ਰੱਖਿਆ ਮੰਤਰਾਲਾ

ਭਾਰਤੀ ਫੌਜੀ ਇੰਜੀਨੀਅਰਾਂ ਨੇ ਕੋਵਿਡ ਮਰੀਜ਼ਾਂ ਲਈ ਤਰਲ ਆਕਸੀਜਨ ਨੂੰ ਘੱਟ ਦਬਾਅ ਆਕਸੀਜਨ ਗੈਸ ਵਿੱਚ ਕੁਸ਼ਲਤਾ ਨਾਲ ਬਦਲਣ ਲਈ ਇੱਕ ਨਵਾਂ ਹੱਲ ਲੱਭਿਆ ਹੈ

Posted On: 19 MAY 2021 5:02PM by PIB Chandigarh

ਕੋਵਿਡ ਦੀ ਦੂਜੀ ਲਹਿਰ ਵਿੱਚ ਭਾਰਤ ਦੇ ਹੁੰਗਾਰੇ ਨੇ ਆਕਸੀਜਨ ਅਤੇ ਆਕਸੀਜਨ ਸਿਲੰਡਰਾਂ ਦੀ ਵੰਡੀ ਮੰਗ ਪੈਦਾ ਕੀਤੀ ਹੈ , ਕਿਉਂਕਿ ਆਕਸੀਜਨ ਕ੍ਰਾਇਓਜੈਨਿਕ ਟੈਂਕਾਂ ਵਿੱਚ ਤਰਲ ਰੂਪ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਭੇਜੀ ਜਾਂਦੀ ਹੈ । ਇਸ ਲਈ ਤਰਲ ਗੈਸ ਨੂੰ ਆਕਸੀਜਨ ਗੈਸ ਵਿੱਚ ਤੁਰੰਤ ਬਦਲਣਾ ਅਤੇ ਮਰੀਜ਼ਾਂ ਦੇ ਬੈੱਡ ਦੇ ਨੇੜੇ ਉਪਲਬੱਧਤਾ ਸੁਨਿਸ਼ਚਿਤ ਕਰਨਾ ਇੱਕ ਨਾਜ਼ੁਕ ਚੁਣੌਤੀ ਹੈ , ਕੋਵਿਡ ਮਰੀਜ਼ਾਂ ਦਾ ਇਲਾਜ ਕਰ ਰਹੇ ਸਾਰੇ ਹਸਪਤਾਲ ਜਿਸ ਦਾ ਸਾਹਮਣਾ ਕਰ ਰਹੇ ਹਨ ।
ਇੱਕ ਭਾਰਤੀ ਫੌਜੀ ਇੰਜੀਨੀਅਰਾਂ ਦੀ ਟੀਮ ਨੇ ਮੇਜਰ ਜਨਰਲ ਸੰਜੇ ਰਿਹਾਨੀ ਦੀ ਅਗਵਾਈ ਵਿੱਚ ਇਸ ਚੁਣੌਤੀ ਦੇ ਹੱਲ ਲਈ ਇੱਕ ਪਹਿਲਕਦਮੀ ਕੀਤੀ ਹੈ । ਇਸ ਨਵੇਂ ਹਲ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਲਈ ਇੱਕ ਵਿਸ਼ੇਸ਼ ਟਾਸਕ ਫੋਰਸ ਤੁਰੰਤ ਗਠਿਤ ਕੀਤੀ ਗਈ ਤਾਂ ਜੋ ਗੈਸ ਸਿਲੰਡਰਾਂ ਦੀ ਵਰਤੋਂ ਦੇ ਬਗ਼ੈਰ ਆਕਸੀਜਨ ਦੀ ਉਪਲਬੱਧਤਾ ਨੂੰ ਯਕੀਨੀ ਬਣਾਇਆ ਜਾ ਸਕੇ । ਇਸ ਲਈ ਬਾਰ ਬਾਰ ਸਿਲੰਡਰਾਂ ਨੂੰ ਭਰਨ ਦੀ ਲੋੜ ਨੂੰ ਟਾਲਿਆ ਜਾ ਸਕੇ ।
7 ਦਿਨਾਂ ਤੋਂ ਵੱਧ ਤੱਕ ਸੀ ਐੱਸ ਆਈ ਆਰ ਅਤੇ ਡੀ ਆਰ ਡੀ ਓ ਨਾਲ ਸਿੱਧੇ ਸਲਾਹ ਮਸ਼ਵਰੇ ਅਤੇ ਸਮੱਗਰੀ ਸਹਾਇਤਾ ਨਾਲ ਫੌਜੀ ਇੰਜੀਨੀਅਰਾਂ ਦੀ ਟੀਮ ਨੇ ਭਾਫਾਂ , ਪੀ ਆਰ ਵੀਜ਼ ਅਤੇ ਤਰਲ ਆਕਸੀਜਨ ਸਿਲੰਡਰਾਂ ਦੀ ਵਰਤੋਂ ਕਰਦਿਆਂ ਇੱਕ ਕਾਰਜਸ਼ੀਲ ਹੱਲ ਕੱਢ ਕੇ ਕੋਵਿਡ ਬਿਸਤਰੇ ਤੇ ਲੋੜੀਂਦੇ ਦਬਾਅ ਅਤੇ ਤਾਪਮਾਨ ਅਤੇ ਤਰਲ ਆਕਸੀਜਨ ਦੇ ਨਿਰੰਤਰ ਬਦਲਣ ਨੂੰ ਯਕੀਨੀ ਬਣਾਉਣ ਲਈ , (250 ਲੀਟਰ) ਥੋੜੀ ਸਮਰੱਥਾ ਦੇ ਸਵੈ ਦਬਾਅ ਵਾਲੇ ਤਰਲ ਆਕਸੀਜਨ ਸਿਲੰਡਰ ਦੀ ਵਰਤੋਂ ਕੀਤੀ ਅਤੇ ਇਸ ਨੂੰ ਵਿਸ਼ੇਸ਼ ਤੌਰ ਤੇ ਤਿਆਰ ਕੀਤੀਆਂ ਭਾਫਾਂ ਦੁਆਰਾ ਸਿੱਧੇ ਰੂਪ ਵਿੱਚ ਵਰਤੋਂ ਯੋਗ ਬਣਾਉਣ ਲਈ ਲੋੜੀਂਦੀ ਲੀਕ ਪਰੂਫ ਪਾਈਪਲਾਈਨ ਅਤੇ ਪ੍ਰੈਸ਼ਰ ਵਾਲਵ ਦੇ ਨਾਲ ਆਊਟਲੈੱਟ ਪ੍ਰੈਸ਼ਰ (4 ਬਾਰ) ਵਰਤਿਆ ਗਿਆ ਹੈ ।
ਦਿੱਲੀ ਕੈਂਟ ਦੇ ਬੇਸ ਹਸਪਤਾਲ ਵਿੱਚ 2 ਤਰਲ ਸਿਲੰਡਰਾਂ ਨਾਲ ਇੱਕ ਪ੍ਰੋਟੋਟਾਈਪ ਜੋ 2 ਤੋਂ 3 ਦਿਨਾਂ ਤੱਕ 40 ਬਿਸਤਰਿਆਂ ਨੂੰ ਆਕਸੀਜਨ ਗੈਸ ਦੇ ਸਕਦਾ ਹੈ , ਦਾ ਸੰਚਾਲਨ ਕੀਤਾ ਗਿਆ । ਟੀਮ ਨੇ ਹਸਪਤਾਲਾਂ ਵਿੱਚ ਵਿਸ਼ੇਸ਼ ਤੌਰ ਤੇ ਬਦਲ ਰਹੀਆਂ ਲੋੜਾਂ ਲਈ ਇੱਕ ਮੋਬਾਈਲ ਵਰਜ਼ਨ ਦੀ ਪ੍ਰੀਖਿਆ ਵੀ ਕੀਤੀ ਹੈ । ਇਹ ਪ੍ਰਣਾਲੀ ਆਰਥਿਕ ਤੌਰ ਤੇ ਵਿਵਹਾਰਿਕ ਹੈ ਅਤੇ ਸੰਚਾਲਨ ਲਈ ਸੁਰੱਖਿਅਤ ਹੈ , ਕਿਉਂਕਿ ਪਾਈਪਲਾਈਨ ਜਾਂ ਸਿਲੰਡਰਾਂ ਵਿੱਚ ਉੱਚੇ ਗੈਸ ਦਬਾਅ ਨੂੰ ਟਾਲਦੀ ਹੈ ਅਤੇ ਸੰਚਾਲਨ ਲਈ ਪਾਵਰ ਸਪਲਾਈ ਦੀ ਵੀ ਲੋੜ ਨਹੀਂ ਹੈ । ਇਹ ਪ੍ਰਣਾਲੀ ਥੋੜੇ ਸਮੇਂ ਵਿੱਚ ਦੁਹਰਾਉਣ ਯੋਗ ਹੈ ।
ਇਹ ਨਵਾਂ ਹੱਲ ਭਾਰਤੀ ਫੌਜ ਦੀ ਗੁੰਝਲਦਾਰ ਮੁਸ਼ਕਲਾਂ ਦੇ ਸੌਖੇ ਤੇ ਵਿਵਹਾਰਿਕ ਹੱਲ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧਤਾ ਦੀ ਇੱਕ ਹੋਰ ਮਿਸਾਲ ਹੈ । ਭਾਰਤੀ ਫੌਜ ਕੋਵਿਡ 19 ਖਿਲਾਫ ਲੜਾਈ ਵਿੱਚ ਦੇਸ਼ ਦੇ ਨਾਲ ਅਡੋਲ ਖੜ੍ਹੀ ਹੈ ।



https://ci6.googleusercontent.com/proxy/Z-s-zegQK9UEYkfiBtyPDclga_u0ZGvl9nZoCof-i41__F7_55f5YWoPmXjGBr_YcesgGeOWscQDZSZ-habx9SukUyZtrxcYiY92dVY56GziERcjZailJ-Vs4g=s0-d-e1-ft#https://static.pib.gov.in/WriteReadData/userfiles/image/Photo-1CHNH.jpeg  https://ci4.googleusercontent.com/proxy/GLkeENsD0frSJ7yhDXDpcaCFy7wi0phsrloX51LDuKayluf5svnPL2fWOKPRzB7iTof9yvMF1pxD0LpJ2D0m9s58AhepBTHI8EczqoxztQA151ho81dcGDjb=s0-d-e1-ft#https://static.pib.gov.in/WriteReadData/userfiles/image/Photo2RVF2.jpeg

 

 ***********************

ਏ ਏ / ਬੀ ਐੱਸ ਸੀ



(Release ID: 1720128) Visitor Counter : 172