ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਡਾਕ ਵਿਭਾਗ ਨੇ ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਕੋਵਿਡ ਨਾਲ ਜੁੜੀਆਂ ਐਮਰਜੈਂਸੀ ਸਮਗਰੀਆਂ ਦੀ ਤੇਜ਼ੀ ਨਾਲ ਡਲਿਵਰੀ ਲਈ ਹੈਲਪਲਾਈਨ ਸ਼ੁਰੂ ਕੀਤੀ

Posted On: 07 MAY 2021 3:52PM by PIB Chandigarh

ਕੋਵਿਡ-19 ਮਾਮਲਿਆਂ ਦੀ ਹਾਲ ਹੀ ਵਿਚ ਸ਼ੁਰੂ ਹੋਈ ਦੂਜੀ ਲਹਿਰ ਦੌਰਾਨ ਡਾਕ ਵਿਭਾਗ ਨੇ ਕਸਟਮ ਅਧਿਕਾਰੀਆਂ ਦੇ ਸਹਿਯੋਗ ਨਾਲ ਵਿਦੇਸ਼ਾਂ ਤੋਂ ਆਉਣ ਵਾਲੀਆਂ ਕੋਵਿਡ ਨਾਲ ਜੁੜੀਆਂ ਐਮਰਜੈਂਸੀ ਸਮਗਰੀਆਂ ਦੀ ਤੇਜੀ ਨਾਲ ਕਲੀਅਰੈਂਸ, ਪ੍ਰੋਸੈਸਿੰਗ ਅਤੇ ਡਲਿਵਰੀ ਦੀ ਸਹੂਲਤ, ਜਿਨ੍ਹਾਂ ਵਿਚ,  ਆਕਸੀਜਨ ਕੰਸਨਟ੍ਰੇਟਰਜ਼, ਮੈਡਿਕਲ ਉਪਕਰਣ ਤੇ ਦਵਾਈਆਂ ਆਦਿ ਸ਼ਾਮਿਲ ਹਨ, ਸ਼ੁਰੂ ਕੀਤੀ ਹੈ । ਇਸ ਸੰਬੰਧ ਵਿਚ ਸੰਚਾਰ ਮੰਤਰਾਲਾ ਦੇ ਡਾਕ ਵਿਭਾਗ ਨੇ ਇਕ ਜਨਤਕ ਨੋਟਿਸ ਵੀ ਜਾਰੀ ਕੀਤਾ ਹੈ।

 

ਜਨਤਕ ਨੋਟਿਸ ਵਿਚ ਦੱਸਿਆ ਗਿਆ ਹੈ ਕਿ ਅਜਿਹੀਆਂ ਸਮਗਰੀਆਂ  ਦੀਆਂ ਕਲੀਅਰੈਂਸਾਂ ਅਤੇ ਤੇਜ਼ੀ ਨਾਲ ਡਲਿਵਰੀ ਦੀ ਸਹੂਲਤ ਵਾਸਤੇ ਡਾਕ ਵਿਭਾਗ ਦੇ ਗਾਹਕਾਂ / ਆਮ ਲੋਕਾਂ, ਜੋ ਅਜਿਹੀ ਸ਼ਿਪਮੈਂਟ ਦੀ ਵਿਦੇਸ਼ਾਂ ਤੋਂ ਡਾਕ ਰਾਹੀਂ ਉਡੀਕ ਕਰ ਰਹੇ ਹਨ ਅਤੇ ਟ੍ਰੈਕਿੰਗ ਵੋਰਵਿਆਂ ਦੀ ਉਡੀਕ ਵਿਚ ਹਨ, ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੀ ਖੇਪ ਦੇ ਵੇਰਵੇ (ਨਾਂ, ਮੋਬਾਇਲ ਨੰਬਰ, ਈ-ਮੇਲ ਆਈਡੀ, ਟ੍ਰੈਕਿੰਗ ਆਈਡੀ, 

ਪੋਸਟਿੰਗ ਦੀ ਮਿਤੀ ਅਤੇ ਡਲਿਵਰੀ ਦਾ ਪਤਾ) ਈ-ਮੇਲ ਐਡਰੈਸ “adgim2@indiapost.gov.in or dop.covid19[at]gmail[dot]com”  ਤੇ ਜਾਂ ਹੇਠ ਦਰਜ ਕੀਤੇ ਗਏ ਨੋਡਲ ਅਫਸਰਾਂ ਨੂੰ ਵਾਟਸਐਪ ਤੇ ਭੇਜ ਸਕਦੇ  ਹਨ। 

 

ਡਾਕ ਵਿਭਾਗ ਦੇ ਹੈੱਡ ਕੁਆਰਟਰ ਵਿਖੇ ਨੋਡਲ ਅਧਿਕਾਰੀਆਂ ਦੀ ਲਿਸਟ

1. ਸ਼੍ਰੀ ਅਰਵਿੰਦ ਕੁਮਾਰ - 98683-78497

 2. ਸ਼੍ਰੀ ਪੁਨੀਤ ਕੁਮਾਰ - 95366-23331

 ---------------------------

ਆਰਕੇਜੇ /ਐਮ



(Release ID: 1716961) Visitor Counter : 171