ਪੰਚਾਇਤੀ ਰਾਜ ਮੰਤਰਾਲਾ

ਪੰਚਾਇਤੀ ਰਾਜ ਮੰਤਰਾਲੇ ਨੇ ਗ੍ਰਾਮੀਣ ਭਾਰਤ ਵਿੱਚ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਦੇ ਉਦੇਸ਼ ਨਾਲ ਬਚਾਅ ਦੇ ਉਪਾਵਾਂ ‘ਤੇ ਰਾਜਾਂ ਨੂੰ ਲਿਖਿਆ


ਗ੍ਰਾਮੀਣ ਭਾਈਚਾਰੇ ਦੀ ਜਾਗਰੂਕਤਾ ਦੇ ਲਈ ਵਿਆਪਕ ਸੰਚਾਰ ਅਭਿਯਾਨ ਚਲਾਇਆ ਜਾਵੇ

ਰਾਜਾਂ ਤੋਂ ਗ੍ਰਾਮ ਪੱਧਰ ‘ਤੇ ਰਾਹਤ ਅਤੇ ਮੁੜ-ਵਸੇਬਾ ਪ੍ਰਦਾਨ ਕਰਨ ਲਈ ਉਪਲਬਧ ਆਈਟੀ ਇਨਫ੍ਰਾਸਟ੍ਰਕਚਰ ਅਤੇ ਵੱਖ-ਵੱਖ ਯੋਜਨਾਵਾਂ ਦੇ ਉਪਯੋਗ ਲਈ ਕਿਹਾ ਗਿਆ

Posted On: 11 MAY 2021 4:29PM by PIB Chandigarh

ਕੇਂਦਰੀ ਪੰਚਾਇਤੀ ਰਾਜ ਮੰਤਰਾਲੇ ਨੇ ਗ੍ਰਾਮੀਣ ਭਾਰਤ ਵਿੱਚ ਕੋਵਿਡ-19 ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਦੇ ਉਦੇਸ਼ ਨਾਲ ਬਚਾਅ ਦੇ ਕਦਮ ਉਠਾਉਣ ਦੇ ਲਈ ਸਾਰੇ ਰਾਜ ਸਰਕਾਰਾਂ ਨੂੰ ਲਿਖਿਆ ਹੈ। ਮੰਤਰਾਲੇ ਨੇ ਆਪਣੇ ਪੱਤਰ ਵਿੱਚ ਕੋਵਿਡ-19 ਨਾਲ ਲੜਾਈ ਦੇ ਲਈ ਰਾਜਾਂ ਨੂੰ ਚੁਣੌਤੀ ਪਾਰ ਕਰਨ ਦੀ ਦਿਸ਼ਾ ਵਿੱਚ ਪੰਚਾਇਤਾਂ/ਸਥਾਨਕ ਨਿਕਾਵਾਂ ਨੂੰ ਸੰਵੇਦਨਸ਼ੀਲ ਬਣਾਉਣ ਅਤੇ ਸੁਵਿਧਾਵਾਂ ਦੇਣ ‘ਤੇ ਅਗਵਾਈ ਉਪਲਬਧ ਕਰਾਉਣ ਦਾ ਸੁਝਾਅ ਦਿੱਤਾ ਹੈ।

ਮੰਤਰਾਲੇ ਨੇ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ (ਐੱਮਓਐੱਚਐੱਫਡਬਲਿਯੂ), ਡਾਕਟਰੀ ਅਤੇ ਮੈਡੀਕਲ ਸੰਸਥਾਵਾਂ ਆਦਿ ਦੀ ਸਲਾਹ ਦੇ ਕ੍ਰਮ ਵਿੱਚ ਕੋਵਿਡ ਸੰਕ੍ਰਮਣ ਦੀ ਕੁਦਰਤੀ ਅਤੇ ਰੋਕਥਾਮ ਤੇ ਕਮੀ ਦੇ ਉਪਾਵਾਂ ‘ਤੇ ਗ੍ਰਾਮੀਣ ਭਾਈਚਾਰਿਆਂ ਦੀ ਜਾਗਰੂਕਤਾ ਦੇ ਲਈ ਵਿਆਪਕ ਸੰਚਾਰ ਅਭਿਯਾਨ ਚਲਾਉਣ ਦੀ ਸਲਾਹ ਦਿੱਤੀ ਹੈ। ਨਾਲ ਹੀ ਇਸ ਦੌਰਾਨ ਗਲਤ ਧਾਰਣਾਵਾਂ ਅਤੇ ਮਾਣਤਾ ਨੂੰ ਦੂਰ ਕਰਨ ਦਾ ਵਿਸ਼ੇਸ਼ ਰੂਪ ਨਾਲ ਧਿਆਨ ਰੱਖਣ ਦੇ ਲਈ ਕਿਹਾ ਹੈ।

ਮੰਤਰਾਲੇ ਨੇ ਰਾਜ ਸਰਕਾਰ ਤੋਂ ਇਸ ਅਭਿਯਾਨ ਦੇ ਨਾਲ ਚੁਣੇ ਗਏ ਪੰਚਾਇਤ ਪ੍ਰਤੀਨਿਧੀਆਂ, ਅਧਿਆਪਕਾਂ, ਆਸ਼ਾ ਕਰਤਾਵਾਂ ਆਦਿ ਜਿਹੇ ਸਥਾਨਕ ਭਾਈਚਾਰੇ ਨਾਲ ਜੁੜੇ ਮੋਹਰੀ ਸਵੈ-ਸੇਵਕਾਂ ਨੂੰ ਜੋੜਨ ਦੇ ਲਈ ਕਿਹਾ ਹੈ ਅਤੇ ਉਨ੍ਹਾਂ ਨੂੰ ਫਿੰਗਰ ਆਕਸੀਮੀਟਰ, ਐੱਨ-95 ਮਾਸਕ, ਇਨਫ੍ਰਾਰੈੱਡ ਥਰਮਲ ਸਕੈਨਿੰਗ ਉਪਕਰਣਾਂ, ਸੈਨੀਟਾਈਜ਼ਰ ਆਦਿ ਜਿਹੇ ਜ਼ਰੂਰੀ ਸੁਰੱਖਿਆਤਮਕ ਉਪਕਰਣ ਦੀ ਸੁਵਿਧਾ ਵੀ ਉਪਲਬਧ ਕਰਵਾਈ ਜਾਣੀ ਚਾਹੀਦੀ ਹੈ।

ਗ੍ਰਾਮੀਣ ਨਾਗਰਿਕਾਂ ਨੂੰ ਟੈਸਟਿੰਗ/ਟੀਕਾਕਰਨ ਕੇਂਦਰਾਂ, ਡਾਕਟਰਾਂ, ਹਸਪਤਾਲ ਬੈੱਡਾਂ ਆਦਿ ਦੀ ਉਪਲਬਧਤਾ ‘ਤੇ ਅਸਲ ਜਾਣਕਾਰੀ ਉਪਲਬਧ ਕਰਵਾਉਣ ਦੇ ਲਈ ਮੰਤਰਾਲੇ ਨੇ ਰਾਜ ਸਰਕਾਰਾਂ ਨੂੰ ਪੰਚਾਇਤ ਦਫ਼ਤਰਾਂ, ਸਕੂਲਾਂ, ਆਮ ਸੇਵਾ ਕੇਂਦਰਾਂ ਆਦਿ ਆਈਟੀ ਇਨਫ੍ਰਾਸਟ੍ਰਕਚਰ ਦੇ ਉਪਯੋਗ ਦੀ ਸੁਵਿਧਾ ਦੇਣ ਦੀ ਸਲਾਹ ਦਿੱਤੀ ਹੈ। 

ਮੰਤਰਾਲੇ ਨੇ ਆਪਣੇ ਪੱਤਰ ਵਿੱਚ ਸੁਝਾਅ ਦਿੱਤਾ ਹੈ, “ਪੰਚਾਇਤਾਂ ਨੂੰ ਆਪਣੇ ਸਬੰਧਿਤ ਖੇਤਰਾਂ ਨੂੰ ਸੇਵਾਵਾਂ ਦੇਣ ਦੇ ਲਈ ਜ਼ਰੂਰੀ ਸੰਸਥਾਗਤ ਗ੍ਰਾਮ ਪੱਧਰ ਦਾ ਸਹਿਯੋਗ ਉਪਲਬਧ ਕਰਾਉਣ ਦੇ ਲਈ ਐਕਟੀਵੇਟ ਕੀਤਾ ਜਾ ਸਕਦਾ ਹੈ। ਜਿੱਥੇ ਵੀ ਸੰਭਵ ਹੋਵੇ, ਉਹ ਘਰਾਂ ਨੂੰ ਹੋਮ ਕੁਆਰੰਟੀਨ ਲੋਕੇਸ਼ਨ ਦੇ ਰੂਪ ਵਿੱਚ ਵਿਕਸਿਤ ਕਰ ਸਕਦੇ ਹਨ, ਜਿੱਥੇ ਵੱਧ ਤੋਂ ਵੱਧ ਕੋਵਿਡ ਪੌਜ਼ੀਟਿਵ ਮਾਮਲਿਆਂ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ, ਉਹ ਜ਼ਰੂਰਤਮੰਦਾਂ ਅਤੇ ਵਾਪਸ ਜਾਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਲਈ ਵਿਸ਼ੇਸ਼ ਕੁਆਰੰਟੀਨ/ਆਈਸੋਲੇਸ਼ਨ ਕੇਂਦਰ ਵੀ ਸਥਾਪਿਤ ਕਰ ਸਕਦੇ ਹਨ। ਸਿਹਤ ਵਿਭਾਗ ਦੇ ਨਾਲ ਸਲਾਹ ਵਿੱਚ, ਪਾਤਰ ਆਬਾਦੀ ਦਾ ਵੱਧ ਤੋਂ ਵੱਧ ਕਵਰੇਜ ਸੁਨਿਸ਼ਚਿਤ ਕਰਨ ਦੇ ਲਈ ਪੰਚਾਇਤਾਂ ਨੂੰ ਟੀਕਾਕਰਨ ਅਭਿਯਾਨ ਚਲਾਉਣ ਦੇ ਲਈ ਨਾਮਿਤ ਕੀਤਾ ਜਾ ਸਕਦਾ ਹੈ।”

ਪੰਚਾਇਤੀ ਰਾਜ ਮੰਤਰਾਲੇ ਨੇ ਰਾਜਾਂ ਤੋਂ ਗ੍ਰਾਮ ਪੱਧਰ ‘ਤੇ ਜ਼ਰੂਰਤਮੰਦਾਂ ਨੂੰ ਰਾਹਤ ਅਤੇ ਮੁੜ-ਵਸੇਬਾ ਉਪਲਬਧ ਕਰਾਉਣ ਦੇ ਲਈ ਰਾਸ਼ਨ, ਪੇਯਜਲ ਸਪਲਾਈ, ਸਵੱਛਤਾ, ਮਨਰੇਗਾ ਰੋਜ਼ਗਾਰ ਆਦਿ ਦੇ ਪ੍ਰਾਵਧਾਨ ਵਾਲੀ ਕੇਂਦਰ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦੇ ਉਪਯੋਗ ਲਈ ਕਿਹਾ ਹੈ।

ਆਪਾਤ ਸਥਿਤੀ ਨਾਲ ਨਜਿੱਠਣ ਦੇ ਲਈ, ਮੰਤਰਾਲੇ ਨੇ ਰਾਜ ਸਰਕਾਰਾਂ ਨਾਲ ਜਿਲ੍ਹੇ ਅਤੇ ਤਹਿਸੀਲਾਂ ਦੇ ਆਸ-ਪਾਸ ਮੈਡੀਕਲ ਸੁਵਿਧਾਵਾਂ ਨੂੰ ਉਪਯੁਕਤ ਸੰਪਰਕ ਸਥਾਪਿਤ ਕਰਨ ਦੇ ਲਈ ਕਿਹਾ ਹੈ, ਜਿਸ ਨਾਲ ਐਂਬੁਲੈਂਸ, ਐਡਵਾਂਸ ਟੈਸਟਿੰਗ, ਇਲਾਜ ਸੁਵਿਧਾਵਾਂ, ਮਲਟੀ ਸਪੈਸ਼ਲਟੀ ਕੇਅਰ ਆਦਿ ਜਿਹੀਆਂ ਆਪਾਤ ਸੇਵਾਵਾਂ ਜ਼ਰੂਰਤਮੰਦ ਲੋਕਾਂ ਨੂੰ ਬਿਨਾ ਸਮਾਂ ਗਵਾਏ ਉਪਲਬਧ ਕਰਵਾਈਆਂ ਜਾ ਸਕਣ।

ਪੰਚਾਇਤੀ ਰਾਜ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਸੁਨੀਲ ਕੁਮਾਰ ਨੇ ਰਾਜਾਂ ਤੋਂ ਕੋਵਿਡ ਮਹਾਮਾਰੀ ਅਤੇ ਜਨਤਕ ਸਿਹਤ ਨਾਲ ਜੁੜੇ ਸਬੰਧਿਤ ਮੁੱਦਿਆਂ ਨੂੰ ਪਾਰ ਲਾਉਣ ਦੇ ਉਦੇਸ਼ ਨਾਲ ਗ੍ਰਾਮ ਪੰਚਾਇਤਾਂ ਅਤੇ ਉਨ੍ਹਾਂ ਦੀ ਕਮੇਟੀਆਂ ਦੇ ਕੰਮ-ਕਾਜ ਦੀ ਨਿਯਮਿਤ ਨਿਗਰਾਨੀ ਦੇ ਲਈ ਵਿਕਾਸਖੰਡ, ਜਿਲ੍ਹਾ ਅਤੇ ਰਾਜ ਪੱਧਰ ‘ਤੇ ਪੰਚਾਇਤੀ ਰਾਜ, ਗ੍ਰਾਮੀਣ ਵਿਕਾਸ, ਸਿਹਤ, ਮਾਲੀਆ, ਮਹਿਲਾ ਤੇ ਬਾਲ ਵਿਕਾਸ, ਅਧਿਕਾਰੀਆਂ ਦੀ ਭਾਗੀਦਾਰੀ ਵਾਲੀ ਇੱਕ ਉਪਯਕੁਤ ਅੰਤਰ ਵਿਭਾਗੀ ਨਿਗਰਾਨੀ ਵਿਵਸਥਾ ਸਥਾਪਿਤ ਕਰਨ ਦੀ ਬੇਨਤੀ ਕੀਤੀ ਹੈ।

 

*****

ਏਪੀਐੱਸ/ਐੱਮਜੀ/ਜੇਕੇ



(Release ID: 1718030) Visitor Counter : 166