ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਤਿੰਨਾਂ ਸੇਵਾਵਾਂ ਅਤੇ ਇੰਡੀਅਨ ਕੋਸਟਗਾਰਡ ਦੇ ਤੌਕਤੇ ਤੂਫਾਨ ਦੌਰਾਨ ਭਾਲ ਅਤੇ ਬਚਾਅ ਆਪ੍ਰੇਸ਼ਨਸ ਲਈ ਸ਼ਲਾਘਾ ਕੀਤੀ

Posted On: 20 MAY 2021 1:36PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਸੈਨਾਵਾਂ ਅਤੇ ਇੰਡੀਅਨ ਕੋਸਟ ਗਾਰਡ ਵੱਲੋਂ ਤੌਕਤੇ ਤੂਫਾਨ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਕੀਤੇ ਜਾ ਰਹੇ ਭਾਲ ਅਤੇ ਬਚਾਅ ਆਪ੍ਰੇਸ਼ਨਜ਼ ਲਈ ਯਤਨਾਂ ਦੀ ਸ਼ਲਾਘਾ ਕੀਤੀ ਹੈ । ਉਹਨਾਂ ਨੇ ਭਾਰਤੀ ਨੇਵੀ ਅਤੇ ਇੰਡੀਅਨ ਕੋਸਟਗਾਰਡ ਨੂੰ ਸਮੁੰਦਰ ਵਿੱਚ ਫਸੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਪ੍ਰਸ਼ੰਸਾ ਕੀਤੀ । ਜਦਕਿ ਭਾਰਤੀ ਫੌਜ ਨੂੰ ਪ੍ਰਭਾਵੀ ਖੇਤਰਾਂ ਵਿੱਚ ਆਪਣੀਆਂ ਟੁਕੜੀਆਂ ਤਾਇਨਾਤ ਕਰਨ ਲਈ ਅਤੇ ਭਾਰਤੀ ਹਵਾਈ ਸੈਨਾ ਨੂੰ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ (ਐੱਨ ਡੀ ਆਰ ਐੱਫ) ਦੇ ਕਰਮਚਾਰੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਣ ਲਈ ਸ਼ਲਾਘਾ ਕੀਤੀ । ਰਕਸ਼ਾ ਮੰਤਰੀ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਤੂਫਾਨੀ ਹਵਾਵਾਂ ਅਤੇ ਬਹੁਤ ਹੀ ਸਖ਼ਤ ਸਮੁੰਦਰੀ ਅਤੇ ਚੱਕਰਵਾਤੀ ਹਵਾਵਾਂ ਦੇ ਮੌਸਮ ਦੀਆਂ ਬੇਹੱਦ ਚੁਣੌਤੀਆਂ ਦੇ ਬਾਵਜੂਦ ਭਾਰਤੀ ਜਲ ਸੈਨਾ ਨੇ ਇੰਡੀਅਨ ਕੋਸਟਗਾਰਡ ਨਾਲ ਮਿਲ ਕੇ ਇਸ ਮੌਕੇ ਲਈ ਅੱਗੇ ਆਈ ਅਤੇ ਚੱਕਰਵਾਤ ਤੌਕਤੇ ਤੂਫਾਨ ਦੌਰਾਨ ਲੋਕਾਂ ਦੀ ਸਹਾਇਤਾ ਕੀਤੀ ।
ਸ਼੍ਰੀ ਰਾਜਨਾਥ ਸਿੰਘ ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ , ਭਾਰਤੀ ਫੌਜ ਦੇ ਮੁਖੀ ਜਨਰਲ ਐੱਮ ਐੱਮ ਨਰਵਣੇ ਅਤੇ ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਆਰ ਕੇ ਐੱਸ ਭਦੌਰੀਆ ਅਤੇ ਇੰਡੀਅਨ ਕੋਸਟ ਗਾਰਡ ਦੇ ਡਾਇਰੈਕਟਰ ਜਨਰਲ ਸ਼ੀ੍ ਕੇ ਨਟਰਾਜਨ ਨਾਲ ਲਗਾਤਾਰ ਸੰਪਰਕ ਵਿੱਚ ਹਨ, ਜੋ ਉਹਨਾਂ ਨੂੰ ਰੋਜ਼ਾਨਾ ਦੇ ਅਧਾਰ ਤੇ ਸੰਖੇਪ ਜਾਣਕਾਰੀ ਮੁਹੱਈਆ ਕਰ ਰਹੇ ਹਨ ।
ਇਹ ਜਿ਼ਕਰਯੋਗ ਹੈ ਕਿ 17 ਮਈ 2021 ਨੂੰ ਰਕਸ਼ਾ ਮੰਤਰੀ ਨੇ ਇੱਕ ਸਮੀਖਿਆ ਮੀਟਿੰਗ ਦੌਰਾਨ ਹਥਿਆਰਬੰਦ ਸੈਨਾਵਾਂ ਨੂੰ ਇਸ ਆਉਣ ਵਾਲੇ ਤੂਫਾਨ ਲਈ ਸਿਵਲ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਨਿਰਦੇਸ਼ ਦਿੱਤੇ ਸਨ ।
ਭਾਰਤੀ ਜਲ ਸੈਨਾ ਅਤੇ ਇੰਡੀਅਨ ਕੋਸਟਗਾਰਡ ਨੇ ਆਪਣੇ ਸਮੁੰਦਰੀ ਅਤੇ ਹਵਾਈ ਐਸਿੱਟਸ ਤਾਇਨਾਤ ਕੀਤੇ ਹਨ ਅਤੇ ਪਿਛਲੇ ਕੁਝ ਦਿਨਾਂ ਵਿੱਚ ਮੁੰਬਈ ਤੱਟ ਤੋਂ ਚਾਰੇ ਬਾਰਜਾਂ ਤੋਂ ਬਾਹਰ 600 ਲੋਕਾਂ ਤੋਂ ਵੱਧ ਦਾ ਬਚਾਅ ਕੀਤਾ ਹੈ ।
ਭਾਰਤੀ ਜਲ ਸੈਨਾ ਜਹਾਜ਼ ਅਤੇ ਏਅਰ ਕ੍ਰਾਫਟ ਇਸ ਵੇਲੇ ਵੀ ਬਾਰਜ ਪੀ—305 ਦੇ 38 ਲਾਪਤਾ ਕ੍ਰਿਊ ਮੈਂਬਰਾਂ ਦਾ ਪਤਾ ਲਾਉਣ ਲਈ ਭਾਲ ਅਤੇ ਬਚਾਅ ਆਪ੍ਰੇਸ਼ਨਜ਼ ਵਿੱਚ ਰੁੱਝੇ ਹੋਏ ਹਨ। ਬਾਰਜ ਪੀ—305 17 ਮਈ 2021 ਨੂੰ ਮੁੰਬਈ ਤੋਂ 35 ਮੀਲ ਦੂਰ ਡੁੱਬ ਗਿਆ ਸੀ । ਆਈ ਐੱਨ ਐੱਸ ਕੋਚੀ , ਕਲਕੱਤਾ , ਬਿਆਸ , ਬੇਟਵਾ , ਤੇਗ਼ , ਪੀ—81 ਸਮੁੰਦਰੀ ਨਿਗਰਾਨੀ ਏਅਰ ਕ੍ਰਾਫਟ , ਚੇਤਕ , ਏ ਐੱਲ ਐੱਚ ਅਤੇ ਸੀਕਿੰਗ ਹੈਲੀਕਾਪਟਰ ਭਾਲ ਅਤੇ ਬਚਾਅ ਆਪ੍ਰੇਸ਼ਨਜ਼ ਵਿੱਚ ਲੱਗੇ ਹੋਏ ਹਨ । ਆਈ ਐੱਨ ਐੱਸ ਤਲਵਾਰ ਨੂੰ ਵੀ ਰਾਹਤ ਅਤੇ ਬਚਾਅ ਆਪ੍ਰੇਸ਼ਨਜ਼ ਵਿੱਚ ਸਹਾਇਤਾ ਮੁਹੱਈਆ ਕਰਨ ਲਈ ਉਸ ਪਾਸੇ ਭੇਜਿਆ ਗਿਆ ਹੈ । 26 ਮਈ 2021 ਸਵੇਰੇ 7 ਵਜੇ ਤੱਕ ਬਾਰਜ ਪੀ—305 ਦੇ ਕੁਲ 186 ਲੋਕਾਂ ਨੂੰ ਬਚਾਅ ਲਿਆ ਗਿਆ ਹੈ ਅਤੇ 37 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ।
ਗੁਜਰਾਤ ਤੱਟ ਤੋਂ ਦੂਰ ਆਈ ਐੱਨ ਐੱਸ ਤਲਵਾਰ ਵੀ ਸਪੋਰਟ ਸੈਕਸ਼ਨ—3 ਅਤੇ ਡਰਿੱਲ ਸਿ਼ੱਪ ਸਾਗਰ ਭੁਸ਼ਨ ਜਿਹਨਾਂ ਨੂੰ ਹੁਣ ਹੌਲੀ ਹੌਲੀ ਮੁੰਬਈ ਵੱਲ ਓ ਐੱਨ ਜੀ ਸੀ ਸਹਾਇਤਾ ਜਹਾਜ਼ਾਂ ਦੁਆਰਾ ਭੇਜਿਆ ਜਾ ਰਿਹਾ ਹੈ, ਦੀ ਸਹਾਇਤਾ ਕਰ ਰਿਹਾ ਹੈ । ਇਹਨਾਂ ਸਮੁੰਦਰੀ ਜਹਾਜ਼ਾਂ ਦੇ 300 ਕ੍ਰਿਊ ਮੈਂਬਰਾਂ ਲਈ ਭੋਜਨ ਅਤੇ ਪਾਣੀ ਮੁੰਬਈ ਤੋਂ ਜਲ ਸੈਨਾ ਹੈਲੀਕਾਪਟਰਜ਼ ਮੁਹੱਈਆ ਕਰ ਰਹੇ ਹਨ ।
ਇੰਡੀਅਨ ਕੋਸਟ ਗਾਰਡ ਜਹਾਜ਼ ਭਾਲ ਅਤੇ ਬਚਾਅ ਆਪ੍ਰੇਸ਼ਨਜ਼ ਵਿੱਚ ਵੀ ਸ਼ਾਮਲ ਹਨ ਅਤੇ ਵੱਖ ਵੱਖ ਐਡਰਿਫਟ ਇੰਡੀਅਨ ਫਿਸਿ਼ੰਗ ਬੋਟਸ , ਜਿਹਨਾਂ ਦੇ ਨਾਂ ਬਦਰੀਆ , ਜਿਸਸ , ਮਿਲਾਦ , ਕ੍ਰਾਈਸਟ ਭਵਨ , ਪਰਿਯਾਨਾ ਯਾਕੀ ਅਤੇ ਨੋਵਸ ਆਰਕ ਜੋ ਕੇਰਲ , ਗੋਆ ਅਤੇ ਲਕਸ਼ਦਪੀ ਤੱਟਾਂ ਤੋਂ ਦੂਰ ਹਨ, ਦੇ ਕ੍ਰਿਊ ਨੂੰ ਸੁਰੱਖਿਅਤ ਵਾਪਸ ਲਿਆਂਦਾ ਹੈ । ਇੰਡੀਅਨ ਕੋਸਤ ਗਾਰਡ ਅਤੇ ਜਲ ਸੈਨਾ ਜਹਾਜ਼ ਨਿਊ ਮੈਂਗਲੋਰ ਬੰਦਰਗਾਹ ਤੋਂ ਦੂਰ ਸਿੰਗਲ ਪੁਆਇੰਟ ਮੂਰਿੰਗ (ਐੱਸ ਪੀ ਐੱਮ)  ਆਪ੍ਰੇਸ਼ਨਜ਼ ਲਈ ਐੱਮ ਵੀ ਕੋਰੋਮੰਡਲ ਸਪੋਟਰ—9 ਦੇ 9 ਕ੍ਰਿਊ ਮੈਂਬਰਾਂ ਨੂੰ ਬਾਹਰ ਕੱਢਣ ਲਈ ਤਾਲਮੇਲ ਕਰ ਰਹੇ ਹਨ ।
ਆਈ ਸੀ ਜੀ ਐੱਸ ਸਮਰਾਟ , ਦਮਨ ਤੋਂ 2 ਆਈ ਸੀ ਜੀ ਹੈਲੀਕਾਪਟਰ ਅਤੇ ਮੁੰਬਈ ਦੇ ਆਈ ਐੱਨ ਐੱਸ ਸਿ਼ਕਰਾ ਤੋਂ 1 ਭਾਰਤੀ ਨੇਵੀ ਸੀਕਿੰਗ ਹੇਲੋ ਨੇ 137 ਕਰਮਚਾਰੀਆਂ ਨੂੰ ਬਾਹਰ ਕੱਢਿਆ ਹੈ, ਜੋ ਐੱਮ ਵੀ ਜੀ ਏ ਐੱਲ ਕੰਸਟਰਕਟਰ ਤੇ ਸਵਾਰ ਸਨ ਅਤੇ ਜਿਸ ਨੇ ਪਾਵਰ ਦੀ ਗੈਰ ਉਪਲਬੱਧਤਾ ਕਰਕੇ ਮੁੰਬਈ ਦੇ ਐਡਰਿਫਟ ਉੱਤਰ ਵਿੱਚ ਰਿਪੋਰਟ ਕੀਤਾ ਸੀ ।
ਇਸ ਤੋਂ ਪਹਿਲਾਂ ਭਾਰਤੀ ਹਵਾਈ ਸੈਨਾ ਨੇ ਆਪਣੇ ਸੀ — 130 ਜੇ ਅਤੇ ਏ ਐੱਨ — 32 ਜਹਾਜ਼ਾਂ ਨੂੰ ਤਾਇਨਾਤ ਕੀਤਾ ਸੀ , ਜਿਹਨਾਂ ਨੇ ਐੱਨ ਡੀ ਆਰ ਐੱਫ ਦੇ ਕਰੀਬ 400 ਕਰਮਚਾਰੀਆਂ ਅਤੇ 60 ਟਨ ਉਪਕਰਣ ਅਹਿਮਦਾਬਾਦ ਆਵਾਜਾਈ ਰਾਹੀਂ ਪਹੁੰਚਾਏ ਸਨ । ਭਾਰਤੀ ਫੌਜ ਨੇ ਇੰਜੀਨਿਅਰ ਟਾਸਕ ਫੋਰਸ ਨਾਲ ਜਾਮਨਗਰ ਤੋਂ ਦਿਊ ਤੱਕ 2 ਕਾਲਮ ਲਾਮਬੰਦ ਕੀਤੇ ਸਨ । 2 ਹੋਰ ਕਾਲਮਾਂ ਨੂੰ ਤੁਰੰਤ ਹੁੰਗਾਰੇ ਲਈ ਜੂਨਾਗੜ੍ਹ ਭੇਜਿਆ ਗਿਆ ਸੀ । ਫੌਜ ਸੜਕਾਂ ਨੂੰ ਸਾਫ਼ ਕਰਨ ਅਤੇ ਲੋੜਵੰਦਾਂ ਨੂੰ ਅਨਾਜ ਤੇ ਸ਼ੈਲਟਰ ਮੁਹੱਈਆ ਕਰਨ ਵਿੱਚ ਲੱਗੀ ਹੋਈ ਹੈ ।

 

***********************

 

ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ / ਏ ਡੀ ਏ


(Release ID: 1720472) Visitor Counter : 218