਫੋਟੇਰੀਸਿਨ-ਬੀ ਦੀਆਂ 1,63,752 ਸ਼ੀਸ਼ੀਆਂ ਦਾ ਸੰਚਿਤ ਉਤਪਾਦਨ ਕਰਨਗੇ। ਇਸ ਨੂੰ ਜੂਨ 2021 ਦੇ ਮਹੀਨੇ ਵਿੱਚ ਹੋਰ ਵਧਾ ਕੇ 2,55,114 ਸ਼ੀਸ਼ੀਆਂ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਦਰਾਮਦ ਰਾਹੀਂ ਇਸ ਐਂਟੀ-ਫੰਗਲ ਡਰੱਗ ਦੀ ਘਰੇਲੂ ਉਪਲਬਧਤਾ ਦੀ ਪੂਰਤੀ ਲਈ ਸਰਗਰਮ ਯਤਨ ਕੀਤੇ ਜਾ ਰਹੇ ਹਨ। ਮਈ 2021 ਵਿਚ, ਐਂਫੋਟੇਰੀਸਿਨ-ਬੀ ਦੀਆਂ 3,63,000 ਸ਼ੀਸ਼ੀਆਂ ਦੀ ਦਰਾਮਦ ਕੀਤੀ ਜਾਵੇਗੀ, ਜਿਸ ਦੇ ਨਤੀਜੇ ਵਜੋਂ ਦੇਸ਼ ਵਿਚ ਕੁੱਲ ਉਪਲਬਧਤਾ (ਘਰੇਲੂ ਉਤਪਾਦਨ ਸਮੇਤ) 5,26752 ਸ਼ੀਸ਼ੀਆਂ ਹੋ ਜਾਵੇਗੀ।
ਜੂਨ 2021 ਵਿਚ 3,15,000 ਸ਼ੀਸ਼ੀਆਂ ਦੀ ਦਰਾਮਦ ਕੀਤੀ ਜਾਏਗੀ। ਇਸ ਲਈ, ਘਰੇਲੂ ਸਪਲਾਈ ਦੇ ਨਾਲ, ਐਂਫੋਟੇਰੀਸਿਨ-ਬੀ ਦੀ ਦੇਸ਼ ਵਿਆਪੀ ਉਪਲਬਧਤਾ ਜੂਨ 2021 ਵਿਚ ਵਧ ਕੇ 5,70,114 ਸ਼ੀਸ਼ੀਆਂ ਹੋ ਜਾਵੇਗੀ।
ਕੇਂਦਰੀ ਸਿਹਤ ਮੰਤਰਾਲੇ ਦੀਆਂ ਸਰਗਰਮ ਕੋਸ਼ਿਸ਼ਾਂ ਦੇ ਨਤੀਜੇ ਵਜੋਂ, ਪੰਜ ਹੋਰ ਨਿਰਮਾਤਾਵਾਂ ਨੂੰ ਦੇਸ਼ ਦੇ ਅੰਦਰ-ਅੰਦਰ ਐਂਟੀ-ਫੰਗਲ ਡਰੱਗ ਤਿਆਰ ਕਰਨ ਦਾ ਲਾਇਸੈਂਸ ਦਿੱਤਾ ਗਿਆ ਹੈ। ਇਹ ਨਿਰਮਾਤਾ ਹਨ :
1. ਨੈਟਕੋ ਫਾਰਮਾਸਿਉਟੀਕਲਜ਼, ਹੈਦਰਾਬਾਦ
2. ਅਲੇਮਬਿਕ ਫਾਰਮਾਸਿਉਟੀਕਲਜ਼, ਵਡੋਦਰਾ
3. ਗੁਫਿਕ ਬਾਇਓਸਾਇੰਸਿਜ਼ ਲਿਮਟਿਡ, ਗੁਜਰਾਤ
4. ਐਮਕਿਉਰ ਫਾਰਮਾਸਿਉਟੀਕਲ, ਪੁਣੇ
5. ਲਾਇਕਾ, ਗੁਜਰਾਤ
ਸੰਚਿਤ ਰੂਪ ਵਿੱਚ, ਇਹ ਕੰਪਨੀਆਂ ਜੁਲਾਈ 2021 ਤੋਂ ਐਂਫੋਟੇਰੀਸਿਨ-ਬੀ ਦੀਆਂ ਪ੍ਰਤੀ ਮਹੀਨਾ 1,11,000 ਸ਼ੀਸ਼ੀਆਂ ਦਾ ਉਤਪਾਦਨ ਸ਼ੁਰੂ ਕਰਨਗੀਆਂ। ਕੇਂਦਰੀ ਸਿਹਤ ਮੰਤਰਾਲੇ ਅਤੇ ਫਾਰਮਾਸਿਉਟੀਕਲਜ਼ ਵਿਭਾਗ ਮਿਲ ਕੇ ਇਨ੍ਹਾਂ ਪੰਜਾਂ ਨਿਰਮਾਤਾਵਾਂ ਨੂੰ ਇਸ ਉਤਪਾਦ ਵਿੱਚੋਂ ਕੁਝ ਦਾ ਨਿਰਮਾਣ ਸਮੇਂ ਤੋਂ ਪਹਿਲਾਂ ਸ਼ੁਰੂ ਕਰਨ ਲਈ ਸਰਗਰਮੀ ਨਾਲ ਸੁਵਿਧਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਵਾਧੂ ਸਪਲਾਈ ਜੂਨ 2021 ਤੋਂ ਸ਼ੁਰੂ ਹੋ ਸਕੇ।
ਇਸ ਤੋਂ ਵੀ ਵੱਧ, ਕੇਂਦਰੀ ਸਿਹਤ ਮੰਤਰਾਲੇ, ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਹੋਰ ਗਲੋਬਲ ਸਰੋਤਾਂ ਦੀ ਸਰਗਰਮੀ ਨਾਲ ਖੋਜ ਕਰ ਰਿਹਾ ਹੈ ਜਿੱਥੋਂ ਐਂਫੋਟੇਰੀਸਿਨ-ਬੀ ਦਵਾਈ ਦਰਾਮਦ ਕੀਤੀ ਜਾ ਸਕਦੀ ਹੈ। ਕੇਂਦਰੀ ਸਿਹਤ ਮੰਤਰਾਲਾ ਹੋਰ ਐਂਟੀਫੰਗਲ ਦਵਾਈਆਂ ਵੀ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਨ੍ਹਾਂ ਦੀ ਵਰਤੋਂ ਬਲੈਕ ਫੰਗਸ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ।
-------------------------------------------------------
ਐਮ ਵੀ
(Release ID: 1720784)
Visitor Counter : 227