ਰੱਖਿਆ ਮੰਤਰਾਲਾ

ਭਾਰਤੀ ਹਵਾਈ ਸੈਨਾ ਅਤੇ ਜਲ ਸੈਨਾ ਨੇ ਆਕਸੀਜਨ ਅਤੇ ਮੈਡਿਕਲ ਸਪਲਾਈਆਂ ਦੀ ਢੋਆ-ਢੁਆਈ ਦੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ

Posted On: 07 MAY 2021 4:09PM by PIB Chandigarh

ਭਾਰਤੀ ਹਵਾਈ ਸੈਨਾ (ਆਈਏਐਫ) ਅਤੇ ਜਲ ਸੈਨਾ (ਆਈਏਐਨ)  ਨੇ  ਕੋਵਿਡ-19 ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਵਿਚ ਨਾਗਰਿਕ ਪ੍ਰਸ਼ਾਸਨ ਨੂੰ ਸਹਾਇਤਾ ਦੇਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਆਕਸੀਜਨ ਕੰਟੇਨਰਾਂ ਅਤੇ ਮੈਡਿਕਲ ਉਪਕਰਣਾਂ ਦੀ ਢੋਆ ਢੁਆਈ ਰਾਹੀਂ ਤੇਜ਼ ਕਰ ਦਿੱਤਾ ਹੈ 7 ਮਈ, 2021 ਨੂੰ ਭਾਰਤੀ ਹਵਾਈ ਫੌਜ ਨੇ 252 ਆਕਸੀਜਨ ਟੈਂਕਰਾਂ ਨੂੰ ਹਵਾਈ ਰਸਤੇ ਲਿਜਾਣ ਸਮੇਤ 400 ਉਡਾਨਾਂ ਦੇਸ਼ ਅੰਦਰ ਸੰਚਾਲਤ ਕੀਤੀਆਂ ਅਤੇ 4,904 ਮੀਟ੍ਰਿਕ ਟਨ ਦੀ ਕੁਲ ਸਮਰੱਥਾ ਦੇ ਆਕਸੀਜਨ ਟੈਂਕਰ ਮੰਜ਼ਿਲ ਤੇ ਪਹੁੰਚਾਏ ਜਿਨਾਂ ਸ਼ਹਿਰਾਂ ਨੂੰ ਇਨ੍ਹਾਂ ਉਡਾਨਾਂ ਰਾਹੀਂ ਕਵਰ ਕੀਤਾ ਗਿਆ ਉਨ੍ਹਾਂ ਵਿਚ ਜਾਮਨਗਰ, ਭੋਪਾਲ, ਚੰਡੀਗੜ੍ਹ, ਪਾਨਗੜ੍ਹ , ਇੰਦੌਰ, ਰਾਂਚੀ, ਆਗਰਾ, ਜੋਧੁਪੁਰ,  ਬੇਗਮਪੈਟ, ਭੁਵਨੇਸ਼ਵਰ, ਪੁਣੇ, ਸੂਰਤ, ਰਾਏਪੁਰ, ਉਦੇਪੁਰ, ਮੁੰਬਈ, ਲਖਨਊ, ਨਾਗਪੁਰ, ਗਵਾਲੀਅਰ, ਵਿਜੇਵਾੜਾ, ਬੜੌਦਾ, ਦੀਮਾਪੁਰ ਅਤੇ ਹਿੰਡਨ ਸ਼ਾਮਿਲ ਹਨ

 

ਆਈਏਐਫ ਦੇ ਹਵਾਈ ਜਹਾਜ਼ ਨੇ 1,252 ਖਾਲੀ ਆਕਸੀਜਨ ਸਿਲੰਡਰਾਂ ਸਮੇਤ 1,233 ਮੀਟ੍ਰਿਕ ਟਨ ਦੇ 72 ਕ੍ਰਾਇਓਜੈਨਿਕ ਆਕਸੀਜਨ ਸਟੋਰੇਜ ਕੰਟੇਨਰਾਂ ਨੂੰ ਹਵਾਈ ਰਸਤਿਆਂ ਰਾਹੀਂ ਲਿਆਉਣ ਲਈ 59 ਅੰਤਰਰਾਸ਼ਟਰੀ ਉਡਾਨਾਂ ਵੀ ਸੰਚਾਲਤ ਕੀਤੀਆਂ ਕੰਟੇਨਰ ਅਤੇ ਸਿਲੰਡਰ ਸਿੰਗਾਪੁਰ, ਦੁਬਈ, ਬੈਂਕਾਕ, ਇੰਗਲੈਂਡ, ਜਰਮਨੀ, ਬੈਲਜੀਅਮ ਅਤੇ ਆਸਟ੍ਰੇਲੀਆ ਤੋਂ ਪ੍ਰਾਪਤ ਕੀਤੇ ਗਏ ਸਨ ਇਸ ਤੋਂ ਇਲਾਵਾ ਸੀ-17 ਅਤੇ ਆਈਐਲ-76 ਹਵਾਈ ਜਹਾਜ਼ਾਂ ਨੇ ਇਜ਼ਰਾਈਲ ਅਤੇ ਸਿੰਗਾਪੁਰ ਤੋਂ ਕ੍ਰਾਇਓਜੈਨਿਕ ਆਕਸੀਜਨ ਕੰਟੇਨਰਾਂ, ਆਕਸੀਜਨ ਜੈਨਰੇਟਰਾਂ ਅਤੇ ਵੈਂਟੀਲੇਟਰਾਂ ਨੂੰ ਹਵਾਈ ਰਸਤੇ ਰਾਹੀਂ ਲਿਆਉਣ ਦਾ ਕੰਮ ਕੀਤਾ

 

ਭਾਰਤੀ ਜਲ ਸੈਨਾ ਨੇ ਆਪਣੇ ਸਮੁਦਰੀ ਜਹਾਜ਼ਾਂ ਆਈਐਨਐਸ ਤਲਵਾਰ, ਆਈਐਨਐਸ ਕੋਲਕਾਤਾ, ਆਈਐਨਐਸ ਐਰਾਵਤ, ਆਈਐਨਐਸ ਕੋਚੀ, ਆਈਐਨਐਸ ਤਬਾਰ, ਆਈਐਨਐਸ ਤ੍ਰਿਕੰਡ, ਆਈਐਨਐਸ ਜਲਾਸ਼ਵ ਅਤੇ ਆਈਐਨਐਸ ਸ਼ਰਦੂਲ ਨੂੰ ਮਿੱਤਰ ਵਿਦੇਸ਼ੀ ਮੁਲਕਾਂ ਤੋਂ ਆਕਸੀਜਨ ਕੰਟੇਨਰ, ਸਿਲੰਡਰ ਕੰਸੈਂਟੇਟਰਾਂ ਅਤੇ ਸੰਬੰਧਤ ਉਪਕਰਣਾਂ ਦੀ ਢੋਆ ਢੁਆਈ ਲਈ ਤਾਇਨਾਤ ਕੀਤਾ ਹੈ ਵੇਰਵੇ ਹੇਠ ਲਿਖੇ ਅਨੁਸਾਰ ਹਨ -

 

 

Ship Name

 

 

Medical Supplies

 

Country/Port

 

Status

 

INS Talwar

 

27-MT oxygen containers – 02

 

Bahrain

Arrived at New Mangalore on May 05, 2021

 

 

 

INS Kolkata

 

Oxygen cylinders – 200

Oxygen concentrators - 43

+

Oxygen cylinders - 200

27-MT oxygen containers – 02

Oxygen concentrators– 04

 

 

Doha, Qatar

 

+

 

Kuwait

 

 

Expected arrival at Mundra on May 09, 2021

 

INS Kochi

 

27-MT oxygen containers - 03

Oxygen concentrators - 03

Oxygen cylinders–800

 

 

Kuwait

 

Expected arrivalat Mundra/Mumbaion May 10/11, 2021

 

 

INS Tabar

 

27-MT oxygen containers - 02

Oxygen cylinders–600

 

Kuwait

 

Expected arrivalat Mundra/Mumbai on May 10/11, 2021

 

 

INS Trikand

 

27-MT oxygen containers– 02

 

Doha, Qatar

 

Expected arrivalat Mumbai on May 10, 2021

 

 

 

 

INS Airavat

 

20 T empty cryogenic oxygen cylinders – 08

Empty oxygen cylinders - 3,150

Filled oxygen cylinders – 500

Oxygen concentrators - 07

Rapid Antigen Test kits - 10,000

PPE kits – 450

 

 

 

 

 

Singapore

 

 

 

Expected arrivalat Visakhapatnam on May 10, 2021

 

 

  ਆਕਸੀਜਨ ਕੰਟੇਨਰਾਂ ਅਤੇ ਹੋਰ ਮੈਡਿਕਲ ਸਪਲਾਈਆਂ ਦੀ ਲੋਡਿੰਗ ਦੀ ਯੋਜਨਾ ਵੀ ਆਉਣ ਵਾਲੇ ਦਿਨਾਂ ਵਿੱਚ ਦੋਹਾ, ਕੁਵੈਤ ਅਤੇ ਬਰੂਨੀ ਦੇ ਮੌਰਾ ਤੋਂ  ਆਈਐਨਐਸ ਤਰਕਸ਼, ਆਈਐਨਐਸ ਸ਼ਰਦੂਲ ਅਤੇ ਆਈਐਨਐਸ ਜਲਾਸ਼ਵ ਤੇ ਲੜੀਵਾਰ ਕੀਤੀ ਗਈ ਹੈ

 ----------------------------------- 

ਏਬੀਬੀ/ ਨੈਂਪੀ /ਕੇਏ /ਡੀਕੇ /ਸੈਵੀ /ਏਡੀਏ



(Release ID: 1716962) Visitor Counter : 218