ਪ੍ਰਧਾਨ ਮੰਤਰੀ ਦਫਤਰ
ਕੋਵਿਡ-19 ਪ੍ਰਬੰਧਨ ਬਾਰੇ ਰਾਜ ਅਤੇ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
18 MAY 2021 3:58PM by PIB Chandigarh
ਸਾਥੀਓ,
ਆਪ ਸਾਰਿਆਂ ਨੇ ਕੋਰੋਨਾ ਦੀ ਸੈਕੰਡ ਵੇਵ ਨਾਲ ਮੁਕਾਬਲੇ ਵਿੱਚ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ। ਆਪ ਵਿੱਚੋਂ ਕਈ ਲੋਕ ਅਜਿਹੇ ਹਨ ਜੋ ਖ਼ੁਦ ਕੋਰੋਨਾ ਪਾਜ਼ਿਟਿਵ ਹੋਣ ਦੇ ਬਾਵਜੂਦ ਆਪਣੇ ਜ਼ਿਲ੍ਹੇ ਵਿੱਚ ਸਥਿਤੀ ਸੰਭਾਲ਼ਣ ਲਈ ਲਗਾਤਾਰ ਕੰਮ ਕਰਦੇ ਰਹੇ। ਇਸ ਨਾਲ ਜ਼ਿਲ੍ਹੇ ਵਿੱਚ ਹੋਰ ਲੋਕਾਂ ਦਾ ਹੌਸਲਾ ਵੀ ਵਧਿਆ ਅਤੇ ਤੁਹਾਡੇ ਤੋਂ ਪ੍ਰੇਰਣਾ ਵੀ ਮਿਲੀ। ਬਹੁਤ ਸਾਰੇ ਅਜਿਹੇ ਹਨ ਜੋ ਕਈ-ਕਈ ਦਿਨਾਂ ਤੱਕ ਘਰ ਨਹੀਂ ਜਾ ਪਾਏ, ਆਪਣੇ ਘਰ ਵਾਲਿਆਂ ਨਾਲ ਨਹੀਂ ਮਿਲ ਪਾਏ। ਕਈ ਲੋਕਾਂ ਨੇ ਆਪਣੇ ਪਰਿਵਾਰ ਦੇ ਅਹਿਮ ਮੈਂਬਰਾਂ, ਆਪਣੇ ਕਰੀਬੀਆਂ ਨੂੰ ਗੁਆਇਆ ਵੀ ਹੈ। ਇਸ ਮੁਸ਼ਕਿਲ ਦੇ ਦਰਮਿਆਨ, ਤੁਸੀਂ ਆਪਣੇ ਕਰਤੱਵ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਹੈ। ਹੁਣੇ ਤੁਹਾਡੇ ਵਿੱਚੋਂ ਕਈ ਸਾਥੀਆਂ ਤੋਂ ਆਪਣੇ ਅਨੁਭਵ ਸੁਣਨ ਦਾ ਮੈਨੂੰ ਅਵਸਰ ਮਿਲਿਆ ਹੈ। ਵੈਸੇ ਮੇਰੇ ਸਾਹਮਣੇ ਕਾਫ਼ੀ ਲੋਕ ਹਨ। ਤਾਂ ਇਹ ਹਰੇਕ ਨੂੰ ਤਾਂ ਸੰਭਵ ਨਹੀਂ ਹੋਇਆ ਹੈ। ਲੇਕਿਨ ਹਰੇਕ ਦੇ ਪਾਸ ਕੁਝ ਨਾ ਕੁਝ ਨਵਾਂ ਸੀ। ਕੁਝ ਨਾ ਕੁਝ Innovative ਸੀ। ਅਤੇ ਆਪਣੇ ਤਰੀਕੇ ਨਾਲ ਰਸਤੇ ਖੋਜੇ ਸਨ। ਅਤੇ ਸਫਲਤਾ ਲਈ ਇਹ ਹੀ ਸਭ ਤੋਂ ਵੱਡਾ ਕੰਮ ਹੁੰਦਾ ਹੈ। ਕਿ ਆਪ ਬੁਨਿਆਦੀ ਵਿਚਾਰ ਨੂੰ ਕਿੰਨਾ localize ਬਣਾ ਕੇ set ਕਰਕੇ ਉਸ ਦੀ ਵਰਤੋਂ ਕਰਦੇ ਹੋ। ਕਈ ਅੱਛੇ Innovative ਰਹੇ ਹਨ। ਜਿਨ੍ਹਾਂ ਲੋਕਾਂ ਨੂੰ ਅੱਜ ਦੱਸਣ ਦਾ ਮੌਕਾ ਨਹੀਂ ਮਿਲਿਆ ਹੈ। ਉਨ੍ਹਾਂ ਦੇ ਪਾਸ ਵੀ ਬਹੁਤ ਕੁਝ ਹੋਵੇਗਾ। ਮੇਰੀ ਆਪ ਸਭ ਨੂੰ ਤਾਕੀਦ ਹੈ ਕਿ ਆਪ ਬਿਨਾ ਸੰਕੋਚ ਤੁਹਾਨੂੰ ਲਗਦਾ ਹੈ ਕਿ ਜੋ ਚੀਜ਼ ਤੁਸੀਂ ਅੱਛੀ ਕੀਤੀ ਹੈ, ਅੱਛੇ ਢੰਗ ਨਾਲ ਕੀਤੀ ਹੈ, ਉਹ ਮੈਨੂੰ ਜ਼ਰੂਰ ਭੇਜਿਓ ਲਿਖ ਕੇ। ਮੇਰੇ ਤੱਕ ਪਹੁੰਚਾਓ। ਅਤੇ ਮੈਂ ਇਸ ਦੀ ਹੋਰ ਜ਼ਿਲ੍ਹਿਆਂ ਵਿੱਚ ਵਰਤੋਂ ਕਿਵੇਂ ਹੋਵੇ ਇਸ ਦੀ ਜ਼ਰੂਰ ਚਿੰਤਾ ਕਰਾਂਗਾ। ਕਿਉਂਕਿ ਤੁਹਾਡੀ ਮਿਹਨਤ ਤੁਹਾਡੇ Innovations ਇਹ ਦੇਸ਼ ਦੇ ਵੀ ਕੰਮ ਆਉਣੇ ਚਾਹੀਦੇ ਹਨ। ਅਤੇ ਮੈਨੂੰ ਵਿਸ਼ਵਾਸ ਹੈ ਅੱਜ ਜਿੰਨੀਆਂ ਗੱਲਾਂ ਮੇਰੇ ਸਾਹਮਣੇ ਆਈਆਂ ਹਨ। ਅਜਿਹੀਆਂ ਬਹੁਤ ਸਾਰੀਆਂ ਗੱਲਾਂ ਹਨ। ਜੋ ਸਾਡੇ ਕੰਮ ਆਉਣਗੀਆਂ। ਅਤੇ ਇਸ ਲਈ ਮੈਂ ਤੁਹਾਥੋਂ ਇੰਤਜ਼ਾਰ ਕਰਾਂਗਾ। ਕਿ ਆਪ ਆਪਣੀਆਂ ਕੁਝ ਚੀਜ਼ਾਂ ਜ਼ਰੂਰ ਮੈਨੂੰ ਮੈਸੇਜ ਸ਼ੇਅਰ ਕਰੋ। ਤੁਹਾਡੇ ਹਰ ਪ੍ਰਯਤਨ ਦੀ ਮੈਂ ਭਰਪੂਰ ਪ੍ਰਸ਼ੰਸਾ ਕਰਦਾ ਹਾਂ ਸਰਾਹਨਾ ਕਰਦਾ ਹਾਂ।
ਸਾਥੀਓ,
ਸਾਡੇ ਦੇਸ਼ ਵਿੱਚ ਜਿਤਨੇ ਜ਼ਿਲ੍ਹੇ ਹਨ, ਉਤਨੀਆਂ ਹੀ ਅਲੱਗ-ਅਲੱਗ ਚੁਣੌਤੀਆਂ ਵੀ ਹਨ। ਇੱਕ ਤਰ੍ਹਾਂ ਨਾਲ ਹਰ ਜ਼ਿਲ੍ਹੇ ਦੇ ਆਪਣੇ ਅਲੱਗ challenges ਹਨ। ਆਪ ਆਪਣੇ ਜ਼ਿਲ੍ਹੇ ਦੇ challenges ਨੂੰ ਬਹੁਤ ਬਿਹਤਰ ਤਰੀਕੇ ਨਾਲ ਸਮਝਦੇ ਹੋ। ਅਤੇ ਇਸ ਲਈ, ਜਦੋਂ ਤੁਹਾਡਾ ਜ਼ਿਲ੍ਹਾ ਅਗਰ ਜਿੱਤਦਾ ਹੈ, ਤਾਂ ਮਤਲਬ ਦੇਸ਼ ਜਿੱਤਦਾ ਹੈ। ਜਦੋਂ ਤੁਹਾਡਾ ਜ਼ਿਲ੍ਹਾ ਕੋਰੋਨਾ ਨੂੰ ਹਰਾਉਂਦਾ ਹੈ, ਤਾਂ ਦੇਸ਼ ਕੋਰੋਨਾ ਨੂੰ ਹਰਾਉਂਦਾ ਹੈ। ਇਸ ਲਈ ਜ਼ਿਲ੍ਹੇ ਦਾ ਮਿਜ਼ਾਜ ਪਿੰਡ-ਪਿੰਡ ਮੈਸੇਜ ਦੇ ਮੇਰਾ ਪਿੰਡ ਮੈਂ ਕੋਰੋਨਾ ਮੁਕਤ ਰੱਖਾਂਗਾ। ਮੇਰੇ ਪਿੰਡ ਵਿੱਚ ਮੈਂ ਕੋਰੋਨਾ ਨੂੰ ਪ੍ਰਵੇਸ਼ ਨਹੀਂ ਕਰਨ ਦੇਵਾਂਗਾ। ਇਹ ਪਿੰਡ ਦੇ ਲੋਕ ਸੰਕਲਪ ਲੈਣ ਅਤੇ ਪਿੰਡ ਦੇ ਲੋਕ ਜਿਸ ਤਰ੍ਹਾਂ ਨਾਲ ਵਿਵਸਥਾ ਕਰਦੇ ਹਨ। ਮੈਂ ਤਾਂ ਹੈਰਾਨ ਸੀ ਪਿਛਲੇ ਵਾਰ ਜਦਕਿ ਇਹ ਕਾਲਖੰਡ ਸੀ। ਅਤੇ ਪਤਾ ਨਹੀਂ ਸੀ ਕਿ ਸਥਿਤੀ ਵਿੱਚ ਕਿਵੇਂ ਕਰਨਾ, ਫਿਰ ਵੀ ਅਸੀਂ ਪਿੰਡ ਵਿੱਚ agriculture sector ਦੇ ਲਈ ਕੋਈ ਲੌਕਡਾਊਨ ਨਹੀਂ ਲਗਾਇਆ ਸੀ। ਅਤੇ ਮਜ਼ਾ ਇਹ ਹੈ ਕਿ ਖੇਤਾਂ ਵਿੱਚ ਪਿੰਡ ਦੇ ਲੋਕ ਕੰਮ ਕਰਦੇ ਸਨ ਤਾਂ ਖੇਤ ਵਿੱਚ ਵੀ social distancing ਦੇ ਨਾਲ ਖੇਤੀ ਦੇ ਕੰਮ ਸ਼ੁਰੂ ਕੀਤੇ ਸਨ। ਪਿਛਲੀ ਵਾਰ ਤੁਹਾਨੂੰ ਯਾਦ ਹੋਵੇਗਾ ਮਤਲਬ ਸਾਡੇ ਪਿੰਡ ਕਿਤਨੀ ਤੇਜ਼ੀ ਨਾਲ ਸੰਦੇਸ਼ ਨੂੰ ਪਕੜ ਵੀ ਲੈਂਦੇ ਹਨ ਅਤੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਉਸ ਨੂੰ modify ਕਰਕੇ ਪੱਕਾ ਕਰ ਲੈਂਦੇ ਹਨ। ਪਿੰਡ ਦੀ ਇਹ ਤਾਕਤ ਹੈ, ਮੈਂ ਦੇਖਿਆ ਹੈ ਅੱਜ ਵੀ ਕਈ ਪਿੰਡਾਂ ਨੇ ਆਪਣੇ ਇੱਥੇ ਆਉਣਾ ਜਾਣਾ ਸਭ ਬਹੁਤ ਅੱਛੇ ਢੰਗ ਨਾਲ manage ਕੀਤਾ ਹੈ। ਪਿੰਡ ਦੀ ਜ਼ਰੂਰਤ ਦੇ ਲਈ ਇੱਕ ਜਾਂ ਦੋ ਲੋਕ ਬਾਹਰ ਜਾਂਦੇ ਹਨ। ਚੀਜ਼ਾਂ ਲੈ ਕੇ ਆਉਂਦੇ ਹਨ। ਪਿੰਡ ਵਿੱਚ ਵੰਡ ਦਿੰਦੇ ਹਨ। ਅਤੇ ਪਿੰਡ ਵਿੱਚੋਂ ਕੋਈ ਮਹਿਮਾਨ ਵੀ ਆਏ ਤਾਂ ਉਸ ਨੂੰ ਪਹਿਲਾਂ ਬਾਹਰ ਰੱਖਦੇ ਹਨ। ਪਿੰਡ ਦੀ ਆਪਣੀ ਇੱਕ ਤਾਕਤ ਹੁੰਦੀ ਹੈ। ਉਸ ਤਾਕਤ ਦੀ ਆਪਣੀ ਇੱਕ ਵਰਤੋਂ ਹੁੰਦੀ ਹੈ। ਅਤੇ ਮੈਂ ਸਾਥੀਓ ਕਹਿਣਾ ਚਾਹਾਂਗਾ ਕਿ ਕੋਰੋਨਾ ਦੇ ਖ਼ਿਲਾਫ਼ ਇਸ ਯੁੱਧ ਵਿੱਚ ਆਪ ਸਭ ਲੋਕ ਇੱਕ ਬਹੁਤ ਮਹੱਤਵਪੂਰਨ ਭੂਮਿਕਾ ਵਿੱਚ ਹੋ। ਆਪ ਇੱਕ ਤਰ੍ਹਾਂ ਨਾਲ ਇਸ ਯੁੱਧ ਦੇ field commander ਹੋ। ਜਿਵੇਂ ਕਿ ਕਿਸੇ ਵੀ ਯੁੱਧ ਵਿੱਚ ਹੁੰਦਾ ਹੈ field commander ਵੱਡੀ ਯੋਜਨਾ ਨੂੰ ਮੂਰਤਰੂਪ ਦਿੰਦਾ ਹੈ, ਜ਼ਮੀਨ ’ਤੇ ਉਸ ਲੜਾਈ ਨੂੰ ਲੜਦਾ ਹੈ, ਪਰਿਸਥਿਤੀ ਦੇ ਅਨੁਸਾਰ ਫ਼ੈਸਲਾ ਲੈਂਦਾ ਹੈ। ਆਪ ਸਭ ਭਾਰਤ ਦੀ ਇਸ ਲੜਾਈ ਦੇ ਮਹੱਤਵਪੂਰਨ field commander ਦੇ ਰੂਪ ਵਿੱਚ ਅੱਜ ਅਗਵਾਈ ਸੰਭਾਲ਼ ਰਹੇ ਹੋ ਅਤੇ ਇਸ ਵਾਇਰਸ ਦੇ ਖ਼ਿਲਾਫ਼ ਸਾਡੇ ਹਥਿਆਰ ਕੀ ਹਨ ? ਸਾਡੇ ਹਥਿਆਰ ਹਨ - Local containment zones, aggressive testing ਅਤੇ ਲੋਕਾਂ ਤੱਕ ਸਹੀ ਅਤੇ ਪੂਰੀ ਜਾਣਕਾਰੀ। ਹਾਸਪਿਟਲਸ ਵਿੱਚ ਕਿਤਨੇ ਬੈੱਡਸ ਉਪਲੱਬਧ ਹਨ, ਕਿੱਥੇ ਉਪਲੱਬਧ ਹਨ, ਇਹ ਜਾਣਕਾਰੀ ਅਸਾਨੀ ਨਾਲ ਉਪਲਬਧ ਹੋਣ ’ਤੇ ਲੋਕਾਂ ਦੀ ਸਹੂਲਤ ਵਧਦੀ ਹੈ। ਇਸੇ ਤਰ੍ਹਾਂ, ਕਾਲ਼ਾਬਜ਼ਾਰੀ ’ਤੇ ਲਗਾਮ ਹੋਵੇ, ਅਜਿਹੇ ਲੋਕਾਂ ’ਤੇ ਸਖ਼ਤ ਕਾਰਵਾਈ ਹੋਵੇ, ਜਾਂ ਫ੍ਰੰਟਲਾਈਨ ਵਰਕਰਸ ਦਾ morale high ਰੱਖ ਕੇ ਉਨ੍ਹਾਂ ਨੂੰ mobilise ਕਰਨਾ ਹੋਵੇ, ਇੱਕ ਫੀਲਡ ਕਮਾਂਡਰ ਦੇ ਰੂਪ ਵਿੱਚ ਤੁਹਾਡੇ ਪ੍ਰਯਤਨ, ਕਮਾਂਡਰ ਦੇ ਰੂਪ ਵਿੱਚ ਤੁਹਾਡੇ ਪ੍ਰਯਤਨ ਪੂਰੇ ਜ਼ਿਲ੍ਹੇ ਨੂੰ ਮਜ਼ਬੂਤੀ ਦਿੰਦੇ ਹਨ। ਫ੍ਰੰਟਲਾਈਨ ਵਰਕਰਸ ਨੂੰ ਤੁਹਾਡੇ ਕੰਡਕਟ ਅਤੇ ਐਕਸ਼ਨ ਤੋਂ ਹਮੇਸ਼ਾ ਪ੍ਰੇਰਣਾ ਮਿਲਦੀ ਹੈ। ਮਿਲਦੀ ਹੈ, ਉਨ੍ਹਾਂ ਦਾ ਭਰੋਸਾ ਹੋਰ ਵਧਦਾ ਹੈ। ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਚਾਹਾਂਗਾ। ਇਸ ਲਈ, ਅਗਰ ਤੁਹਾਨੂੰ ਕਿਤੇ ਲਗਦਾ ਹੈ ਕਿ ਸਰਕਾਰ ਦੁਆਰਾ ਬਣਾਈ ਪਾਲਿਸੀ ਵਿੱਚ ਜ਼ਿਲ੍ਹਾ ਪੱਧਰ ’ਤੇ ਕਿਸੇ ਇਨੋਵੇਸ਼ਨ ਦੀ ਜ਼ਰੂਰਤ ਹੈ, ਉਸ ਇਨੋਵੇਸ਼ਨ ਨਾਲ ਪਾਲਿਸੀ ਨੂੰ ਤਾਕਤ ਮਿਲੇਗੀ, ਤਾਂ ਮੇਰੀ ਤੁਹਾਨੂੰ ਖੁੱਲ੍ਹੀ ਛੂਟ ਹੈ। ਉਸ ਨੂੰ ਜ਼ਰੂਰ ਕਰੋ। ਅਗਰ ਇਹ ਇਨੋਵੇਸ਼ਨ ਤੁਹਾਡੇ ਜ਼ਿਲ੍ਹੇ ਦੀਆਂ ਸਥਾਨਕ ਜ਼ਰੂਰਤਾਂ ਦੇ ਹਿਸਾਬ ਨਾਲ ਹੈ, ਤਾਂ ਉਸ ਨੂੰ ਉਸੇ ਹਿਸਾਬ ਨਾਲ ਕਰੋ। ਅਗਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਜੋ ਇਨੋਵੇਸ਼ਨ ਕੀਤਾ ਹੈ, ਉਹ ਪੂਰੇ ਪ੍ਰਦੇਸ਼ ਲਈ, ਜਾਂ ਪੂਰੇ ਦੇਸ਼ ਲਈ beneficial ਹੈ, ਤਾਂ ਉਸ ਨੂੰ ਸਰਕਾਰ ਤੱਕ ਵੀ ਪਹੁੰਚਾਓ। ਅਗਰ ਤੁਹਾਨੂੰ ਆਪਣੇ ਅਨੁਭਵਾਂ ਤੋਂ, ਤੇਜ਼ੀ ਨਾਲ ਬਦਲਦੀਆਂ ਪਰਿਸਥਿਤੀਆਂ ਦੇ ਹਿਸਾਬ ਨਾਲ policies ਵਿੱਚ ਕਿਸੇ ਸੁਧਾਰ ਦੀ ਜ਼ਰੂਰਤ ਲਗਦੀ ਹੈ, ਤਾਂ ਉਸ ਦਾ ਵੀ feedback ਜ਼ਰੂਰ ਪਹੁੰਚਾਓ। ਬਿਨਾ ਸੰਕੋਚ ਪਹੁੰਚਾਓ। ਕਿਉਂਕਿ ਇਹ ਲੜਾਈ ਅਜਿਹੀ ਹੈ ਕਿ ਅਸੀਂ ਸਭ ਮਿਲ ਕੇ ਸੋਚਾਂਗੇ, ਸਭ ਮਿਲ ਕੇ ਨਵੀਆਂ-ਨਵੀਆਂ ਚੀਜ਼ਾਂ ਲਿਆਵਾਂਗੇ। ਤਦ ਜਾ ਕੇ ਅਸੀਂ ਕਰ ਪਾਵਾਂਗੇ।
ਸਾਥੀਓ,
ਤੁਹਾਡੇ ਜ਼ਿਲ੍ਹੇ ਦੀ ਸਫਲਤਾ ਬਾਕੀ ਜ਼ਿਲ੍ਹਿਆਂ ਦੇ ਲਈ ਇੱਕ ਉਦਾਹਰਣ ਬਣ ਸਕਦੀ ਹੈ, ਉਨ੍ਹਾਂ ਦੀ ਵੀ ਮਦਦ ਕਰ ਸਕਦੀ ਹੈ। ਕੋਰੋਨਾ ਨਾਲ ਨਿਪਟਣ ਲਈ ਜੋ ਵੀ ਬੈਸਟ ਪ੍ਰੈਕਟਿਸੇਜ ਹਨ ਉਨ੍ਹਾਂ ਨੂੰ ਵੀ ਸਾਨੂੰ ਅਡੌਪਟ ਕਰਦੇ ਚਲਣਾ ਹੈ। ਤੁਹਾਡੇ ਬਹੁਤ ਸਾਰੇ ਸਾਥੀ ਅਜਿਹੇ ਜ਼ਿਲ੍ਹਿਆਂ ਵਿੱਚ ਹੋਣਗੇ ਜਿੱਥੇ ਕੋਰੋਨਾ ਸੰਕ੍ਰਮਣ ‘ਤੇ ਪੁੱਜਣ ਦੇ ਬਾਅਦ ਹੁਣ ਘੱਟ ਹੋ ਰਿਹਾ ਹੈ। ਤੁਹਾਡੇ ਬਹੁਤ ਸਾਰੇ ਸਾਥੀ, ਅਜਿਹੇ ਜ਼ਿਲ੍ਹਿਆਂ ਵਿੱਚ ਹੋਣਗੇ ਜਿੱਥੇ ਕੋਰੋਨਾ ਸੰਕ੍ਰਮਣ, ਉਨ੍ਹਾਂ ਦੇ ਅਨੁਭਵਾਂ ਤੋਂ ਸਿੱਖ ਕੇ ਤੁਸੀਂ ਆਪਣੇ ਜ਼ਿਲ੍ਹਿਆਂ ਵਿੱਚ ਆਪਣੀ ਰਣਨੀਤੀ ਨੂੰ ਹੋਰ ਮਜ਼ਬੂਤ ਕਰਦੇ ਰਹੋਗੇ ਤਾਂ ਕੋਰੋਨਾ ਦੇ ਖ਼ਿਲਾਫ਼ ਲੜਾਈ ਹੋਰ ਅਸਾਨ ਹੋਵੇਗੀ।
ਸਾਥੀਓ,
ਇਸ ਸਮੇਂ ਕਈ ਰਾਜਾਂ ਵਿੱਚ ਕੋਰੋਨਾ ਸੰਕ੍ਰਮਣ ਦੇ ਅੰਕੜੇ ਘੱਟ ਹੋ ਰਹੇ ਹਨ। ਕਈ ਰਾਜਾਂ ਵਿੱਚ ਵਧ ਵੀ ਰਹੇ ਹਨ। ਸਾਥੀਓ, ਘੱਟ ਹੁੰਦੇ ਅੰਕੜਿਆਂ ਵਿੱਚ ਸਾਨੂੰ ਜ਼ਿਆਦਾ ਸਤਰਕ ਰਹਿਣ ਦੀ ਜ਼ਰੂਰਤ ਹੈ। ਬੀਤੇ ਇੱਕ ਸਾਲ ਵਿੱਚ ਕਰੀਬ-ਕਰੀਬ ਹਰ ਮੀਟਿੰਗ ਵਿੱਚ ਮੇਰੀ ਇਹ ਤਾਕੀਦ ਰਹੀ ਹੈ ਕਿ ਸਾਡੀ ਲੜਾਈ ਇੱਕ-ਇੱਕ ਜੀਵਨ ਬਚਾਉਣ ਦੀ ਹੈ। ਇੱਕ- ਇੱਕ ਜੀਵਨ ਬਚਾਉਣ ਦੀ ਹੈ। ਸਾਡੀ ਜ਼ਿੰਮੇਦਾਰੀ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਦੀ ਵੀ ਹੈ ਅਤੇ ਇਹ ਤਦ ਹੀ ਸੰਭਵ ਹੈ ਜਦੋਂ ਸਾਨੂੰ ਸੰਕ੍ਰਮਣ ਦੀ ਸਕੇਲ ਦੀ ਸਹੀ ਜਾਣਕਾਰੀ ਹੋਵੇਗੀ। Testing, Tracking, Isolation, Treatment ਅਤੇ Covid appropriate behavior, ਇਸ ’ਤੇ ਲਗਾਤਾਰ ਬਲ ਦਿੰਦੇ ਰਹਿਣਾ ਜ਼ਰੂਰੀ ਹੈ। ਕੋਰੋਨਾ ਦੀ ਇਸ ਦੂਸਰੀ ਵੇਵ ਵਿੱਚ, ਹੁਣ ਗ੍ਰਾਮੀਣ ਅਤੇ ਦੁਰਗਮ ਖੇਤਰਾਂ ਵਿੱਚ ਸਾਨੂੰ ਬਹੁਤ ਧਿਆਨ ਦੇਣਾ ਹੈ। ਇਸ ਵਿੱਚ ਫੀਲਡ ਵਿੱਚ ਬਿਤਾਇਆ ਹੋਇਆ ਆਪ ਸਾਰਿਆਂ ਦਾ ਅਨੁਭਵ ਅਤੇ ਤੁਹਾਡੀ ਕੁਸ਼ਲਤਾ ਇਹ ਬਹੁਤ ਕੰਮ ਆਉਣ ਵਾਲੀ ਹੈ।
ਸਾਨੂੰ ਪਿੰਡ-ਪਿੰਡ ਵਿੱਚ ਜਾਗਰੂਕਤਾ ਵੀ ਵਧਾਉਣੀ ਹੈ ਅਤੇ ਉਨ੍ਹਾਂ ਨੂੰ ਕੋਵਿਡ ਦੇ ਇਲਾਜ ਦੀਆਂ ਸੁਵਿਧਾਵਾਂ ਨਾਲ ਵੀ ਜੋੜਨਾ ਹੈ। ਵਧਦੇ ਹੋਏ ਕੇਸਾਂ ਦੇ ਅਤੇ ਸੰਸਾਧਨਾਂ ਦੀਆਂ ਸੀਮਾਵਾਂ ਦੇ ਦਰਮਿਆਨ, ਅਤੇ ਸੰਸਾਧਨਾਂ ਦੀਆਂ ਸੀਮਾਵਾਂ ਦੇ ਦਰਮਿਆਨ, ਲੋਕਾਂ ਦੀਆਂ ਉਮੀਦਾਂ ਨੂੰ ਉਚਿਤ ਸਮਾਧਾਨ ਦੇਣਾ ਸਾਡੀ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। ਸਾਰੀਆਂ ਚੁਣੌਤੀਆਂ ਦੇ ਦਰਮਿਆਨ ਸਮਾਜ ਦੇ ਸਭ ਤੋਂ ਨਿਚਲੇ ਸਿਰੇ ’ਤੇ ਖੜ੍ਹੇ ਵਿਅਕਤੀ ਦਾ ਚਿਹਰਾ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਕੰਮ ਕਰਨਾ ਹੈ। ਉਸ ਦਾ ਕਸ਼ਟ ਦੂਰ ਹੋਵੇ, ਉਸ ਨੂੰ ਮਦਦ ਮਿਲੇ ਸਾਨੂੰ ਅਜਿਹੀਆਂ ਵਿਵਸਥਾਵਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਬਹੁਤ ਵੱਡੇ ਵਰਗ ਤੱਕ ਜਦੋਂ ਪ੍ਰਸ਼ਾਸਨ ਦਾ ਇੱਕ ਵੀ ਵਿਅਕਤੀ ਪਹੁੰਚਦਾ ਹੈ। ਜਾਂ ਉਸ ਨਾਲ ਸੰਪਰਕ ਕਰਦਾ ਹੈ। ਉਸ ਦੀ ਗੱਲ ਸੁਣਦਾ ਹੈ। ਤਾਂ ਉਸ ਨਾਲ ਬਹੁਤ ਵੱਡਾ ਵਿਸ਼ਵਾਸ ਜਗਦਾ ਹੈ। ਬਿਮਾਰੀ ਨਾਲ ਲੜਨ ਦੀ ਉਸ ਦੀ ਤਾਕਤ ਕਈ ਗੁਣਾ ਵਧ ਜਾਂਦੀ ਹੈ। ਜਿਵੇਂ ਅਸੀਂ ਦੇਖਦੇ ਹਾਂ ਜਦੋਂ ਹੋਮ isolation ਵਿੱਚ ਰਹਿ ਰਹੇ ਪਰਿਵਾਰ ਦੇ ਪਾਸ ਪ੍ਰਸ਼ਾਸਨ ਦੇ ਲੋਕ oximeter ਲੈ ਕੇ ਜਾਂਦੇ ਹਨ, ਦਵਾਈਆਂ ਲੈ ਕੇ ਜਾਂਦੇ ਹਨ ਤਾਂ ਉਸ ਦੀ ਖੋਜ ਖ਼ਬਰ ਲੈਂਦੇ ਹਨ ਤਾਂ ਉਸ ਪਰਿਵਾਰ ਨੂੰ ਸੰਬਲ ਮਿਲਦਾ ਹੈ ਕਿ ਅਸੀਂ ਇਕੱਲੇ ਨਹੀਂ ਹਾਂ।
ਸਾਥੀਓ,
ਕੋਵਿਡ ਦੇ ਇਲਾਵਾ ਤੁਹਾਨੂੰ ਆਪਣੇ ਜ਼ਿਲ੍ਹੇ ਦੇ ਹਰ ਇੱਕ ਨਾਗਰਿਕ ਦੀ ‘Ease of Living’ ਦਾ ਵੀ ਧਿਆਨ ਰੱਖਣਾ ਹੈ। ਸਾਨੂੰ ਸੰਕ੍ਰਮਣ ਨੂੰ ਵੀ ਰੋਕਣਾ ਹੈ ਅਤੇ ਦੈਨਿਕ ਜੀਵਨ ਨਾਲ ਜੁੜੀ ਜ਼ਰੂਰੀ ਸਪਲਾਈ ਨੂੰ ਵੀ ਬੇਰੋਕਟੋਕ ਚਲਾਉਣਾ ਹੈ। ਇਸ ਲਈ ਸਥਾਨਕ ਪੱਧਰ ’ਤੇ ਕੰਟੇਨਮੈਂਟ ਦੇ ਲਈ ਲਈ ਜੋ ਵੀ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ, ਲਈ ਜੋ ਵੀ guidelines ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦਾ ਪਾਲਨ ਕਰਵਾਉਂਦੇ ਸਮੇਂ ਇਸ ’ਤੇ ਵੀ ਗੌਰ ਕਰਨਾ ਹੈ ਕਿ ਗ਼ਰੀਬ ਨੂੰ ਪਰੇਸ਼ਾਨੀ ਘੱਟ ਤੋਂ ਘੱਟ ਹੋਵੇ। ਕਿਸੇ ਵੀ ਨਾਗਰਿਕ ਨੂੰ ਪਰੇਸ਼ਾਨੀ ਨਾ ਹੋਵੇ।
ਸਾਥੀਓ,
ਪੀਐੱਮ ਕੇਅਰਸ ਦੇ ਮਾਧਿਅਮ ਨਾਲ ਦੇਸ਼ ਦੇ ਹਰ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਆਕਸੀਜਨ ਪਲਾਂਟਸ ਲਗਾਉਣ ’ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਕਈ ਹਸਪਤਾਲਾਂ ਵਿੱਚ ਇਹ ਪਲਾਂਟ ਕੰਮ ਕਰਨਾ ਸ਼ੁਰੂ ਵੀ ਕਰ ਚੁੱਕੇ ਹਨ। ਜਿਵੇਂ ਹੁਣੇ ਚੰਡੀਗੜ੍ਹ ਨੂੰ ਅਸੀਂ ਸੁਣਿਆ। ਕਿਤਨਾ benefit ਹੋਇਆ ਉਨ੍ਹਾਂ ਨੂੰ। ਅਤੇ ਇਸ ਲਈ ਤੁਹਾਨੂੰ ਮੇਰੀ ਤਾਕੀਦ ਹੈ ਕਿ ਜਿਸ ਵੀ ਜ਼ਿਲ੍ਹਿਆਂ ਨੂੰ ਇਹ ਪਲਾਂਟ allot ਹੋਣ ਵਾਲੇ ਹਨ ਉੱਥੇ ਹਰ ਜ਼ਰੂਰੀ ਤਿਆਰੀ ਪਹਿਲਾਂ ਤੋਂ ਪੂਰੀ ਹੋਣ ’ਤੇ ਆਕਸੀਜਨ ਪਲਾਂਟ ਹੋਰ ਤੇਜ਼ੀ ਨਾਲ ਸੈੱਟਅੱਪ ਹੋ ਪਾਉਣਗੇ। ਹਸਪਤਾਲਾਂ ਵਿੱਚ ਆਕਸੀਜਨ ਮੌਨੀਟਰਿੰਗ ਕਮੇਟੀ ਜਿਤਨਾ ਸਹੀ ਕੰਮ ਕਰੇਗੀ ਉਤਨਾ ਹੀ ਆਕਸੀਜਨ ਦਾ ਸਹੀ ਇਸਤੇਮਾਲ ਹੋ ਪਾਵੇਗਾ।
ਸਾਥੀਓ,
ਟੀਕਾਕਰਣ ਕੋਵਿਡ ਨਾਲ ਲੜਾਈ ਦਾ ਇੱਕ ਸਸ਼ਕਤ ਮਾਧਿਅਮ ਹੈ। ਇਸ ਲਈ ਇਸ ਨਾਲ ਜੁੜੇ ਹਰ ਭਰਮ ਨੂੰ ਸਾਨੂੰ ਮਿਲ ਕੇ ਉਸ ਨੂੰ ਨਿਰਸਤ ਕਰਨਾ ਹੈ। ਕੋਰੋਨਾ ਦੇ ਟੀਕੇ ਦੀ ਸਪਲਾਈ ਨੂੰ ਬਹੁਤ ਵੱਡੇ ਪੱਧਰ ’ਤੇ ਵਧਾਉਣ ਦੇ ਨਿਰੰਤਰ ਪ੍ਰਯਤਨ ਕੀਤੇ ਜਾ ਰਹੇ ਹਨ। ਵੈਕਸੀਨੇਸ਼ਨ ਨੂੰ ਲੈ ਕੇ ਵਿਵਸਥਾਵਾਂ ਅਤੇ ਪ੍ਰਕਿਰਿਆਵਾਂ ਨੂੰ ਹੈਲਥ ਮਿਨਿਸਟਰੀ ਲਗਾਤਾਰ ਸਟ੍ਰੀਮਲਾਈਨ ਕਰ ਰਹੀ ਹੈ। ਕੋਸ਼ਿਸ਼ ਇਹ ਹੈ ਕਿ ਅਗਲੇ 15 ਦਿਨ ਦਾ ਸ਼ਡਿਊਲ ਰਾਜਾਂ ਨੂੰ advance ਵਿੱਚ ਮਿਲ ਜਾਵੇ। ਇਸ ਨਾਲ ਤੁਹਾਨੂੰ ਵੀ ਪਤਾ ਰਹੇਗਾ ਕਿ ਜ਼ਿਲ੍ਹੇ ਵਿੱਚ ਕਿਤਨੇ ਲੋਕਾਂ ਲਈ ਵੈਕਸੀਨ ਉਪਲਬਧ ਹੋਣ ਜਾ ਰਹੀ ਹੈ ਅਤੇ ਤੁਹਾਨੂੰ ਕਿਸ ਹਿਸਾਬ ਨਾਲ ਤਿਆਰੀ ਕਰਨੀ ਹੈ। ਵੈਕਸੀਨ ਵੇਸਟੇਜ ਰੋਕਣ ਵਿੱਚ ਜ਼ਿਲ੍ਹਾ ਪੱਧਰ ’ਤੇ ਸਹੀ ਪ੍ਰਬੰਧਨ ਦੀ ਭੂਮਿਕਾ ਬਾਰੇ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਤੁਹਾਡੇ ਸਹਿਯੋਗ ਨਾਲ ਵੈਕਸੀਨ ਵੇਸਟੇਜ ਪੂਰੀ ਤਰ੍ਹਾਂ ਰੁਕ ਸਕਦੀ ਹੈ। ਇਤਨਾ ਹੀ ਨਹੀਂ optimum utilization ਦੀ ਦਿਸ਼ਾ ਵਿੱਚ ਅਸੀਂ ਸਫਲਤਾਪੂਰਵਕ ਅੱਗੇ ਵਧ ਸਕਦੇ ਹਾਂ।
ਸਾਥੀਓ,
ਇਹ ਸਮਾਂ ਇੱਕ ਪ੍ਰਸ਼ਾਸਕ ਦੇ ਨਾਲ ਹੀ ਇੱਕ ਹਿਊਮਨ ਰਿਸੋਰਸ ਅਤੇ ਲੌਜਿਸਟਿਕਸ ਮੈਨੇਜਰ ਦੇ ਰੂਪ ਵਿੱਚ ਵੀ ਤੁਹਾਡੀ ਭੂਮਿਕਾ ਨੂੰ ਟੈਸਟ ਕਰ ਰਿਹਾ ਹੈ। ਮੈਡੀਕਲ ਨਾਲ ਜੁੜੀ ਸਪਲਾਈ ਹੀ ਨਹੀਂ ਬਲਕਿ ਤੁਹਾਡੇ ਜ਼ਿਲ੍ਹੇ ਵਿੱਚ ਦੂਸਰੀ ਜ਼ਰੂਰੀ ਸਪਲਾਈ ਵੀ ਕਾਫ਼ੀ ਹੋਵੇ, ਤੁਹਾਡੇ ਜ਼ਿਲ੍ਹੇ ਵਿੱਚ ਦੂਸਰੀ ਜ਼ਰੂਰੀ ਸਪਲਾਈ ਵੀ ਕਾਫ਼ੀ ਹੋਵੇ। ਇਹ ਬਹੁਤ ਜ਼ਰੂਰੀ ਹੈ। ਬਰਸਾਤ ਦੇ ਮੌਸਮ ਨੂੰ ਅਸੀਂ ਸਭ ਜਾਣਦੇ ਹਾਂ। ਕਿ ਤੁਸੀਂ ਜੋ ਰੋਜ਼ਮੱਰਾ ਸਰਕਾਰ ਦੇ ਕੰਮਾਂ ਵਿੱਚ ਜੁੜੇ ਹੁੰਦੇ ਹੋ ਲੇਕਿਨ ਜਿਵੇਂ ਹੀ ਜੂਨ ਮਹੀਨਾ ਸਾਹਮਣੇ ਆਉਣਾ ਸ਼ੁਰੂ ਹੁੰਦਾ ਹੈ। ਤੁਹਾਡਾ ਧਿਆਨ ਮੌਸਮ, ਬਾਰਿਸ਼ ਕੀ ਹੋ ਸਕਦਾ ਹੈ, ਕੀ ਕਰਾਂ, ਉਸ ਵਿੱਚ ਜਾਂਦਾ ਹੀ ਹੈ। ਕਾਫ਼ੀ ਤੁਹਾਨੂੰ attention ਦੇਣਾ ਪੈਂਦਾ ਹੈ। ਅਤੇ ਇਸ ਵਾਰ ਵੀ ਮੀਂਹ ਹੁਣ ਸ਼ੁਰੂ ਹੋਣ ਜਾ ਰਿਹਾ ਹੈ। ਤਾਂ ਸੁਭਾਵਕ ਤੁਹਾਨੂੰ ਬਰਸਾਤ ਦੇ ਮੌਸਮ ਦੀਆਂ ਜੋ ਚੁਣੌਤੀਆਂ ਹਨ। ਜੋ extra ਤੁਹਾਡੇ ਲਈ burden ਵੀ ਹੁੰਦੀਆਂ ਹਨ। ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ। ਅਤੇ ਇਸ ਲਈ ਤੁਹਾਨੂੰ ਬਹੁਤ ਤੇਜ਼ੀ ਨਾਲ ਆਪਣੀਆਂ ਜ਼ਰੂਰਤਾਂ ਨੂੰ ਮੈਪ ਕਰਨਾ ਹੈ ਅਤੇ ਜ਼ਰੂਰੀ ਪ੍ਰਬੰਧ ਕਰਨਾ ਹੈ। ਹੁਣ ਕਈ ਵਾਰ ਤੇਜ਼ ਬਾਰਿਸ਼ ਦੇ ਕਾਰਨ ਬਿਜਲੀ ਚਲੀ ਜਾਂਦੀ ਹੈ। ਅਤੇ ਕਿਤੇ ਹਸਪਤਾਲ ਵਿੱਚ ਬਿਜਲੀ ਚਲੀ ਗਈ ਤਾਂ ਬਹੁਤ ਵੱਡਾ ਸੰਕਟ ਹੋ ਜਾਵੇਗਾ ਅਜਿਹੇ ਸਮੇਂ। ਤਾਂ ਇਹ ਚੀਜ਼ਾਂ ਸਾਨੂੰ ਹੁਣੇ ਤੋਂ ਸੋਚਣੀਆਂ ਪੈਣਗੀਆਂ। ਚੁਣੌਤੀ ਵੱਡੀ ਹੈ ਲੇਕਿਨ ਸਾਡਾ ਹੌਸਲਾ ਉਸ ਤੋਂ ਵੀ ਵੱਡਾ ਹੈ, ਅਤੇ ਸਾਡਾ response ਨਹੀਂ ਭੂਤਾਂ ਨਾ ਭਵਿੱਖੀ …ਅਜਿਹਾ ਹੋਣਾ ਹੀ ਚਾਹੀਦਾ ਹੈ। ਇਸੇ ਹੌਸਲੇ ਅਤੇ ਸੰਕਲਨ ਦੇ ਨਾਲ, ਇਸੇ ਇਰਾਦੇ ਅਤੇ ਸੰਕਲਪ ਦੇ ਨਾਲ ਅਸੀਂ ਦੇਸ਼ ਨੂੰ ਇਸ ਸੰਕਟ ਤੋਂ ਬਾਹਰ ਕੱਢਾਂਗੇ। ਹਾਲੇ ਕੋਰੋਨਾ ਦੇ ਖ਼ਿਲਾਫ਼ ਤੁਹਾਨੂੰ ਜੋ ਅਨੁਭਵ ਮਿਲਣਗੇ, ਉਹ ਭਵਿੱਖ ਵਿੱਚ ਵੀ ਤੁਹਾਡੇ ਵੀ ਅਤੇ ਦੇਸ਼ ਦੇ ਵੀ ਬਹੁਤ ਕੰਮ ਆਉਣ ਵਾਲੇ ਹਨ। ਇਨ੍ਹਾਂ ਅਨੁਭਵਾਂ ਦਾ ਸਹੀ ਇਸਤੇਮਾਲ ਕਰਕੇ ਤੁਸੀਂ ਅੱਗੇ ਵੀ ਦੇਸ਼ ਦੀ ਵੱਡੀ ਸੇਵਾ ਕਰ ਸਕਦੇ ਹੋ। ਮੈਨੂੰ ਵਿਸ਼ਵਾਸ ਹੈ। ਕਿ ਤੁਹਾਡੇ ਸਹਿਯੋਗ ਨਾਲ, ਤੁਹਾਡੀ ਕੁਸ਼ਲ ਅਗਵਾਈ ਨਾਲ, ਤੁਹਾਡੇ ਕੁਸ਼ਲ ਪ੍ਰਬੰਧਨ ਨਾਲ ਭਾਰਤ ਕੋਰੋਨਾ ਦੇ ਖ਼ਿਲਾਫ਼ ਇਸ ਲੜਾਈ ਵਿੱਚ ਮਜ਼ਬੂਤੀ ਨਾਲ ਅੱਗੇ ਵਧੇਗਾ। ਮੈਨੂੰ ਖੁਸ਼ੀ ਹੈ ਕਿ ਅੱਜ ਜੋ-ਜੋ ਰਾਜ ਇਸ ਮੀਟਿੰਗ ਵਿੱਚ ਹਨ ਉਨ੍ਹਾਂ ਦੇ ਸਾਰੇ ਮਾਣਯੋਗ ਮੁੱਖ ਮੰਤਰੀਆਂ ਨੇ ਵੀ ਸਮਾਂ ਕੱਢਿਆ। ਜਦੋਂ ਪ੍ਰੋਗਰਾਮ ਦੀ ਰਚਨਾ ਕਰ ਰਹੇ ਸਾਂ, ਤਦ ਲਗ ਰਿਹਾ ਸੀ ਕਿ ਮੁੱਖ ਮੰਤਰੀਆਂ ਦਾ ਸਮਾਂ ਇਸ ਵਿੱਚ ਵਿਅਸਤ ਕਰਨ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਜ਼ਿਲ੍ਹੇ ਦੇ ਲੋਕਾਂ ਨਾਲ ਗੱਲ ਕਰਨਾ ਉਹ ਤਾਂ ਜਾਣਦੇ ਹੀ ਸਨ। ਲੇਕਿਨ ਫਿਰ ਵੀ ਇਸ ਵਿਸ਼ੇ ਦੇ ਪ੍ਰਤੀ ਗੰਭੀਰਤਾ ਨੂੰ ਲੈ ਕੇ ਮੁੱਖ ਮੰਤਰੀ ਵੀ ਇਸ ਵਿੱਚ ਜੁੜੇ ਹਨ। ਇਹ ਬਹੁਤ ਹੀ ਸੁਆਗਤ ਯੋਗ ਹੈ। ਮੈਂ ਸਾਰੇ ਆਦਰਯੋਗ ਮੁੱਖ ਮੰਤਰੀਆਂ ਦਾ ਵੀ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ। ਅਤੇ ਮੁੱਖ ਮੰਤਰੀ ਜੀ ਦੇ ਮਾਰਗਦਰਸ਼ਨ ਵਿੱਚ ਤੁਹਾਡੇ ਜ਼ਿਲ੍ਹੇ ਦੀਆਂ ਸਾਰੀਆਂ ਟੀਮਾਂ ਇੱਕ ਵਿਸ਼ਵਾਸ ਦੇ ਨਾਲ, ਸੰਕਲਪ ਦੇ ਨਾਲ ਇੱਕ-ਇੱਕ ਪਿੰਡ ਨੂੰ ਕੋਰੋਨਾ ਤੋਂ ਬਚਾਉਣਾ ਹੈ। ਇਸ ਮੰਤਰ ਨੂੰ ਲੈ ਕੇ ਦੇ ਆਪ ਅੱਗੇ ਵਧੋ। ਅਤੇ ਤੇਜ਼ੀ ਨਾਲ ਰਿਕਵਰੀ ਰੇਟ ਵਧੇ, ਤੇਜ਼ੀ ਨਾਲ negative ਕੇਸਾਂ ਦੀ ਗਿਣਤੀ ਵਧੇ, ਤੇਜ਼ੀ ਨਾਲ ਟੈਸਟ ਜ਼ਿਆਦਾ ਹੋਣ। ਇਨ੍ਹਾਂ ਸਾਰੀਆਂ ਗੱਲਾਂ ’ਤੇ ਬਲ ਦਿੰਦੇ ਹੋਏ ਅਸੀਂ ਸਫਲਤਾ ਦੀ ਦਿਸ਼ਾ ਵਿੱਚ ਇੱਕ ਵੀ ਪ੍ਰਯਤਨ ਨਾ ਛੱਡੀਏ, ਇੱਕ ਵੀ ਪ੍ਰਯੋਗ ਨਾ ਛੱਡੀਏ। ਮੈਨੂੰ ਵਿਸ਼ਵਾਸ ਹੈ ਕਿ ਜੋ ਤੁਹਾਡੇ ਤੋਂ ਸੁਣਿਆ ਹੈ ਉਸ ਵਿੱਚ ਇੱਕ ਆਤਮਵਿਸ਼ਵਾਸ ਵੀ ਹੈ। ਅਨੁਭਵ ਵੀ ਹੈ। ਨਵੇਂ-ਨਵੇਂ ਤੌਰ-ਤਰੀਕੇ ਵੀ ਹਨ। ਇਹ ਸਾਰੀਆਂ ਚੀਜ਼ਾਂ ਆਪਣੇ-ਆਪ ਵਿੱਚ ਬਹੁਤ ਵੱਡਾ ਵਿਸ਼ਵਾਸ ਪੈਦਾ ਕਰਦੀਆਂ ਹਨ। ਮੈਂ ਫਿਰ ਇੱਕ ਵਾਰ ਆਪ ਸਭ ਦਾ ਬਹੁਤ–ਬਹੁਤ ਧੰਨਵਾਦ ਕਰਦਾ ਹਾਂ। ਅਤੇ ਬਹੁਤ ਵੱਡਾ ਕੰਮ ਹੈ। Field ਵਿੱਚ ਰਹਿਣਾ ਹੈ, ਆਪਣੀ ਸਿਹਤ ਦਾ ਵੀ ਜ਼ਰੂਰ ਖਿਆਲ ਰੱਖੋ। ਆਪਣੇ ਪਰਿਵਾਰਜਨਾਂ ਦੀ ਸਿਹਤ ਦਾ ਖਿਆਲ ਰੱਖੋ। ਅਤੇ ਆਪ ਜਿਸ ਖੇਤਰ ਨੂੰ ਸੰਭਾਲ਼ ਰਹੇ ਹੋ। ਉੱਥੋਂ ਦੇ ਇੱਕ-ਇੱਕ ਨਾਗਰਿਕ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਤੁਹਾਡੀ ਅਗਵਾਈ ਕੰਮ ਆਵੇ, ਇਸ ਉਮੀਦ ਦੇ ਨਾਲ ਮੈਨੂੰ ਵਿਸ਼ਵਾਸ ਹੈ ਕਿ ਤੁਹਾਡੇ ਸਹਿਯੋਗ ਨਾਲ, ਬਹੁਤ-ਬਹੁਤ ਧੰਨਵਾਦ, ਬਹੁਤ-ਬਹੁਤ ਸ਼ੁਭਕਾਮਨਾਵਾਂ!
*******
ਡੀਐੱਸ/ਵੀਜੇ/ਡੀਕੇ
(Release ID: 1719802)
Visitor Counter : 198
Read this release in:
Malayalam
,
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu