ਰੱਖਿਆ ਮੰਤਰਾਲਾ

ਗੰਭੀਰ ਕੋਵਿਡ-19 ਮੈਡੀਕਲ ਸਪਲਾਈਆਂ ਉਪਲਬਧ ਕਰਵਾਉਣ ਲਈ ਭਾਰਤੀ ਹਵਾਈ ਸੈਨਾ ਅਤੇ ਭਾਰਤੀ ਜਲ ਸੈਨਾ ਵਲੋਂ ਅਣਥੱਕ ਕੋਸ਼ਿਸ਼ਾਂ

Posted On: 12 MAY 2021 2:57PM by PIB Chandigarh

ਭਾਰਤੀ ਹਵਾਈ ਸੈਨਾ (ਆਈਏਐਫ) ਅਤੇ ਭਾਰਤੀ ਜਲ ਸੈਨਾ (ਆਈਐਨ) ਦੇਸ਼ ਵਿਚ ਮੌਜੂਦਾ ਕੋਵਿਡ-19 ਦੀ ਸਥਿਤੀ ਨਾਲ ਨਜਿੱਠਣ ਲਈ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਲਈ ਆਕਸੀਜਨ ਅਤੇ ਹੋਰ ਮੈਡੀਕਲ ਵਸਤਾਂ ਦੀ ਸਪਲਾਈ ਨੂੰ 24 ਘੰਟੇ ਜਾਰੀ ਰੱਖੇ ਹੋਏ ਹੈ। 12 ਮਈ, 2021 ਨੂੰ ਤੜਕੇ ਭਾਰਤੀ ਹਵਾਈ ਸੈਨਾ ਦੇ ਇਕ ਹਵਾਈ ਜਹਾਜ਼ ਨੇ 6,856 ਮੀਟ੍ਰਿਕ ਟਨ (ਐਮਟੀ) ਦੇ 403 ਆਕਸੀਜਨ ਕੰਟੇਨਰਾਂ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 163 ਮੀਟ੍ਰਿਕ ਟਨ ਸਮਰੱਥਾ ਦੇ ਹੋਰ ਉਪਕਰਣ ਏਅਰ ਲਿਫਟ ਕਰਨ ਲਈ 634 ਉਡਾਨਾਂ ਭਰੀਆਂ। ਜਿਨ੍ਹਾਂ ਸ਼ਹਿਰਾਂ ਨੂੰ ਕਵਰ ਕੀਤਾ ਗਿਆ ਉਨ੍ਹਾਂ ਵਿਚ ਜਾਮਨਗਰ, ਭੋਪਾਲ, ਚੰਡੀਗਡ਼੍ਹ, ਪਾਨਗਡ਼੍ਹ, ਇੰਦੌਰ, ਰਾਂਚੀ, ਆਗਰਾ, ਜੋਧਪੁਰ, ਬੇਗਮਪੈੱਟ, ਭੁਵਨੇਸ਼ਵਰ, ਪੁਣੇ, ਸੂਰਤ, ਰਾਏਪੁਰ, ਉਦੈਪੁਰ, ਮੁੰਬਈ, ਲਖਨਊ, ਨਾਗਪੁਰ, ਗਵਾਲੀਅਰ,ਵਿਜੇਵਾੜਾ, ਬੜੋਦਾ,  ਦੀਮਾਪੁਰ ਅਤੇ ਹਿੰਡਨ ਸ਼ਾਮਿਲ ਹਨ।

 

ਭਾਰਤੀ ਹਵਾਈ ਸੈਨਾ ਦੇ ਹਵਾਈ ਜਹਾਜ਼ ਨੇ 793 ਮੀਟ੍ਰਿਕ ਟਨ ਸਮਰੱਥਾ ਦੇ 95 ਕੰਟੇਨਰਾਂ ਅਤੇ 204 ਮੀਟ੍ਰਿਕ ਟਨ ਸਮਰੱਥਾ ਦੇ ਹੋਰ ਉਪਕਰਣਾਂ ਨੂੰ ਵੱਖ-ਵੱਖ ਦੇਸ਼ਾਂ ਤੋਂ ਏਅਰ ਲਿਫਟ ਕਰਨ ਲਈ 98 ਉਡਾਨਾਂ ਭਰੀਆਂ। ਉਪਕਰਣ ਸਿੰਗਾਪੁਰ, ਦੁਬਈ, ਥਾਈਲੈਂਡ, ਜਰਮਨੀ, ਆਸਟ੍ਰੇਲੀਆ, ਬੈਲਜੀਅਮ,  ਇੰਡੋਨੇਸ਼ੀਆ, ਨੀਦਰਲੈਂਡ, ਇੰਗਲੈਂਡ, ਇਜ਼ਰਾਈਲ ਅਤੇ ਫਰਾਂਸ ਤੋਂ ਹਾਸਲ ਕੀਤੇ ਗਏ ਹਨ।

 

"ਸਮੁਦਰ ਸੇਤੂ - II" ਦੇ ਸੰਚਾਲਨ ਦੇ ਇਕ ਹਿੱਸੇ ਵਜੋਂ 7 ਭਾਰਤੀ ਸਮੁਦਰੀ ਜਹਾਜ਼ ਵੱਖ-ਵੱਖ ਰਾਜਾਂ ਨੂੰ ਸਿੱਧੀ ਸਪਲਾਈ ਲਈ 260 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ (ਐਲਐਮਓ) 113 ਕੰਟੇਨਰਾਂ ਤੋਂ ਲੈ ਕੇ ਭਾਰਤ ਵਾਪਸ ਆਏ ਹਨ, 160 ਮੀਟ੍ਰਿਕ ਟਨ ਦੀ ਕੁਲ ਸਮਰੱਥਾ ਦੇ 8 ਆਕਸੀਜਨ ਕੰਟੇਨਰ,  ਤਕਰੀਬਨ 2600 ਆਕਸੀਜਨ ਨਾਲ ਭਰੇ ਸਿਲੰਡਰ ਅਤੇ ਆਕਸੀਜਨ ਲਈ 3,150 ਖਾਲੀ ਸਿਲੰਡਰ ਪਰਸ਼ੀਆ ਖਾੜੀ ਅਤੇ ਦੱਖਣ ਪੂਰਬੀ ਏਸ਼ੀਆ ਤੋਂ ਲਿਆਂਦੇ ਗਏ ਹਨ ਜਦਕਿ ਆਈਐਨਐਸ ਜਲਾਸ਼ਵ ਇਸ ਵੇਲੇ ਬਰੂਨਈ ਵਿਚ ਹੈ, ਆਈਐਨਐਸ ਸ਼ਰਦੂਲ ਦਾ 12 ਮਈ, 2021 ਨੂੰ ਕੁਵੈਤ ਵਿਚ ਦਾਖ਼ਲ ਹੋਣਾ ਨਿਰਧਾਰਤ ਹੈ। ਭਾਰਤੀ ਜਲ ਸੈਨਾ ਦੇ ਸਮੁਦਰੀ ਜਹਾਜ਼ਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ ਜੋ ਵਾਪਸ ਘਰ ਪਰਤੇ ਹਨ -

 

 

ਜਹਾਜ਼

ਮੈਡਿਕਲ ਸਪਲਾਈ

ਦੇਸ਼ /ਬੰਦਰਗਾਹ

ਆਗਮਨ 

ਆਈਐਨਐਸ  ਤਰਕਸ਼

27-ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਨਾਲ ਭਰੇ  ਕੰਟੇਨਰ - 02

ਆਕਸੀਜਨ ਸਿਲੰਡਰ - 230

ਕਤਰ

Mumbai on May 12, 2021

ਆਈਐਨਐਸ ਕੋਚੀ ਅਤੇ ਆਈਐਨਐਸ ਤਾਬਰ

100 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ (ਐਲਐਮਓ) ਨਾਲ ਭਰੇ  ਸਿਲੰਡਰ  – 1200

ਕੁਵੈਤ

New Mangalore Port on May 11, 2021

ਆਈਐਨਐਸ  ਅਰਾਵਤ

ਕ੍ਰਾਇਓਜੈਨਿਕ ਆਕਸੀਜਨ ਟੈਂਕ  – 08

ਆਕਸੀਜਨ ਸਿਲੰਡਰ –3,898

ਹੋਰ ਕ੍ਰਿਟਿਕਲ ਕੋਵਿਡ-19 ਮੈਡੀਕਲ ਸਟੋਰ

ਸਿੰਗਾਪੁਰ

Visakhapatnam on May 10, 2021

ਆਈਐਨਐਸ  ਤ੍ਰਿਕੰਡ

40 ਮੀਟ੍ਰਿਕ ਟਨ ਤਰਲ ਆਕਸੀਜਨ

(ਤਰਲ ਮੈਡੀਕਲ ਆਕਸੀਜਨ ਕਰਾਇਓਜੈਨਿਕ ਕੰਟੇਨਰ)

ਕਤਰ

Mumbai on May 10, 2021

 

ਆਈਐਨਐਸ  ਕੋਲਕਾਤਾ

ਆਕਸੀਜਨ ਸਿਲੰਡਰ  – 400

27 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਨਾਲ ਭਰੇ  ਕੰਟੇਨਰ - 02

ਆਕਸੀਜਨ ਕੰਸੈਂਟ੍ਰੇਟਰ  - 47

ਕਤਰ

ਅਤੇ  ਕੁਵੈਤ

New Mangalore Port on May 10, 2021

ਆਈਐਨਐਸ ਤਲਵਾਰ

27 ਮੀਟ੍ਰਿਕ ਟਨ ਆਕਸੀਜਨ ਕੰਟੇਨਰ  – 02

Bahrain

New Mangalore Port on May 05, 2021

 

*********

 

ਏਬੀਬੀ /ਨੈਮਪੀ /ਕੇਏ /ਡੀਕੇ /ਸੈਵੀ /ਏਡੀਏ



(Release ID: 1718035) Visitor Counter : 179