ਰਸਾਇਣ ਤੇ ਖਾਦ ਮੰਤਰਾਲਾ
ਸ਼੍ਰੀ ਮਨਸੁੱਖ ਮਾਂਡਵੀਯਾ ਨੇ ਅਮਫੋਟੇਰਿਸਿਨ ਬੀ ਦੀ ਜਰੂਰਤ ਅਤੇ ਸਪਲਾਈ ਦੀ ਸਮੀਖਿਆ ਕੀਤੀ- ਉਪਲਬਧਤਾ ਸੁਨਿਸ਼ਚਿਤ ਕੀਤੀ
ਮੰਤਰੀ ਨੇ ਦਵਾਈ ਦੀ ਨਿਆਪੂਰਨ ਵਰਤੋਂ ਦੀ ਅਪੀਲ ਕੀਤੀ
Posted On:
18 MAY 2021 2:41PM by PIB Chandigarh
ਰਸਾਇਣ ਅਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਐਮਫੋਟੇਰਿਸਿਨ -ਬੀ ਦੀ ਜ਼ਰੂਰਤ ਅਤੇ ਸਪਲਾਈ ਦੀ ਸਥਿਤੀ ਦਾ ਜਾਇਜ਼ਾ ਲਿਆ ਜੋ ਮਯੂਕੋਰਮੀਕੋਸਿਸ ਦਾ ਇਲਾਜ ਕਰਦੀ ਹੈ। ਸਰਕਾਰ ਨੇ ਨਿਰਮਾਤਾਵਾਂ ਨਾਲ ਘਰੇਲੂ ਉਤਪਾਦਨ ਨੂੰ ਵਧਾਉਣ ਦੇ ਨਾਲ ਨਾਲ ਸਮੁੱਚੇ ਵਿਸ਼ਵ ਤੋਂ ਦਵਾਈ ਦਰਾਮਦ ਕਰਨ ਦੀ ਰਣਨੀਤੀ ਤਿਆਰ ਕੀਤੀ ਹੈ।
https://twitter.com/mansukhmandviya/status/1394574127361454080?s=20
https://twitter.com/mansukhmandviya/status/1394574130159054853?s=20
https://twitter.com/mansukhmandviya/status/1394574132843409411?s=20
ਮੰਤਰੀ ਦੀ ਧਾਰਨਾ ਹੈ ਕਿ ਐਮਫੋਟੇਰਿਸਿਨ-ਬੀ ਦੀ ਸਪਲਾਈ ਕਈ ਗੁਣਾ ਵਧਾ ਦਿੱਤੀ ਗਈ ਹੈ। ਪਰ ਇਸ ਵੇਲੇ ਅਚਾਨਕ ਮੰਗ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਸਰਕਾਰ ਲੋੜਵੰਦ ਮਰੀਜ਼ਾਂ ਤੱਕ ਇਸਦੀ ਉਪਲਬਧਤਾ ਲਈ ਹਰ ਸੰਭਵ ਅਤੇ ਲੋੜੀਂਦੇ ਉਪਰਾਲੇ ਕਰਨ ਲਈ ਵਚਨਬੱਧ ਹੈ।
ਐਮਫੋਟੇਰਿਸਿਨ-ਬੀ ਦੀ ਕੁਸ਼ਲ ਵੰਡ ਅਤੇ ਸਪਲਾਈ ਚੇਨ ਮੈਨੇਜਮੈਂਟ ਲਈ ਸਰਕਾਰ ਨੇ ਪ੍ਰਣਾਲੀ ਦੀ ਰੂਪ ਰੇਖਾ ਵੀ ਤਿਆਰ ਕੀਤੀ ਹੈ। ਇਸ ਘਾਟ ਦੇ ਜਲਦੀ ਹੱਲ ਹੋਣ ਦੀ ਉਮੀਦ ਹੈ। ਸ੍ਰੀ ਮਾਂਡਵੀਯਾ ਨੇ ਰਾਜਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਦਿਆਂ ਇਸ ਦਵਾਈ ਦੀ ਨਿਆਪੂਰਨ ਵਰਤੋਂ ਕਰਨ।
--------------------------
ਐਮ ਸੀ/ਕੇ ਪੀ/ਏ ਕੇ
(Release ID: 1719676)
Visitor Counter : 235