ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ–ਇੰਗਲੈਂਡ ਵਰਚੁਅਲ ਸਿਖ਼ਰ–ਵਾਰਤਾ ਨੇ STI ਸਹਿਯੋਗ ਨੂੰ ਮਜ਼ਬੂਤ ਕੀਤਾ

Posted On: 07 MAY 2021 10:19AM by PIB Chandigarh

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਇੰਗਲੈਂਡ ਤੇ ਭਾਰਤ ਵਿਚਾਲੇ ਇੱਕ ਨਵੀਂ ਤੇ ਪਰਿਵਰਤਨਾਤਮਕ ਵਿਆਪਕ ਰਣਨੀਤਕ ਭਾਈਵਾਲੀ ਦੀ ਇੱਕ ਸਾਂਝੀ ਦੂਰ–ਦ੍ਰਿਸ਼ਟੀ ਉੱਤੇ ਸਹਿਮਤੀ ਪ੍ਰਗਟਾਈ ਹੈ ਅਤੇ ਅਗਲੇ 10 ਸਾਲਾਂ 2030 ਤੱਕ ਲਈ ਸਹਿਯੋਗਪੂਰਨ ਤਰੀਕੇ ਅੱਗੇ ਵਧਣ ਵਾਸਤੇ ਇੱਕ ਉਦੇਸ਼ਮੁਖੀ ਭਾਰਤ–ਇੰਗਲੈਂਡ ਰੋਡਮੈਪ ਨੂੰ ਅਪਣਾਇਆ ਹੈ। 

https://static.pib.gov.in/WriteReadData/userfiles/image/image0011I0J.jpg

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ 4 ਮਈ, 2021 ਨੂੰ ਵਰਚੁਅਲੀ ਮੁਲਾਕਾਤ ਕੀਤੀ

 ਦੋਵੇਂ ਆਗੂ 4 ਮਈ, 2021 ਨੂੰ ਵਰਚੁਅਲੀ ਮਿਲੇ ਅਤੇ ਵਿਗਿਆਨ, ਸਿੱਖਿਆ, ਖੋਜ ਅਤੇ ਨਵੀਨਤਾ ਜਿਹੇ ਖੇਤਰਾਂ ’ਚ ਭਾਈਵਾਲੀ ਵਧਾਉਣ ਦੀ ਆਪਣੀ ਸਾਂਝੀ ਪ੍ਰਤੀਬੱਧਤਾ ਉੱਤੇ ਜ਼ੋਰ ਦਿੱਤਾ ਅਤੇ ਮੰਤਰੀਆਂ ਦੀ ਅਗਲੀ ਵਿਗਿਆਨ ਤੇ ਇਨੋਵੇਸ਼ਨ ਕੌਂਸਲ (SIC) ਉੱਤੇ ਮੁਲਾਕਾਤ ਦੀ ਆਸ ਪ੍ਰਗਟਾਈ।

ਉਨ੍ਹਾਂ ਦੂਰਸੰਚਾਰ/ਆਈਸੀਟੀ ਬਾਰੇ ਇੰਗਲੈਂਡ–ਭਾਰਤ ਵਿਚਾਲੇ ਹੋਏ ਨਵੇਂ ਸਹਿਮਤੀ–ਪੱਤਰ (MoU) ਅਤੇ ਡਿਜੀਟਲ ਅਤੇ ਟੈਕਨੋਲੋਜੀ ਬਾਰੇ ਇੱਛਾ ਦੇ ਸਾਂਝੇ ਐਲਾਨਨਾਮੇ, ਟੈੱਕ ਬਾਰੇ ਨਵੀਂਆਂ ਉੱਚ–ਪੱਧਰੀ ਵਾਰਤਾਵਾਂ ਦੀ ਸਥਾਪਨਾ, ਕੋਵਿਡ–19 ਵਿੱਚ ਨਵੇਂ ਸਾਂਝੇ ਤੇਜ਼–ਰਫ਼ਤਾਰ ਖੋਜ ਨਿਵੇਸ਼, ਜ਼ੂਨੌਟਿਕ ਖੋਜ ਵਿੱਚ ਸਹਿਯੋਗ ਲਈ ਇੱਕ ਨਵੀਂ ਭਾਈਵਾਲੀ, ਮੌਸਮ ਤੇ ਜਲਵਾਯੂ ਵਿਗਿਆਨ ਦੀ ਸਮਝ ਨੂੰ ਅਗਾਂਹ ਵਧਾਉਣ ਲਈ ਨਵੇਂ ਨਿਵੇਸ਼ ਅਤੇ ਇੰਗਲੈਂਡ–ਭਾਰਤ ਸਿੱਖਿਆ ਤੇ ਖੋਜ ਪਹਿਲਕਦਮੀ (UKIERI) ਦਾ ਸੁਆਗਤ ਕੀਤਾ।

ਉਹ ਮੌਜੂਦਾ ਇੰਗਲੈਂਡ–ਭਾਰਤ ਵੈਕਸੀਨਜ਼ ਭਾਈਵਾਲੀ ਦਾ ਪਾਸਾਰ ਕਰਨ ਤੇ ਹੋਰ ਅਗਾਂਹ ਵਧਾਉਣ ਲਈ ਸਹਿਮਤ ਹੋਏ, ਉਸ ਪ੍ਰਭਾਵੀ ਕੋਵਿਡ–19 ਵੈਕਸੀਨ ਬਾਰੇ ਆਕਸਫ਼ੋਰਡ ਯੂਨੀਵਰਸਿਟੀ, ਐਸਟ੍ਰਾ ਜ਼ੈਨੇਕਾ ਅਤੇ ਸੀਰਮ ਇੰਸਟੀਚਿਊਟ ਆੱਵ੍ ਇੰਡੀਆ ਵਿਚਾਲੇ ਸਫ਼ਲ ਤਾਲਮੇਲ ਨੂੰ ਉਜਾਗਰ ਕੀਤਾ, ਜਿਸ ਨੂੰ ‘ਇੰਗਲੈਂਡ ਵਿੱਚ ਵਿਕਸਤ ਕੀਤਾ ਗਿਆ ਸੀ, ਭਾਰਤ ’ਚ ਤਿਆਰ ਕੀਤਾ ਗਿਆ’ ਅਤੇ ‘ਪੂਰੀ ਦੁਨੀਆ ਵਿੱਚ ਵੰਡਿਆ ਗਿਆ।’ ਉਨ੍ਹਾਂ ਜ਼ੋਰ ਦਿੱਤਾ ਕਿ ਕੌਮਾਂਤਰੀ ਭਾਈਚਾਰੇ ਨੂੰ ਸਬਕ ਸਿੱਖਣੇ ਚਾਹੀਦੇ ਹਨ ਅਤੇ ‘ਵਿਸ਼ਵ ਸਿਹਤ ਸੰਗਠਨ’ (WHO) ’ਚ ਸੁਧਾਰ ਲਿਆਉਣ ਤੇ ਉਸ ਨੂੰ ਮਜ਼ਬੂਤ ਕਰਨ ਅਤੇ ਮਹਾਮਾਰੀ ਨੂੰ ਝੱਲਣ ਦੀ ਤਾਕਤ ਹੋਰ ਮਜ਼ਬੂਤ ਕਰਨ ਵਾਸਤੇ ਵਿਸ਼ਵ ਦੇ ਸਿਹਤ ਸੁਰੱਖਿਆ ਢਾਂਚੇ ਲਈ ਸਹਿਮਤੀ ਪ੍ਰਗਟਾਈ।

ਦੋਵੇਂ ਦੇਸ਼ਾਂ ਵਿਚਾਲੇ STI ਸਹਿਯੋਗ ਮਜ਼ਬੂਤ ਕਰਨ ਦੇ ਕੁਝ ਪ੍ਰਮੁੱਖ ਨੁਕਤੇ ਇਹ ਹਨ:

  1. ਸਕੂਲਾਂ, ਯੂਨੀਵਰਸਿਟੀਜ਼ ਤੇ ਖੋਜ ਸੰਸਥਾਨਾਂ ਵਿੱਚ STEMM ’ਚ ਔਰਤਾਂ ਦੀ ਭੂਮਿਕਾ ਮਜ਼ਬੂਤ ਕਰਨ ਅਤੇ ‘ਜੈਂਡਰ ਐਡਵਾਂਸਮੈਂਟ ਫ਼ਾਰ ਟ੍ਰਾਂਸਫ਼ਾਰਮਿੰਗ ਇੰਸਟੀਚਿਊਸ਼ਨਜ਼’ (GATI) ਪ੍ਰੋਜੈਕਟ ਜਿਹੀਆਂ ਨਵੀਂਆਂ ਪਹਿਲਕਦਮੀਆਂ ’ਚ ਤਾਲਮੇਲ ਰਾਹੀਂ STEM ਅਨੁਸ਼ਾਸਨਾਂ ਵਿੱਚ ਮਹਿਲਾਵਾਂ ਦੀ ਸਮਾਨ ਸ਼ਮੂਲੀਅਤ ਲਈ ਇੱਕ ਯੋਗ ਮਾਹੌਲ ਸਿਰਜਣ ਲਈ ਭਾਰਤ ਤੇ ਇੰਗਲੈਂਡ ਵਿਚਾਲੇ ਸਹਿਯੋਗ ਵਧਾਉਣਾ।

  2. ‘ਇੰਡੀਆ ਇਨੋਵੇਸ਼ਨ ਕੰਪੀਟੈਂਸੀ ਇਨਹਾਂਸਮੈਂਟ ਪ੍ਰੋਗਰਾਮ’ (IICEP) ਜਿਹੀਆਂ ਪਹਿਲਕਦਮੀਆਂ ਰਾਹੀਂ ਅਧਿਆਪਕਾਂ ਦੀ ਸਿਖਲਾਈ ਉੱਤੇ ਧਿਆਨ ਕੇਂਦ੍ਰਿਤ ਰੱਖਦਿਆਂ ਸਕੂਲ ਵਿਦਿਆਰਥੀਆਂ ਵਿਚਾਲੇ ਇਨੋਵੇਸ਼ਨ ਵਿਕਸਤ ਕਰਨ ਲਈ ਉਦਯੋਗ, ਅਕਾਦਮਿਕ ਖੇਤਰ ਤੇ ਸਰਕਾਰ ਵਿਚਾਲੇ ਤਾਲਮੇਲ ਵਿਕਸਤ ਕਰਨਾ।

  3. ਉੱਚ–ਮਿਆਰੀ, ਉੱਚ–ਪ੍ਰਭਾਵੀ ਖੋਜ ਤੇ ਸਾਂਝੀਆਂ ਪ੍ਰਕਿਰਿਆਵਾਂ ਰਾਹੀਂ ਇਨੋਵੇਸ਼ਨ ਪ੍ਰਤੀ ਸਹਾਇਤਾ ਜਾਰੀ ਰੱਖਣ ਲਈ ਦੋਵੇਂ ਦੇਸ਼ਾਂ ਦੀ ਮੌਜੂਦਾ ਦੁਵੱਲੀ ਖੋਜ, ਵਿਗਿਆਨ ਤੇ ਇਨੋਵੇਸ਼ਨ ਬੁਨਿਆਦੀ ਢਾਂਚੇ ਤੇ ਸਰਕਾਰੀ ਸਬੰਧਾਂ ਉੱਤੇ ਉਸਾਰੀ ਕਰਨਾ। ਸਿਹਤ, ਸਰਕੂਲਰ ਅਰਥਵਿਵਸਥਾ, ਪੌਣ–ਪਾਣੀ, ਸਵੱਛ ਊਰਜਾ, ਸ਼ਹਿਰੀ ਵਿਕਾਸ ਤੇ ਇੰਜੀਨੀਅਰਿੰਗ ਤੰਦਰੁਸਤ ਮਾਹੌਲ, ਵੇਸਟ–ਟੂ–ਵੈਲਥ, ਨਿਰਮਾਣ, ਸਾਈਬਰ ਫ਼ਿਜ਼ੀਕਲ ਸਿਸਟਮਜ਼, ਪੁਲਾੜ ਤੇ ਸਬੰਧਤ ਖੋਜ ਸਮੇਤ ਸਾਂਝੇ ਤਰਜੀਹੀ ਖੇਤਰਾਂ ਵਿੱਚ ਵਿਸ਼ਵ ’ਚ ਚੰਗਿਆਈ ਲਈ ਚੋਣ ਤੇ ਇੱਕ ਬਲ ਦੇ ਪਰਸਪਰ ਭਾਈਵਾਲਾਂ ਵਜੋਂ ਇੰਗਲੈਂਡ ਤੇ ਭਾਰਤ ਦੀ ਪੁਜ਼ੀਸ਼ਨ।

  4. ਖੋਜ ਤੇ ਨਵੀਨਤਾ ਗਤੀਵਿਧੀ, ਮੁਢਲੀ ਖੋਜ ਤੋਂ ਵਿਵਹਾਰਕ ਤੇ ਅੰਤਰ–ਅਨੁਸ਼ਾਸਨੀ ਖੋਜ ਤੱਕ ਅਤੇ ਸਕਾਰਾਤਮਕ ਅਸਰ ਪਾਉਣ ਲਈ ਸਾਰੇ ਸਰਕਾਰੀ ਵਿਭਾਗਾਂ ਵਿੱਚ ਟ੍ਰਾਂਸਲੇਸ਼ਨ ਤੇ ਵਪਾਰੀਕਰਣ, ਮੁਹਾਰਤ ਤੇ ਨੈੱਟਵਰਕਸ ਦਾ ਉਪਯੋਗ ਕਰਨਾ ਤੇ ਡੁਪਲੀਕੇਸ਼ਨ ਘਟਾਉਣ ’ਚ ਭਾਈਵਾਲੀ ਕਾਇਮ ਕਰਨਾ।

  5. ਪ੍ਰਤਿਭਾ, ਸ਼ਾਨਦਾਰ ਖੋਜਕਾਰਾਂ ਤੇ ਅਰਲੀ–ਕਰੀਅਰ ਇਨੋਵੇਟਰਜ਼ ਦੀ ਸਾਂਝੀ ਪਾਈਪਲਾਈਨ ਨੂੰ ਉਤੇਜਿਤ ਕਰਨ ਲਈ ਸਿੱਖਿਆ, ਖੋਜ ਤੇ ਨਵੀਨਤਾ ਜਿਹੀਆਂ ਮੌਜੂਦਾ, ਪੁਰਾਣੀਆਂ ਦੁਵੱਲੀਆਂ ਭਾਈਵਾਲੀਆਂ ਨੂੰ ਵਧਾਉਣਾ ਅਤੇ ਉਨ੍ਹਾਂ ਦੀ ਹੋਰ ਉਸਾਰੀ ਕਰਨਾ ਅਤੇ ਸਾਂਝੇ ਕੇਂਦਰ ਸਥਾਪਤ ਕਰ ਕੇ ਅਤੇ ਅਤਿ–ਆਧੁਨਿਕ ਸੁਵਿਧਾਵਾਂ ਤੱਕ ਪਹੁੰਚ ਦੀ ਸੁਵਿਧਾ ਰਾਹੀਂ ਵਿਦਿਆਰਥੀਆਂ ਤੇ ਖੋਜਕਾਰਾਂ ਦੇ ਆਦਾਨ–ਪ੍ਰਦਾਨ ਦੇ ਨਵੇਂ ਮੌਕਿਆਂ ਦੀ ਤਲਾਸ਼ ਕਰਨਾ।

  6. ਨੈਤਿਕਤਾਵਾਂ ਸਮੇਤ ਨੀਤੀਆਂ ਤੇ ਰੈਗੂਲੇਟਰੀ ਦੇ ਪੱਖਾਂ ਨੂੰ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨਾਲ ਸਬੰਧਤ ਵਿਗਿਆਨਕ ਸਹਾਇਤਾ ਨਾਲ ਸਬੰਧਤ ਗਿਆਨ ਤੇ ਮੁਹਾਰਤ ਸਾਂਝੀ ਕਰਨ ਲਈ ਇੱਕਜੁਟਤਾ ਨਾਲ ਕੰਮ ਕਰਨਾ ਅਤੇ ਖੋਜ ਤੇ ਨਵੀਨਤਾ ਵਿੱਚ ਗੱਲਬਾਤ ਨੂੰ ਉਤਸ਼ਾਹਿਤ ਕਰਨਾ। ਟੈੱਕ ਸਿਖ਼ਰ–ਵਾਰਤਾਵਾਂ ਰਾਹੀਂ ਟੈੱਕ ਇਨੋਵੇਟਰਜ਼, ਵਿਗਿਆਨੀਆਂ, ਉੱਦਮੀਆਂ ਤੇ ਨੀਤੀ–ਘਾੜਿਆਂ ਨੂੰ ਇੱਕਜੁਟ ਕਰਨਾ, ਤਾਂ ਜੋ ਉਹ ‘ਡਾਟਾ’ ਦੇ ਕ੍ਰਾੱਸ–ਕਟਿੰਗ ਥੀਮ ਅਧੀਨ ਭਵਿੱਖ ਦੀ ਟੈੱਕ. ਦੇ ਨਿਯਮਾਂ ਤੇ ਸ਼ਾਸਨ ਸਮੇਤ ਚੁਣੌਤੀਆਂ ਬਾਰੇ ਇਕੱਠੇ ਕੰਮ ਕਰ ਸਕਣ।

  7. ਦੋਵੇਂ ਦੇਸ਼ਾਂ ਦੇ ਲਾਭ ਲਈ ਇਨੋਵੇਸ਼ਨ ਦੀ ਅਗਵਾਈ ਹੇਠ, ਟਿਕਾਊ ਵਿਕਾਸ ਤੇ ਨੌਕਰੀਆਂ ਅਤੇ ਟੈੱਕ ਸਮਾਧਾਨਾਂ ਨੂੰ ਵਿਕਸਤ ਕਰਨ ਲਈ ਫ਼ਾਸਟ ਟ੍ਰੈਕ ਸਟਾਰਟ–ਅੱਪ ਫ਼ੰਡ ਜਿਹੇ ਪ੍ਰੋਗਰਾਮ ਵਧਾਉਣੇ। ਟੈਕਨੋਲੋਜੀ–ਦੁਆਰਾ ਯੋਗ ਇਨੋਵੇਟਿਵ ਕਾਰੋਬਾਰਾਂ ਦੇ ਵਿਕਾਸ ਨੂੰ ਯੋਗ ਬਣਾਉਣ ਲਈ ਸਾਂਝੇ ਨਿਵੇਸ਼ ਨਾਲ ਭਾਈਵਾਲੀਆਂ ਦੀ ਖੋਜ ਕਰਨਾ ਅਤੇ ਸਟਾਰਟ–ਅੱਪਸ ਅਤੇ ਪ੍ਰਫ਼ੁੱਲਤ ਹੋ ਰਹੇ MSMEs ਅਤੇ ਕੌਮਾਂਤਰੀ ਪੱਧਰ ਉੱਤੇ ਤਰੱਕੀ ਕਰ ਰਹੇ ਅਜਿਹੇ ਅਦਾਰਿਆਂ ਦੀ ਗਿਣਤੀ ਵਿੱਚ ਵਾਧਾ ਕਰਨਾ, ਉਦਾਹਰਣ ਵਜੋਂ ਜਲਵਾਯੂ ਤੇ ਵਾਤਾਵਰਣ ਦੇ ਸਬੰਧ ਵਿੱਚ, ਮੈੱਡ ਟੈੱਕ ਉਪਕਰਣਾਂ, ਉਦਯੋਗਿਕ ਬਾਇਓਟੈੱਕ ਅਤੇ ਖੇਤੀਬਾੜੀ ਤੇ ਟਿਕਾਊ ਵਿਕਾਸ, ਸਾਲ 2030 ਤੱਕ ਵਿਸ਼ਵ ਨਿਸ਼ਾਨਿਆਂ ਦੀ ਪ੍ਰਾਪਤੀ ਵਿੱਚ ਮਦਦ ਕਰਨਾ।

****

ਐੱਸ/ਆਰਪੀ/(ਡੀਐੱਸਟੀ ਮੀਡੀਆ ਸੈੱਲ)



(Release ID: 1717141) Visitor Counter : 177