ਰੱਖਿਆ ਮੰਤਰਾਲਾ
ਆਈ ਐੱਨ ਐੱਸ ਰਾਜਪੂਤ ਨੂੰ 21 ਮਈ 2021 ਨੂੰ ਜਲ ਸੈਨਾ ਬੇੜੇ ਚੋਂ ਬਾਹਰ ਕਰ ਦਿੱਤਾ ਜਾਵੇਗਾ
Posted On:
20 MAY 2021 2:04PM by PIB Chandigarh
21 ਮਈ ਨੂੰ ਇੱਕ ਸ਼ਾਨਦਾਰ ਯੁੱਗ ਉਸ ਵੇਲੇ ਸਮਾਪਤ ਹੋ ਜਾਵੇਗਾ , ਜਦ ਭਾਰਤੀ ਜਲ ਸੈਨਾ ਦੇ ਆਈ ਐੱਨ ਐੱਸ ਰਾਜਪੂਤ ਜੋ ਪਹਿਲਾ ਵਿਨਾਸ਼ਕਾਰੀ ਸਮੁੰਦਰੀ ਜਹਾਜ਼ ਹੈ , ਨੂੰ ਜਲ ਸੈਨਾ ਵਿਚੋਂ ਬਾਹਰ ਕਰ ਦਿੱਤਾ ਜਾਵੇਗਾ । ਆਈ ਐੱਨ ਐੱਸ ਰਾਜਪੂਤ ਕਸ਼ੀਨਕਲਾਸ ਵਿਨਾਸ਼ਕਾਰਾਂ ਦੀ ਅਗਵਾਈ ਕਰਨ ਵਾਲਾ ਸਮੁੰਦਰੀ ਜਹਾਜ਼ ਹੈ , ਜਿਸ ਨੂੰ 04 ਮਈ 1980 ਨੂੰ ਰੂਸ , ਜਿਸ ਨੂੰ ਉੋਸ ਵੇਲੇ ਯੂ ਐੱਸ ਐੱਸ ਆਰ ਵਜੋਂ ਜਾਣਿਆ ਜਾਂਦਾ ਸੀ , ਨੇ ਬਣਾਇਆ ਸੀ ਅਤੇ 04 ਮਈ 1980 ਨੂੰ ਭਾਰਤੀ ਜਲ ਸੈਨਾ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਇਸ ਨੇ ਹੁਣ ਤੱਕ 41 ਵਰਿ੍ਆਂ ਤੋਂ ਜਿ਼ਆਦਾ ਭਾਰਤੀ ਜਲ ਸੈਨਾ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਹਨ । ਆਈ ਐੱਨ ਐੱਸ ਰਾਜਪੂਤ ਨੂੰ ਹੁਣ ਵਿਸ਼ਾਖਾਪਟਨਮ ਦੇ ਨੇਵਲ ਡੋਕਯਾਰਡ ਤੇ ਇੱਕ ਸਾਦੇ ਸਮਾਗਮ ਦੌਰਾਨ ਸੇਵਾਵਾਂ ਤੋਂ ਬਾਹਰ ਕਰ ਦਿੱਤਾ ਜਾਵੇਗਾ । ਚਾਲੂ ਕੋਵਿਡ ਮਹਾਮਾਰੀ ਕਰਕੇ ਇਹ ਸਮਾਗਮ ਬਹੁਤ ਸਾਦਾ ਹੋਵੇਗਾ ਅਤੇ ਕੇਵਲ ਇੰਨ ਸਟੇਸ਼ਨ ਅਧਿਕਾਰੀਆਂ ਅਤੇ ਸੇਲਰਜ਼ ਹੀ ਕੋਵਿਡ ਪ੍ਰੋਟੋਕੋਲਾਂ ਦੀ ਸਖ਼ਤ ਪਾਲਣਾ ਕਰਦੇ ਹੋਏ ਇਸ ਵਿੱਚ ਸ਼ਾਮਲ ਹੋਣਗੇ ।
ਆਈ ਐੱਨ ਐੱਸ ਰਾਜਪੂਤ ਨੂੰ ਨਿਕੋਲੇਵ (ਹੁਣ ਦੇ ਯੁਕਰੇਨ) ਦੇ 61 ਕਮਾਂਡਸ ਸਿ਼ੱਪਯਾਰਡ ਵਿੱਚ ਬਣਾਇਆ ਗਿਆ ਸੀ । ਇਸ ਦਾ ਅਸਲੀ ਰੂਸੀ ਨਾਂ "ਨਾਡੇਜ਼ੈਨੀ" ਸੀ , ਜਿਸ ਦਾ ਅਰਥ "ਆਸ" ਹੈ । ਸਮੁੰਦਰੀ ਜਹਾਜ਼ ਦੀ ਕੀਲ 11 ਸਤੰਬਰ 1976 ਨੂੰ ਰੱਖੀ ਗਈ ਸੀ ਅਤੇ ਉਸ ਨੂੰ 17 ਸਤੰਬਰ 1977 ਨੂੰ ਲਾਂਚ ਕੀਤਾ ਗਿਆ ਸੀ । ਜਹਾਜ਼ ਨੂੰ ਆਈ ਐੱਨ ਐੱਸ ਰਾਜਪੂਤ ਵਜੋਂ 04 ਮਈ 1980 ਨੂੰ ਪੋਟੀ ਜੋਰਜੀਆ ਵਿੱਚ ਹਿਜ਼ ਐਕਸੇਲੈਂਸੀ ਸ਼੍ਰੀ ਆਈ ਕੇ ਗੁਜਰਾਲ ਯੂ ਐੱਸ ਐੱਸ ਆਰ ਵਿੱਚ ਭਾਰਤੀ ਰਾਜਦੂਤ ਨੇ ਕਮਿਸ਼ਨ ਕੀਤਾ ਸੀ ਅਤੇ ਕੈਪਟਨ ਗੁਲਾਬ ਮੋਹਨ ਲਾਲ ਹੀਰਨਦਾਨੀ ਇਸ ਦੇ ਪਹਿਲੇ ਕਮਾਂਡਿੰਗ ਅਫਸਰ ਸਨ । ਇਸ ਨੇ ਰਾਸ਼ਟਰ ਦੀ 4 ਦਹਾਕਿਆਂ ਦੀ ਸ਼ਾਨਦਾਰ ਸੇਵਾ ਦੌਰਾਨ ਦੋਨੋਂ ਪੱਛਮੀ ਅਤੇ ਪੂਰਬੀ ਬੇੜਿਆਂ ਵਿੱਚ ਸੇਵਾ ਕਰਦਿਆਂ ਨਾਮਨਾ ਖੱਟਿਆ ਸੀ ।
"ਰਾਜ ਕਰੇਗਾ ਰਾਜਪੂਤ" ਦੇ ਮਨੋਰਥ ਨਾਲ ਉਹਨਾਂ ਦੇ ਦਿਮਾਗ ਅਤੇ ਅਡੋਲ ਭਾਵਨਾ ਵਿੱਚ ਦ੍ਰਿੜਤਾ ਨਾਲ ਆਈ ਐੱਨ ਐੱਸ ਰਾਜਪੂਰ ਦੇ ਬਹਾਦੁਰ ਅਮਲਾ ਦੇਸ਼ ਦੇ ਸਮੁੰਦਰੀ ਹਿੱਤਾਂ ਅਤੇ ਪ੍ਰਭੂਸਤਾ ਨੂੰ ਸਦਾ ਚੌਕਸ ਅਤੇ ਹਮੇਸ਼ਾ ਡਿਊਟੀ ਲਈ ਤਿਆਰ ਬਰ ਤਿਆਰ ਰਿਹਾ । ਜਹਾਜ਼ ਨੇ ਦੇਸ਼ ਨੂੰ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ ਕਈ ਕਾਰਜਾਂ ਵਿੱਚ ਹਿੱਸਾ ਲਿਆ । ਇਹਨਾਂ ਵਿੱਚੋਂ ਕੁਝ ਆਪ੍ਰੇਸ਼ਨ ਅਮਨ — ਆਈ ਪੀ ਕੇ ਐੱਫ ਅਮਨ ਸ਼੍ਰੀ ਲੰਕਾ ਤੋਂ ਬਾਹਰ ਆਈ ਪੀ ਕੇ ਐੱਫ ਦੀ ਸਹਾਇਤਾ , ਆਪ੍ਰੇਸ਼ਨ ਪਵਨ ਸ਼੍ਰੀ ਲੰਕਾ ਦੇ ਤੱਟ ਤੋਂ ਬਾਹਰ ਪੈਟ੍ਰੋਲ ਡਿਊਟੀ , ਆਪ੍ਰੇਸ਼ਨ ਕੈਕਟਸ ਮਾਲਦੀਵ ਵਿੱਚ ਬਣਦੀ ਸਥਿਤੀ ਦਾ ਹੱਲ ਅਤੇ ਆਪ੍ਰੇਸ਼ਨ ਕਰੋਜ਼ ਨੈਸਟ ਲਕਸ਼ਦੀਪ ਤੋਂ ਬਾਹਰ ਸ਼ਾਮਲ ਸਨ । ਇਸ ਤੋਂ ਇਲਾਵਾ ਜਹਾਜ਼ ਨੇ ਕਈ ਦੁਵੱਲੇ ਅਤੇ ਬਹੁ ਰਾਸ਼ਟਰੀ ਅਭਿਆਸਾਂ ਵਿੱਚ ਵੀ ਹਿੱਸਾ ਲਿਆ । ਇਹ ਜਹਾਜ਼ ਭਾਰਤੀ ਫੌਜ ਰੈਜੀਮੈਂਟ — ਰਾਜਪੂਤ ਰੈਜੀਮੈਂਟ ਨਾਲ ਜੁੜਨ ਵਾਲਾ ਪਹਿਲਾ ਭਾਰਤੀ ਸਮੁੰਦਰੀ ਜਹਾਜ਼ ਵੀ ਸੀ ।
ਆਪਣੇ ਸ਼ਾਨਦਾਰ 41 ਸਾਲਾਂ ਵਿੱਚ ਜਹਾਜ਼ ਦੀ ਅਗਵਾਈ ਲਈ 31 ਕਮਾਂਡਿੰਗ ਅਫਸਰ ਰਹੇ ਹਨ ਅਤੇ ਅਖਰੀਲੇ ਕਮਾਂਡਿੰਗ ਅਫਸਰ ਨੇ 14 ਅਗਸਤ 2019 ਨੂੰ ਇਸ ਜਹਾਜ਼ ਦਾ ਚਾਰਜ ਲਿਆ ਸੀ । 21 ਮਈ ਨੂੰ ਜਿਉਂ ਹੀ ਸੂਰਜ ਡੁੱਬੇਗਾ ਦਾ ਨੇਵਲ ਇਨਸਾਈਨ ਅਤੇ ਕਮਿਸ਼ਨਿੰਗ ਪੈਨੇਂਟ ਨੂੰ ਆਖਰੀ ਸਮੇਂ ਆਨਬੋਰਡ ਆਈ ਐੱਨ ਐੱਸ ਰਾਜਪੂਤ ਤੇ ਹੇਠਾਂ ਕਰ ਦਿੱਤਾ ਜਾਵੇਗਾ , ਜੋ ਜਹਾਜ਼ ਨੂੰ ਜਲ ਸੈਨਾ ਵਿੱਚੋਂ ਬਾਹਰ ਰੱਖਣ ਦਾ ਪ੍ਰਤੀਕ ਹੋਵੇਗਾ ।
********************
ਏ ਬੀ ਬੀ ਬੀ / ਸੀ ਜੀ ਆਰ / ਵੀ ਐੱਮ / ਐੱਮ ਐੱਸ
(Release ID: 1720475)
Visitor Counter : 173