ਰੇਲ ਮੰਤਰਾਲਾ

ਆਕਸੀਜਨ ਐਕਸਪ੍ਰੈਸ ਦੁਆਰਾ ਦੇਸ਼ ਭਰ ਵਿੱਚ ਹੁਣ ਤੱਕ 7115 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ


ਤਮਿਲਨਾਡੂ ਦੇ ਲਈ ਰਵਾਨਾ ਹੋਈ ਪਹਿਲੀ ਆਕਸੀਜਨ ਐਕਸਪ੍ਰੈਸ 80 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕਰੇਗੀ

ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਹੁਣ ਤੱਕ ਆਕਸੀਜਨ ਐਕਸਪ੍ਰੈਸ ਦੁਆਰਾ 3900 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ
ਪੰਜਾਬ ਨੂੰ ਆਕਸੀਜਨ ਐਕਸਪ੍ਰੈਸ ਨਾਲ ਦੇਹਰਾਦੂਨ ਵਿੱਚ ਦਿੱਤੀ ਗਈ 40 ਮੀਟ੍ਰਿਕ ਟਨ ਆਕਸੀਜਨ ਮਿਲੀ
ਆਕਸੀਜਨ ਐਕਸਪ੍ਰੈਸ ਦੁਆਰਾ ਹੁਣ ਦੇਸ਼ ਵਿੱਚ ਪ੍ਰਤੀ ਦਿਨ 800 ਮੀਟ੍ਰਿਕ ਟਨ ਦੇ ਕਰੀਬ ਆਕਸੀਜਨ ਦੀ ਸਪਲਾਈ ਹੋ ਰਹੀ ਹੈ
ਆਕਸੀਜਨ ਐਕਸਪ੍ਰੈਸ ਦੁਆਰਾ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਹਰਿਆਣਾ, ਤੇਲੰਗਨਾ, ਰਾਜਸਥਾਨ, ਦਿੱਲੀ ਅਤੇ ਯੂਪੀ ਤੱਕ ਆਕਸੀਜਨ ਪਹੁੰਚਾਈ ਗਈ
ਹੁਣ ਤੱਕ ਮਹਾਰਾਸ਼ਟਰ ਨੂੰ 407 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ ਲਗਭਗ 1960 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਨੂੰ 361 ਮੀਟ੍ਰਿਕ ਟਨ, ਹਰਿਆਣਾ ਨੂੰ 1135 ਮੀਟ੍ਰਿਕ ਟਨ, ਤੇਲੰਗਨਾ ਨੂੰ 188 ਮੀਟ੍ਰਿਕ ਟਨ, ਰਾਜਸਥਾਨ ਨੂੰ 72 ਮੀਟ੍ਰਿਕ ਟਨ, ਕਰਨਾਟਕ ਨੂੰ 120 ਮੀਟ੍ਰਿਕ ਟਨ ਅਤੇ ਦਿੱਲੀ ਨੂੰ 2748 ਮੀਟ੍ਰਿਕ ਟਨ ਆਕਸਜੀਨ ਦੀ ਸਪਲਾਈ ਕੀਤੀ ਗਈ

Posted On: 13 MAY 2021 5:23PM by PIB Chandigarh

ਭਾਰਤੀ ਰੇਲਵੇ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਅਤੇ ਨਵੇਂ ਉਪਾਵਾਂ ਦੀ ਤਲਾਸ਼ ਦੇ ਨਾਲ ਦੇਸ਼ ਦੇ ਵੱਖ-ਵੱਖ ਰਾਜਾਂ ਦੀ ਮੰਗ ‘ਤੇ ਤਰਲ ਮੈਡੀਕਲ ਚਿਕਿਤਸਾ ਆਕਸੀਜਨ ਦੀ ਸਪਲਾਈ ਦੇ ਆਪਣੇ ਅਭਿਯਾਨ ‘ਤੇ ਨਿਰੰਤਰ ਕੰਮ ਕਰ ਰਹੀ ਹੈ। ਭਾਰਤੀ ਰੇਲਵੇ ਹੁਣ ਤੱਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ 444 ਟੈਂਕਰਾਂ ਵਿੱਚ ਲਗਭਗ 7115 ਮੀਟ੍ਰਿਕ ਟਨ ਮੈਡੀਕਲ ਉਪਯੋਗ ਹੇਤੂ ਤਰਲ ਆਕਸੀਜਨ ਦੀ ਸਪਲਾਈ ਕਰ ਚੁੱਕਿਆ ਹੈ।

ਆਕਸੀਜਨ ਐਕਸਪ੍ਰੈਸ ਦੁਆਰਾ ਕੱਲ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਲਗਭਘ 800 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ।

ਇਸ ਅਭਿਯਾਨ ਦੇ ਤਹਿਤ ਹੁਣ ਤੱਕ 115 ਆਕਸੀਜਨ ਐਕਸਪ੍ਰੈਸ ਦੀ ਯਾਤਰਾ ਪੂਰੀ ਹੋ ਚੁੱਕੀ ਹੈ ਅਤੇ ਵੱਖ-ਵੱਖ ਰਾਜਾਂ ਨੂੰ ਰਾਹਤ ਪਹੁੰਚਾਈ ਗਈ ਹੈ।

ਭਾਰਤੀ ਰੇਲਵੇ, ਰਾਜਾਂ ਦੀ ਮੰਗ ‘ਤੇ ਸੰਭਵ ਮਾਤਰਾ ਅਤੇ ਘੱਟ ਤੋਂ ਘੱਟ ਸਮੇਂ ਵਿੱਚ ਤਰਲ ਮੈਡੀਕਲ ਆਕਸੀਜਨ ਦੀ ਸਪਲਾਈ ਦੇ ਲਈ ਪ੍ਰਤੀਬੱਧ ਹੈ ਅਤੇ ਇਸ ‘ਤੇ ਲਗਾਤਾਰ ਕੰਮ ਕਰ ਰਿਹਾ ਹੈ।

ਹੁਣ ਤੱਕ ਮਹਾਰਾਸ਼ਟਰ ਨੂੰ 407 ਮੀਟ੍ਰਿਕ ਟਨ, ਉੱਤਰ ਪ੍ਰਦੇਸ਼ ਨੂੰ ਲਗਭਗ 1960 ਮੀਟ੍ਰਿਕ ਟਨ, ਮੱਧ ਪ੍ਰਦੇਸ਼ ਨੂੰ 361 ਮੀਟ੍ਰਿਕ ਟਨ, ਹਰਿਆਣਾ ਨੂੰ 1135 ਮੀਟ੍ਰਿਕ ਟਨ, ਤੇਲੰਗਨਾ ਨੂੰ 188 ਮੀਟ੍ਰਿਕ ਟਨ, ਰਾਜਸਥਾਨ ਨੂੰ 72 ਮੀਟ੍ਰਿਕ ਟਨ, ਕਰਨਾਟਕ ਨੂੰ 120 ਮੀਟ੍ਰਿਕ ਟਨ ਅਤੇ ਦਿੱਲੀ ਨੂੰ 2748 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ।

 

ਤਮਿਲਨਾਡੂ ਵਿੱਚ ਪਹਿਲੀ ਆਕਸੀਜਨ ਐਕਸਪ੍ਰੈਸ ਅੱਜ ਰਾਤ ਪਹੁੰਚੇਗੀ। ਦੁਰਗਾਪੁਰ ਤੋਂ ਰਵਾਨਾ ਹੋਈ ਇਹ ਆਕਸੀਜਨ ਐਕਸਪ੍ਰੈਸ ਆਪਣੇ ਨਾਲ 80 ਮੀਟ੍ਰਿਕ ਟਨ ਲੈ ਜਾ ਰਹੀ ਹੈ।

ਅੱਗੇ ਦੇ ਵਿਤਰਣ ਦੇ ਲਈ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਹੁਣ ਤੱਕ ਆਕਸੀਜਨ ਐਕਸਪ੍ਰੈਸ ਦੁਆਰਾ 1900 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ ਹੈ।

ਆਕਸੀਜਨ ਦੀ ਸਪਲਾਈ ਇੱਕ ਜਟਿਲ ਪ੍ਰਕਿਰਿਆ ਹੈ ਅਤੇ ਸਪਲਾਈ ਨਾਲ ਜੁੜੇ ਆਂਕੜੇ ਲਗਾਤਾਰ ਅਪਡੇਟ ਕੀਤੇ ਜਾ ਰਹੇ ਹਨ। ਕੁਝ ਹੋਰ ਆਕਸੀਜਨ ਐਕਸਪ੍ਰੈਸ ਦੇਰ ਰਾਤ ਆਪਣੀ ਮੰਜ਼ਿਲ ਦੇ ਵੱਲ ਰਵਾਨਾ ਹੋਣਗੀਆਂ। 

 

****

ਡੀਜੇਐੱਨ/ਐੱਮਕੇਵੀ


(Release ID: 1718976) Visitor Counter : 191