ਵਣਜ ਤੇ ਉਦਯੋਗ ਮੰਤਰਾਲਾ

ਡੀ ਜੀ ਐੱਫ ਟੀ ਦਾ ਕੋਵਿਡ 19 ਸਹਾਇਤਾ ਡੈਸਕ ਅੰਤਰਰਾਸ਼ਟਰੀ ਵਪਾਰ ਸਬੰਧੀ ਮੁੱਦਿਆਂ ਦਾ ਤਾਲਮੇਲ ਅਤੇ ਹੱਲ ਕਰ ਰਿਹਾ ਹੈ

Posted On: 10 MAY 2021 3:22PM by PIB Chandigarh

ਵਣਜ ਵਿਭਾਗ ਦੇ ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ (ਡੀ ਜੀ ਐੱਫ ਟੀ) ਦਾ "ਕੋਵਿਡ 19 ਸਹਾਇਤਾ ਡੈਸਕ" , ਕੋਵਿਡ 19 ਕੇਸਾਂ ਦੇ ਉਛਾਲ ਦੇ ਮੱਦੇਨਜ਼ਰ ਬਰਾਮਦ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ 26—04—2021 ਤੋਂ ਇਕੱਠੀ ਕਰ ਰਿਹਾ ਹੈ ਤਾਂ ਜੋ ਵਪਾਰ ਅਤੇ ਉਦਯੋਗ ਨੂੰ ਦਰਪੇਸ਼ ਇਹਨਾਂ ਮੁਸ਼ਕਲਾਂ ਦੇ ਮੁਲਾਂਕਣ ਤੋਂ ਬਾਅਦ ਤੇਜ਼ੀ ਨਾਲ ਹੱਲ ਕੀਤਾ ਜਾ ਸਕੇ ।
ਡੀ ਜੀ ਐੱਫ ਟੀ / ਵਣਜ ਵਿਭਾਗ ਨਾਲ ਸੰਬੰਧਤ ਵੱਖ ਵੱਖ ਮੁੱਦਿਆਂ ਜਿਵੇਂ ਬਰਾਮਦ ਤੇ ਦਰਾਮਦ ਲਾਇਸੈਂਸ ਮੁੱਦੇ , ਕਸਟਮਜ਼ ਕਲੀਅਰੈਂਸ ਵਿੱਚ ਹੋ ਰਹੀ ਦੇਰੀ ਅਤੇ ਉਸ ਤੋਂ ਪੈਦਾ ਹੋਣ ਵਾਲੀਆਂ ਗੁੰਝਲਾਂ , ਬਰਾਮਦ/ਦਰਾਮਦ ਦਸਤਾਵੇਜ਼ੀ ਮੁੱਦੇ , ਬੈਕਿੰਗ ਮਾਮਲੇ , ਆਵਾਜਾਈ / ਬੰਦਰਗਾਹ ਤੇ ਰੱਖਰਖਾਵ / ਜਹਾਜ਼ਰਾਨੀ / ਹਵਾਈ ਆਵਾਜਾਈ ਦੇ ਮੁੱਦਿਆਂ ਅਤੇ ਬਰਾਮਦ ਇਕਾਈਆਂ ਨੂੰ ਚਲਾਉਣ ਲਈ ਮਨੁੱਖੀ ਸ਼ਕਤੀ ਦੀ ਉਪਲਬੱਧਤਾ ਆਦਿ ਮੁੱਖ ਖੇਤਰ ਹਨ, ਦੀ ਸਮੀਖਿਆ ਸਹਾਇਤਾ ਡੈਸਕ ਵੱਲੋਂ ਕੀਤੀ ਜਾ ਰਹੀ ਹੈ । ਮੰਤਰਾਲੇ / ਵਿਭਾਗਾਂ / ਕੇਂਦਰ ਤੇ ਸੂਬਾ ਸਰਕਾਰਾਂ ਨਾਲ ਸੰਬੰਧਤ ਵਪਾਰ ਮੁੱਦਿਆਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਸੰਬੰਧਤ ਏਜੰਸੀਆਂ ਨਾਲ ਹੱਲ ਲਈ ਉਠਾਇਆ ਜਾ ਰਿਹਾ ਹੈ ।
ਸਹਾਇਤਾ ਡੈਸਕ ਰਾਹੀਂ ਸਹਾਇਤਾ ਲਈ ਜਿਹੜੇ ਮੁੱਖ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਹੈ, ਉਹਨਾਂ ਵਿੱਚ -
1.   ਆਕਸੀਜਨ ਕੰਸਨਟ੍ਰੇਟਰਜ਼ / ਆਕਸੀਮੀਟਰਜ਼ / ਕੋਵਿਡ ਸੰਬੰਧਤ ਮੈਡੀਕਲ ਜੰਤਰ — ਮੈਡੀਕਲ ਜੰਤਰਾਂ ਦੀ ਦਰਾਮਦ / ਨਿਯੰਤਰਣ ਤੇ ਛੋਟਾਂ ਲਈ ਬੇਨਤੀ ।
2.   ਲਾਇਸੈਂਸ ਪ੍ਰੋਤਸਾਹਨ ਦੀ ਅਰਜ਼ੀ ਦੀ ਸਥਿਤੀ ।
3.   ਬੈਂਕਿੰਗ ਸਬੰਧੀ ਮੁੱਦੇ — ਆਰ ਬੀ ਆਈ ਈ ਡੀ ਪੀ ਐੱਮ ਐੱਸ ਪ੍ਰਣਾਲੀ ਵਿੱਚ ਜਹਾਜ਼ਰਾਨੀ ਦੇ ਬਿੱਲਾਂ ਨੂੰ ਨਾ ਦਰਸਾਉਣਾ ।
4.   ਕਸਟਮਜ਼ ਕਲੀਅਰੈਂਸ ਮੁੱਦੇ ।
5.   ਦਸਤਾਵੇਜ਼ੀ ਮੁੱਦੇ ।
6.   ਬਰਾਮਦ ਜ਼ਬਤ ਐਕਸਟੈਂਸ਼ਨਾਂ ।
7.   ਆਵਾਜਾਈ / ਬੰਦਰਗਾਹ ਤੇ ਰੱਖਰਖਾਵ / ਜਹਾਜ਼ਰਾਨੀ / ਹਵਾਈ ਆਵਾਜਾਈ ।

15 ਦਿਨਾਂ ਦੇ ਸਮੇਂ ਦੌਰਾਨ ਸਹਾਇਤਾ , ਨੀਤੀ ਸਪਸ਼ਟਤਾ ਅਤੇ ਛੋਟਾਂ ਬਾਰੇ 163 ਬੇਨਤੀਆਂ ਪ੍ਰਾਪਤ ਹੋਈਆਂ ਹਨ, ਜਿਹਨਾਂ ਵਿੱਚੋਂ 78 ਨੂੰ ਮੁਕੰਮਲ ਤੌਰ ਤੇ ਹੱਲ ਕਰ ਲਿਆ ਗਿਆ ਹੈ । ਇਸ ਸਮੇਂ ਦੌਰਾਨ ਜਿਹੜੇ ਮੁੱਖ ਮੁੱਦਿਆਂ ਦਾ ਤਾਲਮੇਲ / ਹੱਲ ਕੀਤਾ ਗਿਆ , ਉਹਨਾਂ ਵਿੱਚ ਹੇਠ ਲਿਖੇ ਮਾਮਲੇ ਸ਼ਾਮਲ ਹਨ ।
1.   06 ਮਈ 2021 ਨੂੰ ਈ ਈ ਐੱਸ ਓ ਨੇ ਆਕਸੀਜਨ ਸਿਲੰਡਰਜ਼ ਅਤੇ ਕ੍ਰਾਇਓਜੈਨਿਕ ਟੈਂਕਰਜ਼ / ਕੰਟੇਨਰਜ਼ ਦੀ ਦਰਾਮਦ ਲਈ ਪ੍ਰਵਾਨਗੀਆਂ ਅਤੇ ਪੰਜੀਕਰਨ ਤੋਂ ਪਹਿਲਾਂ ਵਿਸ਼ਵੀ ਉਤਪਾਦਕਾਂ ਦੀਆਂ ਉਤਪਾਦਨ ਸਹੂਲਤਾਂ ਦੀ ਫਿਜ਼ੀਕਲ ਇੰਸਪੈਕਸ਼ਨ ਤੋਂ ਬਿਨਾਂ ਆਨਲਾਈਨ ਪੰਜੀਕਰਨ ਨੂੰ ਸੁਖਾਲੇ ਬਣਾਉਂਦਿਆਂ ਦਰਾਮਦ ਲਈ ਪੰਜੀਕਰਨ ਕਰਨ ਲਈ ਨਿਯਮਾਂ ਨੂੰ ਨਰਮ ਕੀਤਾ ਸੀ ।
2.   ਭਾਰਤ ਵਿੱਚ ਆਕਸੀਜਨ ਸਿਲੰਡਰਾਂ ਦੀ ਦਰਾਮਦ ਲਈ ਲਾਜ਼ਮੀ ਬੀ ਆਈ ਐੱਸ ਅਤੇ ਐੱਸ ਆਈ ਐੱਮ ਐੱਸ ਲੋੜਾਂ ਦਾ ਮੁੱਦਾ  । ਇਸ ਨਾਲ ਪਾਲਣਾ ਦਾ ਬੋਝ ਘਟੇਗਾ ਅਤੇ ਐੱਸ ਆਈ ਐੱਮ ਐੱਸ ਪੰਜੀਕਰਨ ਲਈ ਅਦਾ ਕੀਤੀ ਜਾਣ ਵਾਲੀ ਫੀਸ ਨੂੰ ਮੁਆਫ ਕੀਤਾ ਜਾਵੇਗਾ ।
3.   ਡੀ ਜੀ ਐੱਫ ਟੀ ਨੇ ਬਰਾਮਦਕਾਰਾਂ ਲਈ ਆਰ ਬੀ ਆਈ — ਈ ਡੀ ਪੀ ਐੱਮ ਐੱਸ ਪ੍ਰਣਾਲੀ ਵਿੱਚ ਉਹਨਾਂ ਦੇ ਜਹਾਜ਼ਾਂ ਦੇ ਬਿੱਲਾਂ ਸੰਬੰਧੀ ਮੁੱਦੇ ਨੂੰ ਆਰ ਬੀ ਆਈ ਕੋਲ ਉਠਾਇਆ ਤਾਂ ਜੋ ਐੱਫ ਟੀ ਪੀ ਤਹਿਤ ਮਿਲਣ ਵਾਲੇ ਫਾਇਦਿਆਂ ਲਈ ਉਹਨਾਂ ਦਾ ਡਾਟਾ ਅਪਡੇਟ ਕੀਤਾ ਜਾ ਸਕੇ ।
4.   ਡੀ ਜੀ ਐੱਫ ਟੀ ਨੇ ਕੁਝ ਉਦਯੋਗਾਂ ਵੱਲੋਂ ਉਦਯੋਗਿਕ ਗਤੀਵਿਧੀਆਂ ਲਈ ਆਕਸੀਜਨ ਸਪਲਾਈ ਕਰਨ ਲਈ ਬੇਨਤੀ ਸੰਬੰਧੀ ਮੁੱਦਾ ਡੀ ਪੀ ਆਈ ਆਈ ਟੀ ਕੋਲ ਉਠਾਇਆ ਅਤੇ ਆਕਸੀਜਨ ਉਤਪਾਦਨ ਪਲਾਂਟ ਸਥਾਪਿਤ ਕਰਨ ਤੇ ਸਬਸਿਡੀਜ਼ ਲਈ ਬੇਨਤੀ ਦਾ ਸਮਰਥਨ ਕੀਤਾ ।
5.   ਡੀ ਜੀ ਐੱਫ ਟੀ ਨੇ ਕਰਨਾਟਕ ਵਿੱਚ ਕਪੜਾ ਉਤਪਾਦਨ ਉਦਯੋਗ ਤੇ ਪੈਣ ਵਾਲੇ ਅਸਰ ਲਈ ਲਾਕਡਾਊਨ ਦੇ ਮੁੱਦੇ ਨੂੰ ਸਫਲਤਾਪੂਰਵਕ ਨਜਿੱਠਿਆ ਹੈ ।
ਉਦਯੋਗ ਡੀ ਜੀ ਐੱਫ ਟੀ ਦੀ ਵੈੱਬਸਾਈਟ (https://dgft.gov.in) ਜਾਂ ਈ—ਮੇਲ (dgftedi[at]nic[dot]in.) ਰਾਹੀਂ ਆਪਣੇ ਮੁੱਦਿਆਂ ਦੇ ਪੰਜੀਕਰਨ ਅਤੇ ਸਹਾਇਤਾ ਲਈ ਕੋਵਿਡ 19 ਸਹਾਇਤਾ ਡੈਸਕ ਤੱਕ ਪਹੁੰਚ ਕਰ ਸਕਦਾ ਹੈ । ਵਣਜ ਵਿਭਾਗ ਸਾਰੇ ਅਜਿਹੇ ਪ੍ਰਾਪਤ ਹੋਏ ਮੁੱਦਿਆਂ ਨੂੰ ਤਰਜੀਹੀ ਅਧਾਰ ਤੇ ਹੋਰ ਮੰਤਰਾਲਿਆਂ / ਵਿਭਾਗਾਂ ਅਤੇ ਸੂਬਾ ਸਰਕਾਰਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਉਠਾਉਣ ਲਈ ਵਚਨਬੱਧ ਹੈ ।

 

************************

 

ਵਾਈ ਬੀ


(Release ID: 1717455) Visitor Counter : 200