ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀ ਆਰ ਡੀ ਓ ਵੱਲੋਂ ਵਿਕਸਿਤ ਐਂਟੀ ਕੋਵਿਡ ਦਵਾਈ ਦਾ ਪਹਿਲਾ ਬੈਚ ਜਾਰੀ ਕੀਤਾ ਅਤੇ ਦਵਾਈ ਦਾ ਪਹਿਲਾ ਬੈਚ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਨੂੰ ਸੌਂਪਿਆ

ਕੋਵਿਡ 19 ਖਿ਼ਲਾਫ਼ ਲੜਾਈ ਲਈ 2-ਡੀ ਜੀ ਦਵਾਈ ਇੱਕ ਨਵੀਂ ਆਸ ਦੀ ਕਿਰਨ ਹੈ : ਰਕਸ਼ਾ ਮੰਤਰੀ ਨੇ ਕਿਹਾ

ਉਨ੍ਹਾਂ ਨੇ ਦਵਾਈ ਨੂੰ ਭਾਰਤ ਦੀ ਵਿਗਿਆਨਕ ਸਿਆਣਪ ਅਤੇ ਸਵੈਨਿਰਭਰਤਾ ਵੱਲ ਯਤਨਾਂ ਲਈ ਉੱਤਮ ਉਦਾਹਰਨ ਦੱਸਿਆ ਹੈ

Posted On: 17 MAY 2021 2:44PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਵੱਲੋਂ ਅੱਜ 17 ਮਈ 2021 ਨੂੰ ਨਵੀਂ ਦਿੱਲੀ ਵਿਖੇ ਐਂਟੀ ਕੋਵਿਡ ਦਵਾਈ 2 ਡੀਔਕਸੀ — ਡੀ — ਗੁਲੂਕੋਜ਼ (2 ਡੀ ਜੀ) ਜੋ ਕੋਵਿਡ ਥੈਰੇਪੀ ਦਾ ਇੱਕ ਐਡਜੰਕਟ ਹੈ , ਦਾ ਪਹਿਲਾ ਬੈਚ ਜਾਰੀ ਕੀਤਾ ਅਤੇ ਇਹ ਪਹਿਲਾ ਬੈਚ ਸਿਹਤ ਤੇ ਪਰਿਵਾਰ ਭਲਾਈ , ਵਿਗਿਆਨ ਤੇ ਤਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਦੇ ਕੇਂਦਰੀ ਮੰਤਰੀ ਡਾਕਟਰ ਹਰਸ਼ ਵਰਧਨ ਨੂੰ ਸੌਪਿਆ । ਦਵਾਈਆਂ ਦੇ ਸੈਸਿ਼ਆਂ ਦਾ ਇੱਕ ਇੱਕ ਬਕਸਾ ਡਾਇਰੈਕਟਰ , ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸਿਜ਼ (ਏ ਆਈ ਆਈ ਐੱਮ ਐੱਸ) ਡਾਕਟਰ ਰਣਦੀਪ ਗੁਲੇਰੀਆ ਅਤੇ ਲੈਫਟੀਨੈਂਟ ਜਨਰਲ ਸੁਨੀਲ ਕਾਂਤ , ਆਰਮ ਫੋਰਸਿਜ਼ ਮੈਡੀਕਲ ਸਰਵਿਸਿਜ਼ (ਏ ਐੱਫ ਐੱਮ ਐੱਸ) ਨੂੰ ਵੀ ਸੌਂਪਿਆ ਗਿਆ । ਦੇਸ਼ ਭਰ ਵਿੱਚ ਵੱਖ ਵੱਖ ਹਸਪਤਾਲਾਂ ਨੂੰ ਐਮਰਜੈਂਸੀ ਵਰਤੋਂ ਲਈ ਹੋਰ ਬਕਸੇ ਸੌਂਪੇ ਜਾਣਗੇ । ਦਵਾਈ 2 ਡੀਔਕਸੀ — ਡੀ — ਗੁਲੂਕੋਜ਼ (2 ਡੀ ਜੀ) ਦੀ ਐਂਟੀ ਕੋਵਿਡ 19 ਇਲਾਜ ਵਿਧੀ ਰੱਖਿਆ , ਖੋਜ ਅਤੇ ਵਿਕਾਸ ਸੰਸਥਾ ਦੀ ਲੈਬਾਰਟਰੀ ਇੰਸਟੀਚਿਊਟ ਆਫ ਨਿਊਕਲੀਅਰ ਮੈਡੀਸਨ ਐਂਡ ਅਲਾਈਡ ਸਾਇੰਸਿਜ਼ (ਆਈ ਐੱਨ ਐੱਮ ਏ ਐੱਸ) ਅਤੇ ਡਾਕਟਰ ਰੈਡੀ ਲੈਬਾਰਟਰੀ (ਡੀ ਆਰ ਐੱਲ) ਹੈਦਰਾਬਾਦ ਨੇ ਮਿਲ ਕੇ ਵਿਕਸਿਤ ਕੀਤਾ ਹੈ ।

ਇਸ ਮੌਕੇ ਤੇ ਬੋਲਦਿਆਂ ਰਕਸ਼ਾ ਮੰਤਰੀ ਨੇ ਡੀ ਆਰ ਡੀ ਓ ਅਤੇ ਡੀ ਆਰ ਐੱਲ ਹੈਦਰਾਬਾਦ ਨੂੰ ਇਸ ਦਵਾਈ ਨੂੰ ਬਣਾਉਣ ਲਈ ਵਧਾਈ ਦਿੱਤੀ , ਜਿਸ ਨਾਲ ਕੋਵਿਡ ਮਰੀਜ਼ਾਂ ਦੀ ਆਕਸੀਜਨ ਨਿਰਭਰਤਾ ਘਟਾਉਣ ਵਿੱਚ ਮਦਦ ਮਿਲੇਗੀ ਅਤੇ ਉਹ ਛੇਤੀ ਸਿਹਤਯਾਬ ਹੋ ਸਕਣਗੇ । ਉਨ੍ਹਾਂ ਨੇ ਇਸ ਦਵਾਈ ਨੂੰ ਦੇਸ਼ ਦੀ ਵਿਗਿਆਨਕ ਸਿਆਣਪ ਦਾ ਇੱਕ ਉੱਤਮ ਉਦਾਹਰਨ ਦੱਸਿਆ ਅਤੇ ਸਵੈਨਿਰਭਰਤਾ ਵੱਲ ਕੀਤੇ ਜਾ ਰਹੇ ਯਤਨਾਂ ਦਾ ਇੱਕ ਮੀਲ ਪੱਥਰ ਵੀ ਦੱਸਿਆ । ਸ਼੍ਰੀ ਰਾਜਨਾਥ ਸਿੰਘ ਨੇ ਕਿਹਾ , “2 ਡੀ ਜੀ ਦਵਾਈ ਮੌਜੂਕਾ ਚੁਣੌਤੀ ਭਰੇ ਸਮੇਂ ਵਿੱਚ ਇੱਕ ਨਵੀਂ ਆਸ ਦੀ ਕਿਰਨ ਹੈ ।“ ਉਨ੍ਹਾਂ ਨੇ ਇਸ ਬਾਰੇ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਦਵਾਈ ਕੋਵਿਡ 19 ਖਿ਼ਲਾਫ਼ ਜਿੱਤ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਵੇਗੀ । ਉਨ੍ਹਾਂ ਕਿਹਾ ਕਿ ਇਸ ਦਵਾਈ ਦਾ ਵਿਕਾਸ ਅਤੇ ਉਤਪਾਦਨ ਮੌਜੂਦਾ ਚੁਣੌਤੀ ਸਮੇਂ ਵਿੱਚ ਦੇਸ਼ ਦੀ ਸਹਾਇਤਾ ਲਈ ਜਨਤਕ ਨਿੱਜੀ ਖੇਤਰ ਭਾਈਵਾਲੀ ਦੀ ਇੱਕ ਚਮਕੀਲੀ ਉਦਾਹਰਨ ਹੈ । ਉਨ੍ਹਾਂ ਹੋਰ ਕਿਹਾ ਕਿ ਜਦ ਸਥਿਤੀ ਵਿੱਚ ਸੁਧਾਰ ਹੋ ਜਾਂਦਾ ਹੈ , ਉਹ ਖ਼ੁਦ ਉਨ੍ਹਾਂ ਵਿਗਿਆਨੀਆਂ ਨੂੰ , ਜਿਨ੍ਹਾਂ ਨੇ ਇਸ ਦਵਾਈ ਦੇ ਵਿਕਾਸ ਕਾਰਜ ਵਿੱਚ ਮੁੱਖ ਭੂਮਿਕਾ ਨਿਭਾਈ ਹੈ , ਦਾ ਮਾਣ ਸਨਮਾਨ ਕਰਨਗੇ , ਕਿਉਂਕਿ ਉਹ ਇਸ ਪ੍ਰਾਪਤੀ ਦੇ ਹੱਕਦਾਰ ਹਨ ।

ਸ਼੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ ਅਤੇ ਸਰਕਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਤਹਿਤ ਸਬੰਧਤ ਮੰਤਰਾਲਿਆਂ / ਵਿਭਾਗਾਂ ਦੇ ਮਿਲ ਕੇ ਕੀਤੇ ਯਤਨਾਂ ਰਾਹੀਂ ਦੇਸ਼ ਭਰ ਦੇ ਹਸਪਤਾਲਾਂ ਵਿੱਚ ਆਈ ਸੀ ਯੂ ਬਿਸਤਰੇ , ਦਵਾਈਆਂ ਤੇ ਆਕਸੀਜਨ ਸਪਲਾਈ ਦੀ ਲੋੜ ਨੂੰ ਪੂਰਾ ਕਰਨ ਲਈ ਅਸਰਦਾਰ ਕਦਮ ਚੁੱਕੇ ਹਨ । ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿੱਚ ਆਕਸੀਜਨ ਸਪਲਾਈ ਵਿੱਚ ਤਕਰੀਬਨ 4700 ਮੀਟ੍ਰਿਕ ਟਨ ਤੋਂ 9500 ਮੀਟ੍ਰਿਕ ਟਨ ਤੋਂ ਵੱਧ ਪ੍ਰਤੀ ਦਿਨ ਕਾਫੀ ਵਾਧਾ ਹੋਇਆ ਹੈ । ਇਹ ਵਾਧਾ ਮਈ ਮਹੀਨੇ ਦੇ ਸ਼ੁਰੂ ਤੋਂ ਹੋਇਆ ਹੈ ।

ਰਕਸ਼ਾ ਮੰਤਰੀ ਨੇ ਪੀ ਐੱਮ ਕੇਅਰਜ਼ ਫੰਡ ਤਹਿਤ ਦੇਸ਼ ਭਰ ਵਿੱਚ ਵੱਖ ਵੱਖ ਹਸਪਤਾਲਾਂ ਵਿੱਚ ਮੈਡੀਕਲ ਆਕਸੀਜਨ ਪਲਾਂਟ ਲਗਾਉਣ ਦੇ ਨਾਲ ਨਾਲ ਕੋਵਿਡ ਹਸਪਤਾਲ ਬਣਾਉਣ , ਜੋ ਆਈ ਸੀ ਯੂ , ਆਕਸੀਜਨ ਅਤੇ ਵੈਂਟੀਲੇਟਰ ਨਾਲ ਲੈਸ ਹਨ ਅਤੇ ਇਹ ਹਸਪਤਾਲ ਦਿੱਲੀ , ਅਹਿਮਦਾਬਾਦ , ਲਖਨਊ , ਵਾਰਾਨਸੀ ਅਤੇ ਗਾਂਧੀ ਨਗਰ ਵਿੱਚ ਬਣਾਏ ਗਏ ਹਨ , ਲਈ ਡੀ ਆਰ ਡੀ ਓ ਦੀ ਸ਼ਲਾਘਾ ਕੀਤੀ । ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦੇ ਹਸਪਤਾਲ ਹਾਲ ਦਿਵਾਨੀ , ਰਿਸ਼ੀਕੇਸ਼ , ਜੰਮੂ ਅਤੇ ਸ਼੍ਰੀਨਗਰ ਵਿੱਚ ਵੀ ਸਥਾਪਿਤ ਕਰਨ ਲਈ ਕੰਮ ਚੱਲ ਰਿਹਾ ਹੈ । ਉਨ੍ਹਾਂ ਨੇ ਰਿਟਾਇਰਡ ਏ ਐੱਫ ਐੱਮ ਐੱਸ ਡਾਕਟਰਾਂ ਦੀ ਤੀਬਰ ਰੁਚੀ ਦੀ ਵੀ ਪ੍ਰਸ਼ੰਸਾ ਕੀਤੀ , ਜਿਨ੍ਹਾਂ ਨੇ ਰਾਸ਼ਟਰ ਦੇ ਸੱਦੇ ਤੇ ਹੁੰਗਾਰਾ ਦਿੱਤਾ ਅਤੇ ਲੋੜਵੰਦਾਂ ਨੂੰ ਮੈਡੀਕਲ ਸਾਂਭ ਸੰਭਾਲ ਮੁਹੱਈਆ ਕਰਨ ਲਈ ਮੈਡੀਕਲ ਭਾਈਚਾਰੇ ਵਿੱਚ ਸ਼ਾਮਿਲ ਹੋਏ ਹਨ ।

ਸ਼੍ਰੀ ਰਾਜਨਾਥ ਸਿੰਘ ਨੇ ਮੌਜੂਦਾ ਸਥਿਤੀ ਤੇ ਕਾਬੂ ਪਾਉਣ ਲਈ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਵਿੱਚ ਹਥਿਆਰਬੰਦ ਸੈਨਾਵਾਂ ਵੱਲੋਂ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਦਾ ਵਿਸ਼ੇਸ਼ ਤੌਰ ਤੇ ਜਿ਼ਕਰ ਕੀਤਾ । ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ (ਆਈ ਏ ਐੱਫ ) ਅਤੇ ਭਾਰਤੀ ਜਲ ਸੈਨਾ ਆਈ ਐੱਨ , ਵਿਦੇਸ਼ਾਂ ਤੇ ਦੇਸ਼ ਵਿੱਚ ਆਕਸੀਜਨ ਟੈਂਕਰਾਂ , ਕੰਨਟੇਨਰਾਂ , ਕੰਸਨਟ੍ਰੇਟਰਸ ਅਤੇ ਹੋਰ ਮਹੱਤਵਪੂਰਨ ਮੈਡੀਕਲ ਉਪਕਰਨਾਂ ਦੀ ਢੋਆ ਢੁਆਈ ਲਈ ਅਣਥੱਕ ਮਿਹਨਤ ਕਰ ਰਹੇ ਹਨ । ਉਨ੍ਹਾਂ ਨੇ ਮਿਲਟਰੀ ਹਸਪਤਾਲਾਂ ਵਿੱਚ ਵਧਾਈਆਂ ਗਈਆਂ ਇਲਾਜ ਸਹੂਲਤਾਂ ਨੂੰ ਉਜਾਗਰ ਕੀਤਾ , ਜਿੱਥੇ ਇਹ ਸਹੂਲਤਾਂ ਹੁਣ ਜਨਤਾ ਨੂੰ ਵੀ ਮਿਲਦੀਆਂ ਹਨ ।

ਰਕਸ਼ਾ ਮੰਤਰੀ ਨੇ ਸਰਕਾਰ ਦੇ ਦੇਸ਼ ਵਿੱਚ ਹਰੇਕ ਨਾਗਰਿਕ ਨੂੰ ਮੈਡੀਕਲ ਸੰਭਾਲ ਮੁਹੱਈਆ ਕਰਨ ਦੇ ਸੰਕਲਪ ਨੂੰ ਦੁਹਰਾਇਆ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਘਰੋਂ ਘਰੀਂ ਟੈਸਟ ਕਰਨ , ਆਸ਼ਾ ਤੇ ਆਂਗਨਵਾੜੀ ਵਰਕਰਾਂ ਨੂੰ ਜ਼ਰੂਰੀ ਸੰਦਾਂ ਨਾਲ ਲੈਸ ਤੇ ਦੂਰ ਦੁਰਾਡੇ ਇਲਾਕਿਆਂ ਵਿੱਚ ਸਾਰੀਆਂ ਸਹੂਲਤਾਂ ਮੁਹੱਈਆ ਕਰਨ ਦੇ ਨਿਰਦੇਸ਼ ਦਿੱਤੇ ਹਨ । ਉਨ੍ਹਾਂ ਨੇ ਮਹਾਮਾਰੀ ਦੌਰਾਨ ਦੇਸ਼ ਦੀ ਲੜਾਈ ਵਿੱਚ ਸਾਰੇ ਭਾਈਵਾਲਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲਈ ਕਿਹਾ । ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਦੇਸ਼ ਅਦ੍ਰਿਸ਼ ਵੈਰੀ ਖਿ਼ਲਾਫ਼ ਜੇਤੂ ਹੋ ਕੇ ਉੱਭਰੇਗਾ । ਉਨ੍ਹਾਂ ਨੇ ਜ਼ੋਰ ਦਿੱਤਾ ਕਿ ਅਸੀਂ ਅਰਾਮ ਨਾਲ ਨਹੀਂ ਬੈਠਾਂਗੇ , ਅਸੀਂ ਥੱਕਾਂਗੇ ਨਹੀ ਅਤੇ ਲੜਾਈ ਜਾਰੀ ਰੱਖਾਂਗੇ ਅਤੇ ਕੋਵਿਡ ਖਿ਼ਲਾਫ਼ ਜਿੱਤ ਪ੍ਰਾਪਤ ਕਰਾਂਗੇ ।

ਸ਼੍ਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਫੌਜਾਂ ਦੀਆਂ ਤਿਆਰੀਆਂ ਦਾ ਵੀ ਜਿ਼ਕਰ ਕਰਦਿਆਂ ਕਿਹਾ ਕਿ ਉਹ ਕੋਵਿਡ 19 ਦੀ ਦੂਜੀ ਲਹਿਰ ਖਿ਼ਲਾਫ਼ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੀ ਪਹਿਰੇਦਾਰੀ ਵਿੱਚ ਢਿੱਲ ਨਹੀਂ ਆਉਣ ਦਿੱਤੀ ।

ਆਪਣੇ ਸੰਬੋਧਨ ਵਿੱਚ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਨੇ 2 ਡੀ ਜੀ ਨੂੰ ਡੀ ਆਰ ਡੀ ਓ ਅਤੇ ਡੀ ਆਰ ਐੱਲ ਹੈਦਰਾਬਾਦ ਵੱਲੋਂ ਇੱਕ ਮਹੱਤਵਪੂਰਨ ਵਿਕਾਸ ਦੱਸਿਆ , ਜੋ ਰਿਕਵਰੀ ਸਮੇਂ ਅਤੇ ਕੋਵਿਡ 19 ਮਰੀਜ਼ਾਂ ਦੀ ਆਕਸੀਜਨ ਤੇ ਨਿਰਭਰਤਾ ਨੂੰ ਘਟਾਏਗਾ । ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਦਵਾਈ ਭਾਰਤ ਵਿੱਚ ਹੀ ਨਹੀਂ , ਬਲਕਿ ਵਿਸ਼ਵ ਭਰ ਵਿੱਚ ਵਾਇਰਸ ਨੂੰ ਹਟਾਉਣ ਲਈ ਇੱਕ ਲੰਮਾ ਰਸਤਾ ਤੈਅ ਕਰੇਗੀ । ਉਨ੍ਹਾਂ ਨੇ ਕੋਵਿਡ 19 ਖਿ਼ਲਾਫ਼ ਲੜਾਈ ਵਿੱਚ ਨਿਭਾਈ ਮਹੱਤਵਪੂਰਨ ਭੂਮਿਕਾ ਲਈ ਡੀ ਆਰ ਡੀ ਓ ਅਤੇ ਇਸ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ।

ਸਕੱਤਰ ਰੱਖਿਆ ਖੋਜ ਤੇ ਵਿਕਾਸ ਵਿਭਾਗ ਅਤੇ ਚੇਅਰਮੈਨ ਡੀ ਆਰ ਡੀ ਓ ਡਾਕਟਰ ਜੀ ਸਤੀਸ਼ ਰੈੱਡੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਐਂਟੀ ਕੋਵਿਡ ਦਵਾਈ ਮਰੀਜ਼ਾਂ ਨੂੰ ਘਾਤਕ ਵਾਇਰਸ ਤੋਂ ਸਿਹਤਯਾਬ ਹੋਣ ਵਿੱਚ ਮਦਦ ਕਰੇਗੀ । ਉਨ੍ਹਾਂ ਆਸ ਪ੍ਰਗਟ ਕੀਤੀ ਕਿ ਡੀ ਆਰ ਐੱਲ ਹੈਦਰਾਬਾਦ ਇਸ ਦਵਾਈ ਨੂੰ ਹੋਰ ਅੱਗੇ ਲਿਜਾਂਦਿਆਂ ਜਲਦੀ ਹੀ ਮਰੀਜ਼ਾਂ ਲਈ ਦਵਾਈ ਨੂੰ ਉਪਲਬਧ ਕਰਵਾਏਗਾ । ਉਨ੍ਹਾਂ ਨੇ ਰਕਸ਼ਾ ਮੰਤਰੀ ਦੀ ਲਗਾਤਾਰ ਸੇਧ ਅਤੇ ਸਮਰਥਨ ਲਈ ਧੰਨਵਾਦ ਵੀ ਕੀਤਾ ।

ਈਵੈਂਟ ਵਿੱਚ ਵਰਚੁਅਲੀ ਸ਼ਾਮਿਲ ਹੁੰਦਿਆਂ ਚੇਅਰਮੈਨ ਡੀ ਆਰ ਐੱਲ ਸ਼੍ਰੀ ਕੈਲਮ ਸਤੀਸ਼ ਰੈੱਡੀ ਨੇ ਕਿਹਾ , “ਡਾਕਟਰ ਰੈੱਡੀ ਡੀ ਆਰ ਡੀ ਓ ਅਤੇ ਆਈ ਐੱਨ ਐੱਮ ਏ ਐੱਸ ਨਾਲ ਨਾਲ 2 ਡੀ ਜੀ ਦਵਾਈ ਦੇ ਵਿਕਾਸ ਵਿੱਚ ਭਾਈਵਾਲੀ ਕਰਕੇ ਖੁਸ਼ ਹੈ । ਇਹ ਕੋਵਿਡ ਦੇ ਇਲਾਜ ਅਤੇ ਟੀਕੇ ਦੇ ਇੱਕ ਮੇਜ਼ਬਾਨ ਰਾਹੀਂ ਕੋਵਿਡ ਨੂੰ ਨਜਿੱਠਣ ਲਈ ਸਾਡੀ ਕੰਪਨੀ ਦੇ ਯਤਨਾਂ ਦੀ ਪੁਸ਼ਟੀ ਕਰਦਾ ਹੈ “।

ਸਕੱਤਰ (ਸਿਹਤ ਤੇ ਪਰਿਵਾਰ ਭਲਾਈ ) ਡਾਕਟਰ ਰਾਜੇਸ਼ ਭੂਸ਼ਣ ਅਤੇ ਡੀ ਜੀ ਸਿਹਤ ਸੇਵਾਵਾਂ ਡਾਕਟਰ ਸੁਨੀਲ ਕੁਮਾਰ ਵੀ ਪਤਵੰਤੇ ਸੱਜਣਾਂ ਵਿੱਚ ਹਾਜ਼ਰ ਸਨ , ਜਿਨ੍ਹਾਂ ਨੇ ਇਸ ਈਵੈਂਟ ਵਿੱਚ ਸਿ਼ਰਕਤ ਕੀਤੀ । ਇਸ ਤੋਂ ਇਲਾਵਾ ਚੇਅਰਮੈਨ ਡੀ ਆਰ ਐੱਲ , ਡਾਇਰੈਕਟਰ ਸੈਂਟਰਲ ਫਾਰ ਸੈਲੁਲਰ ਅਤੇ ਮੌਲੀਕਿਉਲਰ ਬਿਆਲੋਜੀ ਡਾਕਟਰ ਰਾਕੇਸ਼ ਮਿਸ਼ਰਾ ਤੇ ਦੇਸ਼ ਭਰ ਤੋਂ ਕਈ ਡਾਕਟਰ , ਹਸਪਤਾਲ ਤੇ ਲੈਬਾਰਟਰੀਆਂ ਇਸ ਈਵੈਂਟ ਵਿੱਚ ਵਰਚੁਅਲੀ ਸ਼ਾਮਿਲ ਹੋਈਆਂ ।


https://ci4.googleusercontent.com/proxy/qWTW5e_DbVQyY5pKok0D8wln0IhWria2QAXiEH8Dcl4Th2DHRZbVPnq8MNle3CV41CxjIUYCk8Qzji1ICsci0lnUiTz_aDAPXY2eGiVTVkhsq_Ojo0MqYw=s0-d-e1-ft#https://static.pib.gov.in/WriteReadData/userfiles/image/PIC1FEVB.jpeg


 

https://ci5.googleusercontent.com/proxy/SjlL7rBPCmSkHAGKeTlx15Mzf7th9N5KSOaRo5tNs8wL5BjuMTVZ8Tbt08389w8uZ2Dc0111LetTwimbRSWKcFmQ05VENUXkny_4FSlPTBQtKxGItOBgWw=s0-d-e1-ft#https://static.pib.gov.in/WriteReadData/userfiles/image/PIC2QM81.jpeg


 

https://ci3.googleusercontent.com/proxy/NZ1QxAT4VL0IRUH6IVA4GgS-iKDHlMbQETH5qzHo349cqauD2Rbbb6wepafPYwy1IY1N46t1ANJHh74x5cO5H02rM1vbAoyI4n4zg72iVsch0PH_jMDPrA=s0-d-e1-ft#https://static.pib.gov.in/WriteReadData/userfiles/image/PIC3A9FL.jpeg

 

https://ci4.googleusercontent.com/proxy/UEd4YLlZTgA3MZ2nHm-R4WvTYbaCesKbvVxZhbuZLaXIcx1he_DZB-CvOkswSVsIHBxKJSsWmKaGnvYUD6k118Kj_11gEB8M4puU2AWtnN9XBfq279DOFQ=s0-d-e1-ft#https://static.pib.gov.in/WriteReadData/userfiles/image/PIC4HSW2.jpeg

 

**********************


ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ ਏ ਡੀ ਏ(Release ID: 1719371) Visitor Counter : 35