PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ
Posted On:
16 MAY 2021 7:11PM by PIB Chandigarh
#Unite2FightCorona
#IndiaFightsCorona
ਪੱਤਰ ਸੂਚਨਾ ਦਫ਼ਤਰ
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਸਰਕਾਰ
ਪਿਛਲੇ 6 ਦਿਨਾਂ ਦੌਰਾਨ ਪੰਜਵੀਂ ਵਾਰ 24 ਘੰਟਿਆਂ ਵਿੱਚ ਰਿਕਵਰੀ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਮਾਮਲਿਆਂ ਤੋਂ ਵਧੀ
-
ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲਿਆਂ ‘ਚ 55,344 ਦੀ ਗਿਰਾਵਟ
-
ਭਾਰਤ ਦੀ ਕੁੱਲ ਟੀਕਾਕਰਣ ਕਵਰੇਜ਼ 18.22 ਕਰੋੜ ਤੋਂ ਪਾਰ
-
18 ਤੋਂ 44 ਸਾਲ ਤੱਕ ਦੇ ਵਰਗ ਚ ਹੁਣ ਤੱਕ 48 ਲੱਖ ਤੋਂ ਵੱਧ ਲਾਭਾਰਥੀਆਂ ਨੂੰ ਟੀਕੇ ਲਗਾਏ ਗਏ
https://pib.gov.in/PressReleasePage.aspx?PRID=1719011
ਕੋਵਿਡ ਮਹਾਮਾਰੀ ਵਿਰੁੱਧ ਭਾਰਤ ਦੇ ਯਤਨਾਂ ਨੂੰ ਮਜ਼ਬੂਤ ਕਰਨ ਲਈ ਆਲਮੀ ਸਹਾਇਤਾ ਤੇਜ਼ੀ ਨਾਲ ਅਤੇ ਸਮੇਂ ਸਿਰ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੀ ਜਾ ਰਹੀ ਹੈ
-
ਕਜ਼ਾਕਿਸਤਾਨ, ਜਪਾਨ, ਸਵਿਟਜ਼ਰਲੈਂਡ, ਓਨਟਾਰੀਓ (ਕੈਨੇਡਾ), ਯੂਐੱਸਏ, ਮਿਸਰ ਅਤੇ ਬ੍ਰਿਟਿਸ਼ ਆਕਸੀਜਨ ਕੰਪਨੀ (ਯੂਕੇ) ਤੋਂ 14/15 ਮਈ 2021 ਨੂੰ ਪ੍ਰਾਪਤ ਹੋਈਆਂ ਵੱਡੀਆਂ ਖੇਪਾਂ ਵਿੱਚ ਸ਼ਾਮਲ ਹਨ:
-
∙ ਆਕਸੀਜਨ ਕੰਸਨਟ੍ਰੇਟਰ: 100
-
∙ ਵੈਟਿਲੇਟਰ / ਬੀਆਈਪੀਏਪੀ / ਸੀਪੀਏਪੀ: 500
-
∙ ਆਕਸੀਜਨ ਸਿਲੰਡਰ: 300
-
∙ ਰੇਮਡੇਸੀਵਿਰ: 40,000
-
∙ ਮਾਸਕ ਅਤੇ ਪ੍ਰੋਟੈਕਟਿਵ ਸੂਟ
https://pib.gov.in/PressReleasePage.aspx?PRID=1719105
ਭਾਰਤ ਸਰਕਾਰ ਨੇ ਹੁਣ ਤੱਕ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 20 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਮੁਫ਼ਤ ਮੁਹੱਈਆ ਕਰਵਾਈਆਂ ਹਨ
ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹਾਲੇ ਵੀ 1.84 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬੱਧ ਹਨ। ਇਸ ਤੋਂ ਇਲਾਵਾ ਲਗਭਗ 51 ਲੱਖ ਖੁਰਾਕਾਂ ਅਗਲੇ ਤਿੰਨ ਦਿਨਾਂ ਦੌਰਾਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੀਆਂ ਜਾਣਗੀਆਂ
https://pib.gov.in/PressReleasePage.aspx?PRID=1719019
ਕੋਵਿਨ ਡਿਜੀਟਲ ਪੋਰਟਲ ਨੂੰ ਕੋਵਿਸ਼ੀਲਡ ਟੀਕੇ ਦੀ ਖੁਰਾਕ ਦੇ ਅੰਤਰਾਲ ਵਿੱਚ 12-16 ਹਫਤਿਆਂ ਦੀ ਤਬਦੀਲੀ ਨੂੰ ਦਰਸਾਉਣ ਲਈ ਮੁੜ ਤੋਂ ਸੋਧਿਆ ਗਿਆ
ਦੂਜੀ ਕੋਵਿਸ਼ੀਲਡ ਖੁਰਾਕ ਲਈ ਪਹਿਲਾਂ ਤੋਂ ਕੀਤੀ ਬੁਕਿੰਗ ਵੀ ਵੈਧ ਰਹੇਗੀ; ਕੋਵਿਨ ਦੁਆਰਾ ਰੱਦ ਨਹੀਂ ਕੀਤੀਆਂ ਜਾਣਗੀਆਂ
ਡਾ. ਐੱਨ ਕੇ ਅਰੋੜਾ ਦੀ ਪ੍ਰਧਾਨਗੀ ਵਾਲੇ ਕੋਵਿਡ ਕਾਰਜਕਾਰੀ ਸਮੂਹ ਵਲੋਂ ਕੋਵਿਸ਼ੀਲਡ ਦੀ ਪਹਿਲੀ ਅਤੇ ਦੂਜੀ ਖੁਰਾਕ ਵਿਚਲਾ ਅੰਤਰ 12-16 ਹਫ਼ਤਿਆਂ ਤੱਕ ਵਧਾਏ ਜਾਣ ਦੀ ਸਿਫਾਰਸ਼ ਕੀਤੀ ਗਈ ਸੀ। ਭਾਰਤ ਸਰਕਾਰ ਨੇ ਇਸ ਨੂੰ 13 ਮਈ 2021 ਨੂੰ ਸਵੀਕਾਰ ਕਰ ਲਿਆ ਹੈ। ਭਾਰਤ ਸਰਕਾਰ ਨੇ ਇਸ ਤਬਦੀਲੀ ਨੂੰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦੱਸਿਆ ਹੈ। ਕੋਵਿਨ ਡਿਜੀਟਲ ਪੋਰਟਲ ਨੂੰ ਕੋਵਿਸ਼ੀਲਡ ਦੀਆਂ ਦੋ ਖੁਰਾਕਾਂ ਲਈ ਅੰਤਰਾਲ ਦੇ ਇਸ ਵਿਸਥਾਰ ਨੂੰ 12-16 ਹਫਤਿਆਂ ਤੱਕ ਦਰਸਾਉਣ ਲਈ ਸੋਧਿਆ ਗਿਆ ਹੈ। ਹਾਲਾਂਕਿ, ਮੀਡੀਆ ਦੇ ਇੱਕ ਹਿੱਸੇ ਵਿੱਚ ਇਹ ਖਬਰਾਂ ਆਈਆਂ ਹਨ ਕਿ ਜਿਨ੍ਹਾਂ ਲੋਕਾਂ ਨੇ ਕੋਵਿਨ ਉੱਤੇ 84 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਦੂਜੀ ਖੁਰਾਕ ਲਈ ਆਪਣੀ ਪਹਿਲਾਂ ਤੋਂ ਬੁਕਿੰਗ ਕਰਵਾਈ ਸੀ, ਉਨ੍ਹਾਂ ਨੂੰ ਕੋਵਿਸ਼ੀਲਡ ਦੀ ਦੂਜੀ ਖੁਰਾਕ ਦਿੱਤੇ ਬਿਨਾਂ ਟੀਕਾਕਰਣ ਕੇਂਦਰਾਂ ਤੋਂ ਵਾਪਸ ਮੋੜਿਆ ਜਾ ਰਿਹਾ ਹੈ। ਇਹ ਸਪੱਸ਼ਟ ਕੀਤਾ ਗਿਆ ਹੈ ਕਿ ਲੋੜੀਂਦੀਆਂ ਤਬਦੀਲੀਆਂ ਹੁਣ ਕੋਵਿਨ ਡਿਜੀਟਲ ਪੋਰਟਲ ਵਿੱਚ ਕੀਤੀਆਂ ਗਈਆਂ ਹਨ। ਨਤੀਜੇ ਵਜੋਂ, ਜੇ ਕਿਸੇ ਲਾਭਾਰਥੀ ਲਈ ਪਹਿਲੀ ਖੁਰਾਕ ਦੀ ਮਿਤੀ ਤੋਂ ਬਾਅਦ ਦੀ ਮਿਆਦ 84 ਦਿਨਾਂ ਤੋਂ ਘੱਟ ਹੈ ਤਾਂ ਹੋਰ ਔਨਲਾਈਨ ਜਾਂ ਔਨ ਸਾਈਟ ਬੁਕਿੰਗ ਸੰਭਵ ਨਹੀਂ ਹੋਣਗੀਆਂ। ਇਸ ਤੋਂ ਇਲਾਵਾ, ਕੋਵਿਸ਼ੀਲਡ ਦੀ ਦੂਜੀ ਖੁਰਾਕ ਲਈ ਪਹਿਲਾਂ ਹੀ ਬੁੱਕ ਕੀਤੀ ਗਈ ਆਨਲਾਈਨ ਬੁਕਿੰਗ ਵੈਧ ਰਹੇਗੀ ਅਤੇ ਇਹ ਕੋਵਿਨ ਦੁਆਰਾ ਰੱਦ ਨਹੀਂ ਕੀਤੀ ਜਾ ਰਹੀ। ਲਾਭਾਰਥੀਆਂ ਨੂੰ ਦੋ ਖੁਰਾਕਾਂ ਦਰਮਿਆਨ ਵਧਾਈ ਮਿਆਦ ਦੇ ਨਾਲ ਮੇਲ ਲਈ ਕੋਵਿਸ਼ੀਲਡ ਦੀ ਦੂਜੀ ਖੁਰਾਕ ਲੈਣ ਲਈ ਬੁਕਿੰਗ ਨੂੰ ਰੀ-ਸ਼ੈਡਿਊਲ ਕਰਨ ਦੀ ਸਲਾਹ ਦਿੱਤੀ ਗਈ ਹੈ।
https://www.pib.gov.in/PressReleseDetail.aspx?PRID=1719143
ਰੇਮਡੇਸਿਵਿਰ ਦੀ ਵੰਡ 23 ਮਈ ਤੱਕ ਕੀਤੀ ਗਈ ਤਾਂ ਜੋ ਦੇਸ਼ ਭਰ ਵਿੱਚ ਇਸਦੀ ਢੁਕਵੀਂ ਉਪਲਬਧਤਾ ਯਕੀਨੀ ਬਣਾਈ ਜਾ ਸਕੇ-ਸ਼੍ਰੀ ਡੀ.ਵੀ ਸਦਾਨੰਦ ਗੌੜਾ
ਫਾਰਮਾਸਿਊਟੀਕਲ ਵਿਭਾਗ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਾਰੇ ਰਾਜਾਂ ਨੂੰ ਲਿਖੇ ਇੱਕ ਪੱਤਰ ਵਿੱਚ, ਇਹ ਜ਼ਿਕਰ ਕੀਤਾ ਗਿਆ ਹੈ ਕਿ 21 ਅਪ੍ਰੈਲ ਤੋਂ 16 ਮਈ, 2021 ਦੀ ਮਿਆਦ ਲਈ ਰੇਮਡੇਸਿਵਿਰ ਦਵਾਈ ਦੀ ਵੰਡ ਦੀ ਯੋਜਨਾ ਨੂੰ ਜਾਰੀ ਰੱਖਦੇ ਹੋਏ, 7 ਮਈ 2021 ਨੂੰ ਜਾਰੀ ਡੀ.ਓ ਦੇ ਈਵਨ ਨੰਬਰ ਰਾਹੀਂ ਭੇਜੀ ਗਈ ਸੂਚਨਾ ਵਿੱਚ ਇਹ ਦਸਿਆ ਗਿਆ ਸੀ ਕਿ 21 ਅਪ੍ਰੈਲ ਤੋਂ 23 ਮਈ ਤੱਕ ਦੀ ਅਵਧੀ ਲਈ ਅਪਡੇਟ ਕੀਤੀ ਗਈ ਅਲਾਟਮੈਂਟ ਯੋਜਨਾ ਫਾਰਮਾਸਿਊਟੀਕਲ ਵਿਭਾਗ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਾਂਝੇ ਤੌਰ 'ਤੇ ਤਿਆਰ ਕੀਤੀ ਗਈ ਹੈ।
https://pib.gov.in/PressReleasePage.aspx?PRID=1719032
ਭਾਰਤੀ ਜਲ ਸੈਨਾ ਦੀ ਟੀਮ ਨੇ ਆਂਧਰ ਪ੍ਰਦੇਸ਼ ਵਿੱਚ ਦੋ ਪ੍ਰਮੁੱਖ ਆਕਸੀਜਨ ਪਲਾਂਟਾਂ ਦੀ ਮੁਰੰਮਤ ਕੀਤੀ
ਜਲ ਸੈਨਾ ਡਾਕਯਾਰਡ ਵਿਸ਼ਾਖਾਪਟਨਮ ਦੀਆਂ ਟੀਮਾਂ ਨੇ ਨੇਲੋਰ ਅਤੇ ਸ਼੍ਰੀ ਕਾਲਾਹਸਥੀ ਵਿੱਚ ਦੋ ਪ੍ਰਮੁੱਖ ਆਕਸੀਜਨ ਪਲਾਂਟਾਂ ਦੀ ਮੁਰੰਮਤ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ। ਜਿਸ ਦੇ ਨਾਲ ਆਂਧਰ ਪ੍ਰਦੇਸ਼ ਰਾਜ ਵਿੱਚ ਚਲ ਰਹੇ ਆਕਸੀਜਨ ਸੰਕਟ ਦੇ ਦੌਰਾਨ ਆਕਸੀਜਨ ਦੀ ਸਪਲਾਈ ਨੂੰ ਕਾਫ਼ੀ ਹੁਲਾਰਾ ਮਿਲਿਆ। ਰਾਜ ਪ੍ਰਸ਼ਾਸਨ ਦੇ ਅਨੁਰੋਧ ਦੇ ਅਧਾਰ ‘ਤੇ ਪੂਰਵੀ ਜਲ ਸੈਨਾ ਕਮਾਨ ਨੇ ਵਿਸ਼ਾਖਾਪਟਨਮ ਤੋਂ ਜਲ ਸੈਨਾ ਡੋਰਨੀਅਰ ਜਹਾਜ਼ ਦੁਆਰਾ ਜਲ ਸੈਨਾ ਡਾਕਯਾਰਡ ਦੇ ਮਾਹਰਾਂ ਦੀਆਂ ਟੀਮਾਂ ਨੂੰ ਪਹੁੰਚਾਇਆ। ਟੀਮਾਂ ਨੇ ਅੱਜ ਸਵੇਰੇ ਕੰਪ੍ਰੈਸਰ ਦੀ ਓਵਰਹਾਲਿੰਗ ਕਰਕੇ ਆਕਸੀਜਨ ਪਲਾਂਟਾਂ ਦੀ ਸਫਲਤਾਪੂਰਵਕ ਮੁਰੰਮਤ ਕੀਤੀ ਅਤੇ ਕੁਝ ਅਡੈਪਟਰ ਅਤੇ ਸਹਾਇਕ ਉਪਕਰਣਾਂ ਨੂੰ ਬਦਲ ਦਿੱਤਾ ਜੋ ਜਲ ਸੈਨਾ ਡਾਕਯਾਰਡ ਦੇ ਅੰਦਰ ਬਣੇ ਸਨ।
https://pib.gov.in/PressReleasePage.aspx?PRID=1719030
ਸ਼੍ਰੀ ਧਰਮੇਂਦਰ ਪ੍ਰਧਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਪਾਣੀਪਤ ਵਿੱਚ 500 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਲੋਕਾਂ ਨੂੰ ਸਮਰਪਿਤ ਕੀਤਾ
ਇਹ ਹਸਪਤਾਲ ਹਰਿਆਣਾ ਸਰਕਾਰ ਨੇ ਇੰਡੀਅਨ ਆਇਲ ਦੇ ਸਹਿਯੋਗ ਨਾਲ ਬਣਾਇਆ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ ਇਸ ਦੇ ਲਈ ਗੈਸ ਦੇ ਰੂਪ ਵਿੱਚ ਆਕਸੀਜਨ ਦੀ ਸਪਲਾਈ ਕਰੇਗੀ। ਪਾਣੀਪਤ ਵਿੱਚ ਰਿਫਾਇਨਰੀ ਨੇੜੇ ਬਣਾਏ ਗਏ ਇਸ ਅਸਥਾਈ ਕੋਵਿਡ ਹਸਪਤਾਲ ਦਾ ਨਾਮ ਗੁਰੂ ਤੇਗ ਬਹਾਦਰ ਸੰਜੀਵਨੀ ਕੋਵਿਡ ਹਸਪਤਾਲ ਰੱਖਿਆ ਗਿਆ ਹੈ।
https://pib.gov.in/PressReleasePage.aspx?PRID=1719070
ਕੇਂਦਰ ਨੇ ਐੱਨਐੱਫਐੱਸਏ / ਪੀਐੱਮ -ਜੀਕੇਏਵਾਈ -III ਦੇ ਤਹਿਤ ਅਨਾਜ ਦੀ ਸੁਰੱਖਿਅਤ ਅਤੇ ਸਮੇਂ ਸਿਰ ਵੰਡ ਨੂੰ ਯਕੀਨੀ ਬਣਾਉਣ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਾਜਬ ਕੀਮਤਾਂ ਵਾਲੀਆਂ ਰਾਸ਼ਨ ਦੀਆਂ ਦੁਕਾਨਾਂ ਦੇਰ ਤੱਕ ਅਤੇ ਹਫ਼ਤਾ ਭਰ ਖੁੱਲ੍ਹੀਆਂ ਰੱਖਣ ਦੀ ਹਦਾਇਤ ਕੀਤੀ
ਕੁਝ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਚਲ ਰਹੀ ਲੌਕਡਾਊਨ ਦੇ ਮੱਦੇਨਜ਼ਰ, ਵਾਜਬ ਮੁੱਲ ਦੀਆਂ ਦੁਕਾਨਾਂ (ਐੱਫਪੀਐੱਸ) ਦੇ ਕੰਮਕਾਜੀ ਸਮੇਂ ਵਿੱਚ ਕਮੀ ਆ ਸਕਦੀ ਹੈ, ਜਿਸ ਕਰਕੇ 15 ਮਈ, 2021 ਨੂੰ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੁਆਰਾ ਸਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਮੁਤਾਬਕ ਪੀਐੱਮਜੀਕੇ-III ਅਤੇ ਐਨਐੱਫਐੱਸਏ ਦੇ ਲਾਭਾਰਥੀਆਂ ਨੂੰ ਅਨਾਜ ਉਪਲਬਧ ਕਰਾਉਣ ਲਈ ਵਾਜਬ ਕੀਮਤ ਦੀਆਂ ਦੁਕਾਨਾਂ ਨੂੰ ਮਹੀਨੇ ਦੇ ਸਾਰੇ ਦਿਨ ਖੁੱਲਾ ਰੱਖਣ ਦੀ ਸਲਾਹ ਦਿੱਤੀ ਗਈ ਹੈ ਅਤੇ ਨਾਲ ਹੀ ਹਫ਼ਤੇ ਦੇ ਸਾਰੇ ਦਿਨ ਕੋਵਿਡ -19 ਪ੍ਰੋਟੋਕੋਲ ਅਨੁਸਾਰ ਸਮਾਜਿਕ ਦੂਰੀ / ਪਾਲਣਾ ਕਰਦਿਆਂ ਦਿਨ ਭਰ ਇਸ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਕਿਹਾ ਗਿਆ ਹੈ। ਇਸ ਦੀ ਸਹੂਲਤ ਲਈ, ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਵਾਜਬ ਕੀਮਤ ਦੀਆਂ ਦੁਕਾਨਾਂ ਨੂੰ ਨਿਯਮਿਤ ਬਜ਼ਾਰ ਖੋਲ੍ਹਣ ਦੇ ਸੀਮਤ ਘੰਟਿਆਂ ਤੋਂ ਛੋਟ ਦਿੱਤੀ ਜਾਵੇ।
https://www.pib.gov.in/PressReleseDetail.aspx?PRID=1719043
ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਦੇਸ਼ ਭਰ ਵਿੱਚ 9440 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਪਹੁੰਚਾਈ
ਕੋਰੋਨਾ ਦੇ ਖ਼ਿਲਾਫ਼ ਜਾਰੀ ਜੰਗ ਵਿੱਚ ਆਉਣ ਵਾਲੀਆਂ ਰੁਕਾਵਟਾਂ ‘ਤੇ ਕਾਬੂ ਪਾਉਣ ਅਤੇ ਨਵੇਂ ਸਮਾਧਾਨ ਲੱਬਣ ਲਈ ਭਾਰਤੀ ਰੇਲਵੇ ਦੇਸ਼ ਭਰ ਦੇ ਕਈ ਰਾਜਾਂ ਵਿੱਚ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਪਹੁੰਚਾ ਕੇ ਲੋਕਾ ਨੂੰ ਰਾਹਤ ਦੇਣ ਦਾ ਕੰਮ ਕਰ ਰਿਹਾ ਹੈ। ਭਾਰਤੀ ਰੇਲਵੇ ਹੁਣ ਤੱਕ ਦੇਸ਼ ਦੇ ਕਈ ਰਾਜਾਂ ਵਿੱਚ 590 ਟੈਂਕਰਾਂ ਦੇ ਮਾਧਿਅਮ ਰਾਹੀਂ 9440 ਮੀਟ੍ਰਿਕ ਟਨ ਤੋਂ ਅਧਿਕ ਤਰਲ ਮੈਡੀਕਲ ਆਕਸੀਜਨ ਪਹੁੰਚਾ ਚੁੱਕਿਆ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹੁਣ ਤੱਕ 150 ਆਕਸੀਜਨ ਐਕਸਪ੍ਰੈੱਸ ਟ੍ਰੇਨਾਂ ਨੇ ਆਪਣੀ ਯਾਤਰਾ ਪੂਰੀ ਕਰ ਲਈ ਹੈ ਅਤੇ ਇਸ ਨਾਲ ਦੇਸ਼ ਦੇ ਕਈ ਰਾਜਾਂ ਨੂੰ ਕਾਫੀ ਰਾਹਤ ਮਿਲੀ ਹੈ।
https://www.pib.gov.in/PressReleseDetail.aspx?PRID=1719157
ਕੇਂਦਰ ਨੇ ਰਾਜਾਂ ਨੂੰ ਗੰਗਾ ਵਿੱਚ ਲਾਸ਼ਾਂ ਦੀ ਡੰਪਿੰਗ ਰੋਕਣ, ਉਨ੍ਹਾਂ ਦੇ ਸੁਰੱਖਿਅਤ ਨਿਪਟਾਰੇ ‘ਤੇ ਧਿਆਨ ਦੇਣ ਅਤੇ ਸਨਮਾਨਜਨਕ ਦਾਹ ਸੰਸਕਾਰ ਸੁਨਿਸ਼ਚਿਤ ਕਰਨ ਲਈ ਸਹਾਇਤਾ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ
ਦੇਸ਼ ਇੱਕ ਅਸਾਧਾਰਣ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਜਿਸ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਅਨੇਕ ਕੋਵਿਡ-19 ਮਾਮਲੇ ਅਤੇ ਇਸ ਦੇ ਨਤੀਜੇ ਸਵਰੂਪ ਹੋਣ ਵਾਲੀਆਂ ਮੌਤਾਂ ਵੱਧ ਰਹੀਆਂ ਹਨ। ਗੰਗਾ ਨਦੀ ਅਤੇ ਉਸ ਦੀਆਂ ਸਹਾਇਕ ਨਦੀਆਂ ਵਿੱਚ ਲਾਸ਼ਾਂ/ਅੰਸ਼ਿਕ ਰੂਪ ਨਾਲ ਜਲੀਆਂ ਹੋਈਆਂ ਜਾਂ ਵਿਘਟਿਤ ਲਾਸ਼ਾਂ ਨੂੰ ਸੁੱਟਣ ਦੀ ਸੂਚਨਾ ਹਾਲ ਹੀ ਵਿੱਚ ਦਿੱਤੀ ਗਈ ਹੈ। ਇਹ ਸਭ ਤੋਂ ਅਣਚਾਹਿਆ ਅਤੇ ਚਿੰਤਾਜਨਕ ਹੈ। ਜਲ ਸ਼ਕਤੀ ਮੰਤਰਾਲੇ ਦੇ ਸਕੱਤਰ ਪੰਕਜ ਕੁਮਾਰ ਨੇ ਮਿਤੀ 15 ਮਈ ਨੂੰ ਯੂਪੀ ਅਤੇ ਬਿਹਾਰ ਪ੍ਰਦੇਸ਼ਾਂ ਦੀ ਸਥਿਤੀ ਅਤੇ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ, ਜਿਸ ਵਿੱਚ ਰਾਜਾਂ ਨੇ ਨਵੀਨਤਮ ਸਥਿਤੀ ਦਾ ਮੁੱਲਾਂਕਣ ਕੀਤਾ ਅਤੇ ਅੱਗੇ ਉਠਾਏ ਜਾਣ ਵਾਲੇ ਕਦਮਾਂ ਦੇ ਬਿੰਦੂਆਂ ’ਤੇ ਫ਼ੈਸਲਾ ਲਿਆ ਗਿਆ। ਸਕੱਤਰ ਨੇ ਪਹਿਲਾਂ ਤੋਂ ਦਿੱਤੇ ਗਏ ਨਿਰਦੇਸ਼ਾਂ ‘ਤੇ ਚਾਨਣਾ ਪਾਇਆ ਅਤੇ ਜਲਦੀ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਗੰਗਾ ਅਤੇ ਹੋਰ ਨਦੀਆਂ ਦੇ ਨਾਲ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਅਜਿਹੀਆਂ ਘਟਨਾਵਾਂ ‘ਤੇ ਇੱਕ ਸਮਾਨ ਧਿਆਨ ਦੇਣ ਦੀ ਜ਼ਰੂਰਤ ਨੂੰ ਵੀ ਰੇਖਾਂਕਿਤ ਕੀਤਾ। ਲਾਸ਼ਾਂ ਦੀ ਡੰਪਿੰਗ ਨੂੰ ਰੋਕਣ ਦੇ ਨਾਲ-ਨਾਲ ਉਨ੍ਹਾਂ ਦੇ ਸੁਰੱਖਿਅਤ ਨਿਪਟਾਰੇ ਅਤੇ ਪਾਣੀ ਦੀ ਗੁਣਵੱਤਾ ਦੀ ਸੁਰੱਖਿਆ ਨੂੰ ਜੰਗੀ ਪੱਧਰ ‘ਤੇ ਸੁਨਿਸ਼ਚਿਤ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਰਾਜਾਂ ਤੋਂ ਪ੍ਰਗਤੀ ਜਾਣਨ ਦੇ ਬਾਅਦ ਸੀਡਬਲਿਊਸੀ, ਸੀਪੀਸੀਬੀ ਅਤੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਆਪਣੀ ਫੀਡਬੈਕ ਅਤੇ ਕਾਰਜ ਯੋਜਨਾ ਦੇਵੇਗਾ।
https://www.pib.gov.in/PressReleseDetail.aspx?PRID=1719134
ਪੀਆਈਬੀ ਫੀਲਡ ਯੂਨਿਟਾਂ ਤੋਂ ਇਨਪੁਟ
-
ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਮੂਕੋਰਮਾਈਕੋਸਿਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਅਧਿਕਾਰੀਆਂ ਨੂੰ ਅਜਿਹੇ ਮਰੀਜ਼ਾਂ ਦੇ ਇਲਾਜ ਲਈ ਸਰਕਾਰੀ ਅਤੇ ਨਿਜੀ ਮੈਡੀਕਲ ਕਾਲਜ ਹਸਪਤਾਲਾਂ ਵਿੱਚ ਵੱਖਰਾ ਵਾਰਡ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਟੋਪੇ, ਨੇ ਇਹ ਵੀ ਕਿਹਾ ਕਿ ਮਾਹਰਾਂ ਅਤੇ 22 ਨਰਸਾਂ ਦੀ ਸੁਤੰਤਰ ਟੀਮ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕੇ। ਸ਼ਨੀਵਾਰ ਨੂੰ ਮਹਾਰਾਸ਼ਟਰ ਵਿੱਚ ਪਿਛਲੇ 46 ਦਿਨਾਂ ਵਿੱਚ ਸਭ ਤੋਂ ਘੱਟ ਰੋਜ਼ਾਨਾ ਕੋਵਿਡ ਕੇਸ ਆਏ ਹਨ। ਹਾਲਾਂਕਿ, ਰਾਜ ਵਿੱਚ ਸ਼ਨੀਵਾਰ ਨੂੰ 960 ਮੌਤਾਂ ਹੋਈਆਂ, ਜੋ ਹੁਣ ਤੱਕ ਦੀਆਂ ਦੂਜੀ ਵਾਰ ਦੀਆਂ ਸਭ ਤੋਂ ਵੱਧ ਮੌਤਾਂ ਹਨ, ਮੌਤਾਂ ਦੀ ਕੁੱਲ ਗਿਣਤੀ 80,512 ਹੋ ਗਈ ਹੈ। ਰਾਜ ਵਿੱਚ ਪਿਛਲੇ 24 ਘੰਟਿਆਂ ਦੌਰਾਨ 34,848 ਨਵੇਂ ਕੋਵਿਡ-19 ਕੇਸ ਆਏ ਅਤੇ 960 ਮੌਤਾਂ ਹੋਈਆਂ ਹਨ।
-
ਗੁਜਰਾਤ: ਸ਼ਨੀਵਾਰ ਨੂੰ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਨੇ ਕਿਹਾ ਕਿ ਕੋਵੈਕਸਿਨ ਦੇ ਉਤਪਾਦਨ ਨੂੰ ਵਧਾਉਣ ਲਈ, ਗੁਜਰਾਤ ਸਰਕਾਰ ਨੇ ਹੇਸਟਰ ਬਾਇਓਸਾਇੰਸਿਜ਼ ਅਤੇ ਓਮਨੀਬ੍ਰੈਕਸ ਨਾਲ ਮਿਲ ਕੇ, ਹਰ ਮਹੀਨੇ 20 ਮਿਲੀਅਨ ਖੁਰਾਕਾਂ ਤਿਆਰ ਕਰਨ ਲਈ ਭਾਰਤ ਬਾਇਓਟੈਕ ਨਾਲ ਵਿਚਾਰ ਵਟਾਂਦਰੇ ’ਤੇ ਜ਼ੋਰ ਦਿੱਤਾ ਹੈ। ਸ਼ਨੀਵਾਰ ਨੂੰ 9,061 ਕੇਸਾਂ ਦੇ ਸਾਹਮਣੇ ਆਉਣ ਤੋਂ ਬਾਅਦ ਗੁਜਰਾਤ ਵਿੱਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ 7,44,409 ਤੱਕ ਪਹੁੰਚ ਗਈ ਹੈ, ਜਦੋਂਕਿ ਦਿਨ ਦੌਰਾਨ ਛੁੱਟੀ ਕੀਤੇ ਗਏ ਲੋਕਾਂ ਦੀ ਗਿਣਤੀ 15,076 ਰਹੀ ਹੈ। ਸ਼ਨੀਵਾਰ ਨੂੰ ਸੰਕਰਮਣ ਨਾਲ ਹੋਈਆਂ ਮੌਤਾਂ ਦੀ ਗਿਣਤੀ 95 ਸੀ, ਪਹਿਲੀ ਵਾਰ 17 ਅਪ੍ਰੈਲ ਤੋਂ ਬਾਅਦ ਰੋਜ਼ਾਨਾ ਮੌਤਾਂ ਦੀ ਗਿਣਤੀ 100 ਦੇ ਹੇਠਾਂ ਆਈ ਹੈ।
-
ਰਾਜਸਥਾਨ: ਰਾਜ ਸਰਕਾਰ ਨੇ ਰਾਜ ਦੇ ਸਾਰੇ ਵਸਨੀਕਾਂ ਨੂੰ ਮੁਫ਼ਤ ਕੋਵਿਡ-19 ਕਿੱਟਾਂ ਦੇਣ ਦਾ ਫੈਸਲਾ ਕੀਤਾ ਹੈ। ਇਸ ਕਿੱਟ ਵਿੱਚ ਅਜੀਥਰੋਮਾਈਸਿਨ, ਪੈਰਾਸੀਟਾਮੋਲ, ਲੇਵੋਸੇਟੀਰਾਈਜ਼ਿਨ, ਜ਼ਿੰਕ ਸਲਫੇਟ, ਅਤੇ ਐਸਕੋਰਬਿਕ ਐਸਿਡ ਵਰਗੀਆਂ ਦਵਾਈਆਂ ਸ਼ਾਮਲ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇੱਕ ਟਵੀਟ ਵਿੱਚ ਕਿਹਾ, “ਘਰ-ਘਰ ਜਾ ਕੇ ਸਰਵੇਖਣ ਕਰਨਾ ਅਤੇ ਡਰੱਗ ਕਿੱਟਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵੰਡਣ ਨਾਲ ਮਰੀਜ਼ਾਂ ਦੀ ਸਮੇਂ ਸਿਰ ਜਾਂਚ ਕੀਤੀ ਜਾਏਗੀ ਅਤੇ ਮੁੱਢਲੇ ਪੱਧਰ ’ਤੇ ਦਵਾਈਆਂ ਅਤੇ ਲੋੜੀਂਦੇ ਇਲਾਜ ਕਰ ਕੇ ਜਾਨਾਂ ਬਚਾਈਆਂ ਜਾ ਸਕਦੀਆਂ ਹਨ।” ਹਾਲਾਂਕਿ ਰਾਜਸਥਾਨ ਵਿੱਚ ਕੋਵਿਡ ਕੇਸਾਂ ਦੀ ਸੱਤ ਦਿਨਾਂ ਦੀ ਰੋਜ਼ਾਨਾ ਔਸਤਨ ਵਿੱਚ ਲਗਭਗ 50,000 ਦੀ ਗਿਰਾਵਟ ਆਈ ਹੈ, ਜੋ 8 ਮਈ ਨੂੰ 3.91 ਲੱਖ ਤੋਂ ਸ਼ਨੀਵਾਰ ਨੂੰ 3.54 ਲੱਖ ਹੋ ਰਹੀ ਹੈ।
-
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਸਰਕਾਰ ਨੇ ਬਲੈਕ ਫੰਗਸ ਦੇ ਇਲਾਜ ਲਈ ਭੋਪਾਲ, ਜਬਲਪੁਰ, ਗਵਾਲੀਅਰ, ਇੰਦੌਰ ਅਤੇ ਰੀਵਾ ਦੇ ਪੰਜ ਮੈਡੀਕਲ ਕਾਲਜਾਂ ਵਿੱਚ ਵਿਸ਼ੇਸ਼ ਵਾਰਡ ਬਣਾਉਣ ਦਾ ਫੈਸਲਾ ਕੀਤਾ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਯਾਤਰੀ ਬੱਸਾਂ ਦੀ ਆਵਾਜਾਈ ’ਤੇ ਲਗਾਈ ਰੋਕ ਨੂੰ 23 ਮਈ ਤੱਕ ਵਧਾ ਦਿੱਤਾ ਹੈ ਤਾਂ ਜੋ ਕੋਵਿਡ ਦੀ ਰੋਕਥਾਮ ਕੀਤੀ ਜਾ ਸਕੇ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਕਮਲਨਾਥ ਨਾਲ ਕੋਵਿਡ ਦੀ ਲਾਗ ਅਤੇ ਬਲੈਕ ਫੰਗਸ ’ਤੇ ਕਾਬੂ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਸ਼ਨੀਵਾਰ ਨੂੰ ਮੱਧ ਪ੍ਰਦੇਸ਼ ਵਿੱਚ ਐਕਟਿਵ ਮਾਮਲੇ ਇੱਕ ਵਾਰ ਫਿਰ ਤੋਂ ਘਟ ਕੇ ਇੱਕ ਲੱਖ ਤੋਂ ਹੇਠਾਂ ਆ ਗਏ ਹਨ, ਜੋ ਕਿ ਕੋਰੋਨਾ ਦੇ ਕੇਸਾਂ ਲਈ ਇੱਕ ਚੰਗਾ ਰੁਝਾਨ ਹੈ। ਰਾਜ ਵਿੱਚ 99,970 ਐਕਟਿਵ ਕੇਸ ਹਨ।
-
ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੋਵਿਡ ਦੀ ਲਾਗ ਦੀ ਲੜੀ ਨੂੰ ਤੋੜਨ ਲਈ ਰਾਜਧਾਨੀ ਰਾਏਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਲੌਕਡਾਊਨ ਨੂੰ 31 ਮਈ ਤੱਕ ਵਧਾ ਦਿੱਤਾ ਗਿਆ ਹੈ। ਹਾਲਾਂਕਿ, ਲੌਕਡਾਊਨ ਦੇ ਪੰਜਵੇਂ ਪੜਾਅ ਵਿੱਚ ਬਹੁਤ ਸਾਰੀਆਂ ਵਪਾਰਕ ਗਤੀਵਿਧੀਆਂ ਨੂੰ ਕਰਨ ਦੀ ਆਗਿਆ ਦਿੱਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਲੌਕਡਾਊਨ ਦੌਰਾਨ ਸੁਪਰ ਮਾਰਕੀਟ, ਸਬਜ਼ੀ ਬਾਜ਼ਾਰ, ਮਾਲ, ਸ਼ੋਅਰੂਮ, ਸਵੀਮਿੰਗ ਪੂਲ, ਕਲੱਬ, ਸਿਨੇਮਾ ਹਾਲ, ਸੈਲੂਨ, ਬਿਊਟੀ ਪਾਰਲਰ, ਜਿੰਮ ਅਤੇ ਹੋਰ ਜਨਤਕ ਥਾਵਾਂ ਬੰਦ ਰਹਿਣਗੀਆਂ। ਲੌਕਡਾਊਨ ਦੇ ਪੰਜਵੇਂ ਪੜਾਅ ਵਿੱਚ, ਸਰਵਜਨਕ ਸੇਵਾ ਕੇਂਦਰਾਂ ਦੇ ਨਾਲ, ਕਰਿਆਨੇ, ਫਲ, ਸਬਜ਼ੀਆਂ, ਹਾਰਡਵੇਅਰ, ਇਲੈਕਟ੍ਰੀਕਲ ਅਤੇ ਦੁੱਧ ਦੀਆਂ ਵਸਤਾਂ ਸਮੇਤ ਸਾਰੀਆਂ ਕਿਸਮਾਂ ਦੀਆਂ ਇਕੱਲੀਆਂ ਦੁਕਾਨਾਂ ਨੂੰ ਸ਼ਾਮ ਪੰਜ ਵਜੇ ਤੱਕ ਖੋਲ੍ਹਣ ਦੀ ਆਗਿਆ ਰਹੇਗੀ। ਗ੍ਰਾਹਕਾਂ ਅਤੇ ਦੁਕਾਨਦਾਰਾਂ ਨੂੰ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਏਗੀ। ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਹਰ ਐਤਵਾਰ ਨੂੰ ਪੂਰਾ ਲੌਕਡਾਊਨ ਹੋਵੇਗਾ।
-
ਗੋਆ: ਗੋਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ 17 ਮਈ ਤੋਂ ਰਾਜ ਵਿੱਚ ਕੋਵਿਡ-19 ਦਾ ਇਲਾਜ ਮੁਹੱਈਆ ਕਰਵਾ ਰਹੇ 21 ਨਿਜੀ ਹਸਪਤਾਲਾਂ ਦਾ ਦਾਖਲਾ ਕੰਟਰੋਲ ਆਪਣੇ ਹੱਥ ਵਿੱਚ ਲੈ ਲਵੇਗੀ। ਰਾਜ ਸਰਕਾਰ ਇਨ੍ਹਾਂ ਹਸਪਤਾਲਾਂ ਵਿੱਚ ਇਲਾਜ਼ ਦੇ ਲਈ ਭੁਗਤਾਨ ਕਰੇਗੀ ਅਤੇ ਇਹ ਵੀ ਸ਼ਾਮਲ ਕੀਤਾ ਗਿਆ ਕਿ ਇਨ੍ਹਾਂ ਨਿਜੀ ਹਸਪਤਾਲਾਂ ਵਿੱਚੋਂ ਹਰੇਕ ਉੱਤੇ ਇੱਕ ਸਰਕਾਰੀ ਅਧਿਕਾਰੀ ਤੈਨਾਤ ਰਹੇਗਾ। ਸਰਕਾਰੀ ਅਧਿਕਾਰੀ ਇਹ ਸੁਨਿਸ਼ਚਿਤ ਕਰਨਗੇ ਕਿ 50 ਫ਼ੀਸਦੀ ਬਿਸਤਰੇ ਕੋਵਿਡ ਮਰੀਜ਼ਾਂ ਲਈ ਰਾਖਵੇਂ ਹਨ। ਰਾਜ ਸਰਕਾਰ ਨੇ ਸ਼ਨੀਵਾਰ ਨੂੰ ਗੋਆ ਮੈਡੀਕਲ ਕਾਲਜ ਅਤੇ ਹਸਪਤਾਲ, ਬੰਬੋਲਿਮ ਵਿਖੇ 20,000 ਲੀਟਰ ਦੀ ਸਮਰੱਥਾ ਵਾਲਾ ਇੱਕ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਸਟੋਰੇਜ ਟੈਂਕ ਸਥਾਪਤ ਕੀਤਾ ਹੈ।
-
ਪੰਜਾਬ: ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 490755 ਹੈ। ਐਕਟਿਵ ਮਾਮਲਿਆਂ ਦੀ ਗਿਣਤੀ 77789 ਹੈ। ਕੁੱਲ ਮੌਤਾਂ ਦੀ ਗਿਣਤੀ 11693 ਹੈ। ਕੋਵਿਡ-19 ਦੀ ਪਹਿਲੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 827323 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਕੋਵਿਡ-19 ਦੀ ਦੂਜੀ ਖੁਰਾਕ (ਹੈਲਥਕੇਅਰ + ਫ਼ਰੰਟਲਾਈਨ ਵਰਕਰ) ਲਈ ਕੁੱਲ 239690 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 45 ਸਾਲ ਤੋਂ ਵੱਧ ਉਮਰ ਦੇ 2596641 ਵਿਅਕਤੀਆਂ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। 45 ਸਾਲ ਤੋਂ ਵੱਧ ਉਮਰ ਦੇ 431745 ਵਿਅਕਤੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ।
-
ਹਰਿਆਣਾ: ਹੁਣ ਤੱਕ ਪਾਏ ਗਏ ਕੋਵਿਡ ਕੇਸਾਂ ਦੀ ਕੁੱਲ ਗਿਣਤੀ 685312 ਹੈ। ਕੁੱਲ ਐਕਟਿਵ ਕੋਵਿਡ ਕੇਸ 95946 ਹਨ। ਮੌਤਾਂ ਦੀ ਗਿਣਤੀ 6546 ਹੈ। ਹੁਣ ਤੱਕ ਕੁੱਲ 4852508 ਲੋਕਾਂ ਨੂੰ ਟੀਕਾਕਰਣ ਲਗਾਇਆ ਗਿਆ ਹੈ।
-
ਚੰਡੀਗੜ੍ਹ: ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਦੇ ਕੁੱਲ ਕੇਸ 54703 ਹਨ। ਐਕਟਿਵ ਕੇਸਾਂ ਦੀ ਕੁੱਲ ਗਿਣਤੀ 7847 ਹੈ। ਅੱਜ ਤੱਕ ਦੀ ਕੋਵਿਡ-19 ਦੀਆਂ ਮੌਤਾਂ ਦੀ ਕੁੱਲ ਗਿਣਤੀ 625 ਹੈ।
ਪੀਆਈਬੀ ਫੈਕਟ ਚੈੱਕ
*****
ਐੱਮਵੀ/ਏਪੀ
(Release ID: 1719299)
Visitor Counter : 164