ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸਰਕਾਰ ਨੇ ਮਿਸ਼ਨ ਕੋਵਿਡ ਸੁਰੱਖਿਆ ਤਹਿਤ ਕੋਵੈਕਸੀਨ ਦੇ ਉਤਪਾਦਨ ਲਈ ਉਤਪਾਦਨ ਸਮਰੱਥਾ ਵਧਾਉਣ ਵਿੱਚ ਸਹਾਇਤਾ ਕੀਤੀ
Posted On:
15 MAY 2021 2:47PM by PIB Chandigarh
ਭਾਰਤ ਸਰਕਾਰ ਦੁਆਰਾ ਆਤਮਨਿਰਭਰ ਭਾਰਤ 3.0 ਮਿਸ਼ਨ ਕੋਵਿਡ ਸੁਰੱਕਸ਼ਾ ਦੇ ਤਹਿਤ ਸਵਦੇਸ਼ੀ ਕੋਵਿਡ ਟੀਕਿਆਂ ਦੇ ਵਿਕਾਸ ਅਤੇ ਉਤਪਾਦਨ ਵਿੱਚ ਤੇਜ਼ੀ ਲਿਆਉਣ ਬਾਰੇ ਐਲਾਨ ਕੀਤਾ ਗਿਆ ਸੀ। ਇਸ ਨੂੰ ਬਾਇਓਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ), ਨਵੀਂ ਦਿੱਲੀ ਵਿਖੇ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ।
ਮਿਸ਼ਨ ਦੇ ਤਹਿਤ ਕੋਵੈਕਸਿਨ ਦੇ ਸਵਦੇਸ਼ੀ ਉਤਪਾਦਨ ਦੀ ਸਮਰੱਥਾ ਨੂੰ ਵਧਾਉਣ ਲਈ ਅਪ੍ਰੈਲ, 2021 ਵਿੱਚ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ ਨੇ ਟੀਕਾ ਨਿਰਮਾਣ ਦੀਆਂ ਸੁਵਿਧਾਵਾਂ ਨੂੰ ਉਤਪਾਦਨ ਸਮਰੱਥਾ ਵਿੱਚ ਵਾਧਾ ਕਰਨ ਲਈ ਗ੍ਰਾਂਟ ਵਜੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ, ਜਿਸ ਨਾਲ ਸਤੰਬਰ, 2021 ਤਕ 10 ਕਰੋੜ ਤੋਂ ਵੱਧ ਖੁਰਾਕਾਂ ਪ੍ਰਤੀ ਮਹੀਨਾ ਤੱਕ ਸਮਰੱਥਾ ਪਹੁੰਚਣ ਦੀ ਉਮੀਦ ਹੈ।
ਇਸ ਵਾਧਾ ਯੋਜਨਾ ਦੇ ਹਿੱਸੇ ਵਜੋਂ, ਭਾਰਤ ਬਾਇਓਟੈਕ ਲਿਮਟਿਡ, ਹੈਦਰਾਬਾਦ ਅਤੇ ਹੋਰ ਜਨਤਕ ਖੇਤਰ ਦੇ ਨਿਰਮਾਤਾਵਾਂ ਦੀਆਂ ਸਮਰੱਥਾਵਾਂ ਨੂੰ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਤਕਨਾਲੋਜੀ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਦੁਆਰਾ ਭਾਰਤ ਬਾਇਓਟੈਕ ਦੀ ਬੰਗਲੌਰ ਸਥਿਤ ਨਵੀਂ ਸਹੂਲਤ ਲਈ ਤਕਰੀਬਨ 65 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਗ੍ਰਾਂਟ ਵਜੋਂ ਦਿੱਤੀ ਜਾ ਰਹੀ ਹੈ, ਜਿਸ ਨੂੰ ਟੀਕਿਆਂ ਦੇ ਉਤਪਾਦਨ ਦੀ ਸਮਰੱਥਾ ਵਧਾਉਣ ਲਈ ਦੁਬਾਰਾ ਤਿਆਰ ਕੀਤਾ ਜਾ ਰਿਹਾ ਹੈ।
ਹੇਠ ਲਿਖੀਆਂ ਤਿੰਨ ਪਬਲਿਕ ਖੇਤਰ ਦੀਆਂ ਕੰਪਨੀਆਂ ਨੂੰ ਵੀ ਟੀਕਾ ਉਤਪਾਦਨ ਦੀ ਸਮਰੱਥਾ ਵਧਾਉਣ ਲਈ ਸਹਾਇਤਾ ਦਿੱਤੀ ਜਾ ਰਹੀ ਹੈ।
1. ਹੈਫਕਾਈਨ (Haffkine) ਬਾਇਓਫਾਰਮਾਸਿਊਟੀਕਲ ਕਾਰਪੋਰੇਸ਼ਨ ਲਿਮਟਿਡ, ਮੁੰਬਈ- ਮਹਾਰਾਸ਼ਟਰ ਰਾਜ ਸਰਕਾਰ ਦੇ ਅਧੀਨ ਇੱਕ ਸਟੇਟ ਪਬਲਿਕ ਐਂਟਰਪ੍ਰਾਈਜ਼ (ਪੀਐੱਸਈ)।
ਇਸ ਸੁਵਿਧਾ ਨੂੰ ਮੈਨੂਫੈਕਚਰਿੰਗ ਦੀ ਤਿਆਰੀ ਕਰਨ ਲਈ ਭਾਰਤ ਸਰਕਾਰ ਵੱਲੋਂ 65 ਕਰੋੜ ਰੁਪਏ ਦੀ ਗ੍ਰਾਂਟ ਮੁਹੱਈਆ ਕਰਵਾਈ ਜਾ ਰਹੀ ਹੈ। ਇੱਕ ਵਾਰ ਕਾਰਜਸ਼ੀਲ ਹੋਣ ‘ਤੇ, ਇਸ ਸੁਵਿਧਾ ਵਿੱਚ 20 ਮਿਲੀਅਨ ਖੁਰਾਕਾਂ ਪ੍ਰਤੀ ਮਹੀਨਾ ਦੀ ਸਮਰੱਥਾ ਹੋਵੇਗੀ।
2. ਇੰਡੀਅਨ ਇਮਯੂਨੋਲੋਜੀਕਲਸ ਲਿਮਟਿਡ (ਆਈਆਈਐੱਲ), ਹੈਦਰਾਬਾਦ - ਰਾਸ਼ਟਰੀ ਡੇਅਰੀ ਵਿਕਾਸ ਬੋਰਡ ਅਧੀਨ ਇੱਕ ਸੁਵਿਧਾ ਨੂੰ 60 ਕਰੋੜ ਰੁਪਏ ਦੀ ਗਰਾਂਟ ਦਿੱਤੀ ਜਾ ਰਹੀ ਹੈ। ਅਤੇ
3. ਭਾਰਤ ਇਮਯੂਨੋਲੋਜੀਕਲਸ ਐਂਡ ਬਾਇਓਲੋਜੀਕਲਜ਼ ਲਿਮਟਿਡ (ਬੀਆਈਬੀਸੀਓਐੱਲ), ਬੁਲੰਦਸ਼ਹਿਰ, ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਅਧੀਨ ਇੱਕ ਕੇਂਦਰੀ ਪਬਲਿਕ ਐਂਟਰਪ੍ਰਾਈਜ਼ (ਸੀਪੀਐੱਸਈ) ਨੂੰ, ਪ੍ਰਤੀ ਮਹੀਨਾ 10-15 ਮਿਲੀਅਨ ਖੁਰਾਕਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਆਪਣੀ ਉਤਪਾਦਨ ਇਕਾਈ ਸਥਾਪਤ ਕਰਨ ਲਈ ਸਹਾਇਤਾ ਵਜੋਂ 30 ਕਰੋੜ ਰੁਪਏ ਦੀ ਗਰਾਂਟ ਦਿੱਤੀ ਜਾ ਰਹੀ ਹੈ।
ਇਸ ਤੋਂ ਇਲਾਵਾ, ਗੁਜਰਾਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਅਧੀਨ ਆਉਂਦੇ ਗੁਜਰਾਤ ਬਾਇਓਟੈਕਨੋਲੋਜੀ ਰਿਸਰਚ ਸੈਂਟਰ ਨੇ ਹੇਸਟਰ ਬਾਇਓਸਾਇੰਸਸ ਅਤੇ ਓਮਨੀਬ੍ਰੈਕਸ (OmniBRx) ਨਾਲ ਮਿਲ ਕੇ ਕੋਵੈਕਸਿਨ ਤਕਨਾਲੋਜੀ ਨੂੰ ਵਧਾਉਣ ਅਤੇ ਹਰ ਮਹੀਨੇ ਘੱਟੋ ਘੱਟ 20 ਮਿਲੀਅਨ ਖੁਰਾਕਾਂ ਤਿਆਰ ਕਰਨ ਲਈ ਭਾਰਤ ਬਾਇਓਟੈਕ ਨਾਲ ਵਿਚਾਰ ਵਟਾਂਦਰੇ ਨੂੰ ਠੋਸ ਰੂਪ ਦਿੱਤਾ ਹੈ। ਸਾਰੇ ਨਿਰਮਾਤਾਵਾਂ ਨਾਲ ਤਕਨਾਲੋਜੀ ਦੇ ਤਬਾਦਲੇ ਦੇ ਸਮਝੌਤੇ ਨੂੰ ਅੰਤਮ ਰੂਪ ਦਿੱਤਾ ਗਿਆ ਹੈ।
ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਬਾਰੇ: ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਅਧੀਨ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ), ਖੇਤੀਬਾੜੀ, ਸਿਹਤ ਸੰਭਾਲ, ਪਸ਼ੂ ਵਿਗਿਆਨ, ਵਾਤਾਵਰਣ ਅਤੇ ਉਦਯੋਗ ਦੇ ਖੇਤਰਾਂ ਵਿੱਚ ਬਾਇਓਟੈਕਨੋਲੋਜੀ ਦੀ ਵਰਤੋਂ ਅਤੇ ਅਨੁਪ੍ਰਯੋਗ ਨੂੰ ਉਤਸ਼ਾਹਤ ਕਰਦਾ ਹੈ। ਇਹ ਵਿਭਾਗ ਬਾਇਓਟੈਕਨੋਲੋਜੀ ਰਿਸਰਚ ਵਿੱਚ ਨਵੀਂਆਂ ਉਚਾਈਆਂ ਨੂੰ ਪ੍ਰਾਪਤ ਕਰਨ, ਬਾਇਓਟੈਕਨੋਲੋਜੀ ਨੂੰ ਭਵਿੱਖ ਦੇ ਇੱਕ ਪ੍ਰਮੁੱਖ ਸਟੀਕ ਸਾਧਨ ਦੇ ਰੂਪ ਵਿੱਚ ਆਕਾਰ ਦੇਣ, ਧਨ ਦਾ ਸਿਰਜਣ ਕਰਨ ਅਤੇ ਸਮਾਜਿਕ ਨਿਆਂ ਨੂੰ - ਖਾਸ ਕਰਕੇ ਗਰੀਬਾਂ ਦੀ ਭਲਾਈ ਲਈ - ਯਕੀਨੀ ਬਣਾਉਣ ਲਈ ਕੇਂਦਰਿਤ ਹੈ। www.dbtindia.gov.in
ਬਾਇਓਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਬਾਰੇ: ਬਾਇਓਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕਾਉਂਸਿਲ (ਬੀਆਈਆਰਏਸੀ), ਧਾਰਾ 8, ਅਨੁਸੂਚੀ ਬੀ ਤਹਿਤ ਇੱਕ ਗੈਰ-ਮੁਨਾਫਾ ਪਬਲਿਕ ਸੈਕਟਰ ਐਂਟਰਪ੍ਰਾਈਜ਼ ਹੈ, ਜਿਸ ਨੂੰ ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਦੁਆਰਾ ਰਾਸ਼ਟਰੀ ਪੱਧਰ 'ਤੇ ਸੰਬੰਧਿਤ ਉਤਪਾਦਾਂ ਦੀਆਂ ਵਿਕਾਸ ਦੀਆਂ ਜ਼ਰੂਰਤਾਂ ਨੂੰ ਸੰਬੋਧਿਤ ਕਰਨ ਲਈ ਰਣਨੀਤਕ ਖੋਜ ਅਤੇ ਨਵੀਨਤਾ ਨੂੰ ਪੂਰਾ ਕਰਨ ਲਈ ਉੱਭਰ ਰਹੇ ਬਾਇਓਟੈਕ ਐਂਟਰਪ੍ਰਾਈਜ਼ ਨੂੰ ਮਜ਼ਬੂਤ ਅਤੇ ਸਸ਼ਕਤ ਕਰਨ ਲਈ ਇੱਕ ਇੰਟਰਫੇਸ ਏਜੰਸੀ ਦੇ ਤੌਰ 'ਤੇ ਸਥਾਪਿਤ ਕੀਤਾ ਗਿਆ ਹੈ।
www.birac.nic.in
ਵਧੇਰੇ ਜਾਣਕਾਰੀ ਲਈ: ਡੀਬੀਟੀ / ਬੀਆਈਆਰਏਸੀ ਦੇ ਸੰਚਾਰ ਸੈੱਲ *@DBTIndia @BIRAC_2012 ਨਾਲ ਸੰਪਰਕ ਕਰੋ
www.dbtindia.gov.inwww.birac.nic.in
***********
ਐੱਸਐੱਸ / ਆਰਪੀ
(Release ID: 1719213)
Visitor Counter : 245