ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰ ਨੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਕੋਵਿਡ ਟੀਕਾਕਰਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ
ਸੂਬਿਆਂ ਨੂੰ ਦੂਜੀ ਖੁਰਾਕ ਲਈ ਤਰਜੀਹ ਦੇਣੀ ਹੋਵੇਗੀ, ਭਾਰਤ ਸਰਕਾਰ ਦੇ ਚੈਨਲ ਰਾਹੀਂ ਦੂਜੀ ਖੁਰਾਕ ਲਈ ਅਲਾਟ ਟੀਕਿਆਂ ਦਾ ਘੱਟੋ ਘੱਟ 70% ਦੇਣਾ ਹੋਵੇਗਾ
ਸੂਬਿਆਂ ਨੂੰ ਘੱਟੋ ਘੱਟ ਟੀਕਾ ਬਰਬਾਦੀ ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ, ਟੀਕਾ ਉਤਪਾਦਕਾਂ ਨਾਲ ਲਗਾਤਾਰ ਸੰਪਰਕ ਰੱਖਣਾ ਹੋਵੇਗਾ, ਲੋਕਾਂ ਵਿੱਚ ਦੂਜੀ ਖੁਰਾਕ ਦੀ ਜਾਗਰੂਕਤਾ ਵਧਾਉਣੀ ਹੋਵੇਗੀ
Posted On:
11 MAY 2021 2:58PM by PIB Chandigarh
ਸ਼੍ਰੀ ਰਾਜੇਸ਼ ਭੂਸ਼ਣ, ਕੇਂਦਰੀ ਸਿਹਤ ਸਕੱਤਰ ਅਤੇ ਡਾਕਟਰ ਆਰ ਐੱਸ ਸ਼ਰਮਾ , ਚੇਅਰਮੈਨ ਕੋਵਿਡ 19 ਨਾਲ ਨਜਿੱਠਣ ਲਈ ਬਣਾਏ ਗਏ ਤਕਨਾਲੋਜੀ ਤੇ ਡਾਟਾ ਪ੍ਰਬੰਧਨ ਸ਼ਕਤੀਸ਼ਾਲੀ ਗਰੁੱਪ ਅਤੇ ਮੈਂਬਰ ਕੋਵਿਡ 19 ਟੀਕਾ ਪ੍ਰਸ਼ਾਸਨ ਦੇ ਕੌਮੀ ਮਾਹਿਰ ਗਰੁੱਪ, ਨੇ ਸਿਹਤ ਸਕੱਤਰਾਂ ਅਤੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਐੱਨ ਐੱਚ ਐੱਮ — ਐੱਮ ਡੀਜ਼ ਨਾਲ ਅੱਜ ਇੱਕ ਵੀਡੀਓ ਕਾਨਫਰੰਸ ਰਾਹੀਂ ਕੋਵਿਡ ਟੀਕਾਕਰਨ ਦੀ ਸਥਿਤੀ ਦੀ ਸਮੀਖਿਆ ਕੀਤੀ । ਵਿਸ਼ਵ ਦੇ ਸਭ ਤੋਂ ਵੱਡੇ ਅਭਿਆਨਾਂ ਵਿੱਚੋਂ ਇੱਕ ਦੇਸ਼ ਵਿਆਪੀ ਕੋਵਿਡ 19 ਟੀਕਾਕਰਨ ਪ੍ਰੋਗਰਾਮ 16 ਜਨਵਰੀ 2021 ਨੂੰ ਲਾਂਚ ਕੀਤਾ ਗਿਆ ਸੀ । ਇਸ ਨੂੰ ਵੱਡੇ ਪੱਧਰ ਤੇ ਵਧਾ ਕੇ 01 ਮਈ 2021 ਨੂੰ 18 ਸਾਲ ਤੋਂ ਉੱਪਰ ਦੀ ਉਮਰ ਦੇ ਨਾਗਰਿਕਾਂ ਨੂੰ ਸ਼ਾਮਲ ਕਰਨ ਦੇ ਨਾਲ ਨਾਲ ਕੌਮੀ ਕੋਵਿਡ 19 ਟੀਕਾਕਰਨ ਨੀਤੀ ਨੂੰ ਗਤੀ ਦੇ ਕੇ ਅਤੇ ਉਦਾਰ ਕੀਮਤ ਨਾਲ ਲਾਗੂ ਕੀਤਾ ਗਿਆ ।
ਸੂਬਿਆਂ ਦੇ ਵਿਸ਼ੇਸ਼ ਅੰਕੜਿਆਂ ਨਾਲ ਟੀਕਾਕਰਨ ਮੁਹਿੰਮ ਦੇ ਵੱਖ ਵੱਖ ਪਹਿਲੂਆਂ ਨੂੰ ਉਜਾਗਰ ਕਰਨ ਵਾਲੀ ਵਿਸਥਾਰਪੂਰਵਕ ਪੇਸ਼ਕਾਰੀ ਤੋਂ ਬਾਅਦ ਕੇਂਦਰੀ ਸਿਹਤ ਸਕੱਤਰ ਨੇ ਹੇਠ ਲਿਖੀਆਂ ਵਿਸ਼ੇਸ਼ ਗੱਲਾਂ ਬਾਰੇ ਚਾਨਣਾ ਪਾਇਆ ।
1. ਸੂਬਿਆਂ ਨੂੰ ਸਾਰੇ ਲਾਭਪਾਤਰੀਆਂ ਲਈ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਜਿਹੜੇ ਲਾਭਪਾਤਰੀਆਂ ਨੇ ਪਹਿਲੀ ਖੁਰਾਕ ਲਈ ਹੈ ਉਹਨਾਂ ਨੂੰ ਦੂਜੀ ਖੁਰਾਕ ਵੀ ਤਰਜੀਹ ਦੇ ਅਧਾਰ ਤੇ ਦਿੱਤੀ ਜਾਵੇ । ਦੂਜੀ ਖੁਰਾਕ ਲਈ ਲਾਭਪਾਤਰੀਆਂ ਦੀ ਇੰਤਜ਼ਾਰ ਕਰ ਰਹੀ ਵੱਡੀ ਗਿਣਤੀ ਬਾਰੇ ਹੱਲ ਕਰਨ ਦੀ ਫੌਰੀ ਲੋੜ ਤੇ ਜ਼ੋਰ ਦਿੱਤਾ ਗਿਆ ।
ਇਸ ਸੰਬੰਧ ਵਿੱਚ ਸੂਬੇ ਭਾਰਤ ਸਰਕਾਰ ਚੈਨਲ (ਮੁਫ਼ਤ ਪ੍ਰਾਪਤ ਹੋਏ) ਟੀਕਿਆਂ ਦੀ ਸਪਲਾਈ ਵਿੱਚੋਂ ਘੱਟੋ ਘੱਟ 70% ਦੂਜੀ ਖੁਰਾਕ ਦੇ ਟੀਕਾਕਰਨ ਲਈ ਰਾਖਵੇਂ ਰੱਖ ਸਕਦੇ ਹਨ ਅਤੇ ਬਾਕੀ 30% ਪਹਿਲੀ ਖੁਰਾਕ ਲਈ ਵਰਤਿਆ ਜਾਵੇ । ਸੂਬਿਆਂ ਨੂੰ ਇਸ ਨੂੰ ਵੱਧ ਤੋਂ ਵੱਧ 100% ਤੱਕ ਵਧਾਉਣ ਦੀ ਸੁਤੰਤਰਤਾ ਹੈ । ਸੂਬਿਆਂ ਅਨੁਸਾਰ ਕੋਵਿਨ ਦੀ ਗਿਣਤੀ ਸੂਬਿਆਂ ਨਾਲ ਉਹਨਾਂ ਵੱਲੋਂ ਯੋਜਨਾ ਦੇ ਉਦੇਸ਼ਾਂ ਲਈ ਸਾਂਝੀ ਕੀਤੀ ਗਈ ਹੈ ।
ਸੂਬਿਆਂ ਨੂੰ ਕਿਹਾ ਗਿਆ ਹੈ ਕਿ ਉਹ ਟੀਕੇ ਦੀਆਂ ਦੋ ਖੁਰਾਕਾਂ ਸਮੇਤ ਮੁਕੰਮਲ ਟੀਕਾਕਰਨ ਦੇ ਮਹੱਤਵ ਤੇ ਫਿਰ ਤੋਂ ਜ਼ੋਰ ਦੇਣ ਲਈ ਜਾਗਰੂਕ ਮੁਹਿੰਮ ਚਲਾਉਣ ।
ਉਹਨਾਂ ਸੂਬਿਆਂ ਦੇ ਵਿਸਥਾਰ ਪੇਸ਼ ਕਰਦਿਆਂ ਜਿਹਨਾਂ ਨੇ ਤਰਜੀਹ ਗਰੁੱਪਾਂ (ਜਿਵੇਂ 45 ਸਾਲ ਦੀ ਉਮਰ ਤੋਂ ਉੱਪਰ, ਐੱਫ ਐੱਲ ਡਬਲਯੁ ਅਤੇ ਐੱਚ ਸੀ ਡਬਲਯੁ) ਅਤੇ ਹੋਰਨਾਂ ਦੀ ਉੱਚ ਕਵਰੇਜ ਸੁਨਿਸ਼ਚਿਤ ਕੀਤੀ ਹੈ , ਕੇਂਦਰੀ ਸਿਹਤ ਸਕੱਤਰ ਨੇ ਤਰਜੀਹੀ ਗਰੁੱਪਾਂ ਦੇ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਅਪੀਲ ਕੀਤੀ ।
2. ਸੂਬਿਆਂ ਨੂੰ ਭਾਰਤ ਸਰਕਾਰ ਚੈਨਲ ਤੋਂ ਪ੍ਰਾਪਤ ਹੋਏ ਕੋਵਿਡ ਟੀਕਿਆਂ ਬਾਰੇ ਅਗਾਂਊਂ ਹੀ ਪਾਰਦਰਸ਼ੀ ਢੰਗ ਨਾਲ ਦੱਸ ਦਿੱਤਾ ਗਿਆ ਹੈ । ਆਉਣ ਵਾਲੇ 15 ਦਿਨਾਂ ਦੇ ਦ੍ਰਿਸ਼ ਬਾਰੇ ਵੀ ਉਹਨਾਂ ਨੂੰ ਸੂਚਿਤ ਕੀਤਾ ਗਿਆ ਹੈ ਤਾਂ ਜੋ ਉਹ ਚੰਗੀ ਅਤੇ ਵਧੇਰੇ ਪ੍ਰਭਾਵੀ ਯੋਜਨਾ ਤਿਆਰ ਕਰ ਸਕਣ । 15 ਤੋਂ 31 ਮਈ ਤੱਕ ਦੇ ਸਮੇਂ ਲਈ ਅਗਲੀ ਐਲੋਕੇਸ਼ਨ ਉਹਨਾਂ ਨੂੰ 14 ਮਈ ਨੂੰ ਦੱਸੀ ਜਾਵੇਗੀ । ਇਹ ਵੀ ਦੱਸਿਆ ਗਿਆ ਕਿ ਸੂਬੇ ਆਪਣੇ ਅਗਲੇ 15 ਦਿਨਾਂ ਦੇ ਟੀਕਾਕਰਨ ਸੈਸ਼ਨ ਦੀ ਯੋਜਨਾ ਲਈ ਇਸ ਜਾਣਕਾਰੀ ਦੀ ਵਰਤੋਂ ਕਰ ਸਕਦੇ ਹਨ ।
3. ਸੂਬਿਆਂ ਨੂੰ ਘੱਟੋ ਘੱਟ ਟੀਕਾ ਬਰਬਾਦੀ ਲਈ ਵੀ ਅਪੀਲ ਕੀਤੀ ਗਈ ਹੈ ਜਦਕਿ ਸਮੁੱਚੇ ਤੌਰ ਤੇ ਇਸ ਪੱਧਰ ਤੇ ਕਾਫੀ ਕਮੀ ਆਈ ਹੈ । ਕੇਂਦਰੀ ਸਿਹਤ ਸਕੱਤਰ ਨੇ ਦੱਸਿਆ ਅਜੇ ਵੀ ਕਈ ਸੂਬੇ ਅਜਿਹੇ ਹਨ , ਜਿਹਨਾਂ ਨੂੰ ਬਰਬਾਦੀ ਨੂੰ ਕਾਫ਼ੀ ਘਟਾਉਣ ਦੀ ਲੋੜ ਹੈ । ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਉਹ ਟੀਕਿਆਂ ਦੀ ਸਿਆਣਪ ਨਾਲ ਵਰਤਣ ਨੂੰ ਯਕੀਨੀ ਬਣਾਉਣ ਲਈ ਟੀਕਾ ਲਗਵਾਉਣ ਵਾਲਿਆਂ ਨੂੰ ਫਿਰ ਤੋਂ ਸਿਖਲਾਈ ਦੇਣ I ਰਾਸ਼ਟਰੀ ਔਸਤ ਦੇ ਮੁਕਾਬਲੇ ਤੋਂ ਜਿ਼ਆਦਾ ਬਰਬਾਦੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਆਉਣ ਵਾਲੀ ਐਲੋਕੇਸ਼ਨ ਵਿੱਚ ਪਾਈ ਜਾ ਸਕਦੀ ਹੈ ।
ਇਸ ਸੰਬੰਧ ਵਿੱਚ ਇਹ ਵੀ ਦੱਸਿਆ ਗਿਆ ਕਿ ਕੁਝ ਸੂਬਿਆਂ ਨੇ ਕਿਸੇ ਤਰ੍ਹਾਂ ਦੀ ਕੋਈ ਬਰਬਾਦੀ ਦਰਜ ਨਹੀਂ ਕੀਤੀ , ਕਿਉਂਕੀ ਚੰਗੇ ਸਿਖਲਾਈ ਸਿਹਤ ਕਾਮੇ ਹਰੇਕ ਟੀਕੇ ਵਿਚੋਂ ਵੱਧ ਤੋਂ ਵੱਧ ਖੁਰਾਕਾਂ ਕੱਢ ਸਕਦੇ ਹਨ , ਬਜਾਏ ਆਮ ਤੌਰ ਤੇ ਜੋ ਕੁਝ ਕੀਤਾ ਜਾਂਦਾ ਹੈ ।
4. ਸੂਬਿਆਂ ਨੂੰ "ਭਾਰਤ ਸਰਕਾਰ ਤੋਂ ਬਗੈਰ" ਹੋਰ ਚੈਨਲਾਂ ਰਾਹੀਂ ਟੀਕਾ ਪ੍ਰਾਪਤ ਕਰਨ ਬਾਰੇ ਵੀ ਸੰਖੇਪ ਵਿੱਚ ਦੱਸਿਆ ਗਿਆ ਹੈ , ਜਿਸ ਨੂੰ ਟੀਕਾਕਰਨ ਰਣਨੀਤੀ ਦੇ ਉਦਾਰੀ ਪੜਾਅ ਤੀਜੇ ਵਿੱਚ ਖੋਲਿਆ ਗਿਆ ਹੈ । ਨਿਜੀ ਟੀਕਾ ਉਤਪਾਦਕਾਂ ਦੇ ਸੂਬਿਆਂ ਕੋਲ ਲੰਬਿਤ ਅਦਾਇਗੀਆਂ ਦੇ ਮੱਦੇਨਜ਼ਰ ਸੂਬਿਆਂ ਨੂੰ ਸਲਾਹ ਦਿੱਤੀ ਗਈ ਕਿ ਉਹ ਰੋਜ਼ਾਨਾ ਅਧਾਰ ਤੇ ਟੀਕਾ ਉਤਪਾਦਕਾਂ ਨਾਲ ਤਾਲਮੇਲ ਕਰਨ ਲਈ 2—3 ਸੀਨੀਅਰ ਅਧਿਕਾਰੀਆਂ ਦੀ ਸੂਬਾ ਪੱਧਰ ਤੇ ਇੱਕ ਸਮਰਪਿਤ ਟੀਮ ਗਠਨ ਕਰਨ ਜੋ ਫੌਰੀ ਤੌਰ ਤੇ ਸੂਬਾ ਸਰਕਾਰ ਸਪਲਾਈ ਪ੍ਰਾਪਤ ਕਰ ਸਕੇ । ਇਸ ਟੀਮ ਨੂੰ ਪ੍ਰਾਈਵੇਟ ਹਸਪਤਾਲਾਂ ਵੱਲੋਂ ਪ੍ਰਾਪਤ ਕੀਤੇ ਜਾਣ ਵਾਲੇ ਟੀਕੇ ਲਈ ਵੀ ਤਾਲਮੇਲ ਕਰਨਾ ਹੋਵੇਗਾ ਤਾਂ ਜੋ ਸੂਬੇ ਵਿੱਚ ਸਮੁੱਚੇ ਟੀਕਾਕਰਨ ਅਭਿਆਨ ਲਈ ਤੇਜ਼ੀ ਨੂੰ ਕਾਇਮ ਰੱਖਿਆ ਜਾ ਸਕੇ ।
5. ਟੀਕਾਕਰਨ ਅਭਿਆਸ ਦੀਆਂ ਬਦਲ ਰਹੀਆਂ ਲੋੜਾਂ ਨੂੰ ਵਧੇਰੇ ਚੰਗੇ ਢੰਗ ਨਾਲ ਦਰਸਾਉਣ ਲਈ ਕੋਵਿਨ ਪਲੇਟਫਾਰਮ ਵੀ ਸੋਧਿਆ ਜਾ ਰਿਹਾ ਹੈ । ਸੂਬੇ ਟੀਚਾ ਗਰੁੱਪਾਂ ਦੇ ਮੁਕੰਮਲ ਟੀਕਾਕਰਨ ਲਈ ਚੰਗੀ ਤਰ੍ਹਾਂ ਯੋਜਨਾ ਬਣਾਉਣ ਲਈ ਦੂਜੀ ਖੁਰਾਕ ਦੇ ਲਾਭਪਾਤਰੀਆਂ ਬਾਰੇ ਰਿਪੋਰਟ ਡਾਊਨਲੋਡ ਕਰ ਸਕਦੇ ਹਨ । ਜਿ਼ਲ੍ਹਾ ਟੀਕਾਕਰਨ ਅਧਿਕਾਰੀ , ਕੋਵਿਡ ਟੀਕਾਕਰਨ ਸੈਂਟਰ ਮੈਨੇਜਰ ਮੰਗ ਅਨੁਸਾਰ ਸੈਸ਼ਨ ਦੀ ਸਮਰੱਥਾ ਵਧਾ ਸਕਦੇ ਹਨ (ਜੋ ਪਹਿਲਾਂ 100 ਤੱਕ ਰੱਖੀ ਗਈ ਹੈ) ਅਤੇ ਉਹ ਆਪਣੇ ਆਉਂਦੇ ਸੈਸ਼ਨਾਂ ਵਿੱਚ ਟੀਚਾ ਗਰੁੱਪਾਂ ਬਾਰੇ ਵਿਚਾਰ ਕੇ ਵੀ ਫੈਸਲੇ ਲੈ ਸਕਦੇ ਹਨ । ਜਿਹੜੇ ਲਾਭਪਾਤਰੀ ਲੋੜੀਂਦੇ ਫੋਟੋ ਆਈਕਾਰਡ ਤੋਂ ਬਗੈਰ ਹੋਣ ਜਿਵੇਂ ਬਿਰਦਘਰਾਂ ਵਿੱਚ ਰਹਿ ਰਹੇ ਸੀਨੀਅਰ ਨਾਗਰਿਕ ਆਦਿ ਨੂੰ ਵੀ ਪੰਜੀਕ੍ਰਿਤ ਕੀਤਾ ਜਾ ਸਕਦਾ ਹੈ । ਡੀ ਆਈ ਓਜ਼ ਅਤੇ ਸੀ ਬੀ ਸੀ ਮੈਨੇਜਰਸ ਵੈਕਸੀਨ ਵਰਤੋਂ ਰਿਪੋਰਟ (ਵੀ ਯੂ ਆਰ) ਵੀ ਡਾਊਨਲੋਡ ਕਰ ਸਕਦੇ ਹਨ ।
ਚੇਅਰਮੈਨ , ਈ ਜੀ ਨੇ ਦੱਸਿਆ ਕਿ ਕੋਵਿਨ ਵਿੱਚ ਜਲਦੀ ਹੀ ਲਚਕਤਾ ਅਤੇ ਦੂਜੀ ਖੁਰਾਕ ਲਈ ਸਲੋਟ ਰਾਖਵਾਂਕਰਨ ਦੀ ਵਿਸ਼ੇਸ਼ਤਾ ਮੁਹੱਈਆ ਕੀਤੀ ਜਾਵੇਗੀ । ਕੋਵਿਨ ਨੂੰ ਜਿੱਥੋਂ ਤੱਕ ਹੋ ਸਕੇ ਕਸਟਮਾਈਜ਼ਡ ਕੀਤਾ ਜਾਵੇਗਾ ਅਤੇ ਕੋਵਿਨ ਏ ਪੀ ਆਈਜ਼ ਨੂੰ ਵੀ ਖੋਲ੍ਹੇਗਾ । ਆਈ ਈ ਸੀ ਮੁਹਿੰਮ ਬਾਰੇ ਲੋਕਾਂ ਨੂੰ ਇਹ ਜਾਣਕਾਰੀ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਕਿ ਉਹ ਦੋਨੋਂ ਖੁਰਾਕਾਂ ਲਈ ਇੱਕ ਮੋਬਾਈਲ ਨੰਬਰ ਹੀ ਵਰਤਣ ਕਿਉਂਕਿ ਇਹ ਉਹਨਾਂ ਦੇ ਸਰਟੀਫਿਕੇਟ ਵਿੱਚ ਦਰਜ ਹੁੰਦਾ ਹੈ । ਡਾਕਟਰ ਸ਼ਰਮਾ ਨੇ ਅੰਕੜਿਆਂ ਦੀ ਪ੍ਰਮਾਣਿਕਤਾ ਅਤੇ ਇਸ ਦੇ ਠੀਕ ਹੋਣ ਦੀ ਮਹੱਤਤਾ ਨੂੰ ਵੀ ਦੁਹਰਾਇਆ । ਉਹਨਾਂ ਨੇ ਸੂਬਿਆਂ ਨੂੰ ਕਿਸੇ ਨੂੰ ਵੀ , ਕਿਸੇ ਵੀ ਥਾਂ ਤੇ , ਕਿਸੇ ਵੀ ਸਮੇਂ ਟੀਕਾਕਰਨ ਮੁਹੱਈਆ ਕਰਨ ਵਾਲੇ ਕੋਵਿਨ ਦੇ ਮੰਤਰ ਦੀ ਸੀਮਤ ਵਰਤੋਂ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ।
****************************
ਐੱਮ ਵੀ
(Release ID: 1717754)
Visitor Counter : 256