PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 20 MAY 2021 2:55PM by PIB Chandigarh

 

C:\Users\user\Desktop\narinder\2021\April\7 april\image002855I.pngC:\Users\user\Desktop\narinder\2021\April\7 april\image00102T2.jpg

 

• ਲਗਾਤਾਰ 7ਵੇਂ ਦਿਨ ਰੋਜ਼ਾਨਾ ਰਿਕਵਰੀਆਂ, ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲਿਆਂ ਤੋਂ ਵੱਧ ਹੋਈਆਂ

• ਪ੍ਰਧਾਨ ਮੰਤਰੀ ਨੇ ਕੋਵਿਡ–19 ਦੀ ਸਥਿਤੀ ਬਾਰੇ ਰਾਜ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ

• ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 21 ਕਰੋੜ ਤੋਂ ਵੱਧ ਖੁਰਾਕਾਂ ਉਪਲਬਧ ਕਰਵਾਈਆਂ ਗਈਆਂ ਹਨ

• ਮਿਸ਼ਨ ਮੋਡ 'ਤੇ, ਤਕਰੀਬਨ 200 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਹੁਣ ਤੱਕ ਆਪਣੀ ਯਾਤਰਾ ਪੂਰੀ ਕੀਤੀ

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ 

ਸੂਚਨਾ ਤੇ ਪ੍ਰਸਾਰਣ ਮੰਤਰਾਲਾ 

ਭਾਰਤ ਸਰਕਾਰ 

 

 

G:\Surjeet Singh\May 2021\13 May\image00459Y0.jpg

G:\Surjeet Singh\May 2021\13 May\image005IQIL.jpg

 

 

ਲਗਾਤਾਰ 7 ਵੇਂ ਦਿਨ ਰੋਜ਼ਾਨਾ ਰਿਕਵਰੀਆਂ, ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲਿਆਂ ਤੋਂ ਵੱਧ ਹੋਈਆਂ

• ਚਾਰ ਦਿਨਾਂ ਤੋਂ ਲਗਾਤਾਰ ਰੋਜ਼ਾਨਾ 3 ਲੱਖ ਤੋਂ ਘੱਟ ਨਵੇਂ ਮਾਮਲੇ

• ਪਿਛਲੇ 24 ਘੰਟਿਆਂ ਦੌਰਾਨ ਹੁਣ ਤੱਕ ਦੇ ਸਭ ਤੋਂ ਵੱਧ 20.55 ਲੱਖ ਟੈਸਟ ਕੀਤੇ ਗਏ, ਜੋ ਇੱਕ ਨਵਾਂ ਰਿਕਾਰਡ

• ਰੋਜ਼ਾਨਾ ਪਾਜ਼ਿਟੀਵਿਟੀ ਦਰ 13.44 ਫੀਸਦੀ ‘ਤੇ ਖੜ੍ਹੀ ਹੈ।

• ਰਾਸ਼ਟਰੀ ਪੱਧਰ ‘ਤੇ ਕੁੱਲ ਮੌਤ ਦਰ ਮੌਜੂਦਾ ਸਮੇਂ ਵਿੱਚ 1.11 ਫੀਸਦੀ ਤੇ ਖੜ੍ਹੀ ਹੈ।

• ਪਿਛਲੇ 24 ਘੰਟਿਆਂ ਦੌਰਾਨ 3,874 ਮੌਤਾਂ ਦਰਜ ਕੀਤੀਆਂ ਗਈਆਂ ਹਨ।

https://pib.gov.in/PressReleasePage.aspx?PRID=1720166

 

ਪ੍ਰਧਾਨ ਮੰਤਰੀ ਨੇ ਕੋਵਿਡ–19 ਦੀ ਸਥਿਤੀ ਬਾਰੇ ਰਾਜ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ

ਇਸ ਗੱਲਬਾਤ ਦੌਰਾਨ ਅਧਿਕਾਰੀਆਂ ਨੇ ਕੋਵਿਡ–19 ਦੇ ਖ਼ਿਲਾਫ਼ ਜੰਗ ਵਿੱਚ ਯੋਗ ਅਗਵਾਈ ਦੇਣ ਲਈ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ। ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਆਪੋ–ਆਪਣੇ ਸਬੰਧਿਤ ਜ਼ਿਲ੍ਹਿਆਂ ਵਿੱਚ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਹੋਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਹਰ ਸਮੇਂ ਨਿਗਰਾਨੀ ਕਰਨ ਤੇ ਸਮਰੱਥਾ ਨਿਰਮਾਣ ਲਈ ਟੈਕਨੋਲੋਜੀ ਦੀ ਵਰਤੋਂ ਕਰਨ ਦੇ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਆਪਣੇ ਜ਼ਿਲ੍ਹਿਆਂ ਵਿੱਚ ਜਨਤਾ ਦੀ ਸ਼ਮੂਲੀਅਤ ਤੇ ਜਾਗਰੂਕਤਾ ਵਧਾਉਣ ਲਈ ਚੁੱਕੇ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ।

https://pib.gov.in/PressReleasePage.aspx?PRID=1720208

 

ਕੋਵਿਡ 19 ਲਾਗ ਦੀ ਲੜੀ ਤੋੜਨਾ — ਨਾਂਦੇੜ ਜ਼ਿਲ੍ਹੇ ਦਾ ਪਿੰਡ ਭੋਸੀ ਇਸ ਲਈ ਰਸਤਾ ਦਿਖਾਉਂਦਾ ਹੈ

ਗ੍ਰਾਮੀਣ ਖੇਤਰ ਵਿੱਚ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਟੈਸਟਿੰਗ ਸਹੂਲਤਾਂ ਸਿਹਤ ਬੁਨਿਆਦੀ ਢਾਂਚੇ ਦੀ ਕਮੀ ਕਰਕੇ ਪਿੰਡਾਂ ਵਿੱਚ ਕੋਵਿਡ 19 ਦੇ ਫੈਲਾਅ ਨੂੰ ਰੋਕਣਾ ਇੱਕ ਗੁੰਝਲਦਾਰ ਪ੍ਰਕਿਰਿਆ ਹੈ , ਪਰ ਨਾਂਦੇੜ ਜ਼ਿਲ੍ਹੇ ਦੀ ਭੋਕਰ ਤਾਲੁਕਾ ਵਿੱਚ 6,000 ਵਸੋਂ ਵਾਲੇ ਪਿੰਡ ਭੋਸੀ ਨੇ ਕੋਵਿਡ 19 ਮਹਾਮਾਰੀ ਖਿਲਾਫ ਲੜਾਈ ਲੜਨ ਲਈ ਏਕਾਂਤਵਾਸ ਦਾ ਰਸਤਾ ਅਪਣਾ ਕੇ ਰਸਤਾ ਦਿਖਾਇਆ ਹੈ।

https://pib.gov.in/PressReleasePage.aspx?PRID=1720206

ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀਆਂ 21 ਕਰੋੜ ਤੋਂ ਵੱਧ ਖੁਰਾਕਾਂ ਉਪਲਬਧ ਕਰਵਾਈਆਂ ਗਈਆਂ ਹਨ

ਭਾਰਤ ਸਰਕਾਰ ਨੇ ਹੁਣ ਤੱਕ ਮੁਫਤ ਅਤੇ ਰਾਜਾਂ ਦੀ ਸਿੱਧੀ ਖਰੀਦ ਦੀ ਸ਼੍ਰੇਣੀ ਲਈ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 21 ਕਰੋਡ਼ ਤੋਂ ਵੱਧ (21,07,31,130) ਟੀਕੇ ਦੀਆਂ ਖੁਰਾਕਾਂ ਉਪਲਬਧ ਕਰਵਾਈਆਂ ਹਨ। ਇਨ੍ਹਾਂ ਵਿਚੋਂ (ਬਰਬਾਦੀ ਵਾਲੀਆਂ ਖੁਰਾਕਾਂ ਸਮੇਤ) 19,09,60,575 ਖੁਰਾਕਾਂ (ਅੱਜ ਸਵੇਰੇ 8 ਵਜੇ ਤੱਕ ਉਪਲਬਧ ਡੇਟਾ ਅਨੁਸਾਰ) ਦੀ ਖਪਤ ਹੋ ਚੁੱਕੀ ਸੀ। ਤਕਰੀਬਨ 2 ਕਰੋਡ਼ (1,97,70,555) ਕੋਵਿਡ ਵੈਕਸਿਨ ਖੁਰਾਕਾਂ ਅਜੇ ਵੀ  ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਲਗਾਉਣ ਲਈ ਉਪਲਬਧ ਹਨ। ਇਸ ਤੋਂ ਇਲਾਵਾ ਤਕਰੀਬਨ 26 ਲੱਖ (25,98,760) ਵੈਕਸਿਨ ਖੁਰਾਕਾਂ ਪਾਈਪਲਾਈਨ ਵਿਚ ਹਨ ਅਤੇ ਅਗਲੇ ਤਿੰਨ ਦਿਨਾਂ ਵਿਚ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਪ੍ਰਾਪਤ ਕੀਤੀਆਂ ਜਾਣਗੀਆਂ।

https://pib.gov.in/PressReleasePage.aspx?PRID=1720215

 

ਮਿਸ਼ਨ ਮੋਡ 'ਤੇ, ਤਕਰੀਬਨ 200 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਹੁਣ ਤੱਕ ਆਪਣੀ ਯਾਤਰਾ ਪੂਰੀ ਕੀਤੀ

ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਦੁਆਰਾ ਦੇਸ਼ ਵਿੱਚ 775 ਤੋਂ ਜ਼ਿਆਦਾ ਟੈਂਕਰਾਂ ਰਾਹੀਂ 12630 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਕੀਤੀ ਗਈ। 45 ਟੈਂਕਰਾਂ ਵਿੱਚ 784 ਮੀਟ੍ਰਿਕ ਟਨ ਤੋਂ ਵੱਧ ਐੱਲਐੱਮਓ ਨਾਲ ਭਰੀਆਂ ਹੋਈਆਂ 10 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਚਲ ਰਹੀਆਂ ਹਨ। ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਹੁਣ ਰੋਜ਼ਾਨਾ 800 ਮੀਟ੍ਰਿਕ ਟਨ ਤੋਂ ਜ਼ਿਆਦਾ ਐੱਲਐੱਮਓ ਦੇਸ਼ ਵਿੱਚ ਪਹੁੰਚਾ ਰਹੀਆਂ ਹਨ। ਆਕਸੀਜਨ ਐਕਸਪ੍ਰੈੱਸ ਦੁਆਰਾ 13 ਰਾਜਾਂ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰ ਪ੍ਰਦੇਸ਼, ਰਾਜਸਥਾਨ, ਤਮਿਲ ਨਾਡੂ, ਹਰਿਆਣਾ, ਤੇਲੰਗਾਨਾ, ਪੰਜਾਬ, ਕੇਰਲ, ਦਿੱਲੀ ਅਤੇ ਉੱਤਰ ਪ੍ਰਦੇਸ਼ ਤੱਕ ਆਕਸੀਜਨ ਸਹਾਇਤਾ ਪਹੁੰਚ ਰਹੀ ਹੈ। ਹੁਣ ਤੱਕ ਮਹਾਰਾਸ਼ਟਰ ਨੂੰ 521 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ ਲਗਭਗ 3189 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਨੂੰ 521 ਮੀਟ੍ਰਿਕ ਟਨ, ਹਰਿਆਣਾ ਨੂੰ 1549 ਮੀਟ੍ਰਿਕ ਟਨ, ਤੇਲੰਗਾਨਾ ਨੂੰ 772 ਮੀਟ੍ਰਿਕ ਟਨ, ਰਾਜਸਥਾਨ ਨੂੰ 98 ਮੀਟ੍ਰਿਕ ਟਨ, ਕਰਨਾਟਕ ਨੂੰ 641 ਮੀਟ੍ਰਿਕ ਟਨ, ਉੱਤਰਾਖੰਡ ਨੂੰ 320 ਮੀਟ੍ਰਿਕ ਟਨ, ਤਮਿਲ ਨਾਡੂ ਨੂੰ 584 ਮੀਟ੍ਰਿਕ ਟਨ, ਆਂਧਰ ਪ੍ਰਦੇਸ਼ ਨੂੰ 292 ਮੀਟ੍ਰਿਕ ਟਨ, ਪੰਜਾਬ ਨੂੰ 111 ਮੀਟ੍ਰਿਕ ਟਨ, ਕੇਰਲ ਨੂੰ 118 ਮੀਟ੍ਰਿਕ ਟਨ ਅਤੇ ਦਿੱਲੀ ਨੂੰ 3915 ਮੀਟ੍ਰਿਕ ਟਨ ਤੋਂ ਜ਼ਿਆਦਾ ਆਕਸੀਜਨ ਪਹੁੰਚਾਈ ਗਈ।

https://pib.gov.in/PressReleasePage.aspx?PRID=1720223

 

ਕੇਂਦਰ ਸਰਕਾਰ ਦੇ ਪ੍ਰਮੁੱਖ ਵਿਗਿਆਨੀ ਸਲਾਹਕਾਰ ਦੇ ਮਹਿਕਮੇ ਦੁਆਰਾ ਸਲਾਹ ਜਾਰੀ

ਕੋਵਿਡ-19 ਦੇ ਫੈਲਾਅ ਦੀ ਰੋਕਥਾਮ ਲਈ ਸੰਕ੍ਰਮਣ ਨੂੰ ਰੋਕਿਆ ਜਾਵੇ, ਮਹਾਮਾਰੀ ਦਾ ਮੁਕਾਬਲਾ ਕੀਤਾ ਜਾਵੇ, ਮਾਸਕ, ਸਮਾਜਿਕ ਦੂਰੀ, ਸਫ਼ਾਈ ਦਾ ਪਾਲਣ ਅਤੇ ਘਰਾਂ ਨੂੰ ਹਵਾਦਾਰ ਰੱਖਿਆ ਜਾਵੇ

ਸਲਾਹ-ਮਸ਼ਵਰੇ ਵਿੱਚ ਹਵਾਦਾਰ ਸਥਾਨਾਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ ਹੈ। ਘਰਾਂ ਵਿੱਚ ਹਵਾ ਆਉਣ-ਜਾਣ ਦੀ ਸਮੁਚਿਤ ਵਿਵਸਥਾ ਹੋਣ ਨਾਲ ਵਾਇਰਲ ਲੋਡ ਘੱਟ ਹੁੰਦਾ ਹੈ, ਜਦਕਿ ਜਿਨ੍ਹਾਂ ਘਰਾਂ,  ਦਫ਼ਤਰਾਂ ਵਿੱਚ ਹਵਾ ਦੇ ਆਉਣ-ਜਾਣ ਦਾ ਉਚਿਤ ਪ੍ਰਬੰਧ ਨਹੀਂ ਹੁੰਦਾ, ਉੱਥੇ ਵਾਇਰਲ ਲੋਡ ਜ਼ਿਆਦਾ ਹੁੰਦਾ ਹੈ। ਹਵਾਦਾਰ ਸਥਾਨ ਹੋਣ ਦੇ ਕਾਰਨ ਸੰਕ੍ਰਮਣ ਇੱਕ ਸੰਕ੍ਰਮਿਤ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਪਹੁੰਚਣ ਦਾ ਜੋਖਮ ਘੱਟ ਹੋ ਜਾਂਦਾ ਹੈ।

https://pib.gov.in/PressReleasePage.aspx?PRID=1720088

 

G:\Surjeet Singh\May 2021\13 May\image006TC2Y.jpg

 

**********

 

ਐੱਮਵੀ/ਏਪੀ



(Release ID: 1720537) Visitor Counter : 122