ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰਾਲਾ ਨੇ ਕੋਵਿਡ ਪ੍ਰਬੰਧਨ ਦੀ ਸਥਿਤੀ ਅਤੇ ਔਨਲਾਈਨ ਸਿੱਖਿਆ ਪ੍ਰਦਾਨ ਕਰਨ ਲਈ ਆਈਆਈਐਸਸੀ, ਆਈਆਈਟੀਜ਼, ਆਈਆਈਆਈਟੀਜ਼, ਆਈਆਈਐਸਈਆਰਜ਼ ਅਤੇ ਐਨਆਈਟੀ ਦੇ ਡਾਇਰੈਕਟਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ

Posted On: 20 MAY 2021 5:26PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ’ ਨੇ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ,  ਆਈਆਈਐਸਸੀ/ ਆਈਆਈਟੀਜ਼/ ਆਈਆਈਆਈਟੀਜ਼/ ਆਈਆਈਐਸਈਆਰਜ਼ ਅਤੇ ਐਨਆਈਟੀ ਦੇ ਡਾਇਰੈਕਟਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤਰੇ ਨੇ ਵੀ ਮੀਟਿੰਗ ਵਿਚ ਹਿੱਸਾ ਲਿਆ। ਮੀਟਿੰਗ ਦੌਰਾਨ ਸਿੱਖਿਆ ਮੰਤਰਾਲਾ ਦੇ ਉੱਚ ਸਿੱਖਿਆ ਬਾਰੇ ਸਕੱਤਰ ਸ਼੍ਰੀ ਅਮਿਤ ਖਰੇ ਅਤੇ ਆਈਆਈਐਸਸੀ, ਆਈਆਈਟੀਜ਼, ਆਈਆਈਆਈਟੀਜ਼,  ਆਈਆਈਐਸਈਆਰਜ਼ ਅਤੇ ਐਨਆਈਟੀਜ ਦੇ ਡਾਇਰੈਕਟਰ ਵੀ ਹਾਜ਼ਰ ਸਨ।

 

ਕੇਂਦਰੀ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਰਾਸ਼ਟਰੀ ਮਹੱਤਤਾ ਵਾਲੀਆਂ ਇਨ੍ਹਾਂ ਸੰਸਥਾਵਾਂ ਵਿਚ ਮਿਆਰੀ ਸਿੱਖਿਆ ਕਾਇਮ ਕਰਨ ਦੀ ਲੋੜ ਦੇ ਨਾਲ ਨਾਲ  ਕੋਵਿਡ-19 ਦੀ ਸਥਿਤੀ ਨੂੰ ਪ੍ਰਬੰਧਤ ਕਰਨ ਲਈ ਢੁਕਵੇਂ ਸੁਰੱਖਿਆ ਪ੍ਰਬੰਧ ਕੀਤੇ ਜਾਣ ਦੀ ਜ਼ਰੂਰਤ ਹੈ। ਇਨ੍ਹਾਂ ਸੰਸਥਾਵਾਂ ਵਲੋਂ ਦਿੱਤੀ ਜਾ ਰਹੀ ਔਨਲਾਈਨ ਸਿੱਖਿਆ, ਵਰਚੁਅਲ ਲੈਬਾਰਟਰੀ ਕੋਰਸਾਂ ਦੀ ਵੀ ਮੰਤਰੀ ਵਲੋਂ ਸਮੀਖਿਆ ਕੀਤੀ ਗਈ।  ਸੰਸਥਾਨਾਂ ਦੇ ਡਾਇਰੈਕਟਰਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਮਾਰਚ, 2020 ਵਿਚ ਸ਼ੁਰੂਆਤੀ ਲਾਕਡਾਊਨ ਦੇ ਸ਼ੁਰੂ ਹੋਣ ਤੇ ਹੀ ਔਨਲਾਈਨ ਸਿੱਖਿਆ ਸ਼ੁਰੂ ਕਰ ਦਿੱਤੀ ਸੀ। ਕੁਝ ਸੰਸਥਾਵਾਂ ਨੇ ਔਨਲਾਈਨ ਪੜਾਈ ਅਤੇ ਮੁਲਾਂਕਣ ਲਈ ਆਪਣੀਆਂ ਐਪਾਂ ਵੀ ਵਿਕਸਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਕੁਨੈਕਟਿਵਿਟੀ ਦੇ ਮੁੱਦੇ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਲਈ ਲੈਕਚਰਾਂ ਦੀ ਸਮੱਗਰੀ ਉਨ੍ਹਾਂ ਨੂੰ ਉਪਲਬਧ ਕਰਵਾਈ ਗਈ ਹੈ ਜਿਸ ਦਾ ਉਹ ਬਾਅਦ ਵਿਚ ਕਿਸੇ ਵੀ ਥਾਂ ਤੋਂ ਅਤੇ ਕਿਸੇ ਪੜਾਈ ਲਈ ਇਸਤੇਮਾਲ ਕਰਨ ਲਈ ਡਾਊਨਲੋਡ ਕਰ ਸਕਦੇ ਹਨ। ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਨਾਲ ਔਨਲਾਈਨ ਜਮਾਤਾਂ ਰਾਹੀਂ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ ਹੈ।

 

ਇਨ੍ਹਾਂ ਸੰਸਥਾਵਾਂ ਦੇ ਕੈਂਪਸਜ  ਵਿਚ ਕੋਵਿਡ ਮਾਮਲਿਆਂ ਦੀ ਸਥਿਤੀ ਅਤੇ ਇਨ੍ਹਾਂ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਵੀ ਚਰਚਾ ਕੀਤੀ ਗਈ। ਮੰਤਰੀ ਨੇ ਮੌਜੂਦਾ ਸਥਿਤੀ ਦੇ ਮੁੱਦੇ ਤੇ ਸਕਾਰਾਤਮਕ ਸੋਚ ਅਤੇ ਸਕਾਰਾਤਮਕ ਪ੍ਰਤਿਕ੍ਰਿਆਵਾਂ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਮੌਜੂਦਾ ਸਥਿਤੀ ਕਾਰਨ ਪੈਦਾ ਹੋਈ ਬੇਲੋੜੀ ਘਬਰਾਹਟ ਨੂੰ ਦੂਰ ਕੀਤਾ ਜਾ ਸਕਦਾ ਹੈ। ਸੰਸਥਾਵਾਂ ਵਲੋਂ ਕੀਤੀ ਗਈ ਇਕ ਕੋਸ਼ਿਸ਼ ਸਮਾਜ ਵਿਚ ਸਕਾਰਾਤਮਕ ਵਾਤਾਵਰਨ ਪੈਦਾ ਕਰਨ ਵਿਚ ਮਦਦਗਾਰ ਹੋਵੇਗੀ।

 

ਸ਼੍ਰੀ ਧੋਤਰੇ ਨੇ ਕੋਵਿਡ ਦੀ ਅਵਧੀ ਦੌਰਾਨ ਵਿੱਦਿਅਕ ਸੈਸ਼ਨਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਸੰਸਥਾਵਾਂ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਕੋਵਿਡ ਕਾਰਣ ਦਰਪੇਸ਼ ਬੇਮਿਸਾਲ ਚੁਣੌਤੀਆਂ ਨਾਲ ਨਜਿੱਠਣ ਲਈ ਨਵੀਆਂ ਨਵੀਨਤਾਵਾਂ ਅਤੇ ਵਿਗਿਆਨਕ ਤੇ ਟੈਕਨੋਲੋਜੀ ਦਾ ਇਸਤੇਮਾਲ ਕਰਨ ਤੇ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਵਿਦਿਆਰਥੀਆਂ ਦੀਆਂ ਸਿੱਖਿਆ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਾਈ-ਬ੍ਰਿਡ ਪੜਾਈ ਤੇ ਜ਼ੋਰ ਦੇ ਮਹੱਤਵ ਬਾਰੇ ਵੀ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਉਪਲਬਧ ਕਰਵਾਉਣ ਲਈ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕੀਤੇ ਜਾਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ।

 

ਸੰਸਥਾਵਾਂ ਨੇ ਆਪਣੀਆਂ ਕੋਵਿਡ-19 ਪ੍ਰਬੰਧਨ ਰਣਨੀਤੀਆਂ ਬਾਰੇ ਦੱਸਿਆ ਅਤੇ ਸਥਾਨਕ ਪ੍ਰਸ਼ਾਸਨ ਨੂੰ ਵਾਲੰਟੀਅਰੀ ਸੇਵਾ ਪ੍ਰਦਾਨ ਕਰਨ ਬਾਰੇ ਜਾਣਕਾਰੀ ਦਿੱਤੀ  ਤਾਕਿ ਸੰਬੰਧਤ ਰਾਜ ਵਿਚ ਸਥਿਤੀ ਦੇ ਪ੍ਰਬੰਧ ਲਈ ਜ਼ਰੂਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ ਅਤੇ ਜਾਗਰੂਕਤਾ ਪੈਦਾ ਹੋ ਸਕੇ।  ਸੰਸਥਾਵਾਂ ਨੇ ਸਥਾਨਕ ਪ੍ਰਸ਼ਾਸਨ ਦੀ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੈਂਪਸ ਦੇ ਵਸਨੀਕਾਂ ਲਈ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਬਾਰੇ ਵੀ ਦੱਸਿਆ।

 

ਮੁੱਖ ਚਰਚਾ ਰਾਸ਼ਟਰੀ ਮਹੱਤਤਾ ਵਾਲੀਆਂ ਇਨ੍ਹਾਂ ਸੰਸਥਾਵਾਂ ਵਲੋਂ  ਕੋਵਿਡ ਸਥਿਤੀ ਨਾਲ ਨਜਿੱਠਣ ਲਈ ਖੋਜ ਕੰਮਾਂ ਤੇ ਸੀ। ਕੇਂਦਰੀ ਸਿੱਖਿਆ ਮੰਤਰੀ ਨੇ ਸਸਤੀਆਂ ਆਰਟੀ-ਪੀਸੀਆਰ ਮਸ਼ੀਨਾਂ, ਕਿੱਟਾਂ,  ਵੈਂਟਿਲੇਟਰਾਂ, ਕੋਵਿਡ-19 ਦੇ ਰੁਝਾਨ ਨੂੰ ਦਰਸਾਉਂਦੀ  ਮੈਥੇਮੈਡਿਕਲ ਮਾਡਲਿੰਗ ਆਦਿ ਨੂੰ ਵਿਕਸਤ ਕਰਨ ਅਤੇ ਰਾਜ ਸਿਹਤ ਵਿਭਾਗਾਂ ਨੂੰ ਸਫਲਤਾਪੂਰਵਕ ਭੇਜਣ ਲਈ ਸੰਸਥਾਵਾਂ ਦੀ ਪ੍ਰਸ਼ੰਸਾ ਕੀਤੀ। ਖੋਜ ਵਸਤਾਂ ਵਿਚੋਂ ਕਈ ਦਾ  ਇਨ੍ਹਾਂ ਸੰਸਥਾਵਾਂ ਵਲੋਂ ਸਥਾਪਤ ਕੀਤੇ ਗਏ ਇਨਕਿਊਬੇਸ਼ਨ ਸੈੱਲਾਂ ਅਤੇ ਸਟਾਰਟ ਅੱਪਸ ਰਾਹੀਂ ਵਪਾਰੀਕਰਨ ਕੀਤਾ ਗਿਆ।

 ਇਨ੍ਹਾਂ ਸੰਸਥਾਵਾਂ ਵਲੋਂ ਕੀਤੇ ਗਏ ਕੁਝ ਧਿਆਨ ਦੇਣ ਯੋਗ ਕੰਮਾਂ ਵਿਚ, ਕੋਰੋਨਾ ਟੈਸਟਿੰਗ ਕਿੱਟ, "ਕੋਰੋਸ਼ੁਅਰ"  ਦਾ ਵਿਕਾਸ, ਵੈਕਸਿਨ ਦੇ ਵਿਕਾਸ ਲਈ ਖੋਜ ਜੋ ਰੂਮ ਟੈਂਪਰੇਚਰ ਵਿਚ ਸਟੋਰ ਕੀਤੀ ਜਾ ਸਕਦੀ ਹੈ, ਕੋਰੋਨਾ ਵਾਇਰਸ ਦੀਆਂ ਕਿਸਮਾਂ ਦੀ ਪਛਾਣ ਲਈ ਜੀ-ਨੋਮ ਸੀਕਿਊਐਂਸਿੰਗ,   ਪੈਥੋਜੈਨਿਕ ਇਨਫੈਕਸ਼ਨ ਦੀ ਤੇਜ਼ੀ ਨਾਲ ਜਾਂਚ ਲਈ "ਕੋਵਿਰੈਪ" ਉਪਕਰਣ, ਵੈਂਟਿਲੇਟਰਾਂ ਵਿਚ ਆਕਸੀਜਨ ਦੇ ਘੱਟ ਇਸਤੇਮਾਲ ਦੀਆਂ ਵਿਧੀਆਂ, ਆਕਸੀਜਨ ਕੰਸੈਂਟ੍ਰੇਟਰਾਂ ਦਾ ਵਿਕਾਸ, ਘੱਟ ਕੀਮਤ ਦੇ ਪੋਰਟੇਬਲ ਵੈਂਟਿਲੇਟਰ ਆਦਿ ਸ਼ਾਮਿਲ ਹਨ।

 

ਰਾਸ਼ਟਰੀ ਸਿੱਖਿਆ ਨੀਤੀ, 2020 ਦੇ ਸੰਬੰਧ ਵਿਚ ਇਹ ਨੋਟ ਕੀਤਾ ਗਿਆ ਹੈ ਕਿ ਸੰਸਥਾਵਾਂ ਵਿਚੋਂ ਕਈ ਸੰਸਥਾਵਾਂ ਨੇ ਪਹਿਲਾਂ ਤੋਂ ਹੀ ਨਵੇਂ ਵਿਭਾਗ /ਬਹੁ ਅਨੁਸ਼ਾਸਨੀ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਹਨ।  ਆਈਆਈਐਸਸੀ ਬੰਗਲੌਰ ਅਤੇ ਆਈਆਈਟੀ ਖੜਗਪੁਰ ਛੇਤੀ ਹੀ ਮੈਡਿਕਲ ਸਾਇੰਸ ਵਿਚ ਕੋਰਸ ਸ਼ੁਰੂ ਕਰਨਗੇ। ਸੰਸਥਾਵਾਂ ਵਲੋਂ ਅਧਿਆਪਕਾਂ ਦੀ ਸਿਖਲਾਈ /ਮਾਰਗ ਦਰਸ਼ਨ ਅਤੇ ਅੰਤਰਰਾਸ਼ਟਰੀਕਰਨ ਦੇ ਨਾਲ ਨਾਲ ਵਿੱਦਿਅਕ-ਉਦਯੋਗ ਗੱਲਬਾਤ ਤੇ ਜ਼ੋਰ ਦਿੱਤਾ ਗਿਆ ਹੈ।

 

  ----------------------------- 

ਐਮਸੀ ਕੇਪੀ ਏਕੇ


(Release ID: 1720464) Visitor Counter : 231