ਵਣਜ ਤੇ ਉਦਯੋਗ ਮੰਤਰਾਲਾ
ਟ੍ਰਿਪਸ ਮੁਆਫੀ ਲਈ ਅਮਰੀਕਾ ਦੇ ਸਮਰਥਨ ਬਾਰੇ ਬਿਆਨ
प्रविष्टि तिथि:
06 MAY 2021 7:07PM by PIB Chandigarh
ਵਿਸ਼ਵਵਿਆਪੀ ਸਿਹਤ ਸੰਕਟ ਅਤੇ ਕੋਵਿਡ 19 ਮਹਾਮਾਰੀ ਦਾ ਮੁਕਾਬਲਾ ਕਰਨ ਦੀ ਜ਼ਰੂਰਤ ਦੇ ਮੱਦੇਨਜ਼ਰ, ਭਾਰਤ ਅਤੇ ਦੱਖਣੀ ਅਫਰੀਕਾ ਨੇ ਟ੍ਰਿਪਸ ਤੇ ਸਮਝੌਤੇ ਦੇ ਨਿਯਮਾਂ ਵਿਚ ਢਿੱਲ ਲਈ ਵਿਸ਼ਵ ਵਪਾਰ ਸੰਗਠਨ ਵਿੱਚ 2 ਅਕਤੂਬਰ 2020 ਨੂੰ ਤਜਬੀਜ਼ ਕੀਤੀ ਸੀ ਤਾਂ ਜੋ ਵਿਕਾਸਸ਼ੀਲ ਦੇਸ਼ਾਂ ਲਈ ਟੀਕਿਆਂ ਅਤੇ ਦਵਾਈਆਂ ਦੀ ਜਲਦੀ ਅਤੇ ਕਿਫਾਇਤੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ। ਭਾਰਤ ਅਤੇ ਹੋਰ ਸਮਾਨ ਵਿਚਾਰਾਂ ਵਾਲੇ ਦੇਸ਼ਾਂ ਦੀ ਸਰਗਰਮ ਪਹੁੰਚ ਦੇ ਨਤੀਜੇ ਵਜੋਂ, ਇਸ ਪ੍ਰਸਤਾਵ ਨੂੰ 120 ਤੋਂ ਵੱਧ ਦੇਸ਼ਾਂ ਦਾ ਸਮਰਥਨ ਪ੍ਰਾਪਤ ਹੋਇਆ ਹੈ।
ਅਮਰੀਕੀ ਰਾਸ਼ਟਰਪਤੀ ਬਾਈਡਨ ਨਾਲ 26 ਅਪ੍ਰੈਲ 2021 ਨੂੰ ਟੈਲੀਫੋਨ ਤੇ ਹੋਈ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਿਸ਼ਵ ਵਪਾਰ ਸੰਗਠਨ ਵਿਖੇ ਭਾਰਤ ਦੇ ਉੱਦਮ ਬਾਰੇ ਜਾਣਕਾਰੀ ਦਿੱਤੀ ਜੋ ਮਨੁੱਖਤਾ ਦੇ ਫਾਇਦੇ ਲਈ ਸੀ।
ਅਸੀਂ 5 ਮਈ ਦੇ ਅਮਰੀਕੀ ਸਰਕਾਰ ਦੇ ਉਸ ਬਿਆਨ ਦਾ ਸਵਾਗਤ ਕਰਦੇ ਹਾਂ, ਜਿਸ ਵਿੱਚ ਉਨ੍ਹਾਂ ਵੱਲੋਂ ਇਸ ਉਪਰਾਲੇ ਲਈ ਸਮਰਥਨ ਦਾ ਐਲਾਨ ਕੀਤਾ ਗਿਆ ਹੈ। ਅਸੀਂ ਆਸਵੰਦ ਹਾਂ ਕਿ ਸਹਿਮਤੀ ਅਧਾਰਤ ਪਹੁੰਚ ਨਾਲ, ਛੋਟ / ਮੁਆਫੀ ਨੂੰ ਵਿਸ਼ਵ ਵਪਾਰ ਵਿਖੇ ਜਲਦੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਛੋਟ ਨਿਰਮਾਤਾਵਾਂ ਨੂੰ ਕੋਵਿਡ 19 ਟੀਕੇ ਅਤੇ ਜ਼ਰੂਰੀ ਮੈਡੀਕਲ ਉਤਪਾਦਾਂ ਦੀ ਸਮੇਂ ਸਿਰ ਉਤਪਾਦਨ ਅਤੇ ਉਪਲਬਧਤਾ ਦੀ ਤੇਜ਼ੀ ਨਾਲ ਸਕੇਲਿੰਗ ਨੂੰ ਸਮਰੱਥ ਕਰਨ ਲਈ ਇਕ ਮਹੱਤਵਪੂਰਨ ਕਦਮ ਹੈ।
-----------------
ਵਾਈ ਬੀ /ਐਸ ਐਸ
(रिलीज़ आईडी: 1716681)
आगंतुक पटल : 212