ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਖੇਡ ਅਵਾਰਡ 2021 ਲਈ ਨਾਮ/ਆਵੇਦਨ ਸੱਦੇ ਗਏ
Posted On:
20 MAY 2021 5:38PM by PIB Chandigarh
ਖੇਡ ਅਵਾਰਡ ਹਰ ਸਾਲ ਖੇਡਾਂ ਵਿੱਚ ਉਤਕ੍ਰਿਸ਼ਟਤਾ ਨੂੰ ਪਹਿਚਾਣਨ ਤੇ ਉਪਲੱਬਧੀਆਂ ਨੂੰ ਪੇਸ਼ ਕਰਨ ਲਈ ਪ੍ਰਦਾਨ ਕੀਤੇ ਜਾਂਦੇ ਹਨ। ਰਾਜੀਵ ਗਾਂਧੀ ਖੇਡ ਰਤਨ ਅਵਾਰਡ ਕਿਸੇ ਖਿਡਾਰੀ ਦੇ ਦੁਆਰਾ ਚਾਰ ਸਾਲ ਦੀ ਅਵਧੀ ਦੇ ਦੌਰਾਨ ਖੇਡ ਦੇ ਖੇਤਰ ਵਿੱਚ ਸ਼ਾਨਦਾਰ ਅਤੇ ਸਰਵਉੱਤਕ੍ਰਿਸ਼ਟ ਪ੍ਰਦਰਸ਼ਨ ਲਈ ਪ੍ਰਦਾਨ ਕੀਤਾ ਜਾਂਦਾ ਹੈ ਅਰਜੁਨ ਅਵਾਰਡ ਖੇਡਾਂ ਵਿੱਚ ਲਗਾਤਾਰ ਚਾਰ ਸਾਲਾਂ ਤੱਕ ਸ੍ਰੇਸ਼ਠ ਪ੍ਰਦਰਸ਼ਨ ਲਈ ਪ੍ਰਦਾਨ ਕੀਤਾ ਜਾਂਦਾ ਹੈ। ਦ੍ਰੋਣਾਚਾਰੀਆ ਅਵਾਰਡ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਵਾਲੇ ਵਿਜੇਤਾਂ ਨੂੰ ਤਿਆਰ ਕਰਨ ਲਈ ।
ਉਨ੍ਹਾਂ ਦੇ ਕੋਚਾਂ ਨੂੰ ਮਿਲਦਾ ਹੈ, ਜਦੋਂ ਕਿ ਧਿਆਨਚੰਦ ਅਵਾਰਡ ਖੇਡ ਦੇ ਵਿਕਾਸ ਵਿੱਚ ਆਜੀਵਨ ਯੋਗਦਾਨ ਲਈ ਦਿੱਤਾ ਜਾਂਦਾ ਹੈ। ਰਾਸ਼ਟਰੀ ਖੇਡ ਪ੍ਰੋਤਸਾਹਨ ਅਵਾਰਡ ਉਨ੍ਹਾਂ ਕਾਰਪੋਰੇਟ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟ੍ਰਾਫੀ ਕਿਸੇ ਯੂਨੀਵਰਸਿਟੀ ਨੂੰ ਅੰਤਰ-ਯੂਨੀਵਰਸਿਟੀ ਟੂਰਨਾਮੈਂਟ ਵਿੱਚ ਸਾਰੇ ਸ਼ਿਖਰ ਪ੍ਰਦਰਸ਼ਨ ਲਈ ਸੌਂਪੀ ਜਾਂਦੀ ਹੈ।
ਖੇਡ ਮੰਤਰਾਲਾ ਹਰੇਕ ਸਾਲ ਇਨ੍ਹਾਂ ਪੁਸਤਕਾਰਾਂ ਲਈ ਨਾਮਜ਼ਦਗੀ/ ਐਪਲੀਕੇਸ਼ਨ ਮੰਗਦਾ ਹੈ। ਸਾਲ 2021 ਦੇ ਖੇਡ ਅਵਾਰਡਾਂ ਲਈ ਨਾਮਜ਼ਦਗੀ / ਐਪਲੀਕੇਸ਼ਨ ਮੰਗਣ ਦੀ ਅਧਿਸੂਚਨਾ ਮੰਤਰਾਲੇ ਦੀ ਵੈਬਸਾਈਟ (www.yas.nic.in) ‘ਤੇ ਅਪਲੋਡ ਕਰ ਦਿੱਤੀ ਗਈ ਹੈ। ਭਾਰਤੀ ਓਲੰਪਿਕ ਸੰਘਾਂ/ਭਾਰਤੀ ਖੇਡ ਅਥਾਰਿਟੀ/ਮਾਨਤਾ ਪ੍ਰਾਪਤ ਰਾਸ਼ਟਰੀ ਖੇਡ ਸੰਘ ਅਤੇ ਮਹਾਸੰਘ/ ਖੇਡ ਪ੍ਰਮੋਸ਼ਨ ਬੋਰਡ/ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਆਦਿ ਨੂੰ ਵੀ ਇਸ ਦੇ ਬਾਰੇ ਵਿੱਚ ਸੂਚਿਤ ਕੀਤਾ ਗਿਆ ਹੈ।
ਪੁਰਸਕਾਰ ਲਈ ਪੱਤਰ ਖਿਡਾਰੀਆਂ/ਕੋਚ/ਸੰਸਥਾਵਾਂ/ ਯੂਨੀਵਰਸਿਟੀਆਂ ਨਾਲ ਨਾਮਜ਼ਦਗੀ / ਐਪਲੀਕੇਸ਼ਨ ਮੰਗੇ ਜਾਂਦੇ ਹਨ। ਈਮੇਲ ਐਡਰਸ surendra.yadav[at]nic[dot]in ਅਤੇ girnish.kumar[at]nic[dot]in. ‘ਤੇ ਨਾਮਜ਼ਦਗੀ ਪ੍ਰਾਪਤ ਕਰਨ ਦੀ ਅੰਤਿਮ ਮਿਤੀ 21 ਜੂਨ,2021 (ਸੋਮਵਾਰ)ਸ਼ਾਮ 5.00 ਵਜੇ ਤੱਕ ਹੈ। ਅੰਤਿਮ ਮਿਤੀ ਦੇ ਬਾਅਦ ਪ੍ਰਾਪਤ ਨਾਮਜ਼ਦਗੀ ‘ਤੇ ਵਿਚਾਰ ਨਹੀਂ ਕੀਤਾ ਜਾਏਗਾ।
*******
ਐੱਨਬੀ/ਓਏ
(Release ID: 1720617)
Visitor Counter : 182