ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਦਿਵਿਆਂਗਜਨ ਸਸ਼ਕਤੀਕਰਨ ਵਿਭਾਗ (ਭਾਰਤ ਸਰਕਾਰ) ਨੇ 40 % ਤੋਂ ਘੱਟ ਦਿਵਿਆਂਗਤਾ ਵਾਲੇ ਵਿਅਕਤੀਆਂ ਜਾਂ ਫਿਰ ਅਜਿਹੇ ਲੋਕ ਜੋ ਆਪਣੀ ਮੈਡੀਕਲ ਸਥਿਤੀ ਦੇ ਕਾਰਨ, ਲਿਖਤੀ ਟੈਸਟ ਦਿੰਦੇ ਸਮੇਂ ਸਹਾਇਕ ਲੇਖਕ / ਪ੍ਰਤਿਪੂਰਕ ਸਮੇਂ ਦਾ ਲਾਭ ਲੈਣ ਦੀ ਯੋਗਤਾ ਰੱਖਦੇ ਹਨ , ਉਨ੍ਹਾਂ ਲਈ ਡ੍ਰਾਫਟ ਦਿਸ਼ਾਨਿਰਦੇਸ਼ਾਂ ‘ਤੇ ਟਿੱਪਣੀਆਂ ਨੂੰ ਸੱਦਾ ਦਿੱਤਾ
Posted On:
11 MAY 2021 2:45PM by PIB Chandigarh
ਭਾਰਤ ਸਰਕਾਰ ਦੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ , ਨੇ 29.8.2018 ਨੂੰ ਬੈਂਚ ਮਾਰਕ ਦਿਵਿਆਂਗਤਾ (40% ਜਾਂ ਜਿਆਦਾ ਦੀ ਦਿਵਿਆਂਗਤਾ) ਵਾਲੇ ਵਿਅਕਤੀਆਂ ਲਈ ਲਿਖਤੀ ਟੈਸਟ ਆਯੋਜਿਤ ਕਰਨ ਦੇ ਦਿਸ਼ਾਨਿਰਦੇਸ਼ (8.2.2019 ਦੇ ਸੋਧ ਪੱਤਰ ਦੇ ਨਾਲ ਪੜ੍ਹਿਆ ਜਾਵੇ ) ਜਾਰੀ ਕੀਤੇ ਸਨ।
ਮਾਣਯੋਗ ਸੁਪਰੀਮ ਕੋਰਟ ਨੇ ਸ਼੍ਰੀ ਵਿਕਾਸ਼ ਕੁਮਾਰ ਬਨਾਮ ਯੂਪੀਐੱਸਸੀ ਅਤੇ ਹੋਰ ਮਾਮਲਿਆਂ ਵਿੱਚ ਮਿਤੀ 11.02.2021 ਵਿਭਾਗ ਨੂੰ ਆਦੇਸ਼ ਦਿੱਤਾ ਸੀ ਕਿ ਉਹ 40% ਤੋਂ ਘੱਟ ਦਿਵਿਆਂਗਤਾ ਵਾਲੇ ਵਿਅਕਤੀਆਂ ਜਾਂ ਫਿਰ ਉਹ ਲੋਕ ਜਿਨ੍ਹਾਂ ਦੀ ਮੈਡੀਕਲ ਸਥਿਤੀ ਅਜਿਹੀ ਹੈ ਜੋ ਉਨ੍ਹਾਂ ਦੀ ਲਿਖਣ ਸਮਰੱਥਾ ਨੂੰ ਸੀਮਿਤ ਕਰ ਸਕਦੀ ਹੈ, ਉਨ੍ਹਾਂ ਦੇ ਲਈ ਲਿਖਤੀ ਟੈਸਟ ਦੇ ਸਮੇਂ ਸਹਾਇਕ ਲੇਖਕ ਦੀ ਆਗਿਆ ਦੇਣ ਦੇ ਉਦੇਸ਼ ਨੂੰ ਜਨਤਕ ਸਲਾਹ-ਮਸ਼ਵਰੇ ਦੇ ਬਾਅਦ ਦਿਸ਼ਾ-ਨਿਰਦੇਸ਼ ਤਿਆਰ ਕਰਨ ।
ਵਿਭਾਗ ਨੇ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ ਸਕੱਤਰ ਦੀ ਪ੍ਰਧਾਨਗੀ ਹੇਠ ਕਮੇਟੀ ਦੀ ਸਿਫਾਰਿਸ਼ ਦੇ ਅਧਾਰ ‘ਤੇ ਡ੍ਰਾਫਟ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਹਨ, ਜੋ ਕਿ https://drive.google.com/file/d/11wUZoURvO4gTgb0S2KmHTz9Roe8vK1qY/view. ‘ਤੇ ਉਪਲੱਬਧ ਹਨ । ਇਹ ਡ੍ਰਾਫਟ ਦਿਸ਼ਾ-ਨਿਰਦੇਸ਼, ਇੰਟਰ-ਏਲੀਆ ਲਿਖਤੀ ਟੈਸਟ ਦਿੰਦੇ ਸਮੇਂ ਅਜਿਹੇ ਉਮੀਦਵਾਰਾਂ ਲਈ ਸਹਾਇਕ ਲੇਖਕ/ਪ੍ਰਤਿਪੂਰਕ ਸਮੇਂ ਦੀ ਸੁਵਿਧਾ ਉਪਲੱਬਧ ਕਰਾਉਣ ਲਈ ਪੈਮਾਨਾ ਪ੍ਰਦਾਨ ਕਰਦੇ ਹਨ, ਜਿਸ ਵਿੱਚ ਟੈਸਟ ਲਈ ਸਹਾਇਕ ਲੇਖਕ ਦੀ ਜ਼ਰੂਰਤ ਨੂੰ ਪ੍ਰਮਾਣਿਤ ਕਰਨ ਵਿੱਚ ਮੈਡੀਕਲ ਅਥਾਰਟੀ ਦੀ ਸੰਰਚਨਾ ਵੀ ਸ਼ਾਮਿਲ ਹੈ।
ਵਿਭਾਗ ਨੇ ਇਨ੍ਹਾਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ 1 ਜੂਨ , 2021 ਤੱਕ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ‘ਤੇ ਜਨਤਾ ਦੀਆਂ ਟਿੱਪਣੀਆਂ ਨੂੰ ਸੱਦਾ ਦਿੱਤਾ । ਟਿੱਪਣੀਆਂ ਨੂੰ ਈਮੇਲ ਦੁਆਰਾ kvs.rao13[at]nic[dot]in ‘ਤੇ ਭੇਜਿਆ ਜਾ ਸਕਦਾ ਹੈ ਅਤੇ ਜੋ ਕਿ ਨਿਦੇਸ਼ਕ , ਨੀਤੀ ਵਿਭਾਗ , ਦਿਵਿਆਂਗਜਨ ਸਸ਼ਕਤੀਕਰਨ ਵਿਭਾਗ , ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲਾ , ਭਾਰਤ ਸਰਕਾਰ ਨੂੰ ਸੰਬੋਧਿਤ ਕੀਤੇ ਜਾਣੇ ਚਾਹੀਦੇ ਹਨ।
******
ਐੱਨਬੀ/ਯੂਡੀ
(Release ID: 1718050)
Visitor Counter : 186