ਗ੍ਰਹਿ ਮੰਤਰਾਲਾ

ਕੇਂਦਰੀ ਕੈਬਨਿਟ ਨੇ ਹਵਾਈ ਯਾਤਰੀ ਰੋਪਵੇ ਸਿਸਟਮ ਵਿਕਸਿਤ ਕਰਨ ਦੇ ਲਈ ਭਾਰਤ ਤਿੱਬਤ ਸੀਮਾ ਪੁਲਿਸ ਬਲ (ਆਈਟੀਬੀਪੀ) ਦੀ ਭੂਮੀ ਉੱਤਰਾਖੰਡ ਸਰਕਾਰ ਨੂੰ ਟਰਾਂਸਫਰ ਕਰਨ ਨੂੰ ਪ੍ਰਵਾਨਗੀ ਦਿੱਤੀ

प्रविष्टि तिथि: 12 MAY 2021 3:42PM by PIB Chandigarh

ਕੇਂਦਰੀ ਕੈਬਨਿਟ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਹੋਈ ਬੈਠਕ ਵਿੱਚ ਮਸੂਰੀ ਸਥਿਤ ਭਾਰਤ ਤਿੱਬਤ ਸੀਮਾ ਪੁਲਿਸ ਬਲ (ਆਈਟੀਬੀਪੀ) ਦੀ 1500 ਵਰਗ ਮੀਟਰ ਭੂਮੀ ਨੂੰ ਉੱਤਰਾਖੰਡ ਸਰਕਾਰ ਨੂੰ ਟਰਾਂਸਫਰ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਰਾਜ ਸਰਕਾਰ ਉੱਥੇ ਆਪਣਾ ਇੱਕ ਇਨਫ੍ਰਾਸਟ੍ਰਕਚਰ ਪ੍ਰੋਜੈਕਟ- ਦੇਹਰਾਦੂਨ ਅਤੇ ਮਸੂਰੀ ਦੇ ਦਰਮਿਆਨ 'ਹਵਾਈ ਯਾਤਰੀ ਰੋਪਵੇ ਸਿਸਟਮ' ਦਾ ਨਿਰਮਾਣ ਕਰ ਸਕੇਗੀ।

 

ਪ੍ਰਸਤਾਵਿਤ ਰੋਪਵੇ 5580 ਮੀਟਰ ਲੰਬਾਈ ਦਾ ਮੋਨੋ-ਕੇਬਲ ਰੋਪਵੇ ਹੈ ਜੋ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਦੇ ਤਹਿਤ ਬਣੇਗਾ। ਇਸ ਦਾ ਹੇਠਲਾ ਟਰਮੀਨਲ ਸਟੇਸ਼ਨ ਦੇਹਰਾਦੂਨ ਦੇ ਪੁਰਕੁਲ ਪਿੰਡ ਵਿੱਚ ਹੋਵੇਗਾ ਅਤੇ ਉੱਪਰੀ ਟਰਮੀਨਲ ਸਟੇਸ਼ਨ ਲਾਇਬ੍ਰੇਰੀ, ਮਸੂਰੀ ਵਿੱਚ ਹੋਵੇਗਾ। 285 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੇ ਇਸ ਰੋਪਵੇ ਦੀ ਢੁਆਈ ਸਮਰੱਥਾ ਦੋਹਾਂ ਦਿਸ਼ਾਵਾਂ ਤੋਂ 1000 ਯਾਤਰੀ ਪ੍ਰਤੀ ਘੰਟਾ ਹੋਵੇਗੀ। ਇਸ ਨਾਲ ਦੇਹਰਾਦੂਨ ਅਤੇ ਮਸੂਰੀ ਦੇ ਦਰਮਿਆਨ ਸੜਕ ਮਾਰਗ ‘ਤੇ ਹੋਣ ਵਾਲੀ ਟ੍ਰੈਫਿਕ ਵਿੱਚ ਕਾਫੀ ਕਮੀ ਆਵੇਗੀ। 

 

ਇਸ ਦੇ ਇਲਾਵਾ, ਇਸ ਪ੍ਰੋਜੈਕਟ ਨਾਲ 350 ਲੋਕਾਂ ਨੂੰ ਪ੍ਰਤੱਖ ਰੋਜ਼ਗਾਰ ਮਿਲਣ ਦੇ ਨਾਲ ਹੀ 1500 ਤੋਂ ਅਧਿਕ ਲੋਕਾਂ ਨੂੰ ਅਪ੍ਰਤੱਖ ਰੂਪ ਨਾਲ ਰੋਜ਼ਗਾਰ ਮਿਲੇਗਾ। ਪ੍ਰੋਜੈਕਟ ਦੇ ਪੂਰਾ ਹੋ ਜਾਣ ਦੇ ਬਾਅਦ ਇਹ ਰੋਪਵੇ ਟੂਰਿਸਟਾਂ ਦੇ ਲਈ ਬਹੁਤ ਵੱਡੀ ਖਿੱਚ ਦਾ ਕੇਂਦਰ ਵੀ ਹੋਵੇਗਾ ਜਿਸ ਨਾਲ ਰਾਜ ਵਿੱਚ ਟੂਰਿਜ਼ਮ ਉਦਯੋਗ ਨੂੰ ਹੁਲਾਰਾ ਮਿਲਣ ਦੇ ਨਾਲ ਹੀ ਟੂਰਿਜ਼ਮ ਸੈਕਟਰ ਵਿੱਚ ਰੋਜ਼ਗਾਰ ਦੇ ਵਧੇਰੇ ਅਵਸਰਾਂ ਦਾ ਵੀ ਸਿਰਜਣਾ ਹੋ ਸਕੇਗੀ। 

 

*****

 

ਡੀਐੱਸ


(रिलीज़ आईडी: 1718049) आगंतुक पटल : 166
इस विज्ञप्ति को इन भाषाओं में पढ़ें: English , Urdu , हिन्दी , Marathi , Bengali , Gujarati , Odia , Telugu , Kannada , Malayalam