ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ


ਨਵੇਂ ਸਿਹਤਯਾਬੀ ਦੇ ਮਾਮਲੇ ਲਗਾਤਾਰ ਦੂਜੇ ਦਿਨ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੋਵਿਡ ਮਾਮਲਿਆਂ ਤੋਂ ਵੱਧ ਦਰਜ ਕੀਤੇ ਗਏ

ਭਾਰਤ ਵਿੱਚ ਕੁੱਲ ਟੀਕਾਕਰਨ ਕਵਰੇਜ ਦਾ ਅੰਕੜਾ 17.5 ਕਰੋੜ ਖੁਰਾਕਾਂ ਨੂੰ ਪਾਰ ਕਰ ਗਿਆ ਹੈ

ਹੁਣ ਤੱਕ 18-44 ਸਾਲ ਉਮਰ ਵਰਗ ਵਿੱਚ 30 ਲੱਖ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ

Posted On: 12 MAY 2021 12:31PM by PIB Chandigarh

ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 37,04,099 ਹੋ ਗਈ ਹੈ । ਇਹ ਹੁਣ ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 15.87 ਫੀਸਦ ਬਣਦਾ ਹੈ ।

ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਪਿਛਲੇ 24 ਘੰਟਿਆਂ ਦੌਰਾਨ 11,122 ਮਾਮਲਿਆਂ ਦੀ ਸ਼ੁੱਧ ਗਿਰਾਵਟ ਦਰਜ ਕੀਤੀ ਗਈ ਹੈ। ਐਕਟਿਵ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਾ ਇਹ ਦੂਜਾ ਦਿਨ ਹੈ।

13 ਸੂਬੇ, ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 82.51 ਫੀਸਦ ਦਾ ਯੋਗਦਾਨ ਪਾ ਰਹੇ ਹਨ ।

 

 

ਰਾਜਾਂ ਵੱਲੋਂ ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲਿਆਂ ਵਿੱਚ ਦਰਜ ਕੀਤੀ ਗਈ ਤਬਦੀਲੀ ਨੂੰ ਹੇਠਾਂ ਦਿੱਤੇ ਗਏ ਗ੍ਰਾਫ ਵਿੱਚ ਦਰਸਾਇਆ ਗਿਆ ਹੈ।

 

 

 

 

ਹੇਠਾਂ ਦਿੱਤਾ ਗਿਆ ਗ੍ਰਾਫ ਪਿਛਲੇ ਕੁਝ ਹਫਤਿਆਂ ਦੌਰਾਨ ਐਕਟਿਵ ਮਾਮਲਿਆਂ ਵਿੱਚ ਦਿਨ-ਪ੍ਰਤੀ-ਦਿਨ ਦੀ ਤਬਦੀਲੀ ਨੂੰ ਉਜਾਗਰ ਕਰ ਰਿਹਾ ਹੈ ।

 

 

ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,93,82,642 ‘ਤੇ ਪੁੱਜ ਗਈ ਹੈ । ਕੌਮੀ ਰਿਕਵਰੀ ਦੀ ਦਰ 83.04 ਫੀਸਦ ਦਰਜ ਕੀਤੀ ਜਾ ਰਹੀ ਹੈ ।

 

ਪਿਛਲੇ 24 ਘੰਟਿਆਂ ਦੌਰਾਨ 3,55,338 ਸਿਹਤਯਾਬੀ ਦੇ ਮਾਮਲੇ ਰਜਿਸਟਰ ਕੀਤੇ ਗਏ ਹਨ ।

ਨਵੇਂ ਸਿਹਤਯਾਬੀ ਦੇ ਮਾਮਲੇ ਲਗਾਤਾਰ ਦੂਜੇ ਦਿਨ ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੋਵਿਡ ਮਾਮਲਿਆਂ ਤੋਂ ਵੱਧ ਦਰਜ ਕੀਤੇ ਗਏ ਹਨ ।

 

 

ਦਸ ਰਾਜਾਂ ਵੱਲੋਂ ਨਵੀਂ ਰਿਕਵਰੀ ਦੇ ਕੁੱਲ ਮਾਮਲਿਆਂ ਵਿੱਚ 71.58 ਫੀਸਦ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ ।

 

 

 

ਭਾਰਤ ਨੂੰ ਗਲੋਬਲ ਸਹਾਇਤਾ ਦੇ ਹਿੱਸੇ ਵਜੋਂ ਹੁਣ ਤੱਕ 9,200 ਆਕਸੀਜਨ ਕੰਸਨਟ੍ਰੇਟਰ; 5,243 ਆਕਸੀਜਨ ਸਿਲੰਡਰ; 19 ਆਕਸੀਜਨ ਜਨਰੇਸ਼ਨ ਪਲਾਂਟ; 5,913 ਵੈਂਟੀਲੇਟਰ /ਬੀ ਆਈ ਪੀਏਪੀ / ਸੀ ਪੀਏਪੀ ਅਤੇ; ਤਕਰੀਬਨ 3.44 ਲੱਖ ਤੋਂ ਵੱਧ  ਰੇਮੇਡੇਸੀਵਿਰ ਟੀਕੇ  ਪ੍ਰਾਪਤ ਹੋਏ ਹਨ ਅਤੇ ਇਨਾਂ ਨੂੰ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੁਤ ਬਣਾਉਣ ਅਤੇ ਇਸ ਨਾਜ਼ੁਕ ਪੜਾਅ ਦੌਰਾਨ ਉਨ੍ਹਾਂ ਦੇ ਯਤਨਾਂ ਦੀ ਪੂਰਤੀ ਕਰਨ ਲਈ ਭੇਜਿਆ ਗਿਆ ਹੈ ।  ਕੇਂਦਰ ਸਰਕਾਰ ਇਹ  ਸੁਨਿਸ਼ਚਿਤ ਕਰ ਰਹੀ ਹੈ ਕਿ ਗਲੋਬਲ ਸਹਾਇਤਾ ਦੀ ਤੇਜ਼ੀ ਨਾਲ ਕਸਟਮ ਕਲੀਅਰੈਂਸ ਨੂੰ ਯਕੀਨੀ ਬਣਾਉਣ ਮਗਰੋਂ ਹਵਾਈ ਅਤੇ ਸੜਕੀ ਰਸਤੇ ਦੀ ਵਰਤੋਂ ਰਾਹੀਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜਿਆ ਜਾਵੇ ।

 

ਇਕ ਹੋਰ ਮਹੱਤਵਪੂਰਨ ਪ੍ਰਾਪਤੀ ਤਹਿਤ, ਦੇਸ਼ ਵਿੱਚ ਲਗਾਈਆਂ ਜਾ ਰਹੀਆਂ ਕੋਵਿਡ -19 ਟੀਕਾ

ਖੁਰਾਕਾਂ ਦੀ ਕੁੱਲ ਗਿਣਤੀ  17.52 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ।  ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੇ ਫੇਜ਼ -3 ਦੇ ਸ਼ੁਰੂ ਹੋਣ ਨਾਲ ਹੋਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ।

 ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 25,47,534 ਸੈਸ਼ਨਾਂ ਰਾਹੀਂ

ਕੋਵਿਡ-19 ਟੀਕਿਆਂ ਦੀਆਂ ਕੁੱਲ  17,52,35,991  ਖੁਰਾਕਾਂ ਦਿੱਤੀਆਂ ਗਈਆਂ ਹਨ ।

ਇਨ੍ਹਾਂ ਵਿੱਚ 95,82,449 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 65,39,376 ਸਿਹਤ ਸੰਭਾਲ ਵਰਕਰ

(ਦੂਜੀ ਖੁਰਾਕ), 1,41,49,634   ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 79,52,537 ਫਰੰਟ ਲਾਈਨ

ਵਰਕਰ (ਦੂਜੀ ਖੁਰਾਕ), 18-45 ਉਮਰ ਵਰਗ ਦੇ ਅਧੀਨ 30,44,463  ਲਾਭਪਾਤਰੀ (ਪਹਿਲੀ ਖੁਰਾਕ)

ਸ਼ਾਮਲ ਹਨ,  45 ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀਆਂ ਨੇ 5,58,83,416 (ਪਹਿਲੀ ਖੁਰਾਕ ) ਅਤੇ

78,36,168   (ਦੂਜੀ ਖੁਰਾਕ), ਅਤੇ 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ 5,39,59,772  (ਪਹਿਲੀ ਖੁਰਾਕ)

ਅਤੇ 1,62,88,176   (ਦੂਜੀ ਖੁਰਾਕ) ਸ਼ਾਮਲ ਹਨ ।

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

95,82,449

ਦੂਜੀ ਖੁਰਾਕ

65,39,376

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,41,49,634

ਦੂਜੀ ਖੁਰਾਕ

79,52,537

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

30,44,463

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

5,58,83,416

ਦੂਜੀ ਖੁਰਾਕ

78,36,168

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

5,39,59,772

ਦੂਜੀ ਖੁਰਾਕ

1,62,88,176

 

ਕੁੱਲ

17,52,35,991

  

ਦੇਸ਼ ਵਿੱਚ ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ ਵਿੱਚੋਂ 66.67 ਫੀਸਦ ਖੁਰਾਕਾਂ 10 ਰਾਜਾਂ ਵਿੱਚ ਦਿੱਤੀਆਂ ਗਈਆਂ ਹਨ।

 

  

 ਪਿਛਲੇ 24 ਘੰਟਿਆਂ ਦੌਰਾਨ 18-44 ਸਾਲ ਦੀ ਉਮਰ ਸਮੂਹ ਦੇ 4,79,282 ਲਾਭਪਾਤਰੀਆਂ ਨੇ ਆਪਣੀ ਕੋਵਿਡ ਟੀਕਾਕਰਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਅਤੇ ਵੈਕਸੀਨੇਸ਼ਨ ਦਾ  ਗੇੜ 3 ਸ਼ੁਰੂ ਹੋਣ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ ਕੁੱਲ ਮਿਲਾ ਕੇ 30,44,463 ਖੁਰਾਕਾਂ 30 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਦਿਤੀਆਂ ਗਈਆਂ ਹਨ I ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਨੂੰ ਦਿੱਤੀਆਂ ਗਈਆਂ ਟੀਕੇ ਦੀਆਂ ਖੁਰਾਕਾਂ ਨੂੰ ਦਰਸਾਉਂਦੀ ਹੈ-

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਤ ਰਾਜ

ਕੁੱਲ

1

ਅੰਡੇਮਾਨ ਤੇ ਨਿਕੋਬਾਰ ਟਾਪੂ

1099

2

ਆਂਧਰਾ ਪ੍ਰਦੇਸ਼

812

3

ਅਸਾਮ

1,22,442

4

ਬਿਹਾਰ

2,39,453

5

ਚੰਡੀਗੜ੍ਹ

2

6

ਛੱਤੀਸਗੜ੍ਹ

1,026

7

ਦਿੱਲੀ

4,21,487

8

ਗੋਆ

1,344

9

ਗੁਜਰਾਤ

3,56,297

10

ਹਰਿਆਣਾ

3,30,236

11

ਹਿਮਾਚਲ ਪ੍ਰਦੇਸ਼

14

12

ਜੰਮੂ ਅਤੇ ਕਸ਼ਮੀਰ

29,659

13

ਝਾਰਖੰਡ

94

14

ਕਰਨਾਟਕ

47,627

15

ਕੇਰਲ

586

16

ਲੱਦਾਖ

86

17

ਮੱਧ ਪ੍ਰਦੇਸ਼

48,985

18

ਮਹਾਰਾਸ਼ਟਰ

5,96,090

19

ਮੇਘਾਲਿਆ

4

20

ਨਾਗਾਲੈਂਡ

4

21

ਓਡੀਸ਼ਾ

69,018

22

ਪੁਡੂਚੇਰੀ

1

23

ਪੰਜਾਬ

4,835

24

ਰਾਜਸਥਾਨ

4,91,826

25

ਤਾਮਿਲਨਾਡੂ

19,810

26

ਤੇਲੰਗਾਨਾ

500

27

ਤ੍ਰਿਪੁਰਾ

2

28

ਉੱਤਰ ਪ੍ਰਦੇਸ਼

2,17,292

29

ਉਤਰਾਖੰਡ

34,157

30

ਪੱਛਮੀ ਬੰਗਾਲ

9,675

ਕੁੱਲ

30,44,463

 

ਪਿਛਲੇ 24 ਘੰਟਿਆਂ ਦੌਰਾਨ 24.4 ਲੱਖ ਤੋਂ ਵੱਧ ਟੀਕਾਕਰਨ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ ।

 

ਟੀਕਾਰਕਨ ਮੁਹਿੰਮ ਦੇ 116 ਵੇਂ ਦਿਨ (11 ਮਈ 2021) ਨੂੰ, 24,46,674 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ ਹਨ 10,92,452 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ 18,543 ਸੈਸ਼ਨਾਂ ਰਾਹੀਂ ਟੀਕਾ ਲਗਾਇਆ ਗਿਆ ਹੈ  ਅਤੇ 13,54,222 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਹਾਸਲ ਕੀਤੀ ਹੈ ।

 

ਤਾਰੀਖ: 11 ਮਈ 2021 (116 ਵੇਂ ਦਿਨ)

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

17,147

ਦੂਜੀ ਖੁਰਾਕ

32,699

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

90,338

ਦੂਜੀ ਖੁਰਾਕ

96,445

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

4,79,282

45 ਤੋਂ 60 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

3,58,076

ਦੂਜੀ ਖੁਰਾਕ

6,19,017

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

1,47,609

ਦੂਜੀ ਖੁਰਾਕ

6,06,061

ਕੁੱਲ ਪ੍ਰਾਪਤੀ

ਪਹਿਲੀ ਖੁਰਾਕ

10,92,452

ਦੂਜੀ ਖੁਰਾਕ

13,54,222

 

ਪਿਛਲੇ 24 ਘੰਟਿਆਂ ਦੌਰਾਨ 3,48,421 ਨਵੇਂ ਕੇਸ ਸਾਹਮਣੇ ਆਏ ਹਨ।

 

ਪਿਛਲੇ 24 ਘੰਟਿਆਂ ਦੌਰਾਨ ,ਦਸ  ਰਾਜਾਂ ਵਿੱਚੋਂ 71.22 ਫ਼ੀਸਦ ਨਵੇਂ ਕੇਸ ਸਾਹਮਣੇ ਆ ਰਹੇ ਹਨ।

 

ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਰੋਜ਼ਾਨਾ ਨਵੇਂ 40,956 ਕੇਸ ਦਰਜ ਕੀਤੇ ਗਏ ਹਨ । ਇਸ ਤੋਂ ਬਾਅਦ ਕਰਨਾਟਕ ਵਿੱਚੋਂ 39,510 ਮਾਮਲੇ ਸਾਹਮਣੇ ਆਏ ਹਨ ਜਦੋਂਕਿ ਕੇਰਲ ਵਿੱਚ 37,290 ਨਵੇਂ ਮਾਮਲੇ ਦਰਜ ਹੋਏ ਹਨ ।

 

 

ਹੇਠਾਂ ਦਿੱਤੇ ਗਏ ਗ੍ਰਾਫ ਵਿੱਚ ਦੇਸ਼ ਵਿੱਚ ਰੋਜ਼ਾਨਾ ਦਰਜ ਕੀਤੇ ਜਾ ਰਹੇ ਨਵੇਂ ਮਾਮਲਿਆਂ ਅਤੇ ਰੋਜ਼ਾਨਾ ਟੈਸਟਾਂ ਦੇ ਰੁਝਾਨ ਦੇ ਬਾਰੇ ਵਿੱਚ ਦੱਸਿਆ ਗਿਆ ਹੈ।

 

 ਕੌਮੀ ਪੱਧਰ 'ਤੇ ਕੁੱਲ ਮੌਤ ਦਰ  ਮੌਜੂਦਾ ਸਮੇਂ ਵਿੱਚ 1.09 ਫ਼ੀਸਦ 'ਤੇ ਖੜੀ ਹੈ ।

ਪਿਛਲੇ 24 ਘੰਟਿਆਂ ਦੌਰਾਨ 4,205 ਮੌਤਾਂ ਦਰਜ ਕੀਤੀਆਂ ਗਈਆਂ ਹਨ ।

ਨਵੀਆਂ ਦਰਜ  ਮੌਤਾਂ ਵਿੱਚ 10 ਸੂਬਿਆਂ ਵੱਲੋਂ 73.17 ਫੀਸਦ ਦਾ ਹਿੱਸਾ ਪਾਇਆ ਜਾ ਰਿਹਾ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ (793) ਮੌਤਾਂ ਹੋਈਆਂ ਹਨ । ਇਸ ਤੋਂ ਬਾਅਦ  ਕਰਨਾਟਕ ਵਿੱਚ ਰੋਜ਼ਾਨਾ 480 ਮੌਤਾਂ ਦਰਜ ਕੀਤੀਆਂ ਗਈਆਂ ਹਨ ।

 

****

 

ਐਮ.ਵੀ.



(Release ID: 1718045) Visitor Counter : 201