ਵਿੱਤ ਮੰਤਰਾਲਾ

17 ਸੂਬਿਆਂ ਨੂੰ 9,871 ਕਰੋੜ ਰੁਪਏ ਮਾਲੀ ਘਾਟਾ ਗਰਾਂਟ ਜਾਰੀ


ਸੂਬਿਆਂ ਨੂੰ ਪਿਛਲੇ 2 ਮਹੀਨਿਆਂ ਵਿੱਚ ਕੁੱਲ 19,742 ਕਰੋੜ ਰੁਪਏ ਮਾਲੀ ਘਾਟਾ ਗਰਾਂਟ ਜਾਰੀ ਕੀਤੀ ਗਈ ਹੈ

Posted On: 06 MAY 2021 4:26PM by PIB Chandigarh

ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਨੇ 17 ਸੂਬਿਆਂ ਨੂੰ ਸਾਲ 2021—22 ਲਈ 9,871 ਕਰੋੜ ਰੁਪਏ ਦੀ ਪੋਸਟ ਡੀਵੈਲਿਊਏਸ਼ਨ ਮਾਲੀ ਘਾਟਾ ਗਰਾਂਟ ਦੀ ਦੂਜੀ ਮਹੀਨਾਵਾਰ ਕਿਸ਼ਤ ਜਾਰੀ ਕੀਤੀ ਹੈ ।
ਦੂਜੀ ਕਿਸ਼ਤ ਜਾਰੀ ਹੋਣ ਦੇ ਨਾਲ ਸੂਬਿਆਂ ਨੂੰ ਚਾਲੂ ਮਾਲੀ ਸਾਲ ਵਿੱਚ ਪੋਸਟ ਡੀਵੈਲਿਊਏਸ਼ਨ ਮਾਲੀ ਘਾਟਾ ਗਰਾਂਟ ਪਹਿਲੇ ਦੋ ਮਹੀਨਿਆਂ ਵਿੱਚ ਜਾਰੀ ਕੀਤੀ ਗਈ ਕੁੱਲ ਰਾਸ਼ੀ 19,742 ਕਰੋੜ ਰੁਪਏ ਹੋ ਗਈ ਹੈ । ਵੀਰਵਾਰ ਨੂੰ ਜਾਰੀ ਕੀਤੀ ਗਈ ਸੂਬਿਆਂ ਅਨੁਸਾਰ ਗਰਾਂਟ ਦਾ ਵੇਰਵਾ ਅਤੇ ਸੂਬਿਆਂ ਨੂੰ 2021—22 ਵਿੱਚ ਜਾਰੀ ਪੋਸਟ ਡੀਵੈਲਿਊਏਸ਼ਨ ਮਾਲੀ ਘਾਟਾ ਗਰਾਂਟ ਨਥੀ ਕੀਤੀ ਗਈ ਹੈ ।
ਕੇਂਦਰ ਸੰਵਿਧਾਨ ਦੇ ਆਰਟੀਕਲ 275 ਤਹਿਤ ਸੂਬਿਆਂ ਨੂੰ ਪੋਸਟ ਡਿਵੈਲਿਊਏਸ਼ਨ ਮਾਲੀ ਘਾਟਾ ਗਰਾਂਟ ਮੁਹੱਈਆ ਕਰਦਾ ਹੈ । ਇਹ ਗਰਾਟਾਂ ਸੂਬਿਆਂ ਨੂੰ ਪੋਸਟ ਡਿਵੈਲਿਊਏਸ਼ਨ ਮਾਲੀਆ ਖਾਤੇ ਵਿੱਚ ਪਾੜੇ ਨਾਲ ਨਜਿੱਠਣ ਲਈ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਮਹੀਨਾਵਾਰ ਕਿਸ਼ਤਾਂ ਰਾਹੀਂ ਜਾਰੀ ਕੀਤੀਆਂ ਜਾਂਦੀਆਂ ਹਨ । 15ਵੇਂ ਵਿੱਤ ਕਮਿਸ਼ਨ ਨੇ 17 ਸੂਬਿਆਂ ਨੂੰ ਪੋਸਟ ਡਿਵੈਲਿਊਏਸ਼ਨ ਮਾਲੀ ਘਾਟਾ ਗਰਾਂਟ ਜਾਰੀ ਕਰਨ ਦੀ ਸਿਫਾਰਸ਼ ਕੀਤੀ ਹੈ ।
ਜਿਹਨਾਂ ਸੂਬਿਆਂ ਲਈ ਸਿਫਾਰਸ਼ ਕੀਤੀ ਗਈ ਹੈ , ਉਹ ਹਨ — ਆਂਧਰ ਪ੍ਰਦੇਸ਼ , ਅਸਾਮ , ਹਰਿਆਣਾ , ਹਿਮਾਚਲ ਪ੍ਰਦੇਸ਼ , ਕਰਨਾਟਕ , ਕੇਰਲ , ਮਣੀਪੁਰ , ਮੇਘਾਲਿਆ , ਮਿਜ਼ੋਰਮ , ਨਾਗਾਲੈਂਡ , ਪੰਜਾਬ , ਰਾਜਸਥਾਨ , ਸਿੱਕਮ , ਤਾਮਿਲਨਾਡੂ , ਤ੍ਰਿਪੁਰਾ , ਉੱਤਰਾਖੰਡ ਅਤੇ ਪੱਛਮ ਬੰਗਾਲ ।
ਸੂਬਿਆਂ ਵੱਲੋਂ ਪ੍ਰਾਪਤ ਕੀਤੀ ਜਾਣ ਵਾਲੀ ਗਰਾਂਟ ਅਤੇ ਗਰਾਂਟ ਦੀ ਮਾਤਰਾ ਕਮਿਸ਼ਨ ਸੂਬੇ ਦੇ ਮਾਲੀਏ ਅਤੇ ਖਰਚੇ ਦੀ ਸਮੀਖਿਆ ਵਿਚਾਲੇ ਪਾੜੇ ਦੇ ਅਧਾਰ ਤੇ ਕਰਦਾ ਹੈ । ਮਾਲੀ ਵਰ੍ਹਾ 2021—22 ਲਈ ਮੁਲਾਂਕਣ ਕੀਤੀ ਡਿਵੈਲਿਊਏਸ਼ਨ ਨੂੰ ਵੀ ਕਮਿਸ਼ਨ ਧਿਆਨ ਵਿੱਚ ਰੱਖਦਾ ਹੈ ।
15ਵੇਂ ਵਿੱਤ ਕਮਿਸ਼ਨ ਨੇ ਮਾਲੀ ਸਾਲ 2021—22 ਵਿੱਚ 17 ਸੂਬਿਆਂ ਨੂੰ ਕੁੱਲ 1,18,452 ਕਰੋੜ ਰੁਪਏ ਪੋਸਟ ਡਿਵੈਲਿਊਏਸ਼ਨ ਮਾਲੀ ਘਾਟਾ ਗਰਾਂਟ ਦੀ ਸਿਫਾਰਸ਼ ਕੀਤੀ ਹੈ । ਇਹ ਗਰਾਂਟ ਸੂਬਿਆਂ ਨੂੰ 12 ਮਹੀਨਾਵਾਰ ਕਿਸ਼ਤਾਂ ਵਿੱਚ ਜਾਰੀ ਕੀਤੀ ਜਾਣੀ ਹੈ ।


 

State-wise Post Devolution Revenue Deficit Grant Released

 

S. No.

Name of State

Amount released in May 2021

(2nd  installment)

(Rs. in crore)

Total amount released in 2021-22

(April+May 2021)

(Rs. in crore)

 

Andhra Pradesh

1438.08

2876.16

 

Assam

531.33

1062.66

 

Haryana

11.00

22

 

Himachal Pradesh

854.08

1708.16

 

Karnataka

135.92

271.84

 

Kerala

1657.58

3315.16

 

Manipur

210.33

420.66

 

Meghalaya

106.58

213.16

 

Mizoram

149.17

298.34

 

Nagaland

379.75

759.5

 

Punjab

840.08

1680.16

 

Rajasthan

823.17

1646.34

 

Sikkim

56.50

113

 

Tamil Nadu

183.67

367.34

 

Tripura

378.83

757.66

 

Uttarakhand

647.67

1295.34

 

West Bengal

1467.25

2934.5

 

Total

9,871.00

19,742.00

 

********************

 


ਆਰ ਐੱਮ / ਐੱਮ ਵੀ / ਕੇ ਐੱਮ ਐੱਨ


(Release ID: 1716600) Visitor Counter : 226