ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਮਹਾਂਮਾਰੀ ਦੌਰਾਨ ਨੈਸ਼ਨਲ ਟੈਲੀਮੈਡਿਸਨ ਸਰਵਿਸ (ਈ-ਸੰਜੀਵਨੀ) ਰਾਹੀਂ ਅੱਧੇ ਕਰੋੜ ਤੋਂ ਵੱਧ ਮਰੀਜ਼ਾਂ ਨੂੰ ਸੇਵਾ ਦਿੱਤੀ ਗਈ

ਈ-ਸੰਜੀਵਨੀ ਟੈਲੀਮੈਡਿਸਨ ਪਲੇਟਫਾਰਮ ਰਾਹੀਂ ਦੂਰ ਦੁਰਾਡੇ ਦੇ ਮਰੀਜ਼ਾਂ ਨੂੰ 1500 ਤੋਂ ਵੱਧ ਡਾਕਟਰਾਂ ਨੇ ਰੋਜ਼ਾਨਾ ਸੇਵਾ ਉਪਲਬਧ ਕਰਵਾਈ

ਕੁਝ ਰਾਜ ਵਿਸ਼ੇਸ਼ ਹੋਮ ਆਈਸੋਲੇਸ਼ਨ ਓਪੀਡੀ ਸ਼ੁਰੂ ਕਰਨ ਲਈ ਕੰਮ ਕਰ ਰਹੇ ਹਨ ਜਿਥੇ ਮਰੀਜ਼ਾਂ ਨੂੰ ਕੋਵਿਡ-19 ਲਈ ਐਮਬੀਬੀਐਸ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਵਲੋਂ ਦੂਰ ਦੁਰਾਡੇ ਤੋਂ ਸਕਰੀਨ ਕੀਤਾ ਜਾ ਸਕੇਗਾ

Posted On: 13 MAY 2021 12:18PM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀ ਮੁੱਖ ਨੈਸ਼ਨਲ ਟੈਲੀਮੈਡਿਸਨ ਸਰਵਿਸ (ਈ-ਸੰਜੀਵਨੀ) ਨੇ ਇਕ ਸਾਲ ਤੋਂ ਵੱਧ ਸਮੇਂ ਦੌਰਾਨ 50 ਲੱਖ ਤੋਂ ਵੱਧ (ਅੱਧੇ ਕਰੋੜ ਤੋਂ ਵੱਧ) ਮਰੀਜ਼ਾਂ ਦੀ ਸੇਵਾ ਕੀਤੀ ਹੈ। ਮਰੀਜ਼ ਤੋਂ ਡਾਕਟਰ ਰਿਮੋਟ ਸਲਾਹਕਾਰੀ ਸੇਵਾਵਾਂ ਕੇਂਦਰੀ ਮੰਤਰਾਲਾ ਵਲੋਂ ਅਪ੍ਰੈਲ, 2020 ਵਿਚ ਸ਼ੁਰੂ ਕੀਤੀਆਂ ਗਈਆਂ ਸਨ ਜਦਕਿ ਦੇਸ਼ ਵਿਚ ਓਪੀਡੀਜ਼ ਤਕਰੀਬਨ ਪਹਿਲੇ ਲਾਕਡਾਊਨ ਦੌਰਾਨ ਬੰਦ ਕਰ ਦਿੱਤੀਆਂ ਗਈਆਂ ਸਨ। ਈ-ਸੰਜੀਵਨੀ ਪਹਿਲਕਦਮੀ ਦੇਸ਼ ਵਿਚ 31 ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕਾਰਜਸ਼ੀਲ ਹੈ ਅਤੇ ਦੇਸ਼ ਭਰ ਵਿਚ ਤਕਰੀਬਨ 40,000 ਮਰੀਜ਼ ਸਿਹਤ ਸੰਭਾਲ ਸੇਵਾਵਾਂ ਦੀ ਇਸ ਸੰਪਰਕਹੀਨ ਅਤੇ ਜ਼ੋਖਿਮ ਰਹਿਤ ਯੋਜਨਾ ਦਾ ਇਸਤੇਮਾਲ ਕਰ ਰਹੇ ਹਨ।

 

ਈ-ਸੰਜੀਵਨੀ ਦੇ ਦੋ ਮਾਡਿਊਲ ਹਨ -

 

ਈ-ਸੰਜੀਵਨੀ ਏਬੀ - ਐਚਡਬਲਿਊਸੀ-ਡਾਕਟਰ ਟੂ ਡਾਕਟਰ ਟੈਲੀ ਮੈਡਿਸਨ ਪਲੇਟਫਾਰਮ ਭਾਰਤ ਸਰਕਾਰ ਦੀ ਆਯੁਸ਼ਮਾਨ ਸਕੀਮ ਅਧੀਨ ਦੇਸ਼ ਭਰ ਵਿੱਚ ਸਾਰੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿਚ ਇਕ ਹੱਬ ਅਤੇ ਸਕੋਪ ਮਾਡਲ ਵਿਚ ਲਾਗੂ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਹੁਣ ਤੱਕ 18,000 ਤੋਂ ਵੱਧ ਸਿਹਤ ਅਤੇ ਤੰਦਰੁਸਤੀ ਕੇਂਦਰ ਅਤੇ 1500 ਤੋਂ ਵੱਧ ਹੱਬ ਈ-ਸੰਜੀਵਨੀ - ਏਬੀ - ਐਚਡਬਲਿਊਸੀ ਲਾਗੂ ਕੀਤੇ ਜਾ ਚੁੱਕੇ ਹਨ ਅਤੇ ਦਸੰਬਰ, 2022 ਤੱਕ 1,55,000 ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿਚ ਟੈਲੀਮੈਡਿਸਨ ਸੇਵਾਵਾਂ ਕਾਰਜਸ਼ੀਲ ਹੋ ਜਾਣਗੀਆਂ। ਈ-ਸੰਜੀਵਨੀ ਏਬੀ-ਐਚਡਬਲਿਊਸੀ ਨਵੰਬਰ, 2019 ਵਿਚ ਸ਼ੁਰੂ ਕੀਤੀ ਗਈ ਸੀ ਅਤੇ 22 ਰਾਜਾਂ ਨੇ ਡਾਕਟਰਾਂ ਅਤੇ ਮਾਹਿਰ ਡਾਕਟਰਾਂ ਦੀਆਂ ਸਿਹਤ ਸੇਵਾਵਾਂ ਨੂੰ ਤਕਰੀਬਨ 2 ਮਿਲੀਅਨ ਮਰੀਜ਼ਾਂ ਲਈ ਇਸ ਡਿਜੀਟਲ ਵਿਧੀ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ। ਕੁਲ 21,000 ਤੋਂ ਵੱਧ ਸਾਰੇ ਯੂਜ਼ਰਾਂ, ਜਿਨ੍ਹਾਂ ਵਿਚ ਸਪੈਸ਼ਲਿਸਟ, ਡਾਕਟਰ ਅਤੇ ਕਮਿਊਨਿਟੀ ਸਿਹਤ ਅਧਿਕਾਰੀ ਸ਼ਾਮਿਲ ਹਨ, ਨੂੰ ਸਿਖਲਾਈ ਦਿੱਤੀ ਗਈ ਅਤੇ ਈ-ਸੰਜੀਵਨੀ ਏਬੀ - ਐਚਡਬਲਿਊਸੀ ਤੇ ਔਨਬੋਰਡ ਕੀਤਾ ਗਿਆ।

 

ਨੈਸ਼ਨਲ ਟੈਲੀਮੈਡਿਸਨ ਸਰਵਿਸ ਦਾ ਇਕ ਹੋਰ ਮਾਡਿਊਲ ਈ-ਸੰਜੀਵਨੀ ਓਪੀਡੀ ਹੈ। ਇਹ 28 ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸ਼ੁਰੂ ਕੀਤਾ ਗਿਆ ਹੈ। 350 ਤੋਂ ਵੱਧ ਈ-ਸੰਜੀਵਨੀ ਓਪੀਡੀਜ਼ ਸਥਾਪਤ ਕੀਤੀਆਂ ਗਈਆਂ ਹਨ, ਇਨ੍ਹਾਂ ਵਿਚੋਂ 300 ਤੋਂ ਵੱਧ ਸਪੈਸ਼ਿਲਟੀ ਓਪੀਡੀਜ਼ ਹਨ। 30 ਲੱਖ ਤੋਂ ਵੱਧ ਮਰੀਜ਼ਾਂ ਨੂੰ ਈ-ਸੰਜੀਵਨੀ ਓਪੀਡੀ ਤੇ , ਜੋ ਇਕ ਮੁਫਤ ਸੇਵਾ ਹੈ, ਰਾਹੀਂ ਸੇਵਾਵਾਂ ਦਿੱਤੀਆਂ ਜਾ ਚੁੱਕੀਆਂ ਹਨ। ਡਿਜੀਟਲ ਸਿਹਤ ਦੀ ਇਹ ਵਿਧੀ ਆਪਣੇ ਘਰਾਂ ਵਿਚ ਸੀਮਿਤ ਨਾਗਰਿਕਾਂ ਨੂੰ ਸਿਹਤ ਸੇਵਾਵਾਂ ਦੀ ਡਲਿਵਰੀ ਦੇ ਯੋਗ ਬਣਾਉਂਦੀ ਹੈ।

 

ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀ ਨੈਸ਼ਨਲ ਟੈਲੀ-ਮੈਡਿਸਨ ਸੇਵਾ ਨੇ ਮਰੀਜ਼ਾਂ ਅਤੇ ਡਾਕਟਰਾਂ ਵਿਚ ਇਸਨੂੰ ਤੇਜ਼ੀ ਨਾਲ ਅਤੇ ਵਿਸ਼ਾਲ ਪੱਧਰ ਤੇ ਅਪਣਾਉਣ ਦਾ ਸਬੂਤ ਦਿੱਤਾ। ਈ-ਸੰਜੀਵਨੀ ਦੇਸ਼ ਦੇ ਸਿਹਤ ਸੰਭਾਲ ਸਿਸਟਮ ਦੇ ਬਰਾਬਰ ਇਕ ਸਟ੍ਰੀਮ ਵਜੋਂ ਕੰਮ ਕਰ ਰਹੀ ਹੈ ਜੋ ਪਹਿਲਾਂ ਹੀ ਭਾਰੀ ਬੋਝ ਥੱਲੇ ਸੀ।ਪਿਛਲੇ ਸਾਲ ਅਪ੍ਰੈਲ ਵਿਚ ਇਸ ਦੇ ਸ਼ੁਰੂ ਹੋਣ ਦੇ ਸਮੇਂ ਈ-ਸੰਜੀਵਨੀ ਨੂੰ ਗੈਰ-ਕੋਵਿਡ ਨਾਲ ਜੁੜੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਮੁਢਲੇ ਵਿਚਾਰ ਵਜੋਂ ਤਿਆਰ ਕੀਤਾ ਗਿਆ ਸੀ, ਹਾਲਾਂਕਿ ਈ-ਸਿਹਤ ਦੀ ਇਹ ਐਪਲਿਕੇਸ਼ਨ ਸੰਭਾਵਤ ਲਾਭਾਂ ਤੇ ਆਧਾਰਤ ਸੀ ਅਤੇ ਰਾਜਾਂ ਨੇ ਪ੍ਰਕ੍ਰਿਆਵਾਂ ਨੂੰ ਤੇਜ਼ੀ ਨਾਲ ਡਿਜ਼ਾਈਨ ਕੀਤਾ ਅਤੇ ਕੋਵਿਡ-19 ਨਾਲ ਜੁੜੀਆਂ ਸਿਹਤ ਸੇਵਾਵਾਂ ਦੀ ਡਲਿਵਰੀ ਲਈ ਈ-ਸੰਜੀਵਨੀ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਰਾਜਾਂ ਨੇ ਕੋਵਿਡ-19 ਦੇ ਘਰਾਂ ਵਿਚ ਕੁਆਰੰਟੀਨ ਮਰੀਜ਼ਾਂ ਦੀ ਨਿਗਰਾਨੀ ਅਤੇ ਪ੍ਰਬੰਧਨ ਲਈ ਓਪੀਡੀਜ਼ ਸਥਾਪਤ ਕੀਤੀਆਂ।

 

ਕੁਝ ਰਾਜ ਵਿਸ਼ੇਸ਼ ਹੋਮ ਆਈਸੋਲੇਸ਼ਨ ਓਪੀਡੀਜ਼ ਸ਼ੁਰੂ ਕਰਨ ਲਈ ਕੰਮ ਕਰ ਰਹੇ ਹਨ ਜਿਥੇ ਕੋਵਿਡ-19 ਦੇ ਮਰੀਜ਼ਾਂ ਅਤੇ ਰਿਮੋਟ ਸਕ੍ਰੀਨ ਮੰਤਵਾਂ ਲਈ ਸਕ੍ਰੀਨਿੰਗ ਕੀਤੀ ਜਾਵੇਗੀ। ਰਾਜ ਐਮਬੀਬੀਐਸ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਸ਼ਾਮਿਲ ਕਰਨ ਦੀ ਵੀ ਯੋਜਨਾ ਬਣਾ ਰਹੇ ਹਨ। ਕੇਸਾਂ ਦੇ ਵੱਧ ਰਹੇ ਬੋਝ ਕਾਰਣ ਕੁਝ ਰਾਜਾਂ ਵਿਚ ਈ-ਸੰਜੀਵਨੀ ਓਪੀਡੀ ਦਾ 24 ਘੰਟੇ ਇਸਤੇਮਾਲ ਕੀਤਾ ਜਾ ਰਿਹਾ ਹੈ। ਤਾਮਿਲਨਾਡੂ ਪਹਿਲਾ ਰਾਜ ਹੈ ਜਿਸ ਨੇ ਈ-ਸੰਜੀਵਨੀ ਤੇ 10 ਲੱਖ ਤੋਂ ਵੱਧ ਦੀਆਂ ਰਿਕਾਰਡ ਕੰਸਲਟੇਸ਼ਨਾਂ ਕੀਤੀਆਂ ਹਨ। ਰੱਖਿਆ ਮੰਤਰਾਲਾ ਨੇ ਵੀ ਆਰਮਡ ਫੋਰਸਿਜ਼ ਮੈਡਿਕਲ ਸਰਵਿਸਿਜ਼ ਦੇ ਵੈਟਰਨਜ਼ ਨੂੰ ਚੋਣਵੇਂ ਰਾਜਾਂ ਵਿਚ ਜਨਤਾ ਨੂੰ ਆਪਣੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਸ਼ਾਮਿਲ ਕੀਤਾ ਹੈ।

 

ਮੁਹਾਲੀ ਵਿਚ ਸੀ-ਡੈਕ ਦੇ ਕੇਂਦਰ ਵਿਖੇ ਈ-ਸੰਜੀਵਨੀ ਪਲੇਟਫਾਰਮ ਤਿਆਰ ਕਰਨ ਵਾਲੇ ਵਿਅਕਤੀ ਈ-ਸੰਜੀਵਨੀ ਓਪੀਡੀ ਵਿਚ ਇਕ ਹੋਰ ਨਵੀਨਤਮ ਫੀਚਰ ਜੋੜਨ  ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ ਜੋ ਈ-ਸੰਜੀਵਨੀ ਓਪੀਡੀ ਤੇ ਨੈਸ਼ਨਲ ਓਪੀਡੀਜ਼ ਨੂੰ ਸ਼ੁਰੂ ਕਰਨ ਦੇ ਯੋਗ ਬਣਾਏਗਾ। ਇਹ ਨੈਸ਼ਨਲ ਓਪੀਡੀਜ਼ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਦੂਰ ਦੁਰਾਡੇ ਦੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਡਾਕਟਰਾਂ ਨੂੰ ਯੋਗ ਬਣਾਉਣਗੇ। ਇਹ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਡਾਕਟਰਾਂ ਅਤੇ ਮਾਹਿਰ ਡਾਕਟਰਾਂ ਦੀ ਘਾਟ ਅਤੇ ਅਨਈਵਨ ਵੰਡ ਵਰਗੀਆਂ ਚੁਣੌਤੀਆਂ ਨੂੰ ਦੂਰ ਕਰਨ ਵਿਚ ਮਦਦ ਕਰਨਗੀਆਂ।

 

ਈ-ਸੰਜੀਵਨੀ ਨੂੰ ਅਪਣਾਉਣ ਦੇ ਸੰਬੰਧ ਵਿਚ 10 ਲੀਡਿੰਗ ਰਾਜਾਂ ਵਿਚ (ਕੰਸਲਟੇਸ਼ਨਾਂ ਦੀ ਗਿਣਤੀ) ਤਾਮਿਲਨਾਡੂ (1044446), ਕਰਨਾਟਕ (936658), ਉੱਤਰ ਪ੍ਰਦੇਸ਼ (842643), ਆਂਧਰ ਪ੍ਰਦੇਸ਼ (835432), ਮੱਧ ਪ੍ਰਦੇਸ਼ (250135), ਗੁਜਰਾਤ (240222), ਬਿਹਾਰ (153957), ਕੇਰਲ (127562), ਮਹਾਰਾਸ਼ਟਰ (127550) ਅਤੇ ਉੱਤਰਾਖੰਡ (103126) ਸ਼ਾਮਿਲ ਹਨ।

******

 

ਐਮਵੀ

 (Release ID: 1718300) Visitor Counter : 138