ਮੰਤਰੀ ਮੰਡਲ

ਕੈਬਨਿਟ ਨੇ ਭਾਰਤ ਅਤੇ ਗ੍ਰੇਟ ਬ੍ਰਿਟੇਨ ਦੇ ਯੂਨਾਈਟਿਡ ਕਿੰਗਡਮ ਤੇ ਨੌਰਦਰਨ ਆਇਰਲੈਂਡ ਦੇ ਦਰਮਿਆਨ ਮਾਈਗ੍ਰੇਸ਼ਨ ਐਂਡ ਮੋਬਿਲਿਟੀ ਪਾਰਟਨਰਸ਼ਿਪ ਬਾਰੇ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ

Posted On: 05 MAY 2021 12:16PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਭਾਰਤ ਸਰਕਾਰ ਅਤੇ ਗ੍ਰੇਟ ਬ੍ਰਿਟੇਨ ਦੇ ਯੂਨਾਈਟਿਡ ਕਿੰਗਡਮ ਤੇ ਨੌਰਦਰਨ ਆਇਰਲੈਂਡ ਦੀ ਸਰਕਾਰ ਦੇ ਦਰਮਿਆਨ ਮਾਈਗ੍ਰੇਸ਼ਨ ਐਂਡ ਮੋਬਿਲਿਟੀ ਪਾਰਟਨਰਸ਼ਿਪ ਬਾਰੇ ਸਮਝੌਤੇ ’ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਉਦੇਸ਼: 

ਇਸ ਸਮਝੌਤੇ ਦਾ ਉਦੇਸ਼ ਵਿਦਿਆਰਥੀਆਂ, ਖੋਜਾਰਥੀਆਂ ਅਤੇ ਸਕਿੱਲਡ ਪ੍ਰੋਫੈਸ਼ਨਲਾਂ ਦੀ ਮੋਬਿਲਿਟੀ ਨੂੰ ਉਤਸ਼ਾਹਿਤ ਕਰਨ ਵਾਲੇ ਵੀਜ਼ਾ ਦੇ ਉਦਾਰੀਕਰਨ ਨੂੰ ਉਦਾਰ ਬਣਾਉਣ ਅਤੇ ਦੋਵਾਂ ਧਿਰਾਂ ਦੇ ਦਰਮਿਆਨ ਅਨਿਯਮਿਤ ਮਾਈਗ੍ਰੇਸ਼ਨ ਅਤੇ ਮਨੁੱਖੀ ਤਸਕਰੀ ਨਾਲ ਜੁੜੇ ਮੁੱਦਿਆਂ 'ਤੇ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ।

ਇਸ ਸਮਝੌਤੇ 'ਤੇ ਭਾਰਤੀ ਵਿਦਿਆਰਥੀਆਂ, ਵਿਦਵਾਨਾਂ ਅਤੇ ਖੋਜਾਰਥੀਆਂ, ਪ੍ਰੋਫੈਸ਼ਨਲਾਂ ਅਤੇ ਆਰਥਿਕ ਕਾਰਨਾਂ ਕਰਕੇ ਪ੍ਰਵਾਸੀ ਅਤੇ ਜਾਤ, ਧਰਮ ਜਾਂ ਲਿੰਗ ਦੇ ਵਿਚਾਰ ਕੀਤੇ ਬਗੈਰ ਦੋਵਾਂ ਦੇਸ਼ਾਂ ਦੇ ਆਰਥਿਕ ਵਿਕਾਸ ਲਈ ਵੱਖ-ਵੱਖ ਪ੍ਰੋਜੈਕਟਾਂ ਰਾਹੀਂ ਯੋਗਦਾਨ ਪਾਉਣ ਦੇ ਚਾਹਵਾਨਾਂ ਨੂੰ ਲਾਭ ਹੋਵੇਗਾ। ਇਹ ਸਮਝੌਤਾ ਪ੍ਰਤਿਭਾ ਦੇ ਮੁਕਤ ਪ੍ਰਵਾਹ ਦੀ ਸੁਵਿਧਾ ਦੇ ਕੇ ਦੋਵਾਂ ਦੇਸ਼ਾਂ ਵਿੱਚ ਇਨੋਵੇਟਿਵ ਈਕੋਸਿਸਟਮ ਦਾ ਸਮਰਥਨ ਕਰ ਸਕਦਾ ਹੈ।

ਜੁਆਇੰਟ ਵਰਕਿੰਗ ਗਰੁੱਪ ਮੈਕੇਨਿਜ਼ਮ ਦੇ ਜ਼ਰੀਏ ਵਿਦੇਸ਼ ਮੰਤਰਾਲਾ ਸਮਝੌਤੇ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋਣ ਦੀ ਬਾਰੀਕੀ ਨਾਲ ਨਿਗਰਾਨੀ ਕਰੇਗਾ। 

 

********************

ਡੀਐੱਸ


(Release ID: 1716140) Visitor Counter : 196