ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ (ਜਨਰਲ) ਰੈਗੂਲੇਸ਼ਨ 2009 ਦੇ ਨਿਯਮ 35 ਵਿੱਚ ਗੁਪਤਤਾ ਰਜੀਮ ਨੂੰ ਕੋਵਿਡ 19 ਮਹਾਮਾਰੀ ਕਰਕੇ ਇੱਕ ਮਹੀਨਾ ਵਧਾਉਣ ਦੀ ਸਮੀਖਿਆ ਲਈ ਜਨਤਕ ਟਿੱਪਣੀਆਂ ਨੂੰ ਸੱਦਾ ਦਿੱਤਾ ਗਿਆ ਹੈ
प्रविष्टि तिथि:
18 MAY 2021 6:04PM by PIB Chandigarh
13/04/2021 ਨੂੰ ਜਾਰੀ ਪ੍ਰੈੱਸ ਬਿਆਨ ਦੇ ਹਵਾਲੇ ਨਾਲ ( (Link:https://pib.gov.in/PressReleasePage.aspx?PRID=1711420) ) ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ ਨੇ ਉੱਪਰ ਦੱਸੇ ਵਿਸ਼ੇ ਬਾਰੇ , ਜਿਸ ਵਿੱਚ ਗੁਪਤਤਾ ਰਿੰਗ ਸਥਾਪਿਤ ਕਰਨ ਨੂੰ ਸ਼ੁਰੂ ਕਰਨ ਬਾਰੇ ਇੱਕ ਵਿਸਥਾਰਤ ਪ੍ਰਸਤਾਵ ਦਾ ਮਸੌਦਾ ਕਮਿਸ਼ਨ ਦੀ ਵੈੱਬਸਾਈਟ ਤੇ ( www.cci.gov.in) ਜਨਤਕ ਸਲਾਹ ਮਸ਼ਵਰੇ ਲਈ ਪਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਜਨਤਾ ਤੋਂ 12 ਮਈ 2021 ਤੋਂ ਜਨਰਲ ਰੈਗੂਲੇਸ਼ਨਸ ਦੇ ਸੋਧੇ ਹੋਏ ਨਿਯਮ 35 ਦੇ ਮਸੌਦੇ ਬਾਰੇ ਵੀ ਟਿੱਪਣੀਆਂ ਲਈ ਸੱਦਾ ਦਿੱਤਾ ਗਿਆ ਹੈ ।
ਇਸ ਸਬੰਧ ਵਿੱਚ ਸਾਰੇ ਸਬੰਧਤ ਧਿਰਾਂ ਨੂੰ ਇਹ ਨੋਟ ਕਰਨ ਲਈ ਕਿਹਾ ਗਿਆ ਹੈ ਕਿ ਕੋਵਿਡ 19 ਦੇ ਉਛਾਲ ਦੇ ਮੱਦੇਨਜ਼ਰ ਆ ਰਹੀਆਂ ਮੁਸ਼ਕਿਲਾਂ ਕਰਕੇ ਵੱਖ ਵੱਖ ਹਿੱਸੇਦਾਰਾਂ ਵੱਲੋਂ ਸਮੇਂ ਦੀ ਮਿਆਦ ਵਧਾਉਣ ਲਈ ਕੀਤੀਆਂ ਬੇਨਤੀਆਂ ਨੂੰ ਵਿਚਾਰਿਆ ਗਿਆ ਹੈ ਤੇ ਕਮਿਸ਼ਨ ਨੇ ਇੱਕ ਮਹੀਨੇ ਤੱਕ ਜਨਤਾ ਕੋਲੋਂ ਆਪਣੀਆਂ ਟਿੱਪਣੀਆਂ ਵਧਾਏ ਹੋਏ ਸਮੇਂ ਦੇ ਮਿਆਦ ਬਾਰੇ ਟਿੱਪਣੀਆਂ ਲਈ ਸੱਦਾ ਦਿੱਤਾ ਗਿਆ ਹੈ । ਇਸ ਅਨੁਸਾਰ ਟਿੱਪਣੀਆਂ ਹੁਣ ਈ ਮੇਲ ( atdregistry@cci.gov.in ) ਰਾਹੀਂ 12 ਜੂਨ 2021 ਤੱਕ ਭੇਜੀਆਂ ਜਾ ਸਕਦੀਆਂ ਹਨ ।
***************************
ਆਰ ਐੱਮ / ਐੱਮ ਵੀ / ਕੇ ਐੱਮ ਐੱਨ
(रिलीज़ आईडी: 1719746)
आगंतुक पटल : 174