ਬਿਜਲੀ ਮੰਤਰਾਲਾ

ਪਾਵਰਗ੍ਰਿਡ ਦੁਆਰਾ ਟੀਕਾਕਰਨ ਅਭਿਯਾਨ

Posted On: 20 MAY 2021 10:32AM by PIB Chandigarh

ਬਿਜਲੀ ਮੰਤਰਾਲੇ ਦੇ ਅਧੀਨ ਮਹਾਰਤਨ ਕੰਪਨੀ ਪਾਵਰਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ ਲਿਮਟਿਡ ਨੇ ਆਪਣੇ ਕਰਮਚਾਰੀਆਂ ਲਈ ਕਈ ਸਥਾਨਾਂ ‘ਤੇ ਟੀਕਾਕਰਨ ਕੈਂਪ ਲਗਾਏ। ਕੰਪਨੀ ਨੇ ਦੇਸ਼ਭਰ ਵਿੱਚ ਆਪਣੀਆਂ ਇਕਾਈਆਂ ਵਿੱਚ ਇਨ੍ਹਾਂ ਕੈਂਪਾਂ ਨੂੰ ਲਗਾਇਆ। ਜਿਵੇਂ ਕੋਟਾ, ਭਿਵਾੜੀ, ਮਿਸਾ, ਨਾਮਸਾਈ, ਰਾਓਰਕੇਲਾ, ਆਰਾ, ਬਿਹਾਰਸ਼ਰੀਫ, ਸਹਰਸਾ ਅਤੇ ਮੁਜ਼ੱਫਰਪੁਰ ਆਦਿ। ਸਾਰੇ ਕੈਂਪਾਂ ਵਿੱਚ ਟੀਕਾਕਰਨ ਦਾ ਖਰਚ ਪਾਵਰਗ੍ਰਿਡ ਨੇ ਚੁੱਕਿਆ ।  

ਵੱਖ-ਵੱਖ ਸਥਾਨਾਂ ‘ਤੇ ਜੋ ਕੈਂਪ ਲਗਾਏ ਗਏ ਹਨ, ਉਨ੍ਹਾਂ ਵਿੱਚੋਂ ਇੱਕ ਗੁਰੂਗ੍ਰਾਮ ਕੈਂਪ ਵਿੱਚ 10 ਮਈ, 2021 ਤੋਂ 17 ਮਈ, 2021 ਤੱਕ ਟੀਕਾਕਰਨ ਚਲਿਆ। ਇਹ ਕੈਂਪ ਗੁਰੂਗ੍ਰਾਮ ਦੇ ਸੈਕਟਰ 43 ਦੇ ਬਹੁਪੱਖੀ ਨਿਰੀਖਣ (ਐੱਮਪੀ ਹਾਲ) ਵਿੱਚ ਆਯੋਜਿਤ ਹੋਇਆ ਸੀ, ਜਿਸ ਮੈਕਸ ਹਸਪਤਾਲ ਦੇ ਸਹਿਯੋਗ ਨਾਲ ਚਲਾਇਆ ਗਿਆ। ਇੱਥੇ 1600 ਤੋਂ ਅਧਿਕ ਲੋਕਾਂ ਨੂੰ ਟੀਕੇ ਲਗਾਏ ਗਏ। ਇਨ੍ਹਾਂ ਵਿੱਚ ਸੇਵਾਰਤ ਕਰਮਚਾਰੀ, ਠੇਕਾ ਮਜ਼ਦੂਰ ਅਤੇ ਸੇਵਾਮੁਕਤ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਸ਼ਾਮਿਲ ਹੋਏ। ਇੱਕ ਹੋਰ ਟੀਕਾਕਰਨ ਕੈਂਪ ਪਾਵਰਗ੍ਰਿਡ ਨੇ ਆਪਣੇ ਐੱਮਪੀ ਹਾਲ ਵਿੱਚ 31 ਮਾਰਚ ਤੋਂ ਛੇ ਮਈ, 2021 ਤੱਕ ਚਲਾਇਆ ਸੀ। ਇਸ ਦੇ ਲਈ ਮੈਕਸ ਹਸਪਤਾਲ, ਫੋਰਟਿਸ ਅਤੇ ਆਰਟੇਮਿਸ ਦਾ ਸਹਿਯੋਗ ਲਿਆ ਗਿਆ। ਕੈਂਪ ਵਿੱਚ 700 ਤੋਂ ਅਧਿਕ ਲੋਕਾਂ ਨੂੰ ਟੀਕੇ ਲਗਾਏ ਗਏ।

ਪਾਵਰਗ੍ਰਿਡ ਨੇ ਇੱਕ ਟੀਕਾਕਰਨ ਕੈਂਪ ਦਿੱਲੀ ਦੇ ਕਟਵਾਰੀਆ ਸਰਾਏ ਵਿੱਚ ਲਗਾਇਆ ਸੀ। ਇਸ ਵਿੱਚ ਅਪੋਲੋ ਹਸਪਤਾਲ ਦਾ ਸਹਿਯੋਗ ਲਿਆ ਗਿਆ ਅਤੇ ਇੱਥੇ 290 ਤੋਂ ਅਧਿਕ ਲੋਕਾਂ ਨੂੰ ਟੀਕੇ ਲਗਾਏ ਗਏ। ਇਨ੍ਹਾਂ ਵਿੱਚ ਬਿਜਲੀ ਮੰਤਰਾਲੇ ਅਤੇ ਜਨਤਕ ਖੇਤਰ ਦੀਆਂ ਹੋਰ ਬਿਜਲੀ ਕੰਪਨੀਆਂ ਦੇ 80 ਤੋਂ ਅਧਿਕ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਿਲ ਹੋਏ ਸਨ। 

ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਆਯੋਜਿਤ ਇਨ੍ਹਾਂ ਤਿੰਨਾਂ ਕੈਂਪਾਂ ਵਿੱਚ 2600 ਤੋਂ ਅਧਿਕ ਲੋਕਾਂ ਨੂੰ ਪਾਵਰਗ੍ਰਿਡ ਦੇ ਦੁਆਰਾ ਟੀਕੇ ਲਗਾਏ ਗਏ। 

ਇਹ ਕੈਂਪ 18-44 ਉਮਰ ਵਰਗ ਅਤੇ 45 ਸਾਲ ਤੋਂ ਅਧਿਕ ਉਮਰ ਦੇ ਲੋਕਾਂ ਲਈ ਆਯੋਜਿਤ ਕੀਤੇ ਗਏ ਸਨ।

ਪਾਵਰਗ੍ਰਿਡ, ਦੁਨੀਆ ਵਿੱਚ ਸਭ ਤੋਂ ਵੱਡੇ ਟੀਕਾਕਰਨ ਅਭਿਯਾਨ ਨੂੰ ਪੂਰਾ ਕਰਨ ਦੇ ਕੇਂਦਰ ਸਰਕਾਰ ਦੇ ਪ੍ਰਯਤਨਾਂ ਦੇ ਨਾਲ ਖੜ੍ਹਾ ਹੈ।

 

***

ਐੱਸਐੱਸ/ਆਈਜੀ


(Release ID: 1720294) Visitor Counter : 145