ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਨਜ਼ਰ ਆਉਣ ਵਾਲੀ ਥਾਂ ਤੋਂ ਪਰਾਂ (ਬੀਵੀਐੱਲਓਐੱਸ) ਡਰੋਨਾਂ ਦੀਆਂ ਪ੍ਰਯੋਗਾਤਮਕ ਉਡਾਣਾਂ ਸੰਚਾਲਤ ਕਰਨ ਦੀ ਛੋਟ

20 ਸੰਸਥਾਵਾਂ ਨੂੰ ਆਗਿਆ ਦਿੱਤੀ ਗਈ

Posted On: 05 MAY 2021 11:41AM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਡ੍ਰੋਨਜ਼ ਦੀ ਵਿਜ਼ੂਅਲ ਲਾਈਨ ਆਫ ਸਾਈਟ (ਬੀਵੀਐੱਲਓਐੱਸ) ਤੋਂ ਪਰਾਂ ਪ੍ਰਯੋਗਾਤਮਕ ਉਡਾਣਾਂ ਚਲਾਉਣ ਲਈ ਮਨੁੱਖ ਰਹਿਤ ਹਵਾਈ ਜਹਾਜ਼ ਪ੍ਰਣਾਲੀ {ਯੂਏਐੱਸ) ਨਿਯਮ, 2021 ਤੋਂ 20 ਸੰਸਥਾਵਾਂ ਨੂੰ ਸ਼ਰਤਾਂ ਨਾਲ ਛੋਟ ਦਿੱਤੀ ਹੈ। ਮੁੱਢਲੀ ਆਗਿਆ ਵਿਜ਼ੂਅਲ ਲਾਈਨ ਆਫ ਸਾਈਟ (ਬੀਵੀਐਲਓਐਸ) ਤੋਂ ਪਰਾਂ ਡਰੋਨ ਆਪ੍ਰੇਸ਼ਨਾਂ ਨਾਲ ਸੰਬੰਧਤ  ਯੂਏਵੀ ਦੇ ਨਿਯਮਾਂ ਦੇ ਪੂਰਕ ਢਾਂਚੇ ਦੇ ਵਿਕਾਸ ਵਿਚ ਸਹਾਇਤਾ ਦੇਣ ਦੀ ਕਲਪਨਾ ਨਾਲ ਦਿੱਤੀ ਗਈ ਹੈ। 

ਬੀਵੀਐਲਓਐਸ ਪ੍ਰੀਖਣ ਭਵਿੱਖ ਵਿੱਚ ਡਰੋਨ ਨਾਲ ਡਿਲਿਵਰੀਆਂ ਅਤੇ ਡਰੋਨ ਦੀ ਵਰਤੋਂ ਨਾਲ ਹੋਰ ਪ੍ਰਮੁੱਖ ਐਪਲੀਕੇਸ਼ਨਾਂ ਲਈ ਢਾਂਚਾ ਬਣਾਉਣ ਵਿੱਚ ਸਹਾਇਤਾ ਕਰਨਗੇ I

ਕੇਂਦਰ ਸਰਕਾਰ ਨੇ ਡਰੋਨਾਂ ਦੀਆਂ ਬੀਵੀਐਲਓਐਸ ਪ੍ਰਯੋਗਾਤਮਕ ਉਡਾਣਾਂ ਸ਼ੁਰੂ ਕਰਨ ਲਈ ਐਕਸਪ੍ਰੈਸਨ ਆਫ਼ ਇੰਟਰਸਟ (ਈ ਓ ਆਈ) ਆਮੰਤ੍ਰਿਤ ਕਰਨ ਲਈ ‘ਬੀਵੀਐਲਓਐਸ  ਪ੍ਰਯੋਗ ਮੁਲਾਂਕਣ ਅਤੇ ਨਿਗਰਾਨੀ (ਬੀਈਐੱਮ) ਕਮੇਟੀ' ਦਾ ਗਠਨ ਕੀਤਾ ਸੀ। ਉਪਰੋਕਤ ਉਦੇਸ਼ਾਂ ਲਈ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਵੱਲੋਂ ਇੱਕ ਈਓਆਈ ਨੋਟਿਸ (27046/70/2019 -ਏਈਡੀ - ਡੀਜੀਸੀਏ ਮਿਤੀ 13 ਮਈ 2019) ਜਾਰੀ ਕੀਤਾ ਗਿਆ ਸੀ। ਬੀਈਏਐਮ ਕਮੇਟੀ ਨੇ ਪ੍ਰਾਪਤ ਕੀਤੇ 34 ਈਓਆਈ'ਜ਼ ਦਾ ਮੁਲਾਂਕਣ ਕੀਤਾ ਅਤੇ ਪ੍ਰਯੋਗਾਤਮਕ ਉਡਾਣਾਂ ਲਈ 20 ਸਮੂਹਾਂ (“ਚੋਣਵੇਂ ਸਮੂਹ”) ਦੀ ਚੋਣ ਕੀਤੀ।

ਇਹ ਛੋਟਾਂ ਈਓਆਈ ਦੇ ਨੋਟਿਸ ਵਿਚ ਦਸੀਆਂ ਗਈਆਂ ਜ਼ਰੂਰਤਾਂ ਅਤੇ ਬੀਈਏਮ ਕਮੇਟੀ ਵੱਲੋਂ  ਜਾਰੀ ਦਿਸ਼ਾ ਨਿਰਦੇਸ਼ਾਂ / ਛੋਟਾਂ (ਜਾਂ ਭਵਿੱਖ ਵਿਚ ਜਾਰੀ ਕੀਤੀਆਂ ਜਾਣ ਵਾਲੀਆਂ) ਦੀ ਪੂਰੀ ਤਰ੍ਹਾਂ ਪਾਲਣਾ ਦੇ ਅਧੀਨ ਹਨ। ਸ਼ਰਤ ਨਾਲ ਇਹ ਛੋਟ ਇਕ ਸਾਲ ਦੀ ਮਿਆਦ ਲਈ ਵੈਧ  ਹੋਵੇਗੀ, ਜਾਂ ਫੇਰ ਅਗਲੇ ਆਦੇਸ਼ਾਂ ਤਕ, ਜੋ ਵੀ ਪਹਿਲਾਂ ਹੋਵੇ। 

ਬੀਵੀਐਲਓਐਸ ਡਰੋਨ ਆਪ੍ਰੇਸ਼ਨਾਂ ਲਈ ਚੁਣੇ ਗਏ ਸਮੂਹ ਦੀ ਸੂਚੀ

1.    Aerospace Industry Development Association of Tamil Nadu (AIDAT)

2.    ANRA Consortium A

3.    ANRA Consortium B

4.    Asteria Aerospace Pvt. Ltd.

5.    AutoMicroUAS Aerotech Pvt. Ltd.

6.    Centillion Networks Pvt. Ltd.

7.    ClearSky Flight Consortium

8.    Dhaksha Unmanned Systems Pvt. Ltd.

9.    Dunzo Air Consortium

10.  Marut Dronetech Pvt. Ltd.

11. Sagar Defence Engineering Pvt. Ltd.

12. Saubika Consortium

13. Skylark Drones & Swiggy

14. ShopX Omnipresent Consortium

15. Spicejet Ltd.

16. Terradrone Consortium B

17. The Consortium

18. Throttle Aerospace Systems Pvt. Ltd.

19. Value Thought IT Solutions Pvt. Ltd.

20. Virginia Tech India

 

ਜਨਤਕ ਨੋਟਿਸ ਲਈ ਲਿੰਕ 

https://static.pib.gov.in/WriteReadData/specificdocs/documents/2021/may/doc20215501.pdf

 

--------------------------------------------

ਐਨ ਜੀ (Release ID: 1716251) Visitor Counter : 12