ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ ਟੀਕਿਆਂ ਦੀ ਵੰਡ ਨਾਲ ਸਬੰਧਤ ਤਾਜ਼ਾ ਜਾਣਕਾਰੀ


ਕੇਂਦਰ ਸਰਕਾਰ 16 ਤੋਂ 31 ਮਈ ਦੇ ਪੰਦਰਵਾੜੇ ਦੌਰਾਨ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਤਕਰੀਬਨ 192 ਲੱਖ, ਕੋਵਿਡ ਟੀਕਿਆਂ ਦੀ ਮੁਫਤ ਸਪਲਾਈ ਕਰੇਗੀ

Posted On: 14 MAY 2021 12:49PM by PIB Chandigarh

ਦੇਸ਼ ਵਿਚ ਹੁਣ ਤੱਕ ਕੋਵਿਡ -19 ਟੀਕੇ ਦੀਆਂ ਲਗਭਗ 18 ਕਰੋੜ ਖੁਰਾਕਾਂ (ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਅਨੁਸਾਰ 17.93 ਕਰੋੜ) ਦਿੱਤੀਆਂ ਜਾ ਚੁੱਕੀਆਂ ਹਨ । ਕੋਵਿਡ -19 ਟੀਕਾਕਰਨ ਮੁਹਿੰਮ ਨੇ ਸਫਲਤਾਪੂਰਵਕ 118 ਦਿਨ ਪੂਰੇ ਕਰ ਲਏ ਹਨ। ਜਿਸ ਵਿੱਚ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਹਿਯੋਗੀ ਯਤਨਾਂ ਸਦਕਾ ਪਛਾਣ ਕੀਤੇ ਗਏ ਲਾਭਪਾਤਰੀਆਂ ਨੂੰ 17.89 ਕਰੋੜ ਟੀਕਿਆਂ ਦੀ ਖੁਰਾਕ ਦਿੱਤੀ ਗਈ ਹੈ। ਭਾਰਤ ਵਿਸ਼ਵ ਪੱਧਰ 'ਤੇ ਸਭ ਤੋਂ ਤੇਜ਼ ਦੇਸ਼ ਹੈ ਜਿਸ ਨੇ 114 ਦਿਨਾਂ ਵਿਚ 17 ਕਰੋੜ ਦੇ ਟੀਚੇ ਨੂੰ ਹਾਸਲ ਕੀਤਾ ਹੈ । ਅਮਰੀਕਾ ਨੇ ਉਸੇ ਮਾਤਰਾ ਵਿਚ ਖੁਰਾਕਾਂ ਦਾ ਪ੍ਰਬੰਧਨ ਕਰਨ ਵਿਚ 115 ਦਿਨਾਂ ਦਾ ਸਮਾਂ ਲਿਆ ਸੀ ਅਤੇ ਚੀਨ ਨੇ ਅਜਿਹਾ ਕਰਨ ਲਈ 119 ਦਿਨਾਂ ਦਾ ਸਮਾਂ ਲਗਾਇਆ ਸੀ। 

‘ਲਿਬਰਲਾਈਜ਼ਡ ਪ੍ਰਾਈਸਿੰਗ ਅਤੇ ਐਕਸਲਰੇਟਿਡ ਨੈਸ਼ਨਲ ਕੋਵਿਡ -19 ਟੀਕਾਕਰਨ ਨੀਤੀ' 1 ਮਈ 2021 ਤੋਂ ਲਾਗੂ ਕੀਤੀ ਗਈ ਹੈ । ਜਿਸ ਅਨੁਸਾਰ ਉਪਲੱਬਧ ਟੀਕਿਆਂ ਵਿਚੋਂ 50 ਪ੍ਰਤੀਸ਼ਤ ਉਪਲੱਬਧ ਖੁਰਾਕਾਂ ਨੂੰ ਰਾਜ ਸਰਕਾਰਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਪਲਾਈ ਕਰਨ ਲਈ ਰੱਖਿਆ ਗਿਆ ਹੈ, ਜਿਵੇਂ ਕਿ ਭਾਰਤ ਸਰਕਾਰ ਦੇ ਚੈਨਲ ਤੋਂ ਮੁਫਤ ਸਪਲਾਈ ਕੀਤੀ ਜਾਂਦੀ ਹੈ, ਬਾਕੀ 50 ਪ੍ਰਤੀਸ਼ਤ ਟੀਕੇ ਸਿੱਧੇ ਤੌਰ 'ਤੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਜਾਂ ਨਿਰਮਾਣ ਕੰਪਨੀਆਂ ਤੋਂ ਨਿੱਜੀ ਹਸਪਤਾਲਾਂ ਤੋਂ ਖਰੀਦਣ ਲਈ ਉਪਲਬਧ ਹਨ ।

ਭਾਰਤ ਸਰਕਾਰ ਵਲੋਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਪਲਾਈ ਦਾ ਫੈਸਲਾ ਖਪਤ ਦੇ ਢੰਗ ਅਤੇ ਆਉਣ ਵਾਲੇ ਪੰਦਰਵਾੜੇ ਦੌਰਾਨ ਦੂਜੀ ਖੁਰਾਕ ਲਈ ਲਾਭਪਾਤਰੀ ਦੀ ਗਿਣਤੀ ਅਨੁਸਾਰ ਕੀਤਾ ਜਾਂਦਾ ਹੈ । 16 ਤੋਂ 31 ਮਈ 2021 ਤੱਕ ਦੇ ਪੰਦਰਵਾੜੇ 

ਲਈ, ਕੋਵਿਸ਼ਿਲਡ ਅਤੇ ਕੋਵੈਕਸਿਨ ਦੀਆਂ 191.99 ਲੱਖ ਖੁਰਾਕਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਫਤ ਪ੍ਰਦਾਨ ਕੀਤੀਆਂ ਜਾਣਗੀਆਂ । ਇਨ੍ਹਾਂ ਵਿਚ ਕੋਵਿਸ਼ਿਲਡ ਦੀਆਂ 162.5 ਲੱਖ ਅਤੇ ਕੋਵੈਕਸਿਨ ਦੀਆਂ 29.49 ਲੱਖ ਖੁਰਾਕਾਂ ਸ਼ਾਮਲ ਹਨ ।

ਇਸ ਵੰਡ ਲਈ ਸਪੁਰਦਗੀ ਦਾ ਕਾਰਜਕ੍ਰਮ ਪਹਿਲਾਂ ਹੀ ਸਾਂਝਾ ਕਰ ਦਿੱਤਾ ਜਾਵੇਗਾ। ਇਹ ਬੇਨਤੀ ਕੀਤੀ ਗਈ ਹੈ ਕਿ ਰਾਜ ਟੀਕਿਆਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਟੀਕਿਆਂ ਦੀ ਬਰਬਾਦੀ ਨੂੰ ਘੱਟ ਤੋਂ ਘੱਟ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਨ।

ਭਾਰਤ ਸਰਕਾਰ ਵਲੋਂ 15 ਦਿਨਾਂ ਲਈ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਮੁਫਤ ਟੀਕੇ ਦੀਆਂ ਖੁਰਾਕਾਂ ਦੀ ਗਿਣਤੀ ਬਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪਹਿਲਾਂ ਤੋਂ ਹੀ ਸੂਚਿਤ ਕਰਨ ਪਿੱਛੇ ਮੁਢਲਾ ਉਦੇਸ਼ ਸਿਰਫ ਇਹ ਯਕੀਨੀ ਬਣਾਉਣਾ ਹੈ ਕਿ ਉਹ 45 ਸਾਲ ਜਾਂ ਇਸ ਤੋਂ ਵੱਧ ਉਮਰ ਵਰਗ ਅਤੇ ਐਚ.ਸੀ.ਡਬਲਯੂ (ਹੈਲਥਕੇਅਰ ਵਰਕਰ) ਅਤੇ ਐਫਐਲਡਬਲਯੂਜ਼ (ਫਰੰਟਲਾਈਨ ਕਰਮਚਾਰੀ) ਲਈ ਹਨ ਅਤੇ ਇਨ੍ਹਾਂ ਮੁਫਤ ਖੁਰਾਕਾਂ ਦੀ ਸਹੀ ਵਰਤੋਂ ਲਈ ਪ੍ਰਭਾਵਸ਼ਾਲੀ ਯੋਜਨਾਵਾਂ ਤਿਆਰ ਕਰਨ । ਇਸ ਤੋਂ ਪਹਿਲਾਂ, 1 ਤੋਂ 15 ਮਈ ਦੇ ਵਿਚਕਾਰ (ਪਿਛਲੇ ਪੰਦਰਵਾੜੇ), ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਕੁੱਲ 1.7 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਮੁਫਤ ਉਪਲਬਧ ਕਰਵਾਈਆਂ ਹਨ।  

ਇਸ ਤੋਂ ਇਲਾਵਾ ਮਈ 2021 ਦੇ ਮਹੀਨੇ ਵਿਚ ਸਿੱਧੇ ਤੌਰ 'ਤੇ ਖਰੀਦ ਲਈ ਰਾਜਾਂ ਦੇ ਨਾਲ ਨਾਲ ਨਿੱਜੀ ਹਸਪਤਾਲਾਂ ਨੂੰ ਵੀ 4.39 ਕਰੋੜ ਤੋਂ ਵੱਧ ਖੁਰਾਕਾਂ ਉਪਲਬਧ ਕਰਵਾਈਆਂ ਗਈਆਂ ਹਨ।

 

**********

 

ਐਚਐਫਡਬਲਯੂ / ਕੋਵਿਡ ਪੰਦਰਵਾੜੇ ਟੀਕਾ ਅਲਾਟਮੈਂਟ / 14 ਮਈ 2021/2(Release ID: 1718732) Visitor Counter : 186