ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ ਰਾਹਤ ਸਹਾਇਤਾ ਸਬੰਧੀ ਤਾਜ਼ਾ ਜਾਣਕਾਰੀ


ਹੁਣ ਤੱਕ ਕਰੀਬ 13,000 ਆਕਸੀਜਨ ਕੰਸਨਟ੍ਰੇਟਰਜ਼ , 15,800 ਤੋਂ ਵੱਧ ਆਕਸੀਜਨ ਸਿਲੰਡਰਜ਼ , 19 ਆਕਸੀਜਨ ਜਨਰੇਸ਼ਨ ਪਲਾਂਟਸ , 10,000 ਤੋਂ ਵੱਧ ਵੈਂਟੀਲੇਟਰਜ਼ / ਬੀ ਆਈ ਪੀ ਏ ਪੀ , ਕਰੀਬ 6.1 ਲੱਖ ਰੇਮਡੇਸਿਵਿਰ ਟੀਕੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਤੇਜੀ ਨਾਲ ਸਪੁਰਦ / ਭੇਜੇ ਗਏ ਹਨ

Posted On: 20 MAY 2021 4:44PM by PIB Chandigarh

ਭਾਰਤ ਸਰਕਾਰ ਵੱਖ ਵੱਖ ਮੁਲਕਾਂ / ਸੰਸਥਾਵਾਂ ਤੋਂ 27 ਅਪ੍ਰੈਲ 2021 ਤੋਂ ਅੰਤਰਰਾਸ਼ਟਰੀ ਸਹਿਯੋਗ ਤਹਿਤ ਕੋਵਿਡ 19 ਰਾਹਤ ਮੈਡੀਕਲ ਮਦਦ ਪ੍ਰਾਪਤ ਕਰ ਰਹੀ ਹੈ ।
ਕੁਲ ਮਿਲਾ ਕੇ 13,093  ਆਕਸੀਜਨ ਕੰਸਨਟ੍ਰੇਟਰਜ਼, 15,801  ਆਕਸੀਜਨ ਸਿਲੰਡਰ, 19 ਆਕਸੀਜਨ ਜਨਰੇਸ਼ਨ ਪਲਾਂਟ , 10,425 ਵੈਂਟੀਲੇਟਰਜ਼ / ਬੀ ਆਈ ਪੀ ਏ ਪੀ , ਤਕਰੀਬਨ 6।1 ਲੱਖ ਰੇਮਡੇਸਿਵਿਰ ਟੀਕੇ 27 ਅਪ੍ਰੈਲ ਤੋਂ 19 ਮਈ ਤੱਕ ਸੜਕੀ ਅਤੇ ਹਵਾਈ ਰਸਤੇ ਸਪੁਰਦ / ਭੇਜੇ ਗਏ ਹਨ ।
18/19 ਮਈ 2021 ਨੂੰ ਅੰਟੇਰੀਓ (ਕਨੇਡਾ) , ਕੁਵੈਤ , ਮਿਆਂਮਾਰ , ਓਮਾਨ , ਯੂ ਐੱਸ ਆਈ ਐੱਸ ਪੀ ਐੱਫ ਅਤੇ ਯੂ ਕੇ ਮੈਡੀਕਲ ਏਡ ਇੰਟਰਨੈਸ਼ਨਲ ਤੋਂ ਪ੍ਰਾਪਤ ਹੋਈਆਂ ਮੁੱਖ ਖੇਪਾਂ ਵਿੱਚ ਹੇਠ ਲਿਖੇ ਉਪਕਰਨ ਤੇ ਹੋਰ ਵਸਤਾਂ ਸ਼ਾਮਲ ਹਨ ।

 

Consignments

Quantity

Oxygen Concentrators

219

Ventilators/Bi-PAP/CPAP

500

 

ਇਸ ਤੋਂ ਇਲਾਵਾ ਪੀ ਪੀ ਈਜ਼ ਅਤੇ ਵਾਇਰਲ ਟਰਾਂਸਪੋਰਟ ਮੀਡੀਆ ਟਿਊਬਸ ਵੀ ਪ੍ਰਾਪਤ ਹੋਈਆਂ ਹਨ ।
ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸੰਸਥਾਵਾਂ ਨੂੰ ਫੌਰੀ ਤੌਰ ਤੇ ਪ੍ਰਭਾਵੀ ਢੰਗ ਨਾਲ ਭੇਜੀਆਂ ਜਾ ਰਹੀਆਂ ਵਸਤਾਂ ਇੱਕ ਚਾਲੂ ਅਭਿਆਸ ਹੈ । ਕੇਂਦਰੀ ਸਿਹਤ ਮੰਤਰਾਲਾ ਰੋਜ਼ਾਨਾ ਅਧਾਰ ਤੇ ਸਮੁੱਚੀ ਨਿਗਰਾਨੀ ਕਰ ਰਿਹਾ ਹੈ । ਕੇਂਦਰੀ ਸਿਹਤ ਮੰਤਰਾਲੇ ਵਿੱਚ ਇੱਕ ਸਮਰਪਿਤ ਤਾਲਮੇਲ ਸੈੱਲ ਗਠਿਤ ਕੀਤਾ ਗਿਆ ਹੈ , ਜੋ ਵਿਦੇਸ਼ੀ ਕੋਵਿਡ ਰਾਹਤ ਸਮੱਗਰੀ ਜਿਵੇਂ ਗਰਾਂਟ ਅਤੇ ਦਾਨ ਦੀ ਐਲੋਕੇਸ਼ਨ ਅਤੇ ਪ੍ਰਾਪਤੀ ਲਈ ਤਾਲਮੇਲ ਕਰ ਰਿਹਾ ਹੈ । ਇਸ ਸੈੱਲ ਨੇ 26 ਅਪ੍ਰੈਲ 2021 ਤੋਂ ਕੰਮ ਕਰਨਾ ਸ਼ੁਰੂ ਕੀਤਾ ਹੈ । ਸਿਹਤ ਮੰਤਰਾਲੇ ਵੱਲੋਂ 02 ਮਈ 2021 ਤੋਂ ਇੱਕ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜ਼ਰ ਬਣਾਇਆ ਅਤੇ ਲਾਗੂ ਕੀਤਾ ਗਿਆ ਹੈ ।

 

**************************

 

ਐੱਮ ਵੀ / ਐੱਚ ਐੱਫ ਡਬਲਯੁ / ਕੋਵਿਡ ਰਿਲੀਫ ਮਟੀਰਿਅਲ ਐਲੋਕੇਸ਼ਨ / 20 ਮਈ 2021 / 3



(Release ID: 1720467) Visitor Counter : 147